ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪੰਜਾਬੀ ਕਵਿੱਤਰੀ ਸੁਰਿੰਦਰ ਕੌਰ ਬਾੜਾ ਦਾ ਕਾਵਿ ਸੰਗ੍ਰਹਿ ‘ਤੇਰੇ ਬਿਨ` ਦਾ ਲੋਕ ਅਰਪਣ ਦਾ ਲੋਕ ਅਰਪਣ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਗਿਆ। ਸਭਾ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਸ਼ਾਇਰ ਸਰਦਾਰ ਪੰਛੀ, ਸੂਲ ਸੁਰਾਹੀ ਦੇ ਸੰਪਾਦਕ ਬਲਬੀਰ ਸਿੰਘ ਸੈਣੀ, ਪ੍ਰਿੰ. ਜਗਦੀਸ਼ ਸਿੰਘ ਘਈ, ਆਲਮੀ ਵਿਰਾਸਤ ਫਾਊਂਡੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਆਦਿ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਨਵ ਪ੍ਰਕਾਸ਼ਿਤ ਪੁਸਤਕਾਂ ਦਾ ਲੋਕ ਅਰਪਣ ਕਰਕੇ ਨਾ ਕੇਵਲ ਪੰਜਾਬੀ ਲੇਖਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਸਗੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਵੀ ਬਹੁਮੁੱਲਾ ਯੋਗਦਾਨ ਪਾ ਰਹੀ ਹੈ। ਸਰਦਾਰ ਪੰਛੀ ਨੇ ਕਿਹਾ ਕਿ ਉਹਨਾਂ ਨੂੰ ਇਸ ਸਾਹਿਤਕ ਸਮਾਗਮ ਵਿਚ ਆ ਕੇ ਵਿਸ਼ੇਸ਼ ਖੁਸ਼ੀ ਦਾ ਅਨੁਭਵ ਹੋਇਆ ਹੈ ਕਿਉਂਕਿ ਇਹ ਨਿਰੋਲ ਸਾਹਿਤ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੈ। ਬਲਬੀਰ ਸਿੰਘ ਸੈਣੀ ਨੇ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਦੇ ਵਿਕਾਸ ਲਈ ਕਵਿੱਤਰੀਆਂ ਦੀ ਵਿਸ਼ੇਸ਼ ਭੂਮਿਕਾ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਬਠਿੰਡਾ ਨੇ ਕਿਹਾ ਕਿ ਉਹਨਾਂ ਨੇ ਪੰਜਾਬੀ ਸਾਹਿਤ ਸਭਾ ਪਟਿਆਲਾ ਵਿਚ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਦ੍ਰਿੜ੍ਹਤਾ ਅਤੇ ਪ੍ਰਤਿਬੱਧਤਾ ਨੂੰ ਅਨੁਭਵ ਕੀਤਾ ਹੈ।ਅੰਮ੍ਰਿਤਸਰ ਤੋਂ ਪੁੱਜੇ ਭੁਪਿੰਦਰ ਸਿੰਘ ਸੰਧੂ ਨੇ ਪੁਸਤਕ ਵਿਚਲੀ ਸਾਂਝੀਵਾਲਤਾ ਦੀ ਗੱਲ ਕੀਤੀ। ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਪੰਜਾਬੀ ਦੇ ਵਿਕਾਸ ਲਈ ਅਜਿਹੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਸੁਰਿੰਦਰ ਕੌਰ ਬਾੜਾ ਨੇ ਆਪਣਾ ਸਾਹਿਤਕ ਅਨੁਭਵ ਸਾਂਝਾ ਕੀਤਾ।ਇਸ ਪੁਸਤਕ ਬਾਰੇ ਮੁੱਲਵਾਨ ਪਰਚਾ ਪੜ੍ਹਦਿਆਂ ਡਾ. ਹਰਜੀਤ ਸਿੰਘ ਸੱਧਰ ਰਾਜਪੁਰਾ ਨੇ ਕਵਿਤਰੀ ਦੀ ਸ਼ਾਇਰੀ ਨੂੰ ਸੂਫ਼ੀਮੱਤ ਅਤੇ ਰੁਮਾਂਸਵਾਦੀ ਦੀ ਸਾਂਝੀ ਪ੍ਰਵਿਰਤੀ ਨਾਲ ਜੋੜਿਆ। ਪਰਮਜੀਤ ਕੌਰ ਸਰਹਿੰਦ ਨੇ ਪੰਜਾਬੀਅਤ ਦੇ ਹਵਾਲੇ ਨਾਲ ਪੁਸਤਕ ਬਾਰੇ ਗੱਲ ਕੀਤੀ। ਕੁਲਵੰਤ ਸਿੰਘ, ਕਰਨਲ ਕੁਲਦੀਪ ਸਿੰਘ ਗਰੇਵਾਲ, ਸਤਨਾਮ ਕੌਰ ਚੌਹਾਨ ਨੇ ਪੁਸਤਕ ਬਾਰੇ ਚਰਚਾ ਵਿਚ ਭਾਗ ਲਿਆ।

