ਊਚਾ ਦਰ ਸਤਿਗੁਰ ਨਾਨਕ ਦਾ (ਲੇਖ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਚਪਣ ਵਿੱਚ  ਸਵੇਰ ਸਾਰ ਉੱਠ ਕੇ ਇਸ਼ਨਾਨ ਕਰਕੇ  ਦਾਦੀ ਜਦੋਂ  ਗੁਰ ਦੁਆਰੇ ਜਾਣ ਲਈ ਕੌਲੀ ਵਿੱਚ ਆਟਾ ਪਾ ਕੇ ,ਆਪਣੀ ਸੁਫੇਦ ਚੁਂੰਨੀ ਦੇ ਪੱਲੇ ਨਾਲ ਢੁੱਕ ਕੇ ਵਾਹਿਗੁਰੂ ਵਾਹਿਗੁਰੂ ਕਰਦੀ ਜਦ  ਗੁਰ ਦੁਆਰੇ  ਜਾਂਦੀ   ਤਾਂ ਮੈਂ ਵੀ ਦਾਦੀ  ਦੇ ਨਾਲ ਉੱਸਦੀ ਉੰਗਲੀ ਫੜ ਕੇ ਨਾਲ ਹੀ ਗੁਰਦੁਆਰੇ ਜਾਣ ਲਈ ਤੁਰ ਪੈਂਦਾ , ਦਾਦੀ ਇੱਕ ਹੱਥ ਨਾਲ ਆਟੇ ਵਾਲੀ ਕੌਲੀ ਫੜਦੀ ਤੇ ਦੂਜੇ ਦੀ ਦਾਦੀ ਦੀ ਉੰਗਲੀ ਫੜੀ ਅਸੀਂ ਦੋਵੇਂ ਗੁਰਦੁਆਰੇ ਜਾਂਦੇ , ਗੁਰਦੁਆਰਾ ਪਿੰਡ ਦੇ ਬਾਹਰ ਵਾਰ  ਬੜੇ ਖੁਲ੍ਹੇ  ਥਾਂ ਤੇ ਬਣਿਆ ਹੋਇਆ ਸੀ ।  ਚਾਰੇ ਪਾਸੇ ਵੱਡੀ ਚਾਰ ਦੀਵਾਰੀ  ਦੱਖਣ ਪਾਸੇ ਵੱਡਾ ਦਰਵਾਜ਼ਾ  ਪੱਛਮ ਪਹਾੜ ਦੀ ੁੱਕਰੇ ਇੱਕ ਛੋਟਾ ਜਿਹਾ ਦਰਵਾਜਾ ਸੰਗਤ ਦੀ ਸਹੂਲਤ ਲਈ ਵੀ ਰੱਿਖਆ ਗਿਆ ਸੀ , ਐਨ ਪਹਾੜ ਵਾਲੇ ਪਾਸੇ ਥੋੜ੍ਹੀ ਜਿਹੀ ਥਾਂ ਛੱਡ ਕੇ ਵਿੱਚ ਵੱਡੀ ਖੁਲ੍ਹੀ  ਵੱਡੀ ਬੜੇ ਸੁੰਦਰ ਗੁੰਬਦ ਵਾਲੀ ਇਮਾਰਤ ਜਿੱਸ ਦੇ ਚਾਰ ਦਰਵਾਜ਼ੇ ਅਤੇ ਚਾਰੇ ਪਾਸੇ ਬੜਾ ਸੁੰਦਰ ਵਰਾਂਡਾ  ਬਣਿਆ ਹੋਇਆ ਸੀ । ਮੈਂ ਕਿੰਨਾ 2 ਚਿਰ ਗੁਰਦੁਆਰੇ ਦੇ ਗੁੰਬਦ ਤੇ ਬੈਠੇ ਕਲੋਲਾਂ ਕਰਦੇ ਅਤੇ ਖੁਲ੍ਹੀ ਹਵਾ ਵਿੱਚ  ਤਾਰੀਆਂ ਲਾਉਂਦੇ ਕਬੂਤਰਾਂ  ਵੱਲ ਨਜ਼ਰਾਂ ਟਿਕਾਈ ਵੇਖਦਾ ਰਹਿੰਦਾ ਤਾਂ ਮੈਨੂੰ ਘਰ ਜਾਣ ਦਾ ਚੇਤਾ ਵੀ ਭੁੱਲ ਜਾਂਦਾ ,ਜਦੋਂ ਦਾਦੀ ਮੈਨੂੰ ਪਿਆਰ ਨਾਲ ਕਹਿੰਦੀ ਹੁਣ ਘਰ ਚੱਲੀਏ ਬੇਟਾ ਕੱਲ ਫਿਰ ਆ ਕੇ ਵੇਖੀਂ , ਮੇਰੀ ਮਾਸੌਮ ਸੋਚ ਦੀ ਲੜੀ ਟੁੱਟ ਜਾਂਦੀ ਤੇ ਮੈਂ ਦਾਦੀ ਉੰਗਲੀ ਫੜ ਕੇ ਘਰ ਨੂੰ ਤੁਰ ਪੈਂਦਾ ।
