ਜੱਗ ਕਿਉਂ ਦੋਸ਼ ਧਰੇ (ਕਹਾਣੀ)

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੁਣ ਉਸ ਨੂੰ ਕੋਈ ਟਿਕਾਣਾ ਦੇਣ ਲਈ ਤਿਆਰ ਨਹੀਂ ਸੀ। ਸ਼ੋਭਾ ਆਪਣੇ ਮਾਪਿਆਂ ਦੀ  ਤੀਸਰੀ ਔਲਾਦ ਸੀ। ਉਸ ਤੋਂ ਵੱਡੀ ਇੱਕ ਭੈਣ ਅਤੇ ਇੱਕ ਭਰਾ ਸੀ। ਨਿੱਕੀ ਬੱਚੀ ਘਰ ਆਈ ਤਾਂ ਘਰ ਵਿੱਚ ਉਸ ਦੀ ਖੁਸ਼ੀ ਨਾ ਮਨਾਈ ਗਈ। ਜੱਦ ਕੋਈ ਪੁੱਛਦਾ ਕੀ ਬੱਚਾ ਆਇਆ ਹੈ। ਸੋਭਾ ਦੀ ਦਾਦੀ ਕਹਿੰਦੀ ਪੱਥਰ ਆਇਆ ਹੈ।ਇਹ ਗੱਲ ਸੋਭਾ ਦੀ ਮਾਂ ਸਵਿੱਤਰੀ ਨੂੰ ਬੜੀ ਬੁਰੀ ਲੱਗਦੀ। ਪਰ ਕਹਿ ਕੁੱਝ ਨਾ ਸਕਦੀ। ਚੁੱਪ ਚਾਪ ਸੁਣ ਲੈਂਦੀ। ਸਵਿਤਰੀ ਦੇ ਘਰ ਵਾਲਾ ਜਤਿੰਦਰ ਕੁਮਾਰ ਐਫ ਸੀ ਆਈ ਵਿੱਚ ਅਸਿਸਟੈਂਟ ਲੱਗਾ ਹੋਇਆ ਸੀ।
                            ਨਿੱਕੀ ਬੱਚੀ ਦੇ ਜੰਮਦਿਆਂ ਸਿਰ ਦੇ ਵਾਲ ਕਾਲੇ ਮੱਥਾ ਉਭਰਵਾਂ ਅੱਖਾਂ ਨੀਲੀ ਭਾਅ ਮਾਰਦੀਆਂ, ਹੱਥਾਂ ਪੈਰਾਂ ਦੀਆਂ ਉਂਗਲਾ ਲੰਮੀਆਂ ਨੱਕ ਤਿੱਖਾ ਮਾਲੂਮ ਹੁੰਦੇ। ਹੁਣ ਸ਼ੋਭਾਂ ਤਿੰਨ ਸਾਲ ਦੀ ਹੋ ਗਈ। ਦੋ ਗੁੱਤਾਂ ਕਰਦੀ, ਫਰਾਕ ਵਿੱਚ ਬੱਚੀ ਬੜੀ ਸੁੰਦਰ ਲੱਗਦੀ। ਉਸ ਨੂੰ ਕਾਨਵੈਂਟ ਸਕੂਲ ਵਿੱਚ ਪੜ੍ਹਣ ਪਾਇਆ। ਜਤਿੰਦਰ ਕੁਮਾਰ ਨੇ ਸ਼ਹਿਰ ਤੋਂ ਬਾਹਰ  ਕਲੌਨੀ ਜੋ ਲੱਗ ਪੱਗ ਅੱਧਾ ਕਿਲੋਮੀਟਰ ਬਾਹਰ ਸੀ ਉਸ ਵਿੱਚ ਆਪਣੀ ਕੋਠੀ ਬਣਾਈ ਸੀ ਇਸ ਬਸਤੀ ਵਿੱਚ ਚੰਗੀ ਪੂੰਜੀ ਵਾਲੇ ਲੋਕ ਰਹਿੰਦੇ ਸਨ। ਸ਼ਹਿਰ ਤੋਂ ਬਸਤੀ ਦਾ ਰਸਤਾ ਬਿਖੜਾ ਸੀ। ਸ਼ੋਭਾ ਦੇ ਸਕੂਲ ਜਾਣ ਅਤੇ ਆਉਣ ਲਈ ਇੱਕ ਵਡੇਰੀ ਉਮਰ ਦਾ ਦੀਨਾ ਰਿਕਸੇæ ਵਾਲੇ ਨਾਲ ਪ੍ਰਬੰਧ ਹੋ ਗਿਆ।