ਹਰ ਸਾਲ ਦੁਸਿਹਰੇ ਵਾਲੇ ਦਿਨ ਸਾਡੇ ਭਾਰਤ ਦੇ ਹਰ ੍ਹਹਿਰ ਕਸਬੇ ਵਿੱਚ ਰਾਵਣ ਦੇ ਪੁਤਲੇ ਬਣਾ ਕੇ ਅੱਗ ਨਾਲ ਸਾੜਿਆ ਜਾਂਦਾ ਹੈ, ਜਿਸ ਤੇ ਕਈ ਕਰੋੜਾਂ ਰੁਪਏ ਸੜ ਕੇ ਸੁਆਹ ਹੋ ਜਾਂਦੇ ਨੇ| ਤੇ ਹੋਰ ਵੀ ਦੁੱਖ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਉਨ੍ਹਾਂ ਪੈਸਿਆਂ ਨੂੰ ਸੜਦਾ ਦੇਖ ਅਸੀਂ ਤਾੜੀਆਂ ਮਾਰਦੇ ਹਾਂ| ਜਿਸ ਨੂੰ ਬਹੁਤ ਹੱਦ ਤੱਕ ਅਸੀਂ ਆਪਣਾ ਮੰਨੋਰੰਜਨ ਦਾ ਸਾਧਨ ਬਣਾ ਲਿਆ ਹੈ| ਜਦ ਕਿ ਇਸਦਾ ਇੱਕ ਪਹਿਲੂ ਇਹ ਵੀ ਹੈ ਕਿ ਜੋ ਪੈਸਾ ਇਸ ਦਿਨ ਸੜ ਕੇ ਸੁਆਹ ਹੋ ਜਾਂਦਾ ਹੈ ਉਹ ਕਿਸੇ ਸਰਕਾਰ, ਲੀਡਰ, ਜਥੇਦਾਰ, ਅਹੁਦੇਦਾਰ, ਆਗੂ, ਪ੍ਰਧਾਨ, ਕਮੇਟੀਆਂ ਦੀਆਂ ਜੇਬਾਂ ਵਿੱਚੋਂ ਨਹੀਂ ਨਿਕਲਦਾ, ਬਲਕਿ ਉਹ ਪੈਸਾ ਆਮ ਲੋਕਾਂ ਦੀ ਮਿਹਨਤ ਕਮਾਈ ਦਾ ਹੀ ਹੁੰਦਾ ਹੈ | ਪਰ ਅਸੀਂ ਇਸ ਵੱਲ ਬਹੁਤਾ ਸੋਚਦੇ ਹੀ ਨਹੀਂ | ਅਗਲੀ ਗੱਲ ਇਹ ਕਿ ਰਾਵਣ, ਕੁੰਭਕਰਣ, ਮੇਘਨਾਥ ਦੇ ਆਪਣੇ ਹੱਥੀਂ ਬਣਾ ਕੇ ਆਪ ਹੀ ਸਾੜੇ ਜਾਂਦੇ ਪੁਤਲਿਆਂ ਨੂੰ ਫੂਕ ਕੇ ਹਰ ਕਮੇਟੀ ਵੱਲੋਂ ਇਹ ਸੰਦ੍ਹੇ ਦਿੱਤਾ ਜਾਂਦਾ ਹੈ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਹੈ| ਪਰ ਕੀ ਸੱਚਮੁੱਚ ਹੀ ਰਾਵਣ ਵਿੱਚ ਇੰਨੀ ਬੁਰਾਈ ਸੀ ? ਉਹ ਵੀ ਕਈ ਵੇਦਾਂ ਦਾ ਗਿਆਤਾ ਸੀ, ਪਰ ਉਸਦੀ ਕੀਤੀ ਗਲਤੀ ਅਤੇ ਅਹਿੰਕਾਰ ਨੇ ਉਸਦੇ ਗਿਆਨ ਤੇ ਪਰਦਾ ਪਾ ਦਿੱਤਾ ਸੀ|
ਅੱਜ ਦੁਸਹਿਰੇ ਮੌਕੇ ਢਲਦੀ ੍ਹਾਮ ਵੇਲੇ ਇਹੀ ਸੰਦ੍ਹੇ ਦਿੱਤਾ ਜਾਂਦਾ ਹੈ ਕਿ ਅੱਜ ਬੁਰਾਈ ਤੇ ਅੱਛਾਈ ਦੀ ਜਿੱਤ ਹੋ ਗਈ| ਪਰ ਕੀ ਸੱਚਮੁੱਚ ਇਹ ਹੈ ? ਕੀ ਸੱਚਮੁੱਚ ਹੀ ਉਸੇ ਟਾਇਮ ਦੁਸਹਿਰਾ ਗਰਾਊਂਡਾਂ ਵਿੱਚੋਂ ਬਾਹਰ ਨਿਕਲਦੇ ਵੇਲੇ ਲੋਕ ਇਹ ਗੱਲ ਯਾਦ ਰੱਖਦੇ ਨੇ ? ਕੀ ਉਸ ਟਾਇਮ ਭੀੜ ਵਿੱਚ ਔਰਤਾਂ ਨਾਲ ਛੇੜਛਾੜ ਨਹੀਂ ਹੁੰਦੀ ? ਰਾਵਣ ਦਾ ਪੁਤਲਾ ਹਾਲੇ ਪੂਰੀ ਤਰ੍ਹਾਂ ਸੜਿਆ ਵੀ ਨਹੀਂ ਹੁੰਦਾ ਕਿ ਪਤਾ ਨਹੀਂ ਕਿੰਨੇ ਕੁ ਲੋਕ ਰਾਕ੍ਹ ਬਣ ਜਾਂਦੇ ਨੇ | ਜਦ ਕਿ ਹਰ ਰੋ੦ ਵਾਂਗ ਹੀ ਪਤਾ ਨਹੀਂ ਕਿੰਨੀਆਂ ਲੜਕੀਆਂ, ਧੀਆਂ, ਭੈਣਾਂ ਨਾਲ ਅਜਿਹਾ ਕੁੱਝ ਹੁੰਦਾ ਜਿਸ ਨੂੰ ਉਹ ਸਮਾਜ ਦੇ ਡਰੋਂ ਬਿਆਨ ਨਹੀਂ ਕਰ ਸਕਦੀਆਂ| ਉਹ ਅਲੱਗ ਗੱਲ ਹੈ ਕਿ ਮੀਡੀਆ ਵਿੱਚ ਗੱਲ ਆਵੇ ਤਾਂ ਹੀ ਸਾਨੂੰ ਪਤਾ ਲਗਦਾ ਹੈ| ਅਜਿਹਾ ਕਰਨ ਵਾਲੇ ਲੋਕ ਰਾਵਣ ਤੋਂ ਕਈ ਗੁਣਾ ਖਤਰਨਾਕ ਰਾਕ੍ਹ ਬਣੇ ਘੁੰਮਦੇ ਫਿਰਦੇ ਹਨ| ਕੀ ਅਸੀਂ ਰਾਵਣ ਨੂੰ ਫੂਕ ਕੇ, ਉਸਨੂੰ ਯਾਦ ਕਰਕੇ, ਉਸ ਨੂੰ ਮੁੜ ਤੋਂ ਜਿਊਂਦਾ ਤਾਂ ਨਹੀਂ ਕਰ ਰਹੇ ? ਵੈਸੇ ਵੀ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਜਨਮ ਲੈ ਰਹੀਆਂ ਹਨ| ਹਰ ਰੋ੦ ਹੀ ਅਜਿਹੀਆਂ ਖਬਰਾਂ ਪੜ੍ਹਨ, ਸੁਣਨ, ਦੇਖਣ ਨੂੰ ਮਿਲਦੀਆਂ ਹਨ ਜੋ ਪਹਿਲਾਂ ਕਦੇ ਨਹੀਂ ਦੇਖੀਆਂ ਸੁਣੀਆਂ | ਜਾਂ ਫਿਰ ਇਹ ਮੀਡੀਆ ਦੇ ਪ੍ਰਭਾਵ ਦਾ ਅਸਰ ਹੈ ਕਿ ਅੱਜ ਕੱਲ੍ਹ ਤਕਨੀਕ ਇੰਨ੍ਹੀ ਵਧ ਗਈ ਹੈ ਕਿ ਕੋਈ ਵੀ ਚੰਗੀ ਮਾੜੀ ਗੱਲ ਛੁਪਾਈ ਨਹੀਂ ਜਾ ਸਕਦੀ |
ਨਸੀਹਤਾਂ ਦੇਣਾ ਬਹੁਤ ਆਸਾਨ ਹੁੰਦਾ ਹੈ, ਪਰ ਉਸ ਨੂੰ ਅਮਲ ਵਿੱਚ ਲਿਆਉਣਾ ਉਨ੍ਹਾਂ ਹੀ ਮ੍ਹੁਕਿਲ | ਫਿਰ ਵੀ ਬੇਨਤੀ ਜਰੂਰ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਦੀਆਂ ਬੁਰਾਈਆਂ ਨਾਲ ਲੜਨ ਵਿੱਚ ਆਪੋ ਆਪਣੇ ਪੱਧਰ ਤੇ ਥੋੜਾ ਥੋੜਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ |