ਧਰਤੀ ਪੁੱਤਰ ਸ੍ਰ.ਗੁਰਮੀਤ ਸਿੰਘ (ਲੇਖ )

ਗੁਰਭਜਨ ਗਿੱਲ   

Email: gurbhajansinghgill@gmail.com
Cell: +91 98726 31199
Address: 113 ਐਫ., ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ
ਲੁਧਿਆਣਾ India 141002
ਗੁਰਭਜਨ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਧਰਤੀ ਤੇ ਹਰ ਸਮੇਂ ਵੱਖ-ਵੱਖ ਸੋਚਾਂ, ਵਰਤਾਰਿਆਂ ਅਤੇ ਵਿਹਾਰ ਤੇ ਵਰਤਣਹਾਰੇ ਵਿਗਸਦੇ, ਮੌਲਦੇ, ਆਪੋ ਆਪਣਾ ਜੀਵਨ ਗੁਜ਼ਾਰ ਕੇ ਤੁਰ ਜਾਂਦੇ ਨੇ। ਇਨ•ਾਂ 'ਚੋਂ ਕੁਝ ਨੂੰ ਵਕਤ ਨਾਇਕ ਐਲਾਨਦਾ ਹੈ ਤੇ ਕੁਝ ਨੂੰ ਖਲਨਾਇਕ ਵੀ। ਨਾਇਕ ਕੋਲ ਸ਼ਪਸ਼ਟ ਆਸ਼ਾ ਤੇ ਉਦੇਸ਼ ਹੁੰਦਾ ਹੈ, ਆਪਣੇ ਅਜ਼ਮ ਤੀਕ ਪਹੁੰਚਣ ਲਈ ਸਿਰੜ•, ਸਿਆਣਪ, ਲਗਨ, ਚੇਤਨਾ ਅਤੇ 'ਨਿਸਚੇ ਕਰ ਆਪਣੀ ਜੀਤ ਕਰੂੰ' ਦਾ ਸੰਕਲਪ ਹੁੰਦਾ ਹੈ। ਖਲਨਾਇਕ ਕੋਲ ਖਲਲ, ਆਪਹੁਦਰਾਪਨ, ਮੌਕਾ, ਪ੍ਰਸਤੀ, ਹਰ ਖੇਤਰ 'ਚ ਜਾਇਜ਼ ਨਜਾਇਜ਼ ਢੰਗ ਨਾਲ ਸਰਦਾਰੀ ਦਾ ਸੁਪਨਾ ਹੁੰਦਾ ਹੈ, ਉਸ ਤੀਕ ਪਹੁੰਚਣ ਲਈ ਹਰ ਹੀਲਾ ਵਸੀਲਾ, ਜ਼ੋਰ, ਜਬਰ ਤੇ ਜ਼ਰ ਵਰਤਣ ਲੱਗਿਆ ਖਲਨਾਇਕ ਕਦੇ ਗੁਰੇਜ਼ ਨਹੀਂ ਕਰਦਾ, ਪਰ ਇਨ•ਾਂ ਦੋਹਾਂ ਧਿਰਾਂ ਦੇ ਵਿਚਕਾਰਲੀ ਥਾਂ ਵਿਚ ਵੀ ਲੋਕ ਜਿਉਂਦੇ ਨੇ, ਜੋ ਨਾ ਨਾਇਕ ਬਣ ਸਕਦੇ ਨੇ ਨਾ ਖਲਨਾਇਕ ਹੁੰਦੇ ਨੇ। ਆਪ ਸਧਾਰਨ ਬੰਦੇ ਨਿੱਕੇ-ਨਿੱਕੇ ਸੁਪਨਿਆਂ ਨੂੰ ਪੂਰਨ ਹਿਤ ਸੁਰੱਖਿਅਤ ਖੇਤਰ ਵਿਚ ਵਿਚਰਨ ਵਾਲੇ। ਇਹ ਧਰਤੀ ਦੇ ਧੀਆਂ ਪੁੱਤਰ ਹੁੰਦੇ ਨੇ ਜੋ ਸਥਾਪਤ ਮਰਿਆਦਾ ਨਹੀਂ ਉਲੰਘਦੇ, ਹਮੇਸ਼ਾ ਗਊ ਗ਼ਰੀਬ ਦੀ ਰਾਖ਼ੀ ਲਈ ਅੱਗੇ ਹੋ ਕੇ ਭਿੜਦੇ ਹਨ। ਉਨ•ਾਂ ਕੋਲ ਨਾ ਸਪਸ਼ਟ ਟੀਚਾ ਹੁੰਦਾ ਹੈ ਨਾ ਐਸੀ ਤਨਜ਼ੀਮ ਜਿਸ ਦੇ ਸਹਾਰੇ ਉਹ ਆਗੂ ਬਣ ਸਕਣ ਪਰ ਉਨ•ਾਂ ਵਿਚ ਪਰਿਵਾਰਿਕ ਬੀਰਤਾ ਦਾ ਇਤਿਹਾਸ, ਧਰਤੀ-ਪੁੱਤਰ ਹੋਣ ਨਾਤੇ ਧਰਤੀ ਦੇ ਲੋਕਾਂ ਨਾਲ ਹਮਦਰਦੀ, ਧਿਰ ਬਣ ਕੇ ਖਲੋਣ ਦੀ ਉਮੰਗ ਅਤੇ ਅੱਗੇ ਵੱਧਣ ਦੀ ਰੀਝ ਹੁੰਦੀ ਹੈ। ਪੰਜਾਬ ਦੇ ਮਰਹੂਮ ਮੁਖ ਮੰਤਰੀ ਸ੍ਰ.ਬੇਅੰਤ ਸਿੰਘ ਜੀ ਦੇ ਸਿਆਸੀ ਸਲਾਹਕਾਰ ਸ੍ਰ.ਗੁਰਮੀਤ ਸਿੰਘ ਉਨ•ਾਂ ਧਰਤੀ ਪੁੱਤਰਾਂ 'ਚੋਂ ਲਿਸ਼ਕਵੇਂ ਸਨ। ਜਿਨ•ਾਂ ਨੂੰ ਹਾਲਾਤ ਨੇ ਪਰਖ ਨਲੀ ਵਿਚ ਪਾਇਆ ਤੇ ਉਹ ਕਾਮਯਾਬ ਹੋਏ।
         ਮੱਸੇ ਰੰਘੜ ਦਾ ਸਿਰ ਕਲਮ ਕਰਨ ਵਾਲੇ ਭੰਗੂ ਪਰਿਵਾਰ ਦੇ ਸ੍ਰ.ਮਹਿਤਾਬ ਸਿੰਘ ਦੇ ਵੰਸ਼ਜ਼ ਸ੍ਰ.ਗੁਰਮੀਤ ਸਿੰਘ ਕੋਲ ਵਿਰਸੇ ਦਾ ਸਵੈ ਮਾਣ ਸੀ। ਆਪਣੇ ਅਧਿਆਪਕ ਪਿਤਾ ਵੱਲੋਂ ਮਿਲੀ ਜੀਵਨ-ਸੇਧ ਅਤੇ ਦਾਖਿਆਂ ਵਾਲੇ ਨਾਨਕਾ ਪਰਿਵਾਰ ਵੱਲੋਂ ਮਿਲੀ ਗੁੜ•ਤੀ ਵਿਚ ਜਦ ਸ੍ਰ.ਬੇਅੰਤ ਸਿੰਘ ਪਰਿਵਾਰ ਦੀ ਲੋਕ-ਸ਼ਕਤੀ ਵਿਚ ਪਰਪੱਕ ਵਿਸਵਾਸ਼-ਯੋਗਤਾ ਰਲ ਗਈ ਤਾਂ ਉਹ ਸਧਾਰਨ ਲੋਹੇ ਤੋਂ ਫੌਲਾਦ ਬਣ ਗਿਆ। ਨਿੱਕੀ ਉਮਰੇ ਸਤਿਕਾਰਯੋਗ ਜਣਨਹਾਰੀ ਮਾਂ ਦਾ ਵਿਛੋੜਾ ਝੱਲਣਾ ਮੁਹਾਲ ਸੀ ਪਰ ਗੁਰਮੀਤ ਸਿੰਘ ਨੇ ਆਪਣੇ ਨਿੱਕੇ ਵੀਰ ਸ੍ਰ.ਦਲਜੀਤ ਸਿੰਘ ਪੀ.