ਉਹ ਬੱਚਿਆਂ ਦੀ ਸੰਭਾਲ ਕਰਨ ਲਈ ਚੰਗਾ ਸਮਝਿਆ ਜਾਂਦਾ ਸੀ। ਸ਼ੋਭਾ ਕੁੱਝ ਦਿਨ ਤਾਂ ਉਸ ਤੋਂ ਸੰਗਦੀ ਰਹੀ ਪਰ ਥੋੜੇ ਦਿਨਾਂ ਵਿੱਚ ਰਿਕਸ਼ੇ ਵਾਲੇ ਬਾਬੇ ਨਾਲ ਘੁਲ ਮਿਲ ਗਈ। ਉਸ ਨੂੰ ਜਾਪਣ ਲੱਗਾ ਕਿ ਬਾਬਾ ਪ੍ਰੀਵਾਰ ਦੇ ਮੈਂਬਰ ਦੀ ਤਰ੍ਹਾਂ ਹੈ। ਸ਼ੋਭਾ ਪੜ੍ਹਣ ਵਿੱਚ ਹੁਸ਼ਿਆਰ ਸੀ। ਘਰ ਪ੍ਰੀਵਾਰ ਅਤੇ ਅਧਿਆਪਕਾਂ ਤੋਂ ਬਹੁਤ ਪਿਆਰ ਮਿਲਦਾ। ਜਦੋਂ ਲੋਕ ਉਸ ਦੀ ਵਡਿਆਈ ਕਰਦੇ ਤਾਂ  ਦਾਦੀ, ਮਾਂ ਅਤੇ ਬਾਪ ਨੂੰ ਚੰਗੇ ਲੱਗਦੇ। ਹੁਣ ਉਹ ਪੱਥਰ ਨਾ ਰਹੀ ਇੱਕ ਮਹਿਕਦੀ ਕਲੀ ਬਣ ਗਈ।
ਸ਼ੋਭਾ ਦੀ ਗਲੀ ਮੁਹੱਲੇ ਵਿੱਚ ਸ਼ੋਭਾ ਹੋਣ ਲੱਗੀ।
ਦੁਨੀਆਂ ਦਾ ਦਸਤੂਰ ਹੈ," ਆਮ ਤੌਰ ਤੇ ਲੋਕ ਕਿਸੇ ਦੀ ਮੰਦੀ ਹਾਲਤ ਨੂੰ ਸਮਝ ਕੇ ਉਸ ਨੂੰ ਨਫਰਤ ਕਰਦੇ ਹਨ ਪਰ ਜਦ ਉਹੀ ਆਦਮੀ ਸਿਖਰ ਤੇ ਪਹੁੰਚ ਜਾਦਾ ਹੈ ਤਾਂ ਲੋਕ ਉਸ ਦੀ ਮਿਸਾਲ ਦੇਣ ਲੱਗ ਪੈਂਦੇ ਹਨ।"
ਬੱਚੀ ਸ਼ੋਭਾ ਦੇ ਬਾਰੇ ਵੀ ਉਹੀ ਗੱਲ ਸੀ। ਹੁਣ ਸ਼ੋਭਾ ਅੱਠਵੀਂ ਜਮਾਤ ਵਿੱਚ ਹੋ ਗਈ ਸੀ। ਉਮਰ ਕੋਈ ਬਾਰਾਂ ਤੇਰਾਂ ਸਾਲ ਦੀ ਸੀ। ਉਸ ਦੇ ਨੈਣ ਨਕਸ਼ਾਂ ਵਿੱਚ ਉਭਾਰ ਤੇ ਹੋਰ ਨਿਖਾਰ ਆਉਣ ਲੱਗ ਪਿਆ।
ਕੁੱਝ ਕੁ ਦਿਨਾਂ ਤੋਂ ਇੱਕ ਦੋ ਦਿਨ ਛੱਡ ਕੇ ਇੱਕ ਓਪਰੀ ਕਾਰ ਉਸ ਰਸਤੇ ਤੋਂ ਸਕੂਲ ਵਾਪਸੀ ਦੇ ਸਮੇਂ ਲੰਘਿਆ ਕਰੇ। ਕਿਸੇ ਨੂੰ ਕੀ ਪਤਾ ਕੌਣ ਹੈ, ਕਿਸ ਨੂੰ ਮਿਲਣ ਜਾਂਦਾ ਹੋਵੇਗਾ। ਪਰ ਬਾਬੇ ਨੂੰ ਉਮਰ ਦਾ ਤਜੱਰਬਾ ਸੀ। ਕਾਰ ਰਿਕਸੇæ ਕੋਲੋਂ ਬਿਲਕੁਲ ਹੌਲੀ ਹੋ ਜਾਇਆ ਕਰੇ ਅਤੇ ਓਪਰੀਆਂ ਨਜ਼ਰਾਂ ਕਾਰ ਚੋਂ ਬਾਹਰ ਦੇਖਿਆ ਕਰਨ। ਬਾਬਾ ਵੀ ਕਾਰ ਦਾ ਧਿਆਨ ਰੱਖਦਾ। ਸਬੱਬ ਨਾਲ ਇੱਕ ਦਿਨ ਗਰਮੀਆਂ ਦਾ ਦਿਨ ਸੀ। ਪੱਛਮ ਵੱਲੋਂ ਬੱਦਲ ਗਰਜਿਆ। ਤੇਜ਼ ਹਵਾ ਚੱਲ ਪਈ। ਰਿਕਸ਼ੇ ਵਾਲਾ ਬਾਬਾ ਸ਼ੋਭਾ ਨੂੰ ਸਕੂਲ ਤੋਂ ਲੈ ਕੇ ਆ ਕੇ ਆ ਰਿਹਾ ਸੀ ਤਾਂ ਸੋæਭਾ ਦੇ ਹੱਥ ਵਿੱਚੋਂ ਫੜੇ ਕਾਗਜ਼ ਤੇਜ਼ ਹਵਾ ਨਾਲ ਡਿੱਗ ਪਏ ਅਤੇ ਹਵਾ ਨਾਲ ਦੂਰ ਉੱਡ ਗਏ। ਬਾਬਾ ਉਹ ਕਾਗਜ਼ ਫੜਣ ਉਨ੍ਹਾਂ ਮਗਰ ਦੌੜਿਆ। ਪਿੱਛੇ ਆਉਂਦੀ ਕਾਰ ਵੀ ਰਿਕਸ਼ੇ ਕੋਲ ਪਹੁੰਚ ਗਈ। ਉਨ੍ਹਾਂ ਸ਼ੋਭਾ ਨੂੰ ਜ਼ਬਰ ਦਸਤੀ ਕਾਰ ਵਿੱਚ ਸੁੱਟ ਲਿਆ। ਸ਼ੋਭਾ ਨੇ ਚੀਕਾਂ ਮਾਰੀਆਂ ਦੀਨੇ ਨੇ ਰੌਲਾ ਪਾਇਆ। ਵਾਪਸ ਭੱਜਿਆ। ਪਰ ਕਾਰ ਵਾਲੇ ਕਾਰ ਭਜਾ ਕੇ ਲੈ ਗਏ। ਰਸਤੇ ਤੋਂ ਲੰਘਦੇ ਲੋਕਾਂ ਕਾਰ ਨੂੰ ਰੋਕਣ ਦੀ ਕੋਸ਼ਿਸ ਨਾ  ਕੀਤੀ। ਪਤਾ ਨਹੀਂ ਇਸ ਕਰਕੇ ਕਿ ਉਨ੍ਹਾਂ ਕੋਲ ਹਥਿਅਰ ਹੋਣਗੇ , ਕਿਸੇ ਦੀ ਸ਼ਹਿ ਪਰਾਪਤ ਗੁੰਡੇ ਹੋਣਗੇ,ਜਾਂ ਕਾਹਨੂੰ ਪੰਗਾ ਲੈਣਾ ਕਿਹੜਾ ਕਿਸੇ ਪੁਲੀਸ ਨੇ ਸੁਨਣੀ ਹੈ।
ਬਾਬੇ ਨੇ ਆਪਣੇ ਵਿੱਤ ਮੁਤਾਬਕ ਜੋਰ ਲਾ ਕੇ ਰਿਕਸ਼ਾਂ ਦੌੜਾਈ। ਹਫੇ ਹੋਏ ਨੇ ਮੁਸ਼ਕਿਲ ਨਾਲ ਅਵਾਜ਼ ਕੱਢ ਕੇ ਸ਼ੋਭਾ ਦੀ ਮੰਮੀ ਨੂੰ ਸ਼ੋਭਾ ਬਾਰੇ ਗੱਲ ਦੱਸੀ।
ਸੁਣਦਿਆਂ ਸਾਰ ਸ਼ੋਭਾ ਦੀ ਮਾਂ ਨੇ ਚੀਖ ਮਾਰੀ," ਹਾਏ ਮੈਂ ਮਰ ਗਈ ਇਹ ਕੀ ਹੋ ਗਿਆ?" ਇਸ ਦੇ ਨਾਲ ਹੀ ਸੋæਭਾ ਦੀ ਮੰਮੀ ਸਵਿੱਤਰੀ ਨੂੰ ਗਸ਼ ਪੈ ਗਈ। ਉਸ ਦੀ ਚੀਕ ਸੁਣ ਕੇ ਉਸ ਦੀ ਸੱਸ ਕੁੰਤੀ ਕਾਹਲੀ ਨਾਲ ਬਾਹਰ ਆਈ। ਉਸ ਨੇ ਸਵਿਤਰੀ ਨੂੰ ਡਿੱਗੀ ਦੇਖ ਕੇ ਰੌਲਾ ਪਾ ਦਿਤਾ ਭੱਜੋ ਵੇ ਲੋਕੋ ਆਇਓੋ ਵੇ ਲੋਕੋ ਸਵਿਤਰੀ ਨੂੰ ਕੀ ਹੋ ਗਿਆ? ਰਿਕਸ਼ੇ ਵਾਲਾ ਵੀ ਠਠੰਬਰਿਆ ਖੜਾ ਸੀ। ਗੁਆਡੋਂ ਆਦਮੀ ਔਰਤਾਂ ਇਕੱਠੇ ਹੋ ਗਏ। ਸਵਿਤਰੀ ਨੂੰ ਪੱਖੀ ਝੱਲੀ ਮੂੰਹ ਤੇ ਪਾਣੀ ਦੇ ਛੱਟੇ ਮਾਰੇ। ਉਸ ਨੂੰ ਜ਼ਰਾ ਹੋਸ਼ ਆ ਗਈ। ਲੋਕ ਪੁੱਛਣ ਲੱਗੇ ਕੀ ਹੋਇਆ। ਰਿਕਸ਼ੇ ਵਾਲੇ ਨੇ ਦੱਸਿਆ ," ਕੋਈ ਸੋæਭਾ ਨੂੰ ਉਠਾ ਕੇ ਲੈ ਗਏ।" ਸੱਭ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁੱਝ ਔਰਤਾਂ ਸਵਿਤਰੀ ਨੂੰ ਸੰਭਾਲਣ ਲੱਗੀਆਂ ਅਤੇ ਆਦਮੀਆਂ ਨੇ ਪੁਲੀਸ ਨੂੰ ਸੂਚਣਾ ਦੇਣ ਲਈ ਜਾਣ ਦਾ ਪ੍ਰਬੰਧ ਕੀਤਾ। ਸੋæਭਾ ਦਾ ਪਾਪਾ ਬਾਹਰ ਅਪਣੀ ਜੌਬ ਤੇ ਗਿਆ ਸੀ। ਬੰਦੇ ਥਾਣੇ ਗਏ ਤਾਂ ਮੁਨਸ਼ੀ ਨੂੰ ਰੀਪੋਰਟ ਲਿਖਾਣੀ ਚਾਹੀ। ਮੁਨਸ਼ੀ ਕਹਿੰਦਾ ਕੌਣ ਹੈ ਕੁੜੀ ਦਾ ਬਾਪ। ਬੰਦਿਆਂ ਚੋਂ ਰਾਮ ਸਰੂਪ ਨੇ ਕਿਹਾ," ਜੀ ਉਹ ਤਾਂ ਇੱਥੇ ਨਹੀਂ। ਬਾਹਰ ਆਪਣੀ ਨੌਕਰੀ ਤੇ ਗਿਆ ਹੋਇਆ ਹੈ।"
"ਫਿਰ ਤੁਸੀਂ ਕਿਉਂ ਆਏ ਹੋ?" ਹੈਡ ਕਾਨਸਟੇਬਲ ਨੇ ਕਿਹਾ
"ਜੀ ਮਸਲਾ ਲੜਕੀ ਦੇ Aੇਧਾਲਣ ਦਾ ਹੈ ਜੇ ਉਹ ਘਰ ਨਹੀਂ ਤਾਂ ਸਾਡਾ ਫਰਜ਼ ਬਣਦਾ ਹੈ ਤੁਹਾਨੂੰ ਸੂਚਨਾ ਦੇਈਏ" ਰਾਮ ਸਰੂਪ ਨੇ ਕਿਹਾ
"ਆਪਣੀ ਮਰਜ਼ੀ ਨਾਲ ਤਾਂ ਨਹੀਂ ਗਈ ਕਿਤੇ" ਮੁਨਸ਼ੀ ਨੇ ਬੁੱਲਾਂ Ḕਚ ਮੁਸਕਾਂਦਿਆਂ ਕਿਹਾ।
ਰਾਮ ਸਰੂਪ ਨੇ ਕਿਹਾ ," ਜੀ ਉਹ ਤਾਂ ਵਿਚਾਰੀ ਹੈ ਹੀ ਬਾਰਾਂ ਤੇਰਾਂ ਸਾਲਾਂ ਦੀ,"
"ਕਿੱਥੇ ਤੇ ਕਿਵੇਂ ਉਧਾਲੀ ਗਈ ਕਿਸ ਨੇ ਦੇਖਿਆ ਕਿਸ ਤਰਾਂ ਦੀ ਕਾਰ ਸੀ", ਮੁਨਸ਼ੀ ਇਕੋ ਦਮ ਕਈ ਗੱਲਾਂ ਪੁੱਛ ਗਿਆ
"ਜੀ ਬੱਚੀ ਪੜ੍ਹਣ ਗਈ ਸੀ ਰਸਤੇ ਵਿੱਚ ਰਿਕਸ਼ੇ ਚੋਂ ਉਠਾ ਕੇ ਲੈ ਗਏ। ਚਿੱਟੇ ਰੰਗ ਦੀ ਕਾਰ ਸੀ" ਰਿਕਸ਼ੇ ਵਾਲਾ ਚਸ਼ਮਦੀਦ ਗਵਾਹ ਹੈ ਜੋ ਉਸ ਨੂੰ ਸਕੂਲ ਤੋਂ ਲਿਆ ਰਿਹਾ ਸੀ।" ਕੋਲ ਖੜੇ ਦੇਸ ਰਾਜ ਨੇ ਕਿਹਾ।
"ਉਹ ਰਿਕਸ਼ੇ ਵਾਲਾ ਕਿੱਥੇ ਹੈ ਕਿਤੇ ਉਸ ਦੀ ਮਿਲੀ ਭੁਗਤ ਤਾਂ ਨਹੀਂ?" ਮੁਨਸ਼ੀ ਨੇ ਪੁੱਛਿਆ।
"ਜੀ ਉਹ ਤਾਂ ਵੱਡੇਰੀ ਉਮਰ ਦਾ ਹੈ ਸ਼ਰੀਫ ਆਦਮੀ ਹੈ" ਰਾਪ ਸਰੂਪ ਨੇ ਕਿਹਾ।
ਇੱਕ ਜਾਣਾ ਜਾਉ ਉਸ ਨੂੰ ਲੈ ਕੇ ਆਉ ਬਾਕੀ ਬੰਦੇ ਉਸ ਪਾਸੇ ਬੈਂਚ ਤੇ ਬੈਠ ਜਾਉ। ਰਿਕਸ਼ੇ ਵਾਲੇ ਤੋਂ ਤਪਤੀਸ਼ ਕਰਕੇ ਰਪਟ ਲਿਖਾਂਗੇ।
ਮੁਨਸ਼ੀ ਨੇ ਕਲਮ ਮੇਜ਼ ਤੇ ਰੱਖ ਦਿੱਤੀ ਕੁਰਸੀ ਵਿੱਚ ਪਾਸਾ ਮਾਰਦਿਆਂ ਨੌਕਰ ਨੂੰ ਕਿਹਾ ਜਾ ਚਾਹ ਦਾ ਇੱਕ ਕੱਪ ਲੈ ਕੇ ਆ"

ਰਾਮ ਸਰੂਪ ਜ਼ਰਾ ਤਲਖ ਹੋ ਕੇ ਬੋਲਿਆ," ਮਸਲਾ ਲੜਕੀ ਦੇ ਉਧਾਲਣ ਦਾ ਹੈ। ਅਸੀਂ ਰੀਪੋਰਟ ਲਿਖਵਾਉਣ ਆਏ ਹਾਂ। ਤੁਸੀਂ ਮਦਦ ਕਰਨ ਦੀ ਬਜਾਏ ਸਾਨੂੰ ਹੀ ਉਲਝਾਈ ਜਾਂਦੇ ਹੋ। ਤਾਂ ਹੀ ਲੋਕ ਪੁਲਸ ਦੀ ਮਦਦ ਲੈਣ ਤੋਂ ਡਰਦੇ ਹਨ। ਜੋ ਇਨਸਾਫ ਮੰਗਣ ਜਾਂਦਾ ਹੈ ਸੱਭ ਤੋਂ ਪਹਿਲਾਂ ਪੁਲੀਸ ਵੱਲੋਂ ਹੀ ਉਸ ਧਿਰ ਨਾਲ ਬੇਇਸਾਫੀ ਹੁੰਦੀ ਹੈ। ਅਗਲੀ ਗੱਲ ਤਾਂ ਛੱਡੋ।"
   ਹੁਣ ਮੁਨਸ਼ੀ ਕੁੱਝ ਢਿਲਾ ਪੈ ਗਿਆ, "ਕੁੱਝ ਪੜ੍ਹਿਆ ਲਿਖਿਆ ਲੱਗਦੈਂ ਸਾਰੇ ਸ਼ਹਿਰ ਦਾ ਠੇਕਾ ਲਿਆ ਲੱਗਦਾ," ਚੱਲ ਲਿਖਾ ਰਪਟ।"
ਮੁਨਸ਼ੀ ਨੇ ਆਨਾ ਕਾਨੀ ਕਰਦਿਆਂ ਰੀਪੋਰਟ ਤਾਂ ਲਿਖ ਲਈ ਪਰ ਨਾਲ ਭਾਂਤ ਭਾਂਤ ਦੀਆਂ ਗੱਲਾਂ ਵੀ ਸੁਨਣ ਨੂੰ ਮਿਲੀਆਂ,"ਪਹਿਲਾਂ ਘਰ ਨੂੰ ਸੰਭਾਲਦੇ ਨਹੀਂ ਫਿਰ ਪੁਲੀਸ ਨੂੰ ਵਖਤ ਪਾਉਂਦੇ ਹਨ। ਜਾਂਦੀਆਂ ਆਪਣੀ ਮਰਜ਼ੀ ਨਾਲ ਹਨ ਤੇ ਫਿਰ ਕਹਿ ਦਿੰਦੇ ਹਨ ਜੀ ਜ਼ਬਰਦਸਤੀ ਲੈ ਗਏ।"
ਜਦੋਂ ਤੱਕ ਆਦਮੀਆਂ ਨੂੰ ਥਾਣੇ ਉਲਝਾਈ ਰੱਖਿਆ ਅਤੇ ਪੁਲਸ ਕਾਰਵਾਈ ਵਿੱਚ ਦੇਰੀ ਕੀਤੀ। ਉਨਾਂ ਚਿਰ ਨੂੰ ਤਾਂ ਕਾਰ ਵਾਲੇ ਕਿੰਨੀਆਂ ਜੂਹਾਂ ਲੰਘ ਕੇ ਪਕੜ ਤੋਂ ਮਹਿਫੂਜ ਹੋ ਗਏ। ਸੋæਭਾ ਨੂੰ ਬਿਹਾਰ ਲਿਜਾਇਆ ਗਿਆ ਉਥੇ ਉਸ ਨੂੰ ਮੋਟੀ ਰਕਮ ਬਦਲੇ ਪੰਜਾਹ ਪਚਵੰਜਾ ਸਾਲ ਦੇ ਕਸਾਈ ਕੋਲ ਵੇਚ ਦਿੱਤਾ ਗਿਆ। ਕਸਾਈ ਦਾ ਕੰਮ ਚੰਗਾ ਚੱਲਦਾ ਸੀ। ਉਸ ਦਾ ਇੱਕ ਪੁੱਤ ਸੀ ਜੋ ਬਾਹਰ ਚਲਾ ਗਿਆ ਸੀ ਅਤੇ ਕਸਾਈ ਦੀ ਘਰ ਵਾਲੀ ਮਰ ਗਈ ਸੀ। ਉਹ ਖੇਡਣ ਵਾਲੀ ਬਾਲੜੀ ਜ਼ਬਰਦਸਤੀ ਘਰ ਵਾਲੀ ਬਣਾ ਦਿੱਤੀ ਗਈ।ਕਸਾਈ ਆਪਣੀ ਦੁਕਾਨ ਤੇ ਜਾਣ ਸਮੇਂ ਕਮਰੇ ਵਿੱਚ ਤਾੜ ਜਾਂਦਾ। ਰਾਤ ਨੂੰ ਆਉਂਦਾ ਰੋਟੀ ਦਾ ਪ੍ਰਬੰਧ ਬਾਹਰੋਂ ਕਰ ਲਿਆਉæਦਾ। ਜੋ ਮੀਟ ਸ਼ਰਾਬ ਸ਼ੋਭਾ ਦੇ ਘਰ ਵਿੱਚ ਵਰਜਿਤ ਸੀ ਹੁਣ ਉਸ ਨੂੰ ਰੋਦਿਆਂ ਹੋਇਆਂ ਪੇਟ ਦੀ ਬੁੱਖ ਖਾਤਰ ਖਾਣਾ ਪੈਂਦਾ। ਸ਼ਰਾਬ ਦੀ ਹਵਾੜ ਝਲਣੀ ਪੈਂਦੀ। ਉਸ ਦੀ ਕੋਈ ਮਰਜ਼ੀ ਨਹੀਂ ਸੀ। ਕਸਾਈ ਆਪਣੀ ਹਵਸ ਪੂਰੀ ਕਰਦਾ। ਲੁਗ ਲੁਗ ਕਰਦੀ ਸ਼ੋਭਾ ਕੁੱਝ ਦਿਨਾ ਵਿੱਚ ਹੀ ਘਟਣ ਲੱਗ ਪਈ।