ਪੱਗਾਂ ਵਾਲੇ ਸਰਦਾਰ (ਗੀਤ )

ਅਰਸ਼ਦੀਪ ਬੜਿੰਗ   

Email: arashdeepbiring18@yahoo.in
Address:
India
ਅਰਸ਼ਦੀਪ ਬੜਿੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁੱਟ ਵਿੱਚ ਕੜਾ ਸੋਹਦਾ ਸਰਦਾਰ ਦੇ ਤੇ ਹੱਥ ਫੜੀ ਨੰਗੀ ਤਲਵਾਰ ਨੀ
ਸਾਰੀਆਂ ਦੁਨੀਆਂ ਦੇ ਵਿੱਚ ਧੁੰਮਾ ਪਾਈ ਜਾਦੇ,ਪੱਗ ਵਾਲੇ ਸਰਦਾਰ ਨੀਂ

ਬੜਾ ਜੁਲਮ ਕਮਾਇਆ ਪੱਗਾ ਵਲਿਆ ਤੇ ਸਮੇ ਦੀਆਂ ਸਰਕਾਰਾਂ ਨੇ
ਮੁਢ ਤੋ ਮੁਕਾਉਣਾ ਚਾਹਿਆ ਪੱਗਾ ਵਲਿਆ ਨੂੰ ਜੁਲਮ ਦੀਆਂ ਬਹਾਰਾਂ ਨੇ
ਸਾਡੇ ਸਿਰਾ ਦੇ ਮੁੱਲ ਲਾਉਦੀ ਰਹੀ,ਚੰਦਰੀ ਮੁਗਲ ਸਰਕਾਰ ਨੀ
ਸਾਰੀਆਂ ਦੁਨੀਆਂ ਦੇ ਵਿੱਚ ਧੁੰਮਾ…………………………

ਸਿਰਾ ਦੀਆਂ ਕੁਰਬਾਨੀਆਂ ਦੇ ਕੇ ਸਾਨੂੰ ਮਿਲੀਆਂ ਨੇ ਸਰਦਾਰੀਆਂ
ਪੱਗਾ ਸਾਡੇ ਸਿਰਾ ਦੀਆਂ ਤਾਜ ਨੇ,ਤਾਹੀਓ ਲੱਗਦੀਆਂ ਪਿਆਰੀਆਂ
ਅਸ਼ੀ ਜੁਲਮ ਕਮਾਉਣਾ ਨਹੀਓਂ ਜਾਣਦੇ,ਅਸ਼ੀ ਸੱਚ ਦੇ ਪਹਿਰੇਦਾਰ ਨੀ
ਸਾਰੀਆਂ ਦੁਨੀਆਂ ਦੇ ਵਿੱਚ ਧੁੰਮਾ…………………………

ਯੂਰਪ,ਕਨੈਡਾ,ਅਮੇਰੀਕਾ ਸਾਰੀ ਜਗਾਂ੍ਹ ਪੱਗਾ ਵਾਲੇ ਛਾਈ ਜਾਂਦੇ ਆਂ 
ਮਿਹਨਤਾ ਕਰ ਕਰ ਪੈਸੇ ਕਮਾਈ ਜਾਦੇ ਤੇ ਇਜਤਾਂ ਬਣਾਈ ਜਾਦੇ ਆਂ 
ਬਹਾਦੁਰ ਜਰਨੈਲਾਂ ਦੇ ਵਿੱਚ ਨਾਂ ਹਰੀ ਸਿੰਘ ਨਲੂਏ ਦਾ ਸੁਮਾਰ ਨੀ
ਸਾਰੀਆਂ ਦੁਨੀਆਂ ਦੇ ਵਿੱਚ ਧੁੰਮਾ…………………………

'ਅਰਸ਼ ਬਰਨਾਲੇ'ਵਾਲਿਆਂ ਜਦੋ ਹੁੰਦੀ ਹਾਕਮਾ ਦੇ ਜੁਲਮਾਂ ਦੀ ਅੱਤ ਏ
ਫਿਰ ਸਿੰਘ ਹੀ ਜੁਲਮ ਨਾਲ ਲੈਦੇ ਟਾਕਰਾ ਭਾਵੇ ਗਿਣਤੀ ਦੇ ਘੱਟ ਏ
ਇਹ ਤਾ ਸਰਬੱਤ ਦਾ ਭਲਾ ਮੰਗਦੇ,ਸਾਰੀ ਦੁਨੀਆਂ ਨੂੰ ਕਰਦੇ ਪਿਆਰ ਨੀ
ਸਾਰੀਆਂ ਦੁਨੀਆਂ ਦੇ ਵਿੱਚ ਧੁੰਮਾ ਪਾਈ ਜਾਦੇ,ਪੱਗ ਵਾਲੇ ਸਰਦਾਰ ਨੀਂ…