ਸੀ.ਐਸ.ਨਾਲ ਮਿਲਕੇ ਜਿਵੇਂ ਸਦਮੇਂ ਨੂੰ ਸਹਾਰਿਆ ਅਤੇ ਖ਼ੁਦ ਨੂੰ ਉਸਾਰਿਆ ਇਸ 'ਚ ਉਸ ਦੀ ਪਰਵਰਿਸ਼ ਲਈ ਸ੍ਰ.ਬੇਅੰਤ ਸਿੰਘ, ਸ੍ਰ.ਤੇਜ ਪ੍ਰਕਾਸ਼ ਸਿੰਘ ਕੋਟਲੀ ਅਤੇ ਪਰਿਵਾਰ ਦਾ ਵੱਡਾ ਹੱਥ ਸੀ।
         ਮੈਨੂੰ ਯਾਦ ਹੈ 1976 'ਚ ਜਦੋਂ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਚ ਲੈਕਚਰਾਰ ਨਿਯੁਕਤ ਹੋਇਆ ਤਾਂ ਗੁਰਮੀਤ ਸਿੰਘ ਅਜੇ ਬਾਬਾ ਸ਼ੀਹਾਂ ਸਿੰਘ ਗਿੱਲ ਖਾਲਸਾ ਕਾਲਜ ਸਿੱਧ ਸਰ (ਲੁਧਿਆਣਾ) 'ਚ ਪੜ•ਦਾ ਸੀ। ਸ੍ਰ.ਬੇਅੰਤ ਸਿੰਘ ਦਾ ਪੁੱਤਰ ਸਵਰਨਜੀਤ ਸਿੰਘ ਨੋਨੀ ਵੀ ਉਸ ਦਾ ਸਹਿਪਾਠੀ ਸੀ। ਦੋਹਾਂ ਦਾ ਮੇਰੇ ਮਿੱਤਰਾਂ ਅਤੇ ਸਹਿਕਰਮੀਆਂ ਪ੍ਰੋਂ ਕੁਲਦੀਪ ਸਿੰਘ (ਅਲੂਣਾ) ਅਤੇ ਪ੍ਰੋ.ਕੇਸਰ ਸਿੰਘ ਗਿੱਲ (ਧਮੋਟ) ਨਾਲ ਨੇੜ-ਸੰਪਰਕ ਸੀ। ਅਨੇਕਾਂ ਵਾਰ ਗੁਰਮੀਤ ਤੇ ਨੋਨੀ ਨਾਲ ਮਿਲਦੇ ਗਿਲਦੇ ਰਹੇ। ਉਹਨੀਂ ਦਿਨੀ ਗੁਰਮੀਤ ਸਿੰਘ ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ) ਦਾ ਸਰਗਰਮ ਸਹਿਯੋਗੀ ਸੀ। ਤਬਦੀਲੀ ਚਾਹੁੰਦਾ ਸੀ ਪਰ ਵਿਹਾਰ ਪੂਰਾ ਦੇਸੀ। ਪੜ•ਨ ਲਿਖਣ ਵਲ ਵੀ ਉਸਦਾ ਵਤੀਰਾ ਡੰਗ ਟਪਾਊ ਸੀ ਪਰ ਬਰੀਕ ਬੀਨ ਅੱਖ ਨਾਲ ਉਹ ਪੂਰੇ ਪਾਇਲ ਹਲਕੇ ਦਾ ਅੰਤਰ ਭੇਤੀ ਸੀ। ਸ੍ਰ.ਬਲਜੀਤ ਸਿੰਘ (ਧਮੋਟ) ਵੀ ਸ੍ਰ.ਬੇਅੰਤ ਸਿੰਘ ਨੂੰ ਓਨੇ ਹੀ ਪਿਆਰੇ ਸਨ ਜਿੰਨੇ ਆਪਣੇ ਸਪੁੱਤਰ ਤੇਜ ਪ੍ਰਕਾਸ਼ ਸਿੰਘ, ਸਵਰਨਜੀਤ ਸਿੰਘ ਨੋਨੀ ਅਤੇ ਸੁਖਵੰਤ ਸਿੰਘ। ਗੁਰਮੀਤ ਸਿੰਘ ਕੁਝ ਵੱਖਰਾ ਸੀ ਵਿਸ਼ਵਾਸ਼ ਪਾਤਰ ਵੀ ਅਤੇ ਹਰ ਮੈਦਾਨ ਫ਼ਤਿਹ ਹਾਸਲ ਕਰਨ ਯੋਗ ਸਿਰੜ ਦਾ ਪ੍ਰਤੀਕ।