ਇਹ ਹਰ ਰੋਜ਼ ਦਾ ਸਿਲਸਲਾ ਬਣ ਗਿਆ। ਪੰਜ ਛੇ ਮਹੀਨੇ ਬਾਅਦ ਜਦ ਕਸਾਈ ਇਤਬਾਰ ਕਰ ਬੈਠਾ ਕਿ ਇਹ ਹੁਣ ਕਿਤੇ ਨਹੀਂ ਜਾਏਗੀ ਤਾਂ ਉਸ ਨੂੰ ਬੰਦ ਕਰਕੇ ਨਾ ਗਿਆ। ਦੁਪਿਹਰੇ ਢਾਈ ਕੁ ਵਜੇ ਰੋਟੀ ਖਾ ਕੇ ਗਿਆ ਤਾਂ ਸ਼ੋਭਾ ਨੇ ਮੌਕਾ ਦੇਖ ਕੇ  ਝੋਲੇ ਵਿੱਚ ਕੁੱਝ ਸਮਾਨ ਲਿਆ ਤੇ ਰਿਕਸ਼ੇ ਤੇ ਬੈਠ ਕੇ ਘਰੋਂ ਚਲੀ ਗਈ। ਉਸ ਨੂੰ ਇਹ ਤਾਂ ਪਤਾ ਨਹੀਂ ਸੀ ਕਿ ਕਿੱਥੇ ਜਾਵਾਂਗੀ। ਉਸ ਨੇ ਰਿਕਸ਼ੇ ਵਾਲੇ ਨੂੰ ਸਿਰਫ ਇੰਨਾ ਕਿਹਾ ਰੇਲ ਦੇ ਸਟੇਸ਼ਨ ਤੇ।
ਰੇਲ ਦੇ ਸਟੇਸ਼ਨ ਤੇ ਉਤਰ ਕੇ ਉਹ ਆਪਣੀ ਪ੍ਰੇਸ਼ਾਨੀ ਲਕੋਂਦੀ ਹੋਈ ਪੰਜਾਬ ਜਾਣ ਬਾਰੇ ਪੁੱਛਣ ਲੱਗੀ। ਜਿਸ ਬੰਦੇ ਨੂੰ ਉਸ ਨੇ ਪੁੱਛਿਆ ਗੱਲਾਂ ਗੱਲਾਂ ਵਿੱਚੋਂ ਉਸ ਜਾਣ ਲਿਆ ਕਿ ਇਸ ਦਾ ਕੋਈ ਘਰ ਬਾਰ ਨਹੀਂ। ਉਸ ਨੇ ਸ਼ੋਭਾ ਨਾਲ ਹਮਦਰਦੀ ਦਿਖਾਈ ਅਤੇ  ਕਿਹਾ," ਕੋਈ ਗੱਲ ਨਹੀਂ ਮੈਂ ਤੈਨੂੰ ਪਹੁੰਚਾ ਦੇਵਾਂਗਾ।" ਉਹ ਬਾਰ ਬਾਰ ਇਧਰ ਉਧਰ ਦੇਖਦੀ ਮੂੰਹ ਚੁੰਨੀ ਦੇ ਪੱਲੇ ਨਾਲ ਢਕ ਲਿਆ।
              ਉਸ ਆਦਮੀ ਨੇ ਦੋ ਟਿਕਟਾਂ ਲੈ ਲਈਆਂ ਕਿਹਾ," ਇਹ ਗੱਡੀ ਅੱਗੇ ਬਦਲਣੀ ਪੈਣੀ ਹੈ।" ਸੋæਭਾ ਨੈ ਉਸ ਤੇ ਇਤਬਾਰ ਕੀਤਾ।  ਉਸ ਨਾਲ ਗੱਡੀ ਵਿੱਚ ਬੈਠ ਗਈ। ਉਸ ਵਿਚਾਰੀ ਨੂੰ ਤਾਂ ਇਧਰ ਉਧਰ ਦਾ ਕੋਈ ਪਤਾ ਹੀ ਨਹੀਂ ਸੀ। ਕਈ ਸਟੇਸ਼ਨ ਲੰਘ ਕੇ ਰਾਤ ਪੈ ਚੱਲੀ । ਉਸ ਆਦਮੀ ਨੇ ਸੋæਭਾ ਨੂੰ ਕਿਹਾ," ਗੱਡੀ ਬਦਲ ਕੇ ਸੁਭਾਹ ਚੱਲੇਗੀ ਜੋ ਪੰਜਾਬ ਜਾਏਗੀ। ਹੁਣ ਆਪਾਂ ਉਨਾਂ ਚਿਰ ਰਿਸ਼ਤੇਦਾਰਾਂ ਦੇ ਘਰ ਚੱਲਦੇ ਹਾਂ ਤੂੰ ਫਿਕਰ ਨਾ ਕਰ ਮੈਂ ਤੈਨੂੰ ਪੰਜਾਬ ਪਹੁੰਚਾਵਾਂਗਾ।" ਉਹ ਸਹਿਮੀ ਚੁੱਪ ਚਾਪ ਉਸ ਦੇ ਮਗਰ ਤੁਰਦੀ ਰਹੀ।