               ਗੁਰਦੁਅਾਰੇ ਦੇ ਦੱਖਨ ਵਾਲੀ  ਬਾਹੀ ਚਾਰ ਦੀਵਾਰੀ ਦੇ ਅੰਦਰ ਹੀ ਇੱਕ ਵੱਡੇ ਪਿੱਪਲ ਦੀ ਛਾਂ ਹੇਠਾਂ  ਇਕ ਹਰਟੀ ਵੀ ਸੀ  , ਜੋ  ਸੰਗਤ ਦੇ  ਇਸ਼ਨਾਨ  ਕਰਨ ਲਈ ਬਨਾਇਆ ਗਿਆ  ਸੀ ,ਦੋਵੇਂ ਵੇਲੇ ਵਾਲੀ ਹਰਟੀ  ਤੇ ਬਲਦਾਂ ਦੀ ਜੋੜੀ ਰਾਂਹੀਂ  ਠੰਡੇ ਮਿੱਠੇ ਜਲ ਦਾ ਪ੍ਰਵਾਹ ਚਲਦਾ ਰਹਿੰਦਾ ਸੀ । ਹਰਟੀ ਜ਼ਰਾ ਉੱਚੇ ਰੱਖ ਕੇ ਹੇਠ ਟੂਟੀਆਂ ਤੇ ਬੀਬੀਆਂ ਦੇ ਇੱਸ਼ਨਾਨ ਕਰਨ ਵਾਸਤੇ ਪੋਣੇ ਵੀ ਬਨਾਏ ਹੋਏ ਸਨ ਤੇ ਨਾਲ ਹੀ ਕੁੱਝ ਥਾਂ  ਵਿੱਚ ਫੁੱਲ ਬੀਜੇ ਜਾਂਦੇ ਸਨ, ਕੁੱਝ ਥਾਂ ਵਿੱਚ ਹਰਟੀ ਤੇ ਚਲਦੇ ਬਲਦਾਂ ਦੇ ਚਾਰੇ ਬਰਸੀਮ ਆਦ ਵੀ ਬੀਜੀ ਜਾਂਦੀ ਸੀ  । ਇਹ  ਚਾਰ ਕੁ ਏਕੜ ਦੀ ਗੁਦੁਆਰੇ ਦੀ ਜ਼ਮੀਨ ੁਗੁਰੂ ਘਰ ਦੀ ਕਿਸੇ  ਸ਼ਰਧਾਲੂ ਮਾਈ ਨੇ ਗੁਰਦੁਆਰੇ ਨੂੰ ਦਾਨ ਕੀਤੀ  ਹੋਈ ਸੀ ।  ਗੁਰਦੁਆਰੇ ਦੀ ਖੁਲ੍ਹੀ ਜਗ੍ਹਾ ਵਿੱਚ  ਬੜੀ ਵਿਉਂਤ ਨਾਲ ਉਸਾਰੀ  ਗਈ ਬਿਲਡਿੰਗ ਤੇ  ਗੁਰਦੁਆਰੇ ਤੇ ਸੁੰਦਰ ਗੁੰਬਦ ਤੇ ਕੇਸਰੀ ਰੰਗ ਦੇ ਖਾਲਸਾਈ ਰੰਗ ਦੇ ਆਕਾਸ਼  ਨੂੰ  ਛੁਹੰਦੇ ਨਿਸ਼ਾਨ ਸਾਹਿਬ  ਦੀ ਸ਼ੋਭਾ ਵੇਖਿਆਂ ਹੀ ਬਣਦੀ ਸੀ ,ਗੁਰਦੁਆਰੇ ਦੇ ਇੱਕ ਪਾਸੇ ਗੋਲ ਥੜ੍ਹੇ ਤੇ ਇੱਕ ਬੜਾ ਉੱਚਾ  ਨਿਸ਼ਾਨ ਸਾਹਿਬ ਗੁਰ ਦੁਆਰੇ ਦੀ ਸ਼ਾਨ ਵਿੱਚ ਵਾਧਾ ਕਰਦਾ ਸੀ । ਇਹ  ਗੁਰਦੁਆਰਾ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ  ਭਾਰਤ ਦੇ ਅਣ ਵੰਡੇ ਪੰਜਾਬ ਵਿੱਚ ਸੀ ,  ਇੱਸ ਗੁਰਦੁਆਰੇ ਦੀ ਇਹ ਸੁੰਦਰ ਇਮਾਰਤ  ਲੁਬਾਣਾ ਬ੍ਰਾਦਰੀ ਦੇ ਸਿੱਖੀ  ਦੇ ਪ੍ਰਚਾਰ ਵਿੱਚ ਵੱਡਾ ਯੋਗਤਾਨ ਪਾਉਣ ਵਾਲੀ ਮਹਾਨ ਹਸਤੀ ਸੰਤ ਪ੍ਰੇਮ ਸਿੰਘ ਜੀ ਮੁਰਾਲਾ ਦੇ ਉੱਦਮ ਸਦਕਾ ਉਸਾਰੀ ਹੋਈ ਸੀ । ਤੇ ਇੱਸ ਗੁਦੁਆਰੇ  ਦੇ ਪਹਿਲੇ ਗ੍ਰੰਥੀ  ਭਾਈ ਵੀਰ ਸਿੰਘ  ਦਰਬਾਰ ਸਾਹਿਬ ਸ੍ਰੀ ਅਮ੍ਰਿਤ ਸਰ ਦੇ ਸਾਬਕਾ  ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਵੀਰ ਭਰਾ ਸਨ । ਪਹਿਲਾਂ ਗਰੰਥੀ ਨੂੰ ਭਾਈ ਜੀ ਕਹਿੰਦੇ ਸਨ  ਪਰ ਹੁਣ ਤਾਂ ਬਾਬਾ ਜੀ ਕਹਿੰਦੇ ਹਨ । 
               ਉਦੋਂਅਜੇ  ਸਪੀਕਰਾਂ  ਦਾ ਕੋਈ ਨਾਂ ਵੀ ਨਹੀਂ ਸੀ ਜਾਣਦਾ , ਭਾਈ  ਜੀ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੁ ਘਰ ਵਿੱਚ  ਸੰਖ ਪੂਰਦੇ ਸਨ , ਨਿੱਤ ਨੇਮੀ ਲੋਕ ਆਪਣੇ ਨੇਮ ਨਾਲ ਕੁੱਕੜ ਦੀ ਬਾਂਗ ਜਾਂ  ਸਵੇਰੇ ਉੱਠਣ ਦੀ ਆਦਤ ਅਨੁਸਾਰ ਸਮੇਂ ਸਿਰ ਜਾਗ ਪੈਂ ਦੇ ਸਨ ,ਇੱਕ ਵੱਡੀ ਘੜੀ ਗੁਰਦਆੁਰ ਦੀ ਅੰਦਰਲੀ  ਸਾਮ੍ਹਣੇ ਵਾਲੀ ਦੀਵਾਰ ਲੱਗੀ ਹੁੰਦੀ ਸੀ ੇ  , ਗੁੱਟ ਘੜੀਆਂ  ਵੀ ਸਮਾਂ ਵੇਖਣ ਲਈ ਕਈਆਂ ਕੋਲ ਹੁੰਦੀਆਂ ਸਨ ।  