ਜੁਰਮ ਹੋ ਰਿਹਾ ਕਲਮਾਂ ਉਤੇ
ਪੁਰਸਕਾਰ ਕੀ ਕਰਨਾ
ਹੱਕ ਸੱਚ ਲਈ ਗੱਡੋ ਮਿਤਰੋ
ਝੂਠ ਦੇ ਬੂਹੇ ਧਰਨਾ
ਸਾਹਿਤ ਸਮਾਜ ਦੇ ਦੁਸਮਣ ਜਿਹੜੇ
ਇਕ ਦਿਨ ਪੈਣਾ ਹਰਨਾ
ਸਾਇਰਾਂ ਦੇ ਨਾਲ ਧੱਕੇ ਸ਼ਾਹੀ
ਅੱਸਾਂ ਤਾਂ ਨਹੀਉ ਜਰਨਾ
ਸਰਕਾਰਾਂ ਨੂੰ ਪੈਣਾ ਇੱਕ ਦਿਨ
ਇਹ ਹਰਜਾਨਾ ਭਰਨਾਂ
ਪੰਜਾਬ ਪੰਜਾਬੀਅਤ ਦੇ ਲਈ ਭਾਵੇ
ਸਾਨੂੰ ਪੈ ਜਾਏ ਮਰਨਾ
ਕਰੋ ਏਕਤਾ ਇਕ ਹੋ ਜਾਵੋ
ਡੁਬ ਜਾਵੋ ਗੇ ਵਰਨਾ
ਕਰੋ ਆਵਾਜ਼ ਬੁਲੰਦ ਓ ਮਿਤਰੋ
ਵਹਿ ਕੇ ਨਹੀਉ ਸਰਨਾ
ਧਾਰਾਵਾਂ ਦੇ ਨਾਲ ਨਾਂ ਵਹਿਣਾ
ਸਿਖ ਲਵੋ ਉਲਟਾ ਤਰਨਾ
ਸੁਤੇ ਜਮੀਰ ਜਗਾਣੇ ਬਿਦਰਾ
ਕੁਝ ਤਾਂ ਪੈਣਾ ਕਰਨਾ