ਬਹਿ ਕੇ ਸ਼ਮਸ਼ਾਨ ਵਿਚ ਆਪਣੀ ਜਗਹ ਪਿਆ ਨਾਪਦਾ,
ਮਿੱਟੀ ਨੂੰ ਫਰੋਲ ਮਾਂ ਬਾਪ ਨੂੰ ਤਲਾਸ਼ਦਾ .
ਤੇਰੇ ਜੇਹੇ " ਦੀਪ " ਇਥੇ ਕਿੰਨੇ ਖੁਰ ਗਏ ਨੇ ,
ਮੁੜਦੇ ਨੀਂ ਜੇਹੜੇ ਇੱਕ ਵਾਰ ਤੁਰ ਗਏ ਨੇ .
ਮਿਲਿਆ ਨਾ ਕੋਈ ਜਿਸ ਪਾਣੀ ਦੇ ਕੇ ਸਿੰਝੇਆ
ਮਿਲ ਸਭ ਲੋਕਾਂ ਸਾਨੂੰ ਰੂੰ ਵਾਂਗੂ ਪਿੰਝੇਆ .
ਸੁੱਕ ਜਾਂਦੇ ਰੁਖ ਰਹਿ ਜਾਂਦੇ ਜੇਹੜੇ ਕੱਲੇ ਨੇ,
ਸਮਝ ਨਾ ਸਕੇ ਕੋਈ ਜੇਹੜੇ ਦੁਖ ਓਹਨਾ ਝੱਲੇ ਨੇ.
ਪਾਈ ਨਹੀਓਂ ਕਦਰ ਤੇਰੀ ਜਦ ਕਿਸੇ ਜਿਓਂਦੇ ਜੀਅ ਏ,
ਲੈਣਾ ਦੱਸ " ਗਿੱਲ " ਏਸ ਦੁਨੀਆ ਤੋਂ ਕੀ ਏ .
ਕੋਈ ਕੋਈ ਹੁੰਦੇ ਜਿਸਦੇ "ਨਿਸ਼ਾ'ਨ ਰਹਿ ਜਾਂਦੇ ਨੇ ,
ਨਹੀਂ ਤਾਂ ਸਭਨਾ ਦੇ ਹਿੱਸੇ ਬੱਸ " ਸ਼ਮਸ਼ਾਨ " ਰਹਿ ਜਾਂਦੇ ਨੇ!!