ਪਿੰਡ ਵਿੱਚ ਮੰਦਰ ਵੀ ਸੀ ,ਮਸੀਤ ਵੀ ਸੀ , ਪਰ ਰੌਲਾ ਨਹੀਂ ਸੀ । ਹਰ ਧਰਮ ਦੇ ਲੋਕ ਇੱਸ ਪਿੰਡ ਵਿੱਚ ਵੱਸਦੇ ਸਨ ਬਹੁਤੀ ਵੱਸੋਂ ਸਿੱਖਾਂ ਦੀ ਸੀ । ਬਹੁਤੀ ਗਿਣਤੀ ਫੌਜ ਦੀ ਨੌਕਰੀ ਕਰਨ ਵਾਲਿਆਂ ਦੀ ਸੀ , ਗੁਰਦੁਆਰੇ ਨੇਮ ਨਾਲ ਜਾਣ ਵਾਲੀ ਸੰਗਤ ਵੀ ਬਹੁਤ ਹੁੰਦੀ ਸੀ । ਸੰਗਤ ਵਿੱਚ ਜਾ ਕੇ ਮੈਂ ਪੈਰਾਂ ਘਾਰ  ਬਹਿਣਾ ਤਾਂ  ਦਾਦੀ ਨੇ ਕਹਿਣਾ ਬੇਟਾ ਗੁਰੂ ਘਰ ਸੰਗਤ ਵਿੱਚ ਆ ਕੇ ਚੌਕੜੀ ਮਾਰ ਕੇ ਬੈਠੀ ਦਾ ਹੈ । ਜਦੋਂ ਭਾਈ ਜੀ ਦੇ ਨਿੱਤ ਨੇਮ ਕਰਨ ਤੋਂ ਬਾਅਦ ਨਿੱਤ  ਗੁਰਬਾਣੀ ਦੇ ਸ਼ਬਦ ਸਿੱਧੀਆਂ ਧਾਰਨਾਂ ਵਿੱਚ  ਵਾਜੇ ਢੋਲਕੀ ਚਿਮਟੇ  ਛੈਣਿਆਂ ਨਾਲ ਸਾਰੀ ਸੰਗਤ ਮਿਲਕੇ ਪੜ੍ਹਦੀ ਤਾਂ ਇੱਕ ਅਜੀਬ ਸਾਂæਤੀ ਸਾਰੀ ਸੰਗਤ ਵਿੱਚ ਹੁੰਦੀ  । ਮੈਨੂੰ ਗੁਰਬਾਣੀ ਦੇ ਕਈ ਸ਼ਬਦਾਂ ਦੀਆਂ ਤੁਕਾਂ  ਰੋਜ਼ 2 ਦਾਦੀ ਦੇ ਨਾਲ ਜਾਣ ਕਰਕੇ  ਜ਼ੁਬਾਨੀ ਯਾਦ ਹੀ ਹੋ ਗਈਆਂ ਸਨ ਫਿਰ ਵੀ ਮੈਂ  ਭੋਗ ਪੈਣ ਤ ਕੜਾਹੇ ਪਰਸ਼ਾਦ  ਦੀ ਉਡੀਕ ਵਿੱਚ ਰਹਿੰਦਾ ਕੜਾਹ ਪਰਸ਼ਾਦ ਵਰਤਾਉਣ ਪਿੱਛੋਂ ਫਿਰ ਦਾਦੀ ਦੀ ਉੰੰਗਲੀ ਫੜੀ ਘਰ ਆਉਂਦਾ । ਮੈਂ ਤਾਂ ਸਾਰਾ ਕੜਾਹ ਪ੍ਰਸ਼ਾਦ ਉਥੇ ਹੀ ਖਾ ਲੈਂਦਾ ਪਰ ਦਾਦੀ ਘਰ ਆ ਕੇ ਬੇਬੇ ਨੂੰ ਵੀ ਦਿੰਦੀ ਤੇ ਆਪ ਵੀ  ਤੇ ਮੈਨੂੰ ਵੀ ਦੁਹਰਾ ਗੱਫਾ ਲੁਆ ਦਿੰਦੀ  । ਗੁਰਦੁਆਰੇ ਕੀਰਤਨ ਕਰਨ ਲਈ ਕੋਈ ਖਾਸ ਕੀਰਤਨ ਜਥਾ ਨਹੀਂ ਸੀ ਹੁੰਦਾ ਸਗੋਂ ਪਿੰਡ ਦੇ ਕੁੱਝ  ਬਾਣੀ ਨਾਲ ਪਿਆਰ ਕਰਨ ਵਾਲੇ  ਰਲ ਕੇ ਸ਼ਬਦ ਪੜ੍ਹਦੇ ਸਨ ਤੇਮੱਸਿਆ ਸੰਗ੍ਰਾਂਦ ਵਾਲੇ ਜਾਂ ਨਾਘੀ ਦਾ ਪੂਰਾ ਮਹੀਨਾ  ਆਸਾ ਦੀ ਵਾਰ ਵੀ ਲਾਉਂਦੇ ਸਨ । ਗੁਰੂ ਦੁਆਰ ਗੋਲਕ ਨਹੀਂ ਸੀ ,ਚੜ੍ਹਤ ਭਾਈ ਜੀ ਦੀ ਹੀ ਹੁੰਦੀ ਸੀ । ਉੱਸ ਵੇਲੇ ਮੈਂਬਰੀ ਤੇ ਪ੍ਰਧਾਨਗੀ ਦਾ ਝਗੜਾ ਵੀ ਨਹੀਂ ਸੀ ਹੁੰਦਾ । ਭਾਈ ਜੀ ਚੰਗੇ ਪ੍ਰਿਵਾਰ ਵਾਲੇ ਸਨ , ਉਨ੍ਹਾਂ ਦੀ ਉਪਜੀਵਕਾ  ਇੱਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ । 
           ਗੁਰ ਪੁਰਬਾਂ ਅਤੇ  ਵਿਸਾਖੀ , ਜਾਂ ਹੋਰ ਵਿਸ਼ੇਸ਼ ਸਮਾਗਮਾਂ  ਵੇਲੇ  ਅਖੰਠ ਪਾਠਾਂ ਦੇ ਭੋਗ ਪਾਏ ਜਾਂਦੇ , ਜਲੂਸ ਨਿਕਲਦੇ , ਉਦੋਂ ਨਗਰ ਕੀਰਤਨ ਨੂੰ ਜਲੂਸ ਹੀ ਕਹਿੰਦੇ ਹੁੰਦੇ ਸਨ , ਗੁਰਦੁਆਰੇ ਦੇ  ਲੰਮੇ ਚੌੜੇ ਇਹਾਤੇ ਵਿੱਚ ਲੰਗਰ ਲਗਦੇ , ਬਿਨਾਂ ਕਿਸੇ ਜ਼ਾਤ ਪਾਤ ਤੇ ਧਰਮ  ਦੇ ਵਿਤਕਰੇ ਬਿਨਾਂ ਜਦ   ਸੰਗਤਾਂ ਲੰਗਰ ਛਕਦੀਆਂ ਤਾਂ ,ਇਵੇਂ ਲਗਦਾ ਜਿਵੇਂ  ਬਾਬੇ ਨਾਨਕ ਦਾ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਅਮਲੀ ਤੌਰ ਤੇ ਸਾਕਾਰ ਹੋ ਰਿਹਾ ਹੋਵੇ ।   
             ਗੁਰ ਦੁਆਰੇ  ਕੀਰਤਨ ਕਰਨ ਵਾਲਿਆਂ ਅੱਗੇ ਮਾਇਆ ਭੇਟ ਨਹੀਂ ਸੀ ਕੀਤੀ ਜਾਂਦੀ ਕਿਉਂ ਕਿ ਸਾਰੇ ਹੀ ਚੰਗੀ ਕ੍ਰਿਤ ਕਰਨ ਵਾਲੇ ਹੁੰਦੇ  ਸਨ । , ਭਾਈ ਜੀ ਆਪਣੇ ਹਿਸਾਬ ਨਾਲ ਵਾਰੀ ਸਿਰ ਰੋਜ਼ ਹਰ ਘਰ ਵਿਚੋਂ ਪਾ੍ਰਸਦਾ ਲੈਣ ਲਈ ਜਾਂਦੇ ਸਨ । ਬੇਬੇ  ਭਾਈ ਜੀ ਵਾਸਤੇ ਸੱਭ ਤੋਂ ਪਹਿਲਾਂ ਤਿਆਰ ਕੀਤਾ ਹੋਇਆ ਫੁਲਕਾ  ਤੇ ਦਾਲ ਸਬਜ਼ੀ ਵੁੱਖਰੀ ਕੱਢ ਕੇ ਰੱਖ ਲੈਂਦੀ ਤੇ ਜਦੋਂ  ਭਾਈ ਜੀ ਪ੍ਰਸਾਦਾ ਲੈਣ ਲਈ ਆਉਂਦੇ ਅਸੀਂ ਸਾਰੇ ਬੜੇ ਹੀ ਪਿਆਰ ਸਤਿਕਾਰ ਨਾਲ ਉਨ੍ਹਾਂ ਨੂੰ ਸੱਤ ਅਸ੍ਰੀ ਅਕਾਲ ਬੁਲਾਉਂਦੇ ਤਾਂ ਉਹ ਵੀ  ਅੱਗੋਂ ਗੁਰ ਬਰ ਅਕਾਲ   ਭਾਵ ਗੁਰੂ ਹੀ ਅਕਾਲ ਪੁਰਖ ਹੈ । ਲੰਮਾ ਦਾੜ੍ਹਾ ਗੋਰਾ ਰੰਗ ਲੰਮੇ ਕੱਦ ਕਾਠ ਕਾਠ ਵਾਲੇ ਮਿੱਠ ਬੋਲੜੇ  ਭਾਈ ਵੀਰ ਸਿੰਘ ਦੀ ਪਿਆਰੀ ਦਿੱਲ ਖਿਚਵੀਂ ਜਿਹੀ ਸੂਰਤ ਅਜੇ ਵੀ ਮੇਰੇ ਖਿਆਲਾਂ ਜਦ ਆਉਂਦੀ ਹੈ ਤਾਂ ਨਾਲ ਹੀ ਆਪਣੇ ਪਾਕਿਤਾਨ ਵਿੱਚ ਛੱਡੇ ਗੁਰਦੁਆਰੇ ਦੀ  ਤਸਵੀਰ ਵੀ ਖਿਆਲਾਂ ਵਿੱਚ ਘੁੰਮ ਜਾਂਦੀ ਹੈ ਤੇ ਇਵੇਂ ਜਾਪਦਾ ਜਿਵੇਂ ਅੱਜ ਵੀ ਆਤਮਾ ਸਿੰਘ ਬਜਾਜੀ ਦੀ ਦੁਕਾਨ ਵਾਲੇ , ਮੂਲਾ ਸਿੰਘ ਕਰਿਆਨੇ ਦੀ ਦੁਕਾਨ ਵਾਲੇ ਢੋਲਕੀ ਵਾਲੇ ਤੇ ਪੰਥਾ ਸਿੰਘ ਦਰਜੀ  ਚਿਮਟੇ ਵਾਲੇ ਅਤੇ ਜੇਠਾ ਸਿੰਘ ਖੱਡੀਆਂ ਵਾਲਾ ਅਤੇ ਵਿਚਕਾਰ   ਰੁਮਾਲ ਤੇ ਹੱਥ ਵਿੱਚ ਫੜੀ  ਗੁਟਕਾ ਸਾਹਿਬ ,ਪਿਆਰਾ ਸਿੰਘ ਸਾਬਕਾ ਫੌਜੀ  ਰਲ਼ ਕੇ  ਰੱਸ ਭਿੰਨੀ  ਰਲਵੀਂ ਆਵਾਜ਼ ਵਿੱਚ  ਸਿੱਧੀ ਸਾਦੀ ਧਾਰਨਾ ਵਾਲੇ ਗੁਰਬਦਾਣੀ ਦੇ ਇੱਸ ਸ਼ਬਦ ਨਾਲ ਕੀਰਤਨ ਕਰ ਰਹੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠੇ  ਭਾਈ ਵੀਰ ਸਿੰਘ ਜੀ ਅਪਨੇ ਰੱਬੀ ਰੰਗ ਵਿੱਚ ਰਂੰਗੇ ਹੋਏ ਚੌਰ ਕਰ ਰਹੇ ਹੋਣ ,ਤੇ  ਨਾਲ ਹੀ  ਗੁਰੂ ਪਿਆਰ ਵਿੱਚ ਰੰਗੀ ਹੋਈ ਸੰਗਤ ਵੀ ਹੌਲੀ ਹੌਲੀ  ਬੋਲਦੀ  ਇੱਸ ਸ਼ਬਦ  ਦੇ ਕੀਰਤਨ ਦਾ ਅਨਂੰਦ ਮਾਣ ਰਹੀ ਹੋਵੇ । 
                     ਮੈਂ ਸੋਭਾ ਸੁਣਕੇ ਆਇਆ ਊਚਾ ਦਰ ਸਤਿ ਗੁਰ ਨਾਨਕ ਦਾ ,