ਸਮਾਗਮ ਦੇ ਦੂਜੇ ਦੌਰ ਵਿਚ ਕੈਲਾਸ਼ ਅਮਲੋਹੀ, ਸੁਖਦੇਵ ਸਿੰਘ ਚਹਿਲ, ਜਸਵਿੰਦਰ ਕੌਰ ਫਗਵਾੜਾ, ਕੁਲਦੀਪ ਕੌਰ ਚੱਠਾ, ਇੰਜੀ. ਜੁਗਰਾਜ ਸਿੰਘ, ਆਰ.ਗੁਰੂ, ਨਛੱਤਰ ਝੁੱਟੀਕਾ, ਧਰਮਿੰਦਰ ਸ਼ਾਹਿਦ ਖੰਨਾ, ਕੁਲਵਿੰਦਰ ਕੌਰ ਨੰਗਲ,ਸਿਮਰਨਜੀਤ ਸਿੰਘ ਸਿਮਰ, ਹਰਵਿੰਦਰ ਸਿੰਘ ਵਿੰਦਰ, ਡਾ. ਜੀ.ਐਸ.ਆਨੰਦ, ਛੀਨਾ ਬੇਗਮ ਸੋਹਣੀ, ਡਾ. ਅਰਵਿੰਦਰ ਕੌਰ ਕਾਕੜਾ, ਬਲਬੀਰ ਦਿਲਦਾਰ, ਸਰਵਣ ਕੁਮਾਰ ਵਰਮਾ, ਰਾਕੇਸ਼ ਕੁਮਾਰ ਸਮਾਣਾ, ਵਿਰਾਸਤ ਮੇਲਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ, ਕ੍ਰਿਸ਼ਨ ਧੀਮਾਨ, ਪ੍ਰਭਜੋਤ ਕੌਰ ਰੇਣੂਕਾ, ਗੁਰਤੇਜ਼ ਸਿੰਘ ਪਾਤੜਾਂ, ਸਰਦੂਲ ਸਿੰਘ ਭੱਲਾ, ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ, ਅਮਰਜੀਤ ਕੌਰ ਮਾਨ, ਹਰਜੀਤ ਸੋਹੀ, ਸੁਖਵਿੰਦਰ ਸੋਹੀ, ਨਰਿੰਦਰ ਸਿੰਘ ਸੋਮਾ,ਮਨਜੀਤ ਪੱਟੀ, ਡਾ. ਜੀ.ਐਸ.ਆਨੰਦ, ਪਰਵੇਸ਼ ਕੁਮਾਰ ਸਮਾਣਾ, ਹਰਜਿੰਦਰ ਕੌਰ ਰਾਜਪੁਰਾ, ਕ੍ਰਿਸ਼ਨ ਲਾਲ ਧੀਮਾਨ, ਗੁਰਚਰਨ ਸਿੰਘ ਵਿਰਦੀ, ਸਜਨੀ,ਜ਼ਸਵੀਰ ਕੌਰ ਜਰਗ, ਪਰਮਜੀਤ ਕੌਰ ਮੰਡੇਰ, ਪੁਸ਼ਵਿੰਦਰ ਰਾਣਾ,ਸੁਖਵਿੰਦਰ ਆਹੀ ਆਦਿ ਨੇ ਵੀ ਆਪੋ ਆਪਣੀਆਂ ਲਿਖਤਾਂ ਸੁਣਾਈਆਂ।
ਇਸ ਸਮਾਗਮ ਵਿਚ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ, ਪ੍ਰੋ. ਜਗਦੀਸ਼ ਮਿਗਲਾਨੀ, ਬਲਬੀਰ ਜਲਾਲਾਬਾਦੀ, ਅਵਤਾਰ ਸੋਢੀ, ਹਰਜੀਤ ਸਿੰਘ ਚੀਮਾ, ਪ੍ਰੋ. ਆਰ.ਕੇ. ਕੱਕੜ, ਹਰੀ ਸਿੰਘ ਚਮਕ, ਗੁਰਚਰਨ ਸਿੰਘ ਚੌਹਾਨ, ਨਵਦੀਪ ਸਿੰਘ ਸਕਰੌਦੀ, ਡਾ. ਇੰਦਰਪਾਲ ਕੌਰ, ਹਰੀ ਸਿੰਘ ਚਮਕ,ਨੈਨਸੀ ਦੱਤਾ, ਹੌਬੀ ਸਿੰਘ, ਸੁਰਿੰਦਰ ਪਾਲ ਸ਼ਰਮਾ, ਹਰਪੇਸ਼ ਸ਼ਰਮਾ, ਕਰਨ,ਯੂ.ਐਸ.ਆਤਿਸ਼,ਜਸਵੰਤ ਸਿੰਘ ਤੂਰ,ਸੁਖਵਿੰਦਰ ਕੌਰ ਆਹੀ, ਪ੍ਰੋ. ਜੇ.ਕੇ. ਮਿਗਲਾਨੀ, ਸਜਨੀ, ਦਰਸ਼ਨ ਦਰਸ਼ੀ ਬਠਿੰਡਾ, ਹਰਜੋਤ ਚੀਮਾ, ਜੀ.ਐਸ.ਹਰਮਨ ਪਾਤੜਾਂ, ਦਲੀਪ ਸਿੰਘ ਜਸਵੰਤ ਸਿੰਘ ਸਿੱਧੂ,ਜਸਵੰਤ ਸਿੰਘ ਤੂਰ, ਗੋਪਾਲ ਆਦਿ ਸਮੇਤ ਲਗਭਗ ਸਵਾ ਸੌ ਲੇਖਕ ਹਾਜ਼ਰ ਸਨ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਅਤੇ ਨਵਦੀਪ ਮੁੰਡੀ ਨੇ ਬਾਖੂਬੀ ਨਿਭਾਇਆ। ਸਮਾਗਮ ਦੇ ਅੰਤ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਦਵਿੰਦਰ ਪਟਿਆਲਵੀ