ਗਜ਼ਲ (ਗ਼ਜ਼ਲ )

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ  ਵੀ ਹੋਣ ਗੀਆਂ,  ਕੱਲ ਵੀ ਹੋਣ ਗੀਆਂ ,
ਦੁੱਖ ਸੁੱਖ ਦੀਆਂ ਗੱਲਾਂ ਹਰ ਦਿਲ ਦੀਆਂ ਹੋਣ ਗੀਆਂ  ।
 
ਮੇਰੇ ਹੰਝੂ ਖੋਰ ਰਹੇ , ਜਿਸ ਨਦੀ ਦੇ ਕੰਢਿਆਂ  ਨੂੰ ,
ਕਲ ਇੱਥੇ ਬਹਿ  ਕਈੰ ਹੋਰ ਵੀ ਰੋਣ ਗੀਆਂ ।
 
ਕਰ ਦਾਗੀ  ਚੁੰਨੀਆਂ  ਨੂੰ,  ਤੂੰ ਬੇ -ਪਰਵਾਹ ਹੋਇਆ  ,
ਕੁਝ ਅੱਖਾਂ ਰੋਣ ਗੀਆਂ  ,  ਦਾਗਾਂ  ਨੂੰ ਧੋਣ ਗੀਆਂ ।
 
ਮੇਰੇ ਖਾਰੇ  ਸਾਗਰ ਨੇ ,  ਘੁਟ ਭਰ ਕੇ ਦੇਖ  ਜ਼ਰਾ ,
ਸਾਹਾਂ ਤੇਰੀਆਂ ਵੀ  , ਫਿਰ  ਖਾਰ ਹੀ  ਢੋਣ ਗੀਆਂ ।
 
ਦਰਵਾਜ਼ਾ  ਬੰਦ  ਰਖਣਾ   ,ਗਲੀਆਂ 'ਚ ਕੁੱਤੇ ਨੇ ,
ਬੋਟੀ ਦੇਖਦੇ ਹੀ ,     ਝੱਟ  ਰਾਲਾਂ ਚੋਣ ਗੀਆਂ  ।
 
ਕਈਂ ਰੂਹਾਂ ਜ਼ਬਾ ਕਰਕੇ, ਰੋਜ਼ ਤੂੰ  ਦਫ਼ਨ  ਕਰੇਂ ,
ਕਿਆਮਤ ਤਕ ਉਹ   ਤੇਰੇ ਪਿੱਛੇ ਆਉਣ ਗੀਆਂ ।
 
ਜਿਹੜੀਆਂ ਲਾਸ਼ਾਂ ਦੇ , ਕਫ਼ਨ ਤੂੰ ਵੇਚ  ਰਿਹਾ ,
ਤੇਰੀਆਂ ਨੀਦਾਂ ਵਿੱਚ ਤੇਰੇ ਨਾਲ ਹੀ ਸੋਣ ਗੀਆਂ ।