ਬੇਰੋਜਗਾਰੀ ਦਾ ਢੋਲ ਵੱਜਦਾ ਰਹਿੰਦਾ ਹੈ|
ਚੁੱਪ ਨਹੀਂ ਕਰਨਾ ਮੈਂ ਇਹ ਇੰਜ ਕਹਿੰਦਾ ਹੈ|
ਸਿਰ ਇਹਦੇ ਤੇ ਇਨਾਮ ਨੇ ਰੱਖੇ ਕਈ ਲੱਖਾਂ,
ਇਹਨੂੰ ਪਰ ਲਗਦਾ ਹੈ ਰੱਬ ਦੀਆਂ ਰੱਖਾਂ|
ਵੱਜਦਾ ਹੈ ਸੀਨੇ ਵਿੱਚ ਗੋਲੀ ਵਾਂਗੂੰ ਠਾ ਕਰਕੇ,
ਰੱਖ ਦਿੱਤੇ ਇਸਨੇ ਕਈ ਘਰ ਤਬਾਹ ਕਰਕੇ|
ਹੱਥ ਵਿੱਚ ਫੜ ਸ਼ੀਸ਼ਾ ਇਹ ਸਚ ਦਿਖਾਉਂਦਾ’
ਕੌੜੀ ਕਰ ਸਭ ਨੂੰ ਹੈ ਇਹ ਅੱਖ ਵਿਖਾਉਂਦਾ|
ਕੋਈ ਲਾਓ ਜੋਰ ਇਹਨੂੰ ਚੁੱਪ ਕਰਵਾਓ,
ਲੋਕਾਂ ਦੇ ਘਰ ਕੋਈ ਸੁੱਖ ਸੁਨੇਹਾ ਭਿਜਵਾਓ|