ਸਫ਼ਰ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੋ ਵਾਰ ਵਿਕਰਮ ਨੇ ਦੱਸਵੀਂ ਦੇ ਪੇਪਰ ਦਿੱਤੇ ਪਹਿਲੇ ਉਹ ਦੋ ਪੇਪਰਾਂ 'ਚ ਫੇਲ੍ਹ ਹੋਇਆ ਤੇ ਫਿਰ ਉਹ ਤਿੰਨ ਪੇਪਰਾਂ 'ਚ ਫੇਲ੍ਹ ਹੋ ਗਿਆ । ਪਿਉ ਦੀ ਤਾਂ ਇਹੋ ਕੋਸ਼ਿਸ਼ ਸੀ ਉਸ ਦਾ ਬੇਟਾ ਪੜ੍ਹ ਲਿਖ ਜਾਵੇ ਤਾਂ ਉਸ ਦੀ ਜਿੰਦਗੀ ਬਣ ਜਾਵੇ । ਪਿਉ ਖੁੱਦ ਅੱਤ ਦੀ ਗਰੀਬੀ ਤੋਂ ਉੱਠਿਆ, ਖੱਦਰ ਦਾ ਕੁੜਤਾ ਪਜਾਮਾ ਪਾ ਕੇ ਦੀਵੇ ਦੀ ਰੌਸ਼ਨੀ ਵਿਚ ਪੜ੍ਹਦਾ ਰਿਹਾ ਸੀ । ਸਾਰਾ –ਸਾਰਾ ਦਿਨ ਮਾਂ ਪਿਉ  ਨਾਲ ਕੰਮ ਕਰਵਾਉਂਦਾ, ਹੱਦੋ ਵੱਧ ਮਿਹਨਤ ਕਰਕੇ ਸਰਕਾਰੀ ਨੌਕਰੀ ਤੇ ਲੱਗਿਆ ਸੀ । ਢਿੱਡ ਦੀ ਭੁੱਖ, ਪੈਸੇ ਦੀ ਤੰਗੀ ਦਾ ਉਸ ਨੂੰ ਇਹ ਅਹਿਸਾਸ ਸੀ ਜਦ ਬੰਦੇ ਕੋਲ ਪੈਸੇ ਨਹੀਂ ਹੁੰਦੇ ਦੁਨੀਆਂ ਤਾਂ ਦੂਰ ਦੀ ਗੱਲ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ । ਉਹ ਨਹੀਂ ਚਾਹੁੰਦਾ ਸੀ ਕਿ ਜਿਸ ਮਾੜੇ ਦੌਰ 'ਚ ਉਹ ਲੰਘਿਆ ਹੈ, ਉੁਸ ਦੀ ਔਲਾਦ ਵੀ ਇਸ ਦੌਰ 'ਚ ਲੰਘੇ । ਉਹ ਸਾਰੇ ਪ੍ਰਵਾਰ ਤੋ ਦੂਰ ਆਪਣੇ ਬੱਚਿਆ ਨਾਲ ਰਿਹਾ ਸੀ ਸਰਕਾਰੀ ਮੁਲਾਜ਼ਮ ਹੋਣ ਕਰਕੇ ਉਸ ਦੀ ਬਦਲੀ ਕਦੀ ਇਸ ਸ਼ਹਿਰ ਤੇ ਕਦੀ ਦੂਸਰੇ ਸ਼ਹਿਰ । ਵਿਕਰਮ ਦਾ ਵੱਡਾ  ਭਰਾ ਰਾਹੁਲ, ਪੜ੍ਹਾਈ 'ਚ ਚੰਗਾ ਨਿਕਲਿਆ । ਹਾਈ ਸਕੂਲ ਕਰਨ ਦੇ ਬਾਅਦ ਦਸਤਕਾਰੀ ਦਾ ਕੋਰਸ ਕਰਨ ਦੇ ਬਾਅਦ ਪਿਉ ਦੀ ਤਰਾਂ੍ਹ ਉਸ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ । ਪਿਉ ਨੂੰ ਵੱਡੇ ਪੁੱਤ ਦਾ ਫ਼ਿਕਰ ਤਾਂ ਨਹੀਂ ਸੀ ਛੋਟੇ ਦਾ ਜਰੂਰੀ ਸੀ । ਇੱਕ ਤਾਂ ਪੜ੍ਹਾਈ 'ਚ ਨਲਾਇਕ ਦੂਜਾ ਸਰੀਰਕ ਪੱਖੋ ਕਮਜ਼ੋਰ ਅੱਤ ਦਾ ਅੜੀਅਲ ਦੁਨੀਆਦਾਰੀ ਦਾ ਕੁੱਝ ਪਤਾ ਨਹੀਂ ਸੀ ਉਸ ਨੂੰ ।