        ਇਸ ਪੁਸਤਕ 'ਚ ਸ੍ਰ.ਉਜਾਗਰ ਸਿੰਘ ਨੇ ਨਿੱਕੇ-ਨਿੱਕੇ ਵੇਰਵੇ ਇਕੱਤਰ ਕਰਕੇ ਧਰਤੀ ਪੁੱਤਰ ਸ੍ਰ.ਗੁਰਮੀਤ ਸਿੰਘ ਦੇ ਨਕਸ਼ ਨਵੇਰੇ ਪ੍ਰਗਟ ਕੀਤੇ ਹਨ। ਆਮ ਕਰਕੇ ਰੁਤਬਿਆਂ ਮੁਰਾਤਬਿਆਂ ਨੂੰ ਮਾਨਣ ਵਾਲੇ ਲੋਕਾਂ ਦੀਆਂ ਜੀਵਨੀਆਂ ਲਿਖੀਆਂ ਜਾਂਦੀਆਂ ਨੇ ਪਰ ਉਨ•ਾਂ ਦੇ ਜਿਉਂਦੇ ਜੀਅ। ਇਥੇ ਹਾਲਾਤ ਹੋਰ ਹਨ। ਨਾ ਤਾਂ ਗੁਰਮੀਤ ਸਿੰਘ ਵਿਧਾਇਕ ਸੀ ਨਾ ਮੰਤਰੀ, ਨਾ ਮੁਖ ਮੰਤਰੀ। ਸਾਧਾਰਨ ਵਰਕਰ ਤੋਂ ਮੁਖ ਮੰਤਰੀ ਸ੍ਰ.ਬੇਅੰਤ ਸਿੰਘ ਦੇ ਸ਼ਕਤੀਸ਼ਾਲੀ ਸਿਆਸੀ ਸਲਾਹਕਾਰ ਦੇ ਰੁਤਬੇ ਤੇ ਪਹੁੰਚਣ ਵਾਲਾ। ਰਾਜ ਸੱਤਾ ਦੇ ਆਪ ਹੁਦਰੇ ਪਾਵਿਆਂ ਦੀਆਂ ਢਿਲੀਆਂ ਚੂਲਾਂ ਕੱਸਣ ਵਾਲਾ। ਗਊ ਗ਼ਰੀਬ ਦੀ ਰਖਵਾਲੀ ਲਈ ਸਿਰ ਡਾਹੁਣ ਵਾਲਾ। ਬੇਕਸੂਰ ਜਵਾਨੀਆਂ ਨੂੰ ਪੁਲੀਸ ਜਬਰ ਤੋਂ ਬਚਾਉਣ ਵਾਲਾ। ਸੱਤਾ ਮਾਣਦਾ ਹੋਇਆ ਵੀ ਕੋਇਲ ਦੇ ਕੰਠ ਦੀ ਸਲਾਮਤੀ ਮੰਗਣ ਵਾਲਾ।
      ਮੈਨੂੰ ਯਾਦ ਹੈ ਪ੍ਰੋ.ਮੋਹਨ ਸਿੰਘ ਯਾਦਗਾਰੀ ਮੇਲੇ 'ਚ ਇਕ ਵੇਰ ਲੋਕ-ਗਾਇਕਾ ਜਗਮੋਹਨ ਕੌਰ ਨੇ ਗੀਤ ਗਾਉਂਦਿਆਂ ਸਰਕਾਰ ਨੂੰ ਮਿਹਣਾ ਮਾਰਿਆ, ''ਆਪ ਕਾਰਾਂ ਤੇ ਚੜ•ੇ ਫਿਰਦੇ ਓ, ਆਹ ਹਰਦੇਵ ਦਿਲਗੀਰ (ਥਰੀਕੇ ਵਾਲਾ) ਸਾਈਕਲ 'ਤੇ ਹੀ ਸਵਾਰ ਹੈ। ਜੇ ਏਨੀ ਤਰੀਕ ਤੀਕ ਸਰਕਾਰ ਨੇ ਕੁਝ ਨਾ ਕੀਤਾ ਤਾਂ ਮੈਂ ਪੱਲਿਓਂ ਸਕੂਟਰ ਲੈ ਦੇਊਂ।'' ਸਾਡੇ ਕੋਲ ਬੈਠੇ ਗੁਰਮੀਤ ਸਿੰਘ ਨੇ ਮੋੜਾ ਮੋੜਿਆ, '' ਬੀਬੀ ਜੀ ਥਰੀਕੇ ਪਿੰਡ 'ਚ ਕਾਰ ਭੇਂਟ ਕਰਾਂਗੇ ਇਸੇ ਮਹੀਨੇ ਟੂਰਨਾਮੈਂਟ ਤੇ, ਚਾਬੀਆਂ ਵੀ ਮੁਖ ਮੰਤਰੀ ਸ੍ਰ.ਬੇਅੰਤ ਸਿੰਘ ਸੌਂਪਣਗੇ।''
       ਓਹੀ ਗੱਲ ਹੋਈ। ਥਰੀਕੇ ਪਿੰਡ ਦੀਆਂ ਖੇਡਾਂ ਮੌਕੇ ਹਰਦੇਵ ਦਿਲਗੀਰ ਨੂੰ ਕਾਰ ਭੇਂਟ ਕੀਤੀ ਗਈ। ਚਾਬੀਆਂ ਵੀ ਮੁਖ ਮੰਤਰੀ ਨੇ ਸੌਂਪੀਆਂ। ਸ੍ਰ.ਜਗਦੇਵ ਸਿੰਘ ਜੱਸੋਵਾਲ ਨੇ ਦੇਵ ਦੀ ਮਹਿਮਾ ਕੀਤੀ। ਮੰਚ 'ਤੇ ਅਸੀਂ ਸਾਰੇ ਹੀ ਸਾਂ। ਮੰਚ ਸੰਚਾਲਕ ਡਾ.ਦਰਸ਼ਨ ਬੜੀ ਸੀ, ''ਕੁਮੈਂਟਰੀ ਕਰਦਾ ਬੋਲਿਆ, 'ਦੇਵ ਨੂੰ ਤਾਂ ਕਾਰ ਮਿਲ ਗਈ, ਮੈਨੂੰ?'' ਗੁਰਮੀਤ ਸਿੰਘ ਨੇ ਅਗਲੇ ਦਿਨ ਹੀ ਨਵਾਂ ਚੇਤਕ ਸਕੂਟਰ ਡਾ.ਦਰਸ਼ਨ ਬੜੀ ਦੇ ਵਿਹੜੇ 'ਚ ਖੜ•ਾ ਕਰ ਦਿੱਤਾ। ਸਬੱਬ ਵੇਖੋ, ਨਾ ਦੇਵ ਨੂੰ ਕਾਰ ਚਲਾਉਣੀ ਆਵੇ ਤੇ ਨਾ ਡਾ.ਬੜੀ ਨੂੰ ਸਕੂਟਰ। ਡਾ.ਬੜੀ ਨੇ ਤਾਂ ਸਕੂਟਰ ਰੇੜ• ਲਿਆ ਪਰ ਦੇਵ ਨੇ ਅੱਜ ਤੀਕ ਕਾਰ ਨਹੀਂ ਸਿੱਖੀ। ਗੁਰਮੀਤ ਸਿੰਘ ਦੀ ਇਹ ਭੇਂਟ ਨਿਸ਼ਾਨੀ ਅੱਜ ਵੀ ਹਰਦੇਵ ਦਿਲਗੀਰ ਦੇ ਘਰ 'ਚ ਥਰੀਕੇ ਪਿੰਡ ਖੜ•ੀ ਹੈ। ਗਵਰਨਰੀ ਰਾਜ ਮਗਰੋਂ ਨੌਕਰਸ਼ਾਹੀ ਨੂੰ ਥਾਂ ਸਿਰ ਲਿਆਉਣਾ ਆਸਾਨ ਨਹੀਂ ਸੀ। ਥੋੜ•ੀਆਂ ਵੋਟਾਂ ਨਾਲ ਬਣੀ ਸਰਕਾਰ ਦੀ ਭਰੋਸੇ ਯੋਗਤਾ ਵੀ ਉਸਾਰਨੀ ਸੀ। ਬਹੁਤੇ ਵੱਡੇ ਲੀਡਰ ਚੋਣ ਹਾਰ ਗਏ ਸਨ। ਥੋੜ•ੇ ਬਹੁਤੇ ਜਿਹੜੇ ਜਿੱਤੇ, ਉਹ ਲੱਤਾਂ ਖਿੱਚਣ ਵਾਲੇ ਸਨ। ਕੁਝ ਸੱਤਾ ਤੇ ਸਵਾਰ ਹੋਣ ਸਾਰ ਹੀ 'ਜਰਨੈਲ' ਬਣ ਬੈਠੇ, ਕੋਈ ਮਾਝੇ ਦਾ, ਕੋਈ ਮਾਲਵੇ ਦਾ, ਕੋਈ ਦੁਆਬੇ ਦਾ। ਸਰਦਾਰ ਬੇਅੰਤ ਸਿੰਘ ਸਾਹਮਣੇ ਅਨੇਕਾਂ ਸਵਾਲ ਖੜ•ੇ ਸਨ। ਅਮਨ ਕਾਨੂੰਨ ਵੀ ਟਿਕਾਣੇ ਸਿਰ ਲਿਆਉਣਾ ਹੈ। ਹਥਿਆਰਾਂ ਦੇ ਬੋਲ ਬਾਲੇ ਨੂੰ ਵੀ ਗੱਲਬਾਤ ਵਾਲੇ ਮੇਜ਼ 'ਤੇ ਲਿਆਉਣਾ ਹੈ। ਖ਼ੂੰਖ਼ਾਰ ਕਿਸਮ ਦੀ ਦਹਿਸ਼ਤ ਵਿਚ ਇਕ ਪਾਸੇ ਜਾਬਰ ਪੁਲੀਸ ਤੰਤਰ ਸੀ ਤੇ ਦੂਜੇ ਪਾਸੇ ਹਥਿਆਰਾਂ ਦੀ ਸ਼ਕਤੀ ਨੂੰ ਆਖ਼ਰੀ ਸੱਚ ਮੰਨਣ ਵਾਲੇ ਜਾਂਬਾਜ। ਦੋਹੀਂ ਪਾਸੀਂ ਵਿਚਾਰ-ਪ੍ਰਵਾਹ ਦੀ ਅਣਹੋਂਦ ਸੀ। ਕੁਝ ਹਥਿਆਰਾਂ ਦੇ ਮਹਿਮਾਕਾਰ ਸਨ ਤੇ ਕੁਝ ਸਰਕਾਰੀ ਤੰਤਰ ਦੀ ਬੇਲੋੜੀ ਸ਼ਲਾਘਾ ਕਰਨ ਵਾਲੇ, ਸੰਤੁਲਨ ਕਾਇਮ ਰੱਖਣ ਵਿਚ ਸ੍ਰ.ਗੁਰਮੀਤ ਸਿੰਘ ਦਾ ਯੋਗਦਾਨ ਵੱਡਾ ਸੀ। ਸਰਬ ਪਾਰਟੀ ਸੂਤਰਾਂ ਤੋਂ ਇਲਾਵਾ ਉਹ ਲਿਆਕਤਵਾਨ ਬੁੱਧੀਜੀਵੀਆਂ, ਸੰਸਥਾਵਾਂ, ਲੋਕ-ਸੰਗੀਤ-ਪੇਸ਼ਕਾਰਾਂ ਸੰਚਾਰ ਮਾਧਿਅਮਾਂ ਦੇ ਮਾਲਕਾਂ ਨਾਲ ਵੀ ਰਾਬਤਾ ਰੱਖਦਾ। ਅੱਜ ਇਸ ਪੁਸਤਕ ਵਿਚ ਵਿਸਫੋਟ ਹੋ ਸਕਦੇ ਸਨ ਜੇਕਰ ਇਸ ਦਾ ਲਿਖਣਹਾਰਾ ਲੋਕ ਸੰਪਰਕ ਅਧਿਕਾਰੀ ਸ੍ਰ.ਉਜਾਗਰ ਸਿੰਘ ਨਾ ਹੁੰਦਾ। ਸ੍ਰ.ਉਜਾਗਰ ਸਿੰਘ ਸ੍ਰ.ਬੇਅੰਤ ਸਿੰਘ ਜੀ ਦੇ ਵਿਸ਼ਵਾਸ ਪਾਤਰਾਂ 'ਚੋਂ ਇੱਕ ਸੀ। ਗੁਰਮੀਤ ਵਾਂਗ, ਸ੍ਰ.ਮਲਕੀਤ ਸਿੰਘ ਦਾਖਾ ਵਾਂਗ। ਪਰ ਇਨ•ਾਂ ਹਕੀਕਤਾਂ ਤੋਂ ਇਲਾਵਾ ਕਈ ਹੋਰ ਘਟਨਾਵਾਂ ਵੀ ਅਜਿਹੀਆਂ ਹਨ ਜਦ ਗੁਰਮੀਤ ਸਿੰਘ ਝਟਕੇ ਸਹਿਣ ਵਾਲੇ 'ਸ਼ਾਕਰ' ਵਾਂਗ ਸਰਕਾਰੀ ਤੰਤਰ ਵਿਚ ਵਿਚਰਿਆ। ਸ੍ਰ.