ਕਿਸੇ ਨੂੰ ਚਾੜਿਆ ਸੂਲੀ, ਕਿਸੇ ਨੂੰ ਜਹਿਰ ਦੇ ਦਿੱਤੀ ।
ਸਮੇ ਦੇ ਹਾਕਮਾਂ ਸੱਚ ਦੀ ਸਦਾ ਹੀ ਹੈ ਘੁਟੀ ਸੰਘੀ ।
ਨਾ ਆਇਆ ਮੁੱਢ ਜਦੋਂ ਕਾਬੂ,ਅਧਰਮੀ-ਧਰਮੀਆਂ ਲੋਕਾਂ ,
ਚਿਣਾ ਕੇ ਬਾਲ ਕੰਧਾਂ ਵਿੱਚ,ਜੁਲਮ ਦੀ ਹੱਦ ਮੁਕਾ ਦਿੱਤੀ ।
ਬੜੀ ਔਖੀ ,ਬੜੀ ਰਿਸਕੀ , ਹੈ ਇਹ ਦੌੜ ਕੁਰਸੀ ਦੀ,
ਵਿਰੋਧੀ ਰੋਕਦੇ ਰਸਤਾ, ਲਗਾਉਦੇ ਆਪਣੇ ਠਿੱਬੀ ।
ਉਨ੍ਹਾਂ ਨੂੰ ਨੀਂਦ ਨਈਂ ਆਉਦੀ,ਜਿਨ੍ਹਾਂ ਦੇ ਹੇਠ ਹੈ ਕੁਰਸੀ,
ਉਨ੍ਹਾਂ ਦੀ ਨੀਂਦ ਖੁਸੀ ਹੈ ,ਜਿਨ੍ਹਾਂ ਦੀ ਖੁੱਸ ਗਈ ਕੁਰਸੀ ।
ਹਵਾਵਾਂ ਤੱਤੀਆਂ ਸਾੜਨ ,ਹਵਾਵਾਂ ਠੰਡੀਆਂ ਠਾਰਨ ,
ਰਤਾ ਪਰਵਾਹ ਨਹੀ ਕਰਦਾ ,ਇਹ ਸਿਰੜੀ ਮਿਹਨਤੀ ਕਿਰਤੀ।
ਹੈ ਸਾਰੀ ਖੇਡ ਪੈਸੇ ਦੀ ,ਭੁਲੇਖਾ ਹੋਰ ਹੈ ਸਾਰਾ,
ਕਿਤੇ ਗੱਦੀ ਗੁਆ ਦਿੱਤੀ, ਕਿਤੇ ਗੱਦੀ ਬਚਾ ਦਿੱਤੀ ।
ਜਦੋਂ ਤੱਕ ਗੋਟੀਆਂ 'ਠਾਕਰ' ਨੇ ਫੜੀਆਂ ਹੱਥ ਸ਼ੁਕਨੀ ਦੇ,
ਉਦੋਂ ਤੱਕ ਹਾਰ ਹੈ ਤੇਰੀ, ਲੁਗਾਈ ਵੀ ਪਉੂ ਹਰਨੀ ।