ਹੱਕਾਂ ਖਾਤਿਰ ਲੜਣਾ ਪੈਣਾ
ਛਾਤੀ ਤਾਣੀ ਖੜਣਾ ਪੈਣਾ
ਚਿੱਟਾ ਨੀਲਾ ਭਗਵਾਂ ਸਭ ਦਾ
ਆਖਰ ਕਲਮਾ ਪੜਣਾ ਪੈਣਾ
ਬਾਗੜ ਸਿਕਰਾ ਲੋਟੂ ਮੁੱਕ ਜੇ
ਵੇਲਾ ਐਸਾ ਘੜਣਾ ਪੈਣਾ
ਅਮਨਾ ਦਾ ਜੋ ਮੁੱਢ ਤੋਂ ਦੁਸ਼ਮਣ
ਅਸਲੀ ਦੋਸੀ ਫੜਣਾ ਪੈਣਾ
ਸੋਚਾਂ ਉੱਚੀਆਂ ਨਜਰਾਂ ਸੁੱਚੀਆਂ
ਇਸ਼ਕੀ ਵਿਹੜੇ ਵੜਣਾ ਪੈਣਾ
ਧੀਆਂ ਭੈਣਾਂ ਨੂਹਾਂ ਚੰਗੀਆਂ
ਇੱਜਤੀ ਗਹਿਣਾ ਮੜਹ੍ਣਾ ਪੈਣਾ
'ਬੋਪਾਰਾਏ' ਬਣਕੇ ਨਸਤਰ
ਜਾਲਮ ਸੋਧਣ ਚੜਹ੍ਣਾ ਪੈਣਾ