ਲੇਖਕਾਂ ਵੱਲੋਂ ਪੁਰਸਕਾਰ ਵਾਪਸ ਕਰਨ ਦੇ ਫੈਸਲੇ (ਲੇਖ )

ਕੁਲਵੰਤ ਤਰਕ   

Cell: +91 94632 01944
Address: ਦੀਵਾਲਾ, ਤਹਿਸੀਲ ਸਮਰਾਲਾ
ਲੁਧਿਆਣਾ India
ਕੁਲਵੰਤ ਤਰਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੱਥੇ ਅੱਜ ਇੱਕ ਪਾਸ ਹੱਕਾਂ ਲਈ ਲੜਦੇ ਲੋਕ ਜਾਬਰ ਹਕੂਮਤਾਂ ਦੀ ਹਕੂਮਤੀ ਦਹਿਸ਼ਤਗਰਦੀ ਦੀ ਮਾਰ ਝਲ ਰਹੇ ਹਨ ਉਥੇ ਦੂਜੇ ਪਾਸੇ ਦੁਨੀਆਂ ਦੇ ਵੱਖ-ਵੱਖ ਦੇਸ਼ ਫ੍ਰਿਕਪ੍ਰਸਤੀ, ਫ੍ਰਿਕੂ ਦਹਿਸ਼ਤਗਰਦੀ ਤੇ ਗੈਰਸਰਕਾਰੀ ਜਬਰ ਦਾ ਵੀ ਕਰੋੜਾਂ ਦੀ ਗਿਣਤੀ 'ਚ ਮਾਰ ਝੱਲਦੇ ਆ ਰਹੇ ਹਨ, ਕਰੋੜਾਂ ਲੋਕਾਂ ਦੇ ਘਰ ਬਾਰ ਉਜਾੜੇ ਗਏ, ਜਾਨ ਮਾਲ ਦੀ ਤਬਾਹੀ ਕੀਤੀ ਗਈ। ਫਾਸਿਸਟ ਹਿਟਲਰ, ਮਿਸੋਲੀਨੀ, ਮੁਗਲ ਰਾਜੇ ਮਹਾਰਾਜੇ ਔਰੰਗਜੇਬ ਤੇ ਅੰਗਰੇਜ਼ ਹਾਕਮਾਂ ਨੇ ਨਿਰਦੋਸ਼ ਲੋਕਾਂ ਦੀਆਂ ਫ਼ਿਰਕੂ ਅਧਾਰ ਤੇ ਖ਼ੂਨ ਦੀਆਂ ਨਦੀਆਂ ਵਹਾਈਆਂ, ਘੱਟ ਗਿਣਤੀ ਨੂੰ ਫ਼ਿਰਕੂ ਦੰਗਿਆਂ 'ਚ ਝੋਕ ਕੇ ਇਨਸਾਨੀਅਤ ਦਾ ਘਾਣ ਕੀਤਾ ਸਾਡੇ ਦੇਸ਼ 'ਚ ਅੰਗਰੇਜ਼ਾਂ ਦੇ ਭਾਰਤ ਛੱਡਣ ਸਮੇਂ ਵੀ ਸੰਤਾਲੀ ਦੀ ਵੰਡ ਵੇਲੇ ਲੋਕਾਂ ਦਾ ਮਜ਼ਬ ਦੇ ਅਧਾਰ ਤੇ ਦੰਗੇ ਕਰਾ ਕੇ ਲੱਖਾਂ ਲੋਕਾਂ ਦਾ ਕਤਲ ਕਰਾਇਆ ਤੇ ਉਜਾੜੇ ਕੀਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਵੱਖ ਵੱਖ ਸਮੇਂ ਤੇ ਬਣੀਆ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਰਾਜ ਸਮੇਂ ਵੱਖ ਵੱਖ ਸੂਬਿਆਂ 'ਚ ਲੋਕਾਂ ਨੇ ਫ਼ਿਰਕਾਪ੍ਰਸਤੀ ਦੀ ਅੱਗ ਦਾ ਸੰਤਾਪ ਭੋਗਿਆ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੇ ਹੋਰ ਥਾਵਾਂ ਤੇ ਸਿੱਖਾਂ ਵਿਰੋਧੀ ਦੰਗਿਆਂ ਦੇ ਜਖ਼ਮ ਅਜੇ ਵੀ ਰਿਸਦੇ ਹਨ। ਮੋਦੀ ਸਰਕਾਰ ਉਹਨਾਂ ਪੂਰਨਿਆਂ ਤੇ ਚੱਲਕੇ ਲੋਕਾਂ ਦੀ ਜਾਨਮਾਲ ਦੀ ਤਬਾਹੀ ਹੀ ਨਹੀਂ ਕਰ ਰਹੀ ਸਗੋਂ ਅਗਾਂਹਵਧੂ ਬੁਧੀਜੀਵੀਆਂ, ਵਿਗਿਆਨਕ ਸੋਚ ਰੱਖਣ ਵਾਲੇ, ਤਰਕਸ਼ੀਲਾਂ, ਲੇਖਕਾਂ, ਸਾਹਿਤਕਾਰ, ਲੋਕ ਪੱਖੀ ਆਗੂਆਂ ਨੂੰ ਵੀ ਫ਼ਿਰਕੂ ਦਹਿਸ਼ਗਰਦੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਐਮ. ਐਮ. ਕਲਬੁਰਗ, ਨਿਰੇਂਦਰ ਦਬੋਲਕਰ, ਗੋਬਿੰਦ ਪਨਸਾਰੇ ਦਾ ਹਿੰਦੂਤਵ ਸੰਸਥਾਵਾਂ ਵੱਲੋਂ ਚਿੱਟੇ ਦਿਨ ਕਤਲ ਕਰਕੇ ਦੇਸ਼ ਦੇ ਅਣਖੀਲੇ ਲੋਕਾਂ ਦੀ ਜ਼ਮੀਰ ਨੂੰ ਝੰਜੋੜਿਆ। ਕੇਂਦਰ ਦੀ ਭਾਜਪਾ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਮੁੱਚੇ ਦੇਸ਼ 'ਚ ਹਿੰਦੂਤਵਵਾਦੀ ਧਰੁਵੀਕਰਨ ਅਤੇ ਭਗਵੀਕਰਨ ਕਰਨ 'ਚ ਜੁਟੀ ਹੋਈ ਹੈ ਧਰਮ ਨਿਰਪੱਖ, ਇਨਸਾਫ ਪਸੰਦ ਤਾਕਤਾਂ 'ਤੇ ਫ਼ਿਰਕੂ ਗੁੰਡਿਆਂ ਵਲੋਂ ਹਮਲੇ ਕਰਨ ਦੀ ਖੁੱਲ• ਦੇ ਕੇ ਸਾਜਸ਼ੀ ਚੁੱਪ ਵੱਟੀ ਹੋਈ ਹੈ। ਦੇਸ਼ ਦੀ ਧੰਨ ਦੌਲਤ, ਕੁਦਰਤੀ ਸੋਮਿਆਂ ਦੀ ਲੁਟ ਕਰਨ ਲਈ ਦੇਸ਼ੀ-ਵਿਦੇਸ਼ੀ ਧਨਾਢ ਕਾਰਪੋਰੇਟ ਘਰਾਣਿਆਂ ਦਾ ਪਟਾ ਖੋਲਿਆ ਹੋਇਆ ਹੈ। ਦੋਸ਼ੀ ਕਾਤਲੀ ਗਰੋਹ ਉਸੇ ਤਰ•ਾਂ ਦਨਦਨਾਉਂਦੇ ਫਿਰਦੇ ਹਨ। ਉਨ•ਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਧਿਆਨ ਹਟਾਕੇ ਭਰਾਮਾਰ ਲੜਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੋਕਾਂ ਦੀ ਜਿਉਂਣ ਤੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਖੋਹੀ ਜਾ ਰਹੀ ਹੈ। ਪਹਿਲਾਂ ਵੀ ਗੁਜਰਾਤ 'ਚ ਮੋਦੀ ਦੇ ਮੁੱਖ-ਮੰਤਰੀ ਹੁੰਦਿਆਂ ਗੁਜਰਾਤ, ਮੁਜੱਫਰ ਨਗਰ, ਕਾਨਪੁਰ, ਮੇਰਠ ਆਦਿ ਸਹਿਰਾਂ 'ਚ ਘੱਟ ਗਿਣਤੀ ਖਿਲਾਫ  ਫ਼ਿਰਕੂ ਦੰਗੇ ਭੜਕਾ ਕੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਾਇਆ ਤੇ ਉਜਾੜੇ ਕੀਤੇ ਗਏ। ਦੇਸ਼ ਦੇ ਲੋਕ ਜਿਥੇ ਇੱਕ ਪਾਸੇ ਆਪਣੀਆਂ ਹੱਕੀ ਮੰਗਾਂ/ਮਸਲਿਆਂ ਸਬੰਧੀ ਸੰਘਰਸ਼ ਕਰ ਰਹੇ ਹਨ, ਉਥੇ ਦੂਜੇ ਪਾਸੇ ਲੋਕਾਂ ਦੀ ਫ਼ਿਰਕੂ ਇਕਸੁਰਤਾ, ਭਾਈਚਾਰਕ ਸਾਂਝ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ, ਵੱਖ ਵੱਖ ਢੰਗਾਂ ਨਾਲ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅਵਾਜ਼ ਬਲੰਦ ਕਰ ਰਹੇ ਹਨ। ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਤਰਕਸ਼ੀਲ ਮਹਾਨ ਸਖ਼ਸ਼ੀਅਤਾਂ ਨੇ ਰੋਸ ਵਜੋਂ ਸਾਹਿਤਕ ਅਕਾਡਮੀ ਵਲੋਂ ਮਿਲੇ ਸਰਕਾਰੀ ਪੁਰਸਕਾਰ ਤੇ ਰਾਸ਼ੀ ਵਾਪਸ ਕਰਕੇ ਮੋਦੀ ਸਰਕਾਰ ਤੇ ਸੂਬਾਂ ਸਰਕਾਰਾਂ ਦੇ ਮੱਥੇ ਮਾਰੇ ਸਭ ਤੋਂ ਪਹਿਲਾਂ ਕਲਬੁਰਗੀ ਦੇ ਕਤਲ ਤੋਂ ਬਾਅਦ ਹਿੰਦੀ ਲੇਖਕ ਉਦੈ ਪ੍ਰਕਾਸ਼ ਤੇ ਪੰਜ ਹੋਰ ਲੇਖਕਾਂ ਨੇ ਸਾਹਿਤ ਅਕਾਦਮੀ ਦੇ ਪੁਰਸਕਾਰ ਵਾਪਸ ਕਰਕੇ ਆਪਣਾ ਰੋਸ ਜਿਤਾਇਆ, ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ। ਅੱਜ ਕੱਲ ਉਤਰ ਪ੍ਰਦੇਸ਼ ਦੇ ਦਾਦਰੀ ਜਿਲ•ੇ 'ਚ ਹੋਏ ਹੱਤਿਆਂ ਕਾਂਡ ਨੇ ਦੇਸ਼ 'ਚ ਹਾਹਾਕਾਰ ਮਚਾਈ ਹੋਈ ਹੈ। ਦਾਦਰੀ ਜਿਲ•ੇ 'ਚ ਪਿੰਡ ਬਸਹਾੜਾ 'ਚ 55 ਸਾਲਾ ਮੁਹੰਮਦ ਇਖਲਾਕ ਨੂੰ ਘਰ 'ਚ ਗਊ ਮਾਸ ਰੱਖਣ ਦੀ ਅਫਵਾਹ ਫੈਲਾਕੇ ਭੜਕੀ ਭੀੜ ਨੇ ਬੇਰਹਿਮੀ ਨਾਲ ਜਾਨੋਂ ਮਾਰ ਦਿੱਤਾ ਤੇ ਉਸ ਦੇ ਬਾਈ ਸਾਲਾ ਪੁੱਤਰ ਨੂੰ ਸਖਤ ਜਖ਼ਮੀ ਕਰ ਦਿੱਤਾ ਜਿਹੜਾ ਕਿ ਹੁਣ ਤੱਕ ਹਸਪਤਾਲ 'ਚ ਜੇਰੇ ਇਲਾਜ ਹੈ। ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਤੇ ਕੌਮੀ ਪੱਧਰ ਦੇ ਆਗੂ ਹਨ। ਆਰ ਐਸ. ਐਸ. ਭਾਰਤੀ ਲੋਕਾਂ ਨੂੰ ਫ਼ਿਰਕੂ ਧਰੁਵੀਕਰਨ ਕਰਨ 'ਚ ਜੁਟੀ ਹੋਈ ਹੈ ਜਿਸ ਦੀ ਜੜ• ਕੇਂਦਰ ਦੀ ਮੋਦੀ ਸਰਕਾਰ ਦੀਆਂ ਜੜ•ਾਂ 'ਚ ਹੈ। ਖੁਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਕਹਿ ਚੁੱਕੇ ਹਨ ਕਿ ਬੀ.ਜੇ.ਪੀ ਨੂੰ ਸਾਹਮਣੇ ਕਰਕੇ ਖੁਦ ਆਰ. ਐਸ. ਐਸ. ਦੇ ਹਕੂਮਤ ਚਲਾਉਂਣ ਦੇ ਦੋਸ਼ ਗਲਤ ਹਨ ਕਿਉਂਕਿ ਉਸ ਤਰ•ਾਂ ਦੀ ਆਰ. ਐਸ. ਐਸ. ਦੀ ਹੁਣ ਕੋਈ ਲੋੜ ਨਹੀਂ ਰਹਿ ਗਈ ''ਮੈਂ ਖੁਦ ਅਤੇ ਪ੍ਰਧਾਨ ਮੰਤਰੀ ਵੀ ਆਰ. ਐਸ. ਐਸ. ਦੇ ਪ੍ਰਚਾਰਕ ਰਹੇ ਹਨ'' ਬੀ. ਜੇ. ਪੀ. ਅਸਲ ਅਗਵਾਈ ਨਾਗਪੁਰ ਤੋਂ ਲੈਂਦੀ ਹੈ।
ਅਸ਼ੋਕ ਵਾਜਪਾਈ ਨੇ ਕਿਹਾ ਹੈ, ''ਕਿ ਜਦੋਂ ਬੁੱਧੀਜੀਵੀ ਦਿਨ ਦਿਹਾੜੇ ਮਾਰੇ ਜਾ ਰਹੇ ਹੋਣ ਤਾਂ ਉਦੋਂ ਸਰਕਾਰੀ ਸਨਮਾਨ ਵਾਪਸ ਕਰਨਾ ਹੀ ਰੋਸ ਪ੍ਰਗਟਾਵੇ ਦਾ ਕਾਰਗਾਰ ਬੌਧਿਕ ਅਖਤਿਆਰ ਬਾਕੀ ਰਹਿ ਜਾਂਦਾ ਹੈ ਭਾਰਤੀ ਲਲਿਤ ਕਲਾ ਅਕਾਦਮੀ ਦੇ ਸਾਬਕਾ ਮੁਖੀ ਵਾਜਪਾਈ ਨੂੰ ਸਾਹਿਤ ਅਕਾਦਮੀ ਪੁਰਸਕਾਰ 1994 ਵਿਚ ਉਸ ਦੇ ਕਾਵਿ ਸੰਗ੍ਰਹਿ ''ਕਹੀਂ ਨਹੀਂ ਵਹੀਂ'' ਵਾਸਤੇ ਮਿਲਿਆ ਸੀ ਉਸ ਨੇ ਦਾਦਰੀ ਕਾਂਡ ਤੇ ਨਾ ਖੁਸ਼ੀ ਪ੍ਰਗਟ ਕਰਦਿਆਂ ਇਹ ਵੀ ਕਿਹਾ, ਕਿ ਮੋਦੀ ਨੂੰ ਹਰ ਵਿਸ਼ੇ ਤੇ ਬੋਲਣਾ ਆਉਂਦਾ ਹੈ ਉਹ ਹੁਣ ਦੇਸ਼ ਵਾਸੀਆਂ ਨੂੰ ਕਿਉਂ ਨਹੀਂ ਦੱਸ ਰਹੇ ਕਿ ਦੇਸ਼ ਦੇ ਬਹੁਲਵਾਦੀ ਸਰੂਪ ਦੀ ਹਰ ਹੀਲੇ ਰੱਖਿਆ ਕੀਤੀ ਜਾਵੇਗੀ, ਅਸ਼ੋਕ ਵਾਜਪਾਈ ਨੇ ਤਾਂ ਇਹ ਵੀ ਕਿਹਾ ਕਿ ਭਗਵਾਂ ਵਿਚਾਰਧਾਰਾ ਨੂੰ 'ਬਾਂਝ ਵਿਚਾਰਧਾਰਾ' ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਿਚਾਰਧਾਰਾ ਦੇ ਮੰਨਣ ਵਾਲਿਆਂ ਦੀ ਸਮੱਸਿਆ ਇਹ ਹੈ ਕਿ ਇਨ•ਾਂ ਨੂੰ ਸਾਹਿਤ, ਇਤਿਹਾਸ, ਸਭਿਆਚਾਰ ਦੀ ਕੋਈ ਸਮਝ ਹੀ ਨਹੀਂ। '