ਊਚਾ ਦਰ ਬਾਬੇ ਨਾਨਕ ਦਾ ਊਚਾ ਦਰ ਸਤਿ ਗੁਰ ਨਾਨਕ ਦਾ ।
                          ਊਚ ਅਪਾਰ ਬੇਅੰਤ ਸੁਆਮੀ  ਕਉਣ ਜਾਣੇ ਗੁਣ ਤੇਰੇ ।।
                          ਗਾਵਤ ਉਧਰੇ  ਸੁਣਤੇ ਉਧਰੇ    ਬਿਨਸੇ ਪਾਪ ਘਨੇਰੇ ।।
                         ਪਸੂ ਪ੍ਰੇਤ ਮੁਘਧ ਕਉ ਤਾਰੇ     ਪਾਹਣ ਪਾਰ ਉਤਾਰੇ ।।
                         ਨਾਨਕ ਦਾਸ ਤੇਰੀ ਸਰਨਾਈ    ਸਦਾ ਸਦਾ ਬਲਿਹਾਰੇ ।।

           ਹੁਣ  ਬੜੀ ਵਾਰ ਜਦੋਂ ਕਦੇ ਸੋਚਦਾ ਹਾਂ ਕਿ ਪੱਛਮੀ ਪੰਜਾਬ ਵਿੱਚ ਮੇਰੇ ਪਿੰਡ ਦੇ ਉੱਸ  ਗੁਰਦੁਆਰੇ ਦੀ  ਹਾਲਤ ਹੁਣ ਕਿੱਸਤਰ੍ਹਾਂ ਦੀ ਹੋਵੇ ਗੀ ਤਾਂ ਵਿਦੇਸ਼ ਵਿੱਚ ਰਹਿੰਦਿਆਂ  ਜਦ ਕਦੇ ਕਿਸੇ ਉੱਸ ਪਾਸੇ ਦੇ ਨੇੜਲੇ  ਪਾਕਿਸਤਾਨੀ ਪੰਜਾਬੀ ਭਰਾ  ਨੂੰ ਇੱਥੇ ਵਿਦੇਸ਼ ਵਿੱਚ ਰਹਿੰਦਿਆਂ  ਆਪਣੇ ਪਿੰਡ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕੁੱਝ ਜਾਣਕਾਰੀ ਨਹੀਂ ਮਿਲਦੀ ਪਰ ਇੱਥੇ ਜਦੋਂ ਕਦੇ ਸਤਿ ਗੁਰ ਨਾਨਕ  ਦੇ ਉੱਚੇ ਦਰ ਵਾਲੇ ਗੁਰ ਦੁਆਰਿਆਂ ਨੂੰ ਜਦ ਉੱਸ ਦੇ ਆਪਣੇ ਹੀ ਸਿੱਖਾਂ ਹੱਥੋਂ ਢਾਉਣ  ਦੀਆਂ ਖਬਰਾਂ  ਸੁਣਦਾ ਹਾਂ ਤਾਂ  ਸ਼ਰਮ ਨਾਲ ਅੱਖਾਂ  ਨੀਵੀਆਂ ਹੀ ਨਹੀਂ ਹੁੰਦੀਆਂ ਸਗੋਂ ਇਹ ਕਲਮ  ਹੰਝੂਆਂ ਦੇ ਹੜ੍ਹ ਵਹਾਉੰਦੀ ਵੀ   ਜਾਪਦੀ ਹੈ  । 
( ਗੁਰਬਾਣੀ ਵਿਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਦਾ ਜਾਚਕ )