ਸੁਤੀ ਪਈ ਏ ਦੁਨੀਆਂ ਸਾਰੀ
ਕਿਸਮਤ ਮਜ਼ਬੂਰੀ ਤੋਂ ਹਾਰੀ
ਦਰਦ ਦਾ ਦਾਰੂ ਕਿਥੋਂ ਲੱਭੀਏ
ਨਿਕੀਅਾਂ ਜਿੰਦਾ ਮਸਲੇ ਭਾਰੀ
ਮਤਲਵੀ ਲੋਕ ਵਿਦੇਸ਼ਾ ਵਾਲੇ
ਸਿਖਲਵੋ ਲੋਕੋ ਦੁਨੀਆਂ ਦਾਰੀ
ਝੂਠੇ ਮੁਨਸਿਫ ਝੂਠ ਵਿਖਾਵੇ
ਉਪਰੋਂ ਮਿਠੜੀ ਅੰਦਰੋਂ ਖਾਰੀ
ਅਪਣਾ ਮਿਲੇਗਾ ਸਾਨੂੰ ਕੋਈ
ਬੈਠਾ ਅੈਵੇਂ ਦਿਲ ਵਿਚ ਧਾਰੀ
ਮਾੜਾ ਠਾਰੀ ਦੇ ਨਾਲ ਮਰਦਾ
ਤਕੜੇ ਨਿਘੀ ਬੁਕਲ ਮਾਰੀ
ਝੂਠੇ ਝਾਸਿਆਂ ਉਲ਼ਝੀ ਟੁਟੀ
ਧੀ ਪੰਜਾਬ ਦੀ ਰੁਲੇ ਵੇਚਾਰੀ
ਬੜੇ ਹੀ ਘਰ ਉਜਾੜਦੀ ਵੇਖੀ
ਡਾਲਰ ਪੌਡਾਂ ਦੀ ਇਹ ਯਾਰੀ
ਮੁੜਜਾ ਮਿਤਰਾ ਪਿਛੇ ਮੁੜਜਾ
ਖਰੀ ਜਹਾਜਾਂ ਨਾਲੋ ਲਾਰੀ
ਹੋਰ ਨਾ ਲੱਗਣੀ ਤੈਥੌ ਬਿੰਦਰਾ
ਬਿਖਰੇ ਖੱਭਾ ਨਾਲ ਉਡਾਰੀ