ਅੰਗਰੇਜ਼ੀ ਦੀ ਪ੍ਰਸਿੱਧ ਲੇਖਕਾਂ ਨਯਨਤਾਰਾ ਸਹਿਗਲ ਜਿਹੜੀ ਇੱਕ ਉਘੇ ਨਾਵਲਕਾਰ ਤੇ ਕਹਾਣੀਕਾਰ ਹਨ ਜਿਸ ਨੂੰ ਸਾਹਿਤ ਅਕਾਦਮੀ ਪੁਰਸਕਾਰ 1996 'ਚ ਆਪਣੇ ਨਾਵਲ 'ਰਿਚ ਲਾਈਕ ਅੱਸ' (ਸਾਡੇ ਵਰਗੇ ਅਮੀਰ) ਲਈ ਮਿਲਿਆ ਸੀ, ਨੇ ਵੀ ਪੁਰਸਕਾਰ ਵਾਪਸ ਕਰਦਿਆਂ ਕਿਹਾ ਹੈ ਕਿ ਇਹ ਕਦਮ ਉਨ•ਾਂ ਨੇ ਸਾਰੇ ਭਾਰਤੀਆਂ ਦੀ ਹਮਾਇਤ 'ਚ ਚੁੱਕਿਆ ਹੈ, ਜੋ ਕਿ ਅਸਹਿਮਤੀ ਦੇ ਅਧਿਕਾਰ ਦੀ ਰਾਖੀ ਕਰਨਾ ਲੋਚਦੇ ਹਨ, ਜਿਨ•ਾਂ ਨੂੰ ਸਰਕਾਰੀ ਨੀਤੀਆਂ ਕਾਰਨ ਖੌਫ ਅਤੇ ਗੈਰਯਕੀਨੀ ਦੇ ਆਲਮ ਨਾਲ ਜੂਝਣਾ ਪੈ ਰਿਹਾ ਹੈ।''  ਅੰਗਰੇਜ਼ੀ ਦੀ ਇੱਕ ਹੋਰ ਲੇਖਿਕਾ ਸਸ਼ੀ ਦੇਸ਼ਪਾਂਡੇ ਨੇ ਵੀ ਉਨ•ਾਂ ਦੀ ਹਾਂ ਵਿੱਚ ਹਾਂ ਮਿਲਾਈ। 
ਇਸ ਤਰ•ਾਂ ਪੁਰਸਕਾਰ ਵਾਪਸ ਕਰਨ ਵਾਲੇ ਲੋਕ ਪੱਖੀ ਰੁਝਾਨ 'ਚ ਸ਼ਾਮਲ ਹੋਣ ਵਾਲੇ ਬਾਜ਼ਮੀਰ ਬੁੱਧੀਜੀਵੀਆਂ, ਲੇਖਕਾ ਸਾਹਿਤਕਾਰਾਂ ਦੀ ਕਤਾਰ 'ਚ ਲਗਤਾਰ ਵਾਧਾ ਹੋ ਰਿਹਾ ਹੈ। ਜਿਹੜੀ ਕਿ ਗੈਰ ਜਮਹੂਰੀ ਹਾਕਮਾਂ ਤੇ ਫ੍ਰਿਕੂ ਤਾਕਤਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਪੰਜਾਬ 'ਚ  ਵੀ ਉਘੇ ਅਗਾਂਹਵਧੂ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਤੇ ਸਾਹਿਤਕਾਰਾਂ ਵੱਲੋਂ ਗੁਰਬਚਨ ਸਿੰਘ ਭੁੱਲਰ, ਪ੍ਰੋ. ਅਜਮੇਰ ਔਲਖ, ਡਾ. ਆਤਮਜੀਤ, ਵਰਿਆਮ ਸੰਧੂ, ਮੇਘਰਾਜ ਮਿੱਤਲ, ਸੁਰਜੀਤ ਪਾਤਰ, ਬਲਦੇਵ ਸੜਕਨਾਮਾ, ਦਰਸ਼ਨ ਬੁੱਟਰ, ਜਸਵਿੰਦਰ, ਪ੍ਰੋ. ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਬਰਾੜ, ਡਾ. ਚਮਨ ਲਾਲ, ਇਕਬਾਲ ਰਾਮੂਵਾਲੀਆ ਆਦਿ, ਇਹਨਾਂ ਤੋਂ ਇਲਾਵਾ ਕੰਨੜ ਭਾਸ਼ਾ ਦੇ ਲੇਖਕ ਅਰਵਿੰਦ ਅਲਗੱਟੀ, ਬੰਬੇ ਦੇ ਕਵੀ ਅਤੇ ਲੇਖਕ ਜੁਸਾਵਾਲਾ, ਅਮਨ ਸੇਠੀ, ਗੁਜਰਾਤ ਦੇ ਗਣੇਸ਼ ਡੇਵੀ ਇਸੇ ਤਰ•ਾਂ ਕਸਮੀਰ ਦੇ ਲੇਖਕ ਗੁਲਾਮ ਨਬੀ ਖਿਆਲ, ਉਰਦੂ ਨਾਬਲਕਾਰ ਰਹਿਮਾਨ ਅੱਬਾਸ, ਕੰਨੜ ਲੇਖਕ ਤੇ ਅਨੁਵਾਦਕ ਸ੍ਰੀ ਨਾਥ ਡੀ.ਐਨ, ਮੰਗਲੇਸ਼ ਡਬਰਾਲ, ਰਜੇਸ਼ ਜੋਸ਼ੀ, ਥੀਏਟਰ ਕਲਾਕਾਰ ਮਾਇਆ ਕ੍ਰਿਸ਼ਨ ਰਾਉ ਨੇ ਆਪਣੇ ਪੁਰਸਕਾਰ ਐਮ.ਐਮ ਕਲਬੁਰਗੀ, ਦਬੋਲਕਾਰ ਤੇ ਗੋਬਿੰਦ ਪਨਸਾਰੇ ਦੇ ਕਤਲ ਅਤੇ ਫ੍ਰਿਕੂ ਜ਼ਹਿਰ ਫੈਲਾਉਣ ਖਿਲਾਫ ਰੋਸ ਵਜੋਂ ਸਾਹਿਤ ਅਕਾਦਮੀਆਂ ਨੂੰ ਸਮੇਤ ਰਾਸ਼ੀ ਵਾਪਸ ਕਰਨ ਦਾ ਫੈਸਲਾ ਲਿਆ ਹੈ। ਜਿਹੜਾ ਕਿ ਸੁਆਗਤਯੋਗ ਕਦਮ ਹੈ। ਸਲਮਾਨ ਰਸਦੀ ਉਘੇ ਅੰਗਰੇਜ਼ੀ ਨਾਵਲਕਾਰ ਨੇ ਨਯਨਤਾਰਾ ਸਹਿਗਲ ਸਮੇਤ ਹੋਰ ਸਹਿਤਕਾਰਾਂ ਵੱਲੋਂ ਕੱਟੜ ਪੰਥੀਆਂ ਖਿਲਾਫ ਬੁਲੰਦ ਕੀਤੀ ਗਈ ਅਵਾਜ਼ ਦੀ ਹਮਾਇਤ ਕੀਤੀ ਹੈ। ਪੰਜਾਬੀ ਸਾਹਿਤਕਾਰਾਂ ਨੇ ਕਿਹਾ ਕਿ ਅਗਾਂਹਵਧੂ ਸੋਚ ਵਾਲੇ ਲੇਖਕਾਂ ਨੂੰ ਗਿਣਮਿਥਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹਨਾਂ ਹੱਤਿਆਵਾਂ ਨੇ ਸਾਹਿਤਕਾਰਾਂ ਦੀ ਜੰਮੀਰ ਨੂੰ ਝੰਜੋੜਿਆ, ਉਹਨਾਂ ਦੇਸ਼ 'ਚ ਕਈ ਹਿੱਸਿਆਂ 'ਚ ਫ੍ਰਿਕੂਵਾਦ ਨੂੰ ਪ੍ਰਫੁਲੱਤ ਕੀਤਾ ਖਾਸ ਕਰਕੇ ਘਟ ਗਿਣਤੀ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅਜ਼ਾਦੀ ਦਾ ਇਤਿਹਾਸ ਗਵਾਹ ਹੈ ਕਿ ਹਿੰਦੂਸਤਾਨ ਦੇ ਸਾਹਿਤਕਾਰਾਂ ਦੀ ਕਲਮ ਜ਼ੁਲਮ ਮੂਹਰੇ ਕਦੇ ਨਹੀਂ ਝੁਕੀ। ਉਹਨਾਂ ਇਹ ਵੀ ਕਿਹਾ ਕਿ ਧਰਮ ਨਿਰਪੱਖ ਤਾਣੇ ਬਾਣੇ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਗੁਰਬਚਨ ਸਿੰਘ ਭੁੱਲਰ ਵੱਲੋਂ ਭਾਰਤੀ ਸਾਹਿਤ ਅਕਾਦਮੀ ਤੋਂ ਪੁਰਸਕਾਰ ਵਜੋਂ ਮਿਲੇ ਪੰਜਾਹ ਹਜ਼ਾਰ ਰੁਪੈ ਮੋੜ ਦਿੱਤੇ ਗਏ, ਡਾ.ਆਤਮਜੀਤ ਨੇ ਕਿਹਾ ਕਿ 'ਦੇਸ਼ ਦੀ ਧਰਮ ਨਿਰਪੱਖਤਾ ਲਈ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਅੱਜ ਕੁਝ ਤਾਕਤਾਂ ਧਰਮ ਨਿਰਪੱਖਤਾਂ ਲਈ ਖਤਰਾ ਬਣੀਆਂ ਹੋਈਆ ਹਨ।' ਆਉਣ ਵਾਲੇ ਸਮੇਂ 'ਚ ਆਸ ਹੈ ਕਿ ਇਹ ਪੁਰਸਕਾਰ ਵਾਪਸ ਕਰਨ ਦੇ ਰੁਝਾਨ 'ਚ ਹੋਰ ਨਿਰੰਤਰ ਵਾਧਾ ਹੋਵੇਗਾ।
ਇਸ ਤਰ•ਾਂ ਬੁਧੀਜੀਵੀਆਂ ਵੱਲੋਂ ਸਾਹਿਤਕ ਅਕਾਦਮੀਆਂ ਦੇ ਸਨਮਾਨ ਵਾਪਸ ਕਰਨ ਨਾਲ, ਸਨਮਾਨ ਪ੍ਰਾਪਤ ਕਰਨ ਨਾਲੋਂ ਕਿਤੇ ਵੱਧ ਲੋਕਾਂ 'ਚ ਸਿਰ ਉੱਚਾ ਹੋਇਆ ਹੈ। ਇਹਨਾਂ ਸਖਸ਼ੀਅਤਾਂ ਦੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਮਹੱਤਤਾ ਵਧੀ ਹੈ ਤੇ ਆਉਣ ਵਾਲੇ ਸਮੇਂ 'ਚ ਜਬਰ ਜ਼ੁਲਮ ਦੇ ਖਿਲਾਫ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ। ਏਸ ਭ੍ਰਿਸ਼ਟ ਤੇ ਲੁਟੇਰੇ ਨਿਜਾਮ ਨੂੰ ਬਦਲਣ ਤੇ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਠੱਲ ਪਾਉਣ ਲਈ ਇਨਕਲਾਬੀ ਜਮਹੂਰੀ ਲਹਿਰ ਨੂੰ ਹੋਰ ਵੀ ਉਤਸ਼ਾਹਿਤ ਕਰਨਗੇ। ਭਾਵੇਂ ਕੁਝ ਕੁ ਸਰਕਾਰ ਭਗਤ ਅਖੌਤੀ ਬੁਧੀਜੀਵੀ ਤੇ ਬੀ.