ਹਰ ਇਨਸਾਨ ਉਹ ਚੰਗਾ ਲਗਦਾ
ਜੋ ਭਲਾ ਸਰਬੱਤ ਦਾ ਸਦਾ ਹੀ ਮੰਗਦਾ
ਦਿਲ ਵਿੱਚ ਸਦਾ ਪਿਆਰ ਜੋ ਰੱਖੇ
ਸੁੱਖ ਸ਼ਾਤੀ ਦਾ ਸੂਰਜ ਮਘਦਾ
ਹਰ ਇਨਸਾਨ ਉਹ ਚੰਗਾ ਲਗਦਾ……………
ਕਰੇ ਕਿਰਤ ਹੱਥੀਂ, ਖਾਵੇ ਹੱਕ ਦਾ
ਮਿਹਨਤਾਂ ਵਿੱਚ ਵਿਸ਼ਵਾਸ ਜੋ ਰੱਖਦਾ।
ਮੰਗਣਾ ਤਾਂ ਹੈ ਮਰਨ ਬਰਾਬਰ
ਜੋ ਪਰਦਾ ਹੈ ਹਰ ਦਾ ਢੱਕਦਾ
ਹਰ ਇਨਸਾਨ ਉਹ ਚੰਗਾ ਲਗਦਾ……………
ਜਾਤਾਂ-ਪਾਤਾਂ ਤੋਂ ਉੱਪਰ ਉੱਠਕੇ
ਜੋ ਸਭ ਨੂੰ ਇੱਕ ਧਾਗੇ ਬੰਨਦਾ।
ਗੁਰੂਆਂ ਦੀ ਬਾਣੀ ਨੂੰ ਜੋ
"ਸਰਬਜੀਤ" ਜੋ ਸੱਚੇ ਦਿਲੋਂ ਕਰੇ ਸਜਦਾ
ਹਰ ਇਨਸਾਨ ਉਹ ਚੰਗਾ ਲਗਦਾ…………