ਗੁਰਮੀਤ ਸਿੰਘ ਦੀ ਸ੍ਰ.ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਹਾਲਤ ਵੇਖਣ ਵਾਲੀ ਸੀ। ਰਾਤੋ ਰਾਤ ਖਲਨਾਇਕ ਬਣਾ ਦਿੱਤਾ ਗਿਆ। ਚਾਪਲੂਸਾਂ ਵਿਚ ਘਿਰਿਆ ਰਹਿਣ ਵਾਲਾ ਗੁਰਮੀਤ ਬੜਾ ਇਕੱਲਾ ਰਹਿ ਗਿਆ। ਸਿਰ ਤੋਂ ਬਾਬਲ ਵਰਗਾ ਸਰਦਾਰ ਚਲਾ ਗਿਆ ਸੀ। ਇਹ ਉਸਦੀ ਪਰਖ ਘੜੀ ਸੀ, ਜਿਸ ਵਿਚ ਉਸ ਦੀ ਜੀਵਨ ਸਾਥਣ ਅਤੇ ਸਹੁਰਾ ਪਰਿਵਾਰ ਨੇ ਚਟਾਨ ਬਣਕੇ ਸਾਥ ਦਿੱਤਾ। ਸ੍ਰ.ਤੇਜ ਪ੍ਰਕਾਸ਼ ਸਿੰਘ ਦੇ ਵਜ਼ੀਰ ਬਣਨ ਤੇ ਉਹ ਉਨ•ਾਂ ਦਾ ਸਕੱਤਰ ਬਣਿਆ ਪੂਰੇ ਪੰਜਾਬ ਨੂੰ ਚਲਾਉਣ ਵਾਲਾ ਦਰਿਆ, ਨਿੱਕੀ ਜਹੀ ਨਹਿਰ ਬਣ ਗਿਆ। ਪਰ ਉਸ ਨੇ ਆਪਣੀ ਦਲੇਰੀ, ਸਾਦਗੀ ਅਤੇ ਸਨੇਹ ਨਾਲ ਹਰ ਰਿਸ਼ਤੇ ਨੂੰ ਸਿੰਜਿਆ। ਇਨ•ਾਂ ਇਕੱਲ ਦੇ ਪਲਾਂ 'ਚ ਮੈਂ ਉਸ ਨੂੰ ਲੱਭ ਲਭਾ ਕੇ ਮਿਲਦਾ ਰਿਹਾ। ਉਸ ਦੇ ਸੱਤਾ ਭੋਗਦੇ ਦਿਨਾ 'ਚ ਸਾਡਾ ਮੇਲ ਭੀੜ 'ਚ ਹੀ ਹੁੰਦਾ ਰਿਹਾ। ਕਦੇ ਕਦਾਈਂ ਮਿਲਦਾ ਤਾਂ ਆਖਦਾ, '' ਟਾਈਮ ਕੱਢ ਕੇ ਘਰੇ ਆਵਾਂਗਾ'' ਪਰ ਉਹ ਵਕਤ ਕਦੇ ਨਾ ਆਇਆ।
          Îਮੇਰਾ ਸਨੇਹੀ ਸੀ, ਹਮਦਰਦ ਸੀ, ਮੁਹੱਬਤੀ ਸੀ, ਚਾਹੁੰਦਾ ਸੀ ਕਿ ਮੈਂ ਉਸਨੂੰ ਵੱਧ ਵਕਤ ਦੇਵਾਂ, ਪਰ ਅਜੇਹਾ ਕਦੇ ਹੋ ਨਾ ਸਕਿਆ। ਹੁਣ ਗੁਰਮੀਤ ਸਾਡੇ ਵਿਚਕਾਰ ਨਹੀਂ ਹੈ, ਟੁੱਟਵੀਆਂ ਯਾਦਾਂ ਹਨ, ਜ਼ਿਕਰ ਹੈ, ਇਸੇ ਕਰਕੇ ਇਸ ਕਿਤਾਬ ਦੇ ਬਹਾਨੇ ਕੁਝ ਪਲ ਗੁਰਮੀਤ ਨਾਲ ਗੁਜ਼ਾਰ ਸਕਿਆ ਹਾਂ। ਧੰਨਵਾਦ ਨਿੱਕੇ ਵੀਰ ਸ੍ਰ.