ਜੇ.ਪੀ. ਦੇ ਆਗੂ ਇਹਨਾਂ ਲੋਕ ਪੱਖੀ ਬੁਧੀ ਜੀਵੀਆਂ ਲੇਖਕਾਂ ਦੇ ਪੁਰਸਕਾਰ ਵਾਪਸ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।
ਸਾਨੂੰ ਇਹ ਸਮਝਣ ਦੀ ਲੋੜ ਹੈ, ''ਕਿ ਬਿੱਲੀ ਭਾਵੇਂ ਲੱਖ ਮਾਸੀ ਬਣੇ, ਪਰ ਚੂਹੇ ਨੂੰ ਆਪਣਾ ਰਿਸ਼ਤਾ ਪਤਾ ਹੋਣਾ ਚਾਹੀਦਾ ਹੈ'' ਇਹ ਕਹਾਵਤ ਆਮ ਮਸ਼ਹੂਰ ਹੈ। ਸਰਕਾਰਾਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ, ਇਹਨਾਂ ਨੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦਾ ਕਣ ਮਾਰਨਾ ਹੀ ਮਾਰਨਾ ਹੁੰਦਾ ਹੈ। ਹਮੇਸ਼ਾਂ ਆਪਣੀ ਗਿਣਤੀ ਮਿਣਤੀਆਂ ਅਨੁਸਾਰ ਪੁਰਸਕਾਰ, ਇਨਾਮ, ਅਹੁੱਦੇ ਆਦਿ ਦਿੱਤੇ ਜਾਂਦੇ ਹਨ। ਕੁਝ ਤਾਂ ਲੇਖਕ ਸਰਕਾਰੀ ਪੁਰਸਕਾਰ ਲੈਣ ਲਈ ਜੁਗਾੜ ਵੀ ਬਣਾਉਂਦੇ ਹਨ ਭਾਵੇਂ ਸਰਕਾਰੀ ਤੰਤਰ ਖੁਦ ਵੀ ਚੋਣ ਕਰੇ, ਪਰ ਫਿਰ ਵੀ ਲੋਕ ਪੱਖੀ ਅਗਾਂਹ ਵਧੂ ਕਹਾਉਣ ਵਾਲੇ ਬੁੱਧੀਜੀਵੀਆਂ, ਲੇਖਕਾਂ ਨੂੰ ਇਹੋ ਜਿਹੇ ਪੁਰਸਕਾਰ ਸਵੀਕਾਰ ਨਹੀਂ ਕਰਨੇ ਚਾਹੀਦੇ। ਸਰਕਾਰਾਂ ਇਹੋ ਜਿਹੇ ਪੁਰਸਕਾਰ ਦੇ ਕੇ ਇਹ ਸਮਝਦੀਆਂ ਹਨ ਕਿ ਅਵਾਰਡ, ਪੁਰਸਕਾਰ ਪ੍ਰਾਪਤ ਕਰਨ ਵਾਲੇ ਲੋਕ ਸਭ ਸਾਡੇ ਝੋਲੀ ਚੁੱਕ ਬਣਨ। ਮੇਰਾ ਸੁਝਾਅ ਹੈ  ਕਿ ਹਾਕਮਾਂ ਖਿਲਾਫ਼ ਵਿਰੋਧ ਨੂੰ ਹੋਰ ਤਿੱਖਾ ਕਰਨ ਲਈ ਸਟੇਟ ਤੇ ਨੈਸ਼ਨਲ ਅਵਾਰਡ ਲੈਣ ਵਾਲੇ ਅਗਾਂਹਵਧੂ ਅਧਿਆਪਕਾਂ, ਪ੍ਰੋਫੈਸਰਾਂ ਤੇ ਹੋਰ ਵਿਭਾਗਾਂ ਦੇ ਬੁਧੀਜੀਵੀਆਂ ਨੂੰ ਇਹੋ ਜਿਹੇ ਸਰਕਾਰੀ  ਐਵਾਰਡ ਰੋਸ ਵਜੋਂ ਵਾਪਸ ਕਰਨੇ ਚਾਹੀਦੇ ਹਨ ਕਿਉਂਕਿ ਇੱਕ ਕਵੀ ਨੇ ਸਰਕਾਰੀ ਪੁਰਸਕਾਰਾਂ ਬਾਰੇ ਕਿਹਾ ਕਿ 'ਤੇਰੀ ਛਾਤੀ ਤੇ ਵੀ ਖੰਜ਼ਰ ਜਾਂ ਤਗਮਾ ਧਰ ਦਿਆਂਗੇ ਇੱਕ ਵਾਰ ਜਿਉਂਣ ਜੋਗਾ ਤਾਂ ਹੋ ਤੇਰੀ ਵੀ ਹੱਤਿਆ ਕਰ ਦਿਆਂਗੇ'। ਕਵੀ ਦੀਆਂ ਲਾਈਨਾਂ 'ਚ ਸਭ ਕੁਝ ਸਮੋਇਆ ਹੋਇਆ ਹੈ। ਸਰਕਾਰਾਂ ਵੱਲੋਂ ਆਪਣੇ ਸੁਆਰਥ ਲਈ ਇਹੋ ਜਿਹੇ ਪੁਰਸਕਾਰ ਵਰਤਾਏ ਜਾਂਦੇ ਹਨ ਇਹਨਾਂ ਸਰਕਾਰਾਂ ਵੱਲੋਂ ਦਿੱਤੇ ਅਵਾਰਡਾਂ ਨਾਲੋਂ ਇਨਕਲਾਬੀ ਜਮਹੂਰੀ ਤਾਕਤਾਂ ਵੱਲੋਂ ਜਿਵੇਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਤੇ ਅਜਮੇਰ ਔਲਖ ਦਾ ਕੀਤਾ ਸਨਮਾਨ ਕਿਤੇ ਵੱਧ ਮਹੱਤਤਾ ਰੱਖਦਾ ਹੈ।  