 "ਸ਼ਾਤੀ ਮੇਰਾ ਤਾਂ ਦਿਮਾਗ ਖ਼ਰਾਬ ਹੋਇਆ ਪਿਆ ਹੈ, ਇਸ ਮੁੰਡੇ ਦਾ ਕੀ ਬਣੇਗਾ …? ਮੈਂ ਕਿਹੜਾ ਵਪਾਰੀ ਹਾਂ ਜਿਹੜਾ ਇਸਨੂੰ ਪੈਸਾ ਖਰਚ  ਕੇ ਕਾਰੋਬਾਰ ਕਰਵਾ ਦੇਵਾਂ । ਇਕ ਇਹ ਤਾਂ ਕੰਜਰ ਦੱਸਵੀਂ 'ਚ ਦੋ ਵਾਰ ਫੇਲ੍ਹ ਹੋ ਗਿਆ ਮੈਨੂੰ ਤਾਂ ਸ਼ਰਮ ਆਉਂਦੀ ਹੈ । ਅੱਤ ਦੀ ਗਰੀਬੀ 'ਚ ਉੱਠ ਕੇ ਅਸੀਂ ਸ਼ਹਿਰ ਆਏ ਹਾਂ ਸੋਚਿਆ, ਵੱਡਾ ਸ਼ਹਿਰ ਹੈ ਸਾਡੇ ਬੱਚੇ ਲਾਇਕ ਬਨਣਗੇ । ਨਾਲ ਦੇ ਮੇਰੇ ਦੋਸਤਾਂ ਦੇ ਬੱਚੇ ਕੋਈ ਡਾਕਟਰੀ ਦੀ ਪੜਾ੍ਹਈ ਕਰਨ ਲਈ ਤਿਆਰ, ਕੋਈ ਇਨਜੰਨੀਅਰ  ਬਣਨ ਕਈ ਤਿਆਰ ਬੈਠਾ । ਸਾਡਾ ਸਾਹਬ ਬਹਾਦਰ ਦਸਵੀਂ 'ਚ ਦੋ ਵਾਰ ਫੇਲ੍ਹ ਹੋ ਗਿਆ । ਅਸੀਂ ਚਾਹੇ ਜਿੰਨਾਂ੍ਹ ਮਰਜ਼ੀ ਔਖੇ ਹੋਏ ਪਰ ਇਨਾਂ੍ਹ ਬੱਚਿਆ ਦੀ ਸਹਲੂਤਾਂ ਦਾ ਪੂਰੇ ਦਾ ਪੂਰਾ ਧਿਆਨ ਰੱਖਿਆ । ਬੱਚੇ ਫਿਰ ਵੀ ਨਾ ਪੜ੍ਹਣ ਤਾਂ ਮਨ ਨੂੰ ਦੁੱਖ ਤਾਂ ਲੱਗੇਗਾ ਹੀ । ਇਹ ਜਿੰਦਗੀ 'ਚ ਅਸੀਂ ਸਾਰੀ ਉਮਰ ਤਾਂ ਇਸ ਦੇ ਨਾਲ ਤਾਂ ਨਹੀਂ ਰਹਿਣਾ । ਪਤਾ ਨਹੀ ਕੀ ਕਰੇਗਾ ? ਮੇਰੇ ਤਾਂ ਕੁੱਝ ਵੀ ਪੱਲੇ ਨਹੀਂ ਪੈ ਰਿਹਾ…..।"
 "ਤੁਸੀਂ ਕਿਉਂ ਹੌਂਸਲਾ ਛੱਡੀ ਬੈਠੇ ਹੋ ਮਨ ਨੂੰ ਦੁੱਖ ਤਾਂ ਹੁੰਦਾ ਹੈ, ਪਰ ਕੀਤਾ ਵੀ ਕੀ ਜਾਵੇ ? ਪਰ ਜੀ, ਵੇਖੋ ਪੜਾ੍ਹਈ ਬਗੈਰ ਕਰਮਾਂ ਦੇ ਨਹੀਂ ਹੁੰਦੀ । ਆਪ ਹੀ ਕੋਈ ਕੰਮ ਸਿੱਖ ਜਾਵੇਗਾ । ਰੱਬ  ਸਭ ਵੇਖਦਾ ਹੈ । ਆਲਾ-ਭੋਲਾ ਮੇਰਾ ਪੁੱਤ ਹੈ ਕੋਈ ਐਬ ਨਹੀਂ ਮੇਰੇ ਪੁੱਤ 'ਚ, ਇਹ ਸਭ ਕਰਮਾਂ ਦੀਆਂ ਗੱਲਾਂ ਹਨ । ਮੈਨੂੰ ਕਿਹੜਾ ਘੱਟ ਦੁੱਖ ਹੈ………?"