ਦਲਜੀਤ ਸਿੰਘ ਭੰਗੂ ਪੀ.ਸੀ.ਐਸ.ਤੇ ਸ੍ਰ.ਉਜਾਗਰ ਸਿੰਘ ਜੀ ਦਾ ਜਿਨ•ਾਂ ਨੇ ਇਸ ਲਿਖਤ ਦਾ ਪਹਿਲਾ ਪੰਨਾ ਲਿਖਣ ਦਾ ਮੈਨੂੰ ਮਾਣ ਬਖ਼ਸ਼ਿਆ। ਜ਼ਿੰਦਗੀ 'ਚ ਧਰਤੀ-ਪੁੱਤਰ ਗੁਰਮੀਤ ਸਿੰਘ ਨਾਲ ਵਿਚਰਨਾ, ਤੁਰਨਾ, ਚਿਤਵਣਾ ਅਤੇ ਉਸ ਬਾਰੇ ਲਿਖੀ ਲਿਖਤ ਨੂੰ ਲੋਕ-ਅਰਪਣ ਹੋਣ ਤੋਂ ਪਹਿਲਾਂ ਪੜ•ਨਾਂ ਮੇਰਾ ਸੁਭਾਗ ਹੈ।
         ਗੁਰਮੀਤ ਸਿੰਹਾਂ ਮੇਰੀ ਜ਼ੁਬਾਨ 'ਚ ਪੰਜਾਬ ਦੇ ਕਿਸੇ ਮੁਖ ਮੰਤਰੀ ਦੀ ਵੀ ਜੀਵਨੀ ਨਹੀਂ ਮਿਲਦੀ। ਕਿੰਨੇ ਵੱਡੇ-ਵੱਡੇ ਮਹਾਤ ਬੇਦਾਰ ਹੋਏ ਤੁਰ ਗਏ। ਤੂੰ ਤਾਂ ਸਿਰਫ਼ ਸਲਾਹਕਾਰ ਸੀ। ਵੇਖ  ਕਿਵੇਂ ਤੈਨੂੰ ਚੇਤੇ ਕਰਨ ਲਈ ਸਾਰੇ ਸੱਜਣ ਆਪੋ ਆਪਣੇ ਸ਼ਬਦਾਂ ਦੀ ਅੰਜੁਲੀ ਲੈ ਕੇ ਹਾਜ਼ਰ ਨੇ।
  ਅਲਵਿਦਾ ਨਹੀਂ ਦੋਸਤ  
   ਤੇਰੀ ਯਾਦ 'ਚ ਪ੍ਰਕਾਸ਼ਤ ਇਹ ਕਿਤਾਬ ਤੈਨੂੰ ਕਿਤੇ ਨਹੀਂ ਜਾਣ ਦੇਵੇਗੀ। ਆਪਣੀਆਂ ਧੀਆਂ ਦਾ ਹੀ ਨਹੀਂ, ਤੂੰ ਕਿੰਨੀਆਂ ਅਬਲਾਵਾਂ ਦਾ ਬਾਬਲ ਬਣਿਆ, ਉਹ ਸਭ ਤੈਨੂੰ ਨਮ ਨੇਤਰਾਂ ਨਾਲ ਅੱਜ ਵੀ ਚੇਤੇ ਕਰਦੀਆਂ ਨੇ।
  ਮੈਂ ਦੁਨੀਆਵੀ ਤੌਰ 'ਤੇ ਨ•ੀਂ, ਰੂਹਾਨੀ ਤੌਰ 'ਤੇ ਵੀ ਤੈਨੂੰ ਚੇਤੇ ਰਖਾਂਗਾ, ਕਿਉਂਕਿ ਤੂੰ ਮੇਰੀ ਜੀਵਨ-ਸਾਥਣ ਪ੍ਰੋ.ਨਿਰਪਜੀਤ ਕੌਰ ਗਿੱਲ ਦੇ ਦੇਹਾਂਤ ਮਗਰੋਂ ਸ੍ਰ.ਅਲਬੇਲ ਸਿੰਘ ਗਰੇਵਾਲ ਵਾਂਗ ਮੇਰੇ ਅੱਥਰੂ ਪੂੰਝੇ ਸਨ। ਮੈਨੂੰ ਯਾਦ ਹੈ। ਤੇਰੇ ਜਾਣ ਤੋਂ ਬਾਅਦ ਛਪੀ ਇਸ ਪੁਸਤਕ ਦਾ ਸੁਆਗਤ ਹੈ।