ਪਾਸ਼ ਨੇ ਵੀ ਲਿਖਿਆ ਕਿ 'ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲ•ੇ ਹੋਏ ਸੁਆਦਾਂ ਦੀ ਗੱਲ ਕਰਾਂ।' ਉਸ ਮਹਾਨ ਇਨਕਲਾਬੀ ਕਵੀ ਨੂੰ ਅੱਤਵਾਦ ਦੇ ਦੌਰ 'ਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ ਸੀ। ਉਸ ਸਮੇਂ ਹੋਰ ਬੁੱਧੀਜੀਵੀ, ਸਾਹਿਤਕਾਰ,  ਲੇਖਕ ਅਤੇ ਲੋਕ ਪੱਖੀ ਆਗੂ ਵੀ ਖਾਲਿਸਤਾਨੀ ਦਹਿਸ਼ਤਗਰਦਾ ਦਾ ਸ਼ਿਕਾਰ ਹੋਏ ਤੇ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ।
ਉਸ ਸਮੇਂ ਅੱਤਵਾਦ ਦੇ ਦੌਰ 'ਚ ਲੇਖਕ ਨੂੰ ਵੀ 14 ਮਈ 90 ਨੂੰ ਸਕੂਲ ਡਿਊਟੀ ਸਮੇਂ ਸਰਕਾਰੀ ਹਾਈ ਸਕੂਲ ਬਗਲੀ ਕਲਾਂ ਵਿਖੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਕਾਤਲਾਨਾ ਹਮਲਾ ਕਰਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ ਮੇਰੇ ਦੋ ਤਿੰਨ ਗੋਲੀਆਂ ਲਗਣ ਦੇ ਬਾਵਜੂਦ ਮੈਂ ਉਹਨਾਂ ਦਹਿਸ਼ਤਗਰਦਾਂ ਦਾ ਖਾਲੀ ਹੱਥ ਜਖ਼ਮੀ ਹਾਲਤ ਵਿੱਚ ਡਟਕੇ 'ਚ ਮੁਕਾਬਲਾ ਕੀਤਾ ਸੀ ਤੇ ਉਨ•ਾਂ ਨੂੰ ਗਿੱਦੜਾਂ ਦੀ ਤਰ•ਾਂ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਮੈਂ ਕਾਫੀ ਲੰਮਾਂ ਸਮਾਂ ਜ਼ਖਮੀ ਹਾਲਤ 'ਚ ਸੀ. ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ਼ ਰਿਹਾ। ਦੋ ਗੋਲੀਆਂ ਡਾਕਟਰਾਂ ਨੇ ਅਪਰੇਸ਼ਨ ਕਰਕੇ ਕੱਢੀਆਂ ਸਨ ਕਿਉਂਕਿ ਮੈਂ ਵੀ ਉਹਨਾਂ ਦੀਆਂ ਫ੍ਰਿਕੂ, ਕਾਤਲੀ ਕਾਰਵਾਈਆਂ ਤੇ ਹਕੂਮਤੀ ਜ਼ਬਰ ਖਿਲਾਫ ਵੱਖ ਵੱਖ ਜਨਤਕ ਜਮਹੂਰੀ ਤੇ ਇਨਕਲਾਬੀ ਜਥੇਬੰਦੀਆਂ 'ਚ ਜਿਲ•ਾ ਤੇ ਸਥਾਨਕ ਪੱੱਧਰ ਤੇ ਆਗੂ ਭੂਮਿਕਾ ਲੰਮੇ ਸਮੇਂ ਤੋਂ ਨਿਭਾਉਂਦਾ ਰਿਹਾ।
ਬਾਅਦ 'ਚ ਪੰਜਾਬ ਸਰਕਾਰ ਦੇ ਇੱਕ ਪੱਤਰ ਅਨੁਸਾਰ ਜਿੰਨਾਂ ਮੁਲਾਜ਼ਮਾਂ ਨੇ ਅੱਤਵਾਦੀਆਂ ਖਿਲਾਫ ਬਹਾਦਰੀ ਦਿਖਾਈ ਉਹਨਾਂ ਨੂੰ ਸਨਮਾਨਤ ਕੀਤਾ ਜਾਣਾ ਸੀ ਪਰ ਮੈਂ ਉਹ ਸਨਮਾਨ ਦੀ ਰਾਸ਼ੀ ਲੈਣ ਤੋਂ ਇਨਕਾਰ ਕੀਤਾ ਸੀ ਤੇ ਇੱਕ ਵਾਰ ਫਿਰ ਮੇਰੇ ਪਿੰਡ ਨੇੜੇ ਮੰਜਾਲੀ ਕਲਾਂ ਵਿਖੇ ਇਕ ਸਨਮਾਨ ਸਮਾਹੋਰ ਰੱਖਿਆ ਹੋਇਆ ਸੀ ਉਥੇ ਸਾਨੂੰ ਉਸ ਸਮੇਂ ਦੀ ਕਾਂਗਰਸੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ  ਤੋਂ ਸਨਮਾਨਿਤ ਕਰਨ ਦਾ ਪਿੰਡ ਪੰਚਾਇਤ ਵੱਲੋਂ ਫੈਸਲਾ ਕੀਤਾ ਗਿਆ, ਮੈਂ ਭੱਠਲ ਕੋਲੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਬਾਅਦ 'ਚ ਮੈਨੂੰ ਗ੍ਰਾਮ ਪੰਚਾਇਤ ਤੇ ਹੋਰ ਮੋਹਤਵਰ ਵਿਅਕਤੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਮੈਂ ਸਮਝਦਾ ਸੀ ਕਿ ਅੱਤਵਾਦ ਫੈਲਾਉਂਣ 'ਚ ਕਾਂਗਰਸ ਵੀ ਉਨੀਂ ਹੀ ਜਿੰਮੇਵਾਰ ਹੈ, ਜਿੰਨੀ ਅਕਾਲੀ ਜਾਂ ਹੋਰ ਮੌਕਾ ਪ੍ਰਸਤ ਸਿਆਸੀ ਪਾਰਟੀਆਂ, ਇਹਨਾਂ ਖਿਲਾਫ ਅਸੀਂ ਸਟੇਜਾਂ ਤੋਂ ਬੋਲਦੇ ਤੇ ਲੜਦੇ ਰਹੇ। ਇਸ ਲਈ ਹਮੇਸ਼ਾਂ ਲੋਕਾਂ ਦੇ ਪੱਖ 'ਚ ਖੜਨ ਵਾਲਿਆਂ ਨੂੰ ਇਹਨਾ ਹਾਕਮਾਂ ਦੀਆਂ ਮੋਮੋਠੱਗਣੀਆਂ, ਵਡਿਆਈਆਂ ਤੋਂ ਚੌਕਸ ਰਹਿ ਕੇ ਸਮੁੱਚੇ ਲੋਕਾਂ ਵੱਲੋਂ ਕੀਤੇ ਸਨਮਾਨ ਨੂੰ ਮਹੱਤਤਾ ਦੇਣੀ ਬਣਦੀ ਹੈ। ਅਸੀਂ ਜੇ ਲੋਕਾਂ ਲਈ ਕੁਝ ਕਰਦੇ ਹਾਂ ਤਾਂ ਕੋਈ ਅਹਿਸਾਨ ਨਹੀਂ ਕਰਦੇ ਇਹ ਤਾਂ  ਦੇਸ਼ ਭਗਤਾਂ, ਇਨਕਲਾਬੀ ਯੋਧਿਆਂ, ਦੀ ਪਿਰਤ ਨੂੰ ਅੱਗੇ ਤੋਰਨ ਵਾਲੀ ਗੱਲ ਹੈ। ਸਾਨੂੰ ਲੁਟੇਰਿਆਂ ਲੋਕ ਦੁਸ਼ਮਣਾਂ ਦੇ ਸਨਮਾਨਾਂ ਨੂੰ ਨਿਕਾਰਨਾ ਚਾਹੀਦਾ ਹੈ ਇਸ ਲਈ ਨਾਮਬਰ ਲੇਖਕਾਂ ਬੁਧੀਜੀਵੀਆਂ ਨੇ ਹਾਕਮਾਂ ਤੇ ਫ੍ਰਿਕੂਤਾਕਤਾਂ ਖਿਲਾਫ ਰੋਸ ਵਜੋਂ ਪੁਰਸਕਾਰ ਵਾਪਸ ਕਰਕੇ ਸਮੁੱਚੇ ਲੋਕਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਹੈ। ਅੱਜ ਕਰਜੇ ਦੇ ਝੰਬੇ ਕਿਸਾਨ ਮਜ਼ਦੂਰ ਲੱਖਾਂ ਦੀ ਗਿਣਤੀ 'ਚ ਆਤਮ ਹੱਤਿਆਵਾਂ ਕਰ ਰਹੇ ਹਨ ਜਾਬਰ ਹਾਕਮਾਂ ਖਿਲਾਫ ਕਿਸਾਨ, ਖੇਤ ਮਜ਼ਦੂਰ, ਮੁਲਾਜਮ, ਹਰ ਵਰਗ ਸੰਘਰਸ਼ ਦੇ ਰਾਹ ਪਿਆ ਹੋਇਆ ਪਰ ਲੋਕ ਦੋਖੀ ਹਾਕਮ ਉਹਨਾਂ ਦੀਆਂ ਮੰਗਾਂ ਮੰਨਣ ਦੀ ਵਿਜਾਏ ਉਹਨਾਂ ਤੇ ਕਾਲੇ ਕਾਨੂੰਨ ਮੜਕੇ ਜਬਰ ਢਾਹ ਰਹੇ ਹਨ। ਅੱਜ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਮਿਹਨਤਕ ਲੋਕਾਂ ਦੇ ਹੱਕੀ ਘੋਲਾਂ ਨੂੰ ਮੋਢਾ ਲਾਈਏ।  ਮਹਾਨ ਸਖਸ਼ੀਅਤਾਂ ਵੱਲੋਂ ਲਿਆ ਇਹ ਲੋਕ ਪੱਖੀ ਫੈਸਲਾ ਇਤਿਹਾਸ 'ਚ ਸੁਨਿਹਰੀ ਅੱਖਰਾਂ 'ਚ ਲਿਖਿਆ ਜਾਵੇਗਾ। ਆਸ ਹੈ ਕਿ ਤੁਸੀਂ ਹਮੇਸ਼ਾਂ ਲੋਕਾਂ ਦੇ ਹੱਕਾਂ ਤੇ ਮੁਕਤੀ ਲਈ ਇਹੋ ਜਿਹਾ ਕਦਮ ਭਵਿੱਖ 'ਚ ਲੈਣ ਤੋਂ ਕਿਸੇ ਵੀ ਤਰ•ਾਂ ਦੇ ਜਾਬਰਾਂ ਦੀ ਪ੍ਰਵਾਹ ਨਹੀਂ ਕਰੋਗੇ।