"ਮੇਰੀ ਕਿਹੜੀ ਇਨ੍ਹੀਂ ਜਾਣ ਪਹਿਚਾਣ ਹੈ ਫਿਰ ਕਾਰਖਾਨਿਆਂ ਵਿੱਚ ਕੰਮ ਕਰਨਾ ਤੇ ਸਿੱਖਣਾ ਕਿਹੜਾ  ਸੌਖਾ ਹੁੰਦਾ ਹੈ । ਇਹ ਤਾਂ ਸੋਲ ਜਿਹਾ ਵੀ ਬਹੁਤ ਹੈ, ਕੀ ਕਰੇਗਾ ? ਇਸ ਨੂੰ ਗੁੱਸਾ ਵੀ ਬਹੁਤ ਆਉਂਦਾ ਹੈ । ਇਹ ਗੱਲ-ਗੱਲ ਤੇ ਗੁੱਸੇ ਹੋ ਜਾਂਦਾ ਹੈ । ਅਸੀਂ ਵੇਖਦੇ ਹਾਂ ਛੋਟੇ –ਛੋਟੇ ਬੱਚੇ ਕਾਰਖਾਨਿਆਂ 'ਚ ਕੰਮ ਕਰਦੇ ਹਨ । ਸ਼ਰਾਬ, ਪਾਨ, ਤੰਬਾਕੂ ਪਤਾ ਨਹੀਂ ਕਿੰਨ੍ਹੇ –ਕਿੰਨ੍ਹੇ ਨਸ਼ੇ ਕਰਦੇ ਹਨ । ਉਸਤਾਦ ਲੋਕ ਕੰਮ ਸਿਖਣ ਵਾਲਿਆਂ ਕੋਲੋ ਚਾਹ ਵਗੈਰਾ ਮੰਗਵਾਉਂਦੇ ਹਨ, ਕੰਮ ਸਿਖਾਉਂਦੇ ਹਨ ਜਾਂ ਨਹੀਂ ਉਹ ਜਾਣਦੇ ਜਾਂ ਫਿਰ ਭਗਵਾਨ । ਸਾਰੀ ਦਿਹਾੜੀ ਮੱਤ ਵੱਖਰੀ ਮਾਰਦੇ…।"
"ਤੁਹਾਡੀ ਕਿਹੜੀ ਜਾਣ ਪਹਿਚਾਣ ਘੱਟ ਹੈ ਕੱਪੜੇ ਵਾਲੇ, ਸੀਮਿੰਟ, ਟਰਾਂਸਪੋਰਟ, ਦੁਕਾਨਾਂ ਦਾ ਕਿਹੜਾ ਬੰਦਾ ਤੁਹਾਨੂੰ ਨਹੀਂ ਜਾਣਦਾ ? ਤੁਸੀਂ ਸਭ ਦੇ ਕੰਮ ਕਰਵਾਉਂਦੇ ਰਹਿੰਦੇ ਹੋ ਤੁਹਾਡਾ ਕੋਈ ਇਨ੍ਹਾਂ ਕੰਮ ਨਹੀਂ ਕਰੇਗਾ ਇਨ੍ਹੇ ਵੱਡੇ ਬੰਦਿਆ ਵਾਸਤੇ ਵਿਕਰਮ ਨੂੰ ਸੈਟ ਕਰਨਾ ਕਿਹੜਾ ਔਖਾ ਕੰਮ ਹੈ…….?"
"ਸ਼ਾਤੀ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਕੰਮ ਕਰਨੇ ਔਖੇ ਹੁੰਦੇ ਹਨ । ਅਗਰ ਤੂੰ ਕਹਿੰਦੀ ਹੈ ਤਾਂ ਕਿਸੇ ਨਾਲ ਗੱਲ ਕਰਾਂਗਾ ਅੱਗੋ ਇਸ ਦੀ ਕਿਸਮਤ । ਇਸ ਦੀ ਕਿਸਮਤ ਚੰਗੀ ਹੋਵੇਗੀ ਤਾਂ ਸਾਡੇ ਵੀ ਦਿਨ ਸੌਖੇ ਕੱਟੇ ਜਾਣਗੇ …।"
ਦੌਲਤ ਰਾਮ ਦੀ ਚੰਗੇ-ਚੰਗੇ ਵਪਾਰੀਆ ਨਾਲ ਜਾਣ ਪਹਿਚਾਣ ਹੈ । ਉਸ ਦਾ ਮਹਿਕਮਾ ਹੀ ਵਪਾਰੀਆਂ  ਅਤੇ ਦੁਕਾਨਾਂ ਫੈਕਟਰੀਆ ਨਾਲ ਸਬੰਧ ਰੱਖਦਾ ਹੈ । ਦੌਲਤ ਰਾਮ ਦਾ, ਇੱਕ ਕੱਪੜੇ ਦਾ ਚੰਗਾ ਵਪਾਰੀ ਗੋਪਾਲ ਸ਼ੰਕਰ ਬਹੁਤ ਚੰਗਾ ਦੋਸਤ ਹੈ । ਹਰ ਦੁੱਖ ਸੁੱਖ 'ਚ ਭਾਈ ਵਾਲਾ ਸਮਝ ਲਉ ਪੱਗ ਵੱਟ ਭਰਾ ਹੀ ਹੈ ਲੇਕਿਨ ਹੈ ਪੱਕਾ ਬਿਜਨੈਸ ਮੈਨ । ਉਸ ਨਾਲ ਦੌਲਤ ਰਾਮ ਨੇ ਆਪਣੇ ਮੁੰਡੇ ਬਾਰ੍ਹੇ ਗੱਲ ਕੀਤੀ ।
ਗੋਪਾਲ ਸ਼ੰਕਰ ਜੀ ਇੱਕ ਫ਼ਿਕਰ ਮੈਨੂੰ ਦਿਨ ਰਾਤ ਸਤਾ ਰਿਹਾ ਹੈ । ਤੁਸੀਂ ਮੇਰੇ ਦੋਸਤ ਹੋ ਤੁਹਾਡੇ ਨਾਲ ਦੁੱਖ ਸੁੱਖ ਸਾਂਝੇ ਕਰਦਾ ਹੈ । ਮੇਰੀ ਕੁੱਝ ਮਦਦ ਕਰੋ…… ? 
"ਕਿਉਂ ਨਹੀਂ ਦੌਲਤ ਰਾਮ ਜੀ ਅਸੀਂ ਦੋਸਤ ਹੀ ਨਹੀਂ ਅਸੀਂ ਤਾਂ ਭਰਾ-ਭਰਾ ਵੀ ਹਾਂ । ਤੁਸੀਂ ਦੱਸੋ ਤਾਂ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਤੁਹਾਡੀ ਮਸਲੇ ਨੂੰ ਹੱਲ ਕੀਤਾ ਜਾਣਾ…… ।
"ਗੋਪਾਲ ਸ਼ੰਕਰ ਜੀ ਤਹਾਨੂੰ ਉਹ ਪਤਾ ਹੈ । ਅਸੀਂ ਅੱਤ ਦੀ ਗਰੀਬੀ ਤਂੋ ਉਠ ਕੇ  ਇਥੋ ਤੱਕ ਪਹੁੰਚੇ ਹਾਂ । ਭਗਵਾਨ ਦੀ ਕਿਰਪਾ ਨਾਲ