ਉਹ ਉਸ ਨੂੰ ਅਜਿਹੇ ਅੱਡੇ ਤੇ ਲੈ ਗਿਆ ਜਿਥੇ ਰਾਤਾਂ ਨੂੰ ਵੇਸਵਾ ਗਮਨੀ ਕਰਾਈ ਜਾਂਦੀ ਸੀ। ਸੋæਭਾ ਖੂਹ ਵਿੱਚੋਂ ਨਿਕਲ ਕੇ ਖਾਈ ਵਿੱਚ ਜਾ ਡਿੱਗੀ। ਇਸ ਤਰਾਂ ਸੋæਭਾ ਪੰਜ ਛੇ ਥਾਂਵਾਂ ਤੋਂ ਮੌਕਾ ਤਾੜ ਕੇ ਭੱਜਦੀ ਰਹੀ। ਕਿਸੇ ਹੋਰ ਦੀ ਚੁੰਗਲ ਵਿੱਚ ਫਸਦੀ ਰਹੀ।ਤੇ ਵਿਕਦੀ ਰਹੀ। ਫੁੱਲ ਤੋਂ ਪੱਥਰ ਬਣ ਗਈ। ਪਹਿਲੇ ਥਾਂ ਤੋਂ ਹੀ ਉਸ ਦੇ ਅੰਦਰ ਅਜਿਹਾ ਨੁਕਸ ਪਿਆ ਕਿ ਉਹ ਮਾਂ ਬਨਣ ਦੇ ਕਾਬਿਲ ਨਾ ਰਹੀ। ਹੁਣ ਉਸ ਦੀ ਉਮਰ ਕੋਈ   ਚਾਲੀ ਕੁ ਸਾਲ ਦੀ ਹੋ ਗਈ ਹੋਵੇਗੀ ਜਦ ਉਸ ਨੂੰ ਕਿਸੇ ਪੰਜਾਬ ਦੇ ਹਕੀਮ ਨੇ ਖਰੀਦ ਲਿਆ। ਉਹ ਬਿਹਾਰ ਤੋਂ  ਪੰਜਾਬ ਆ ਗਈ। ਪਰ ਉਸ ਨੂੰ ਹੁਣ ਅਪਣੇ ਸ਼ਹਿਰ ਥਾਂ ਟਿਕਾਣੇ ਬਾਰੇ ਕੋਈ ਪਤਾ ਨਹੀਂ ਸੀ। ਇੰਨੇ ਸਾਲਾਂ ਵਿੱਚ ਇੱਕ ਤਾਂ ਤਬਦੀਲੀ ਬਹੁਤ ਹੋ ਗਈ ਸੀ। ਦੂਸਰਾ ਉਸ ਨੂੰ ਤਾਂ ਉਸ ਵੇਲੇ ਵੀ ਪੂਰੇ ਸ਼ਹਿਰ ਦਾ ਪਤਾ ਨਹੀਂ ਸੀ। ਹੁਣ ਤਾਂ ਉਸ ਤੋਂ ਕਈ ਗੁਣਾ ਵੱਡਾ ਸ਼ਹਿਰ ਬਣ ਗਿਆ ਸੀ। ਸਿਰਫ ਸ਼ਹਿਰ ਦਾ ਨਾਂ ਹੀ ਚੇਤੇ ਸੀ ਜਾਂ ਬਸਤੀ ਦਾ ਨਾਂ ਚੇਤੇ ਸੀ। ਹਕੀਮ ਦੇ ਕੋਈ ਉਲਾਦ ਨਹੀਂ ਸੀ ਉਸ ਨੇ ਸੋਚਿਆ ਕੋਈ ਉਲਾਦ ਹੋ ਜਾਵੇਗੀ। ਉਸ ਦੀ ਪਤਨੀ ਬਸੰਤੀ ਨੇ ਉਸ ਨੂੰ ਕਹਿ ਦਿੱਤਾ ਸੀ ਕੋਈ ਹੋਰ ਔਰਤ ਲੈ ਆਉ ਘਰੇ ਬਾਲ ਖੇਡੇਗਾ। ਹਕੀਮ ਅਤੇ ਉਸ ਦੀ ਪਤਨੀ ਬਸੰਤੀ ਚੰਗੇ ਸੁਭਾਅ ਦੇ ਸਨ। ਉਨ੍ਹਾਂ ਸ਼ੋਭਾ ਨੂੰ ਪਿਆਰ ਦਿੱਤਾ। ਸ਼ੋਭਾ ਨੂੰ ਭਟਕਦੀ ਨੂੰ ਕੋਈ ਠਿਕਾਣਾ ਮਿਲ ਗਿਆ। ਪਰ ਉਸ ਨੂੰ ਆਪਣੀਆਂ ਜੜ੍ਹਾਂ ਤੋਂ ਉਖੜਣ ਦਾ ਗਮ, ਮਾਂ ਬਾਪ ਭੈਣ ਭਾਈ ਦਾ ਵਿਛੋੜਾ ਨਾ ਭੁੱਲਦਾ। ਉਹ ਆਪਣੇ ਪੇਕਿਆਂ ਬਾਰੇ  ਹਕੀਮ ਨੂੰ ਦੱਸਣ ਦੀ ਹਿੰਮਤ ਨਾ ਕਰਦੀ ਹੌਲੀ ਹੌਲੀ ਉਸ ਨੇ ਆਪਣੇ ਮਾਂ ਬਾਪ ਦੇ ਠਿਕਾਣੇ ਦਾ ਪਤਾ ਲਾ ਲਿਆ। ਪਰ ਉਸ ਦੀ ਹਿੰਮਤ ਨਾਂ ਪੈਂਦੀ ਕਿ ਉਹ ਘਰ ਚਲੀ ਜਾਵੇ। ਕਿੰਨੀਆਂ ਨਮੋਸ਼ੀਆਂ ਉਸ ਦੇ ਜਿਹਨ ਵਿੱਚ ਆਉਂਦੀਆਂ। ਕੀ ਮੇਰੇ ਮਾਂ ਬਾਪ, ਭੈਣ ਭਾਈ ਮੈਂਨੂੰ ਘਰ ਵੜਣ ਦੇਣਗੇ। ਕੀ ਮੈਂ ਘਰ ਜਾ ਕੇ ਉਨ੍ਹਾ ਨੂੰ ਹੋਰ ਨੀਵਾਂ ਨਾ ਦਿਖਾਵਾਂਗੀ? ਗਲੀ ਮਹੱਲੇ ਵਾਲੇ ਕੀ ਕਹਿਣਗੇ? ਕੀ ਉਹ ਮੈਨੂੰ ਜਿਉਂਦੀ ਛੱਡ ਦੇਣਗੇ। ਮੈਨੂੰ ਉਧਲ ਗਈ ਕਹਿਣਗੇ ਅਤੇ ਕਿੰਨਾ ਕੁੱਝ ਹੋਰ ਮਨ ਆਇਆ ਕਹਿਣਗੇ। ਮੇਰੀ ਔਰਤਾਂ ਦੀ ਜ਼ਾਤ ਵੀ ਮੇਰੇ ਖਿਲਾਫ ਤਾਹਨੇ ਕਸੇਗੀ। ਮੇਰੇ ਹੱਕ Ḕਚ ਨਹੀਂ ਭੁਗਤਣਗੀਆਂ।
ਕਦੀ ਸੋਚਦੀ ਮੈਂ ਕੀ ਗੁਨਾਹ ਕੀਤਾ ਹੈ? ਕੀ ਮੈਂ ਆਪ ਘਰੋਂ ਗਈ ਸੀ। ਕੀ ਜਿਉਂਦੇ ਜੀਅ ਮੇਰੀ ਮਾਂ,ਮੇਰਾ ਬਾਪ ਮੇਰੇ ਨਹੀ ? ਕੀ ਮੈਂ ਉਨ੍ਹਾਂ ਨੂੰ ਨਹੀਂ ਮਿਲ ਸਕਦੀ। ਜੇ ਮਾਰ ਦੇਣਗੇ ਤਾਂ ਕੀ !ਹੁਣ ਕਿਹੜਾ ਮੈਂ ਜਿਉਂਦੀ ਹਾਂ । ਚੰਗਾ ਹੈ ਰੋਜ਼ ਦਾ ਮਰਨਾ ਮੁੱਕ ਜਾਵੇਗਾ। ਹਾਂ ਹਾਂ  ਮੈਂ ਜਾਵਾਂਗੀ ਸਮਾਜ ਦੇ ਔਰਤ ਬਾਰੇ ਵਤੀਰੇ ਨੂੰ ਦੱਸਾਂਗੀ। ਮੈਂ ਦੱਸਾਂਗੀ ਔਰਤ ਦੋਸ਼ੀ ਨਹੀਂ। ਜੋ ਸਮਾਜ ਉਸ ਨੂੰ ਜ਼ਿਲਤ ਵਿੱਚ ਧੱਕਦਾ ਹੈ ਉਹੀ ਦੋਸ਼ ਧਰਦਾ ਹੈ। ਉਹੀ ਨਿੱਕੀ ਬੱਚੀ ਤੌਂ ਲੈ ਕੇ ਔਰਤ ਤੱਕ ਉਸ ਦੀ ਆਬਰੂ ਨੂੰ ਤਾਰ ਤਾਰ ਕਰਦਾ ਹੈ। ਇਹਨਾਂ ਖਿਆਲਾਂ ਦੇ ਤਨਾਉ ਵਿੱਚ ਉਲਝੀ ਹੋਈ ਦਾ ਪਿੰਡਾ ਭਖਣ ਲੱਗ ਪਿਆ ਬਲੱਡ ਪ੍ਰੈਸ਼ਰ ਇੱਕ ਦਮ ਵਧ ਗਿਆ। ਉਹ ਉੱਚੀ ਉੱਚੀ ਚੀਖਣ ਲੱਗ ਪਈ ਮੈਂ ਜਾਵਾਂਗੀ,,,, ਮੈ ਦੱਸਾਂਗੀ,,,,, ਦੋਹਾਂ ਹੱਥਾਂ ਨਾਲ ਆਪਣੇ ਵਾਲ ਪੁੱਟਣ ਲੱਗ ਪਈ। ਤੇ ਹੋਰ,,,,,,,,,,,,,,,,। ਹਕੀਮ ਭੱਜ ਕੇ ਆਇਆ ਸੋæਭਾ ਬਰਾਂਡੇ ਵਿੱਚ ਚੁਫਾਲ ਬੋਹੋਸ਼ ਹੋਈ ਪਈ ਸੀ।