ਮੇਰੇ ਦੋਸਤ ਨੇ ਕੋਠੀ ਪਾਈ ਤੇ ਮੈਨੂੰ ਕੋਠੀ ਦੇਖਣ ਦਾ ਸੱਦਾ ਦਿੱਤਾ। ਮੈਂ ਇੱਕ ਦਿਨ ਕੋਠੀ ਦੇਖਣ ਚਲਾ ਗਿਆ। ਮੈਨੂੰ ਗਿਸਟ ਰੂਮ ਵਿੱਚ ਬਿਠਾ ਕੇ ਉਹ ਚਾਹ ਬਨਾਉਣ ਲਈ ਭਾਬੀ ਨੂੰ ਆਡਰ ਲਾ ਆਇਆ ਚਾਹ ਆਉਣ ਤੱਕ ਅਸੀਂ ਕੋਠੀ ਵਿਚ ਗੇੜਾ ਦੇਣ ਲੱਗ ਪਏ ਮੇਰੇ ਹਿਸਾਬ ਨਾਲ ਕੋਠੀ ਦੋਸਤ ਦੀ ਹੈਸੀਅਤ ਤੋਂ ਕਾਗ਼ੀ ਵੱਡੀ ਸੀ। ਮੇਰਾ ਦੋਸਤ ਦੱਸਣ ਲੱਗਾ 'ਬਾਈ ਆਹ ਗਿਸਟਰੂਮ ਐ, ਆਹ ਬਿੱਡਰੂਮ , ਆਹ ਕਿਚਨ....।ਮੈਂ ਨਾਲ ਹੀ ਪੁੱਛਣ ਲੱਗਾ ,'ਬਾਈ ਕਿੰਨੇ ਪੈਸੇ ਲੱਗ ਗਏ ਇਸ ਕੋਠੀ 'ਤੇ ।'
ਮੇਰੇ ਦੋਸਤ ਨੇ ਕਿਹਾ ,'ਤੀਹ ਲੱਖ ਲੱਗ ਗਿਆ ਵੀਹ ਹੋਰ ਲੱਗ ਜਾਵੇਗਾ,'
ਮੈਂ ਹੈਰਾਨ ਹੋ ਕੇ ਕਿਹਾ,'ਬਾਈ ਐਨੇ ਪੈਸੇ ਤੂੰ ਕਿਥੋਂ ਇੱਕਠੇ ਕੀਤੇ ।'ਉਹ ਹੱਸ ਕੇ ਕਹਿਣ ਲੱਗਾ,' ਜਦੋਂ ਦੀ ਡਿਊਟੀ ਡੀ.ਸੀ ਦਗ਼ਤਰ ਦੀ ਕਰਵਾਈ ਐ ਉਦੋਂ ਦੇ ਹੀ ਗੱਫੇ ਇੱਕਠੇ ਕਰੀ ਜਾਂਦਾ ਹਾਂ।'ਇਹ ਗੱਲ ਕਰਦੇ ਅਸੀਂ ਇੱਕ ਛੋਟੇ ਜੇ ਕਮਰੇ ਅੱਗੇ ਜਾ ਖੜ੍ਹੇ ਹੋਏ ਤੇ ਦੋਸਤ ਕਹਿਣ ਲੱਗਾ,'ਇਹ ਐ ਰੱਬ ਦਾ ਘਰ ਪੂਜਾ ਰੂਮ।'ਮੈਨੂੰ ਲੱਗਾ ਜਿਵੇਂ ਦੋਸਤ ਨੇ ਰੱਬ ਨੂੰ ਉਸ ਦੇ ਅਸਲੀ ਘਰ ਦਿਲ 'ਚੋਂ ਕੱਢ ਕੇ ਇਥੇ ਕੈਦ ਕਰ ਲਿਆ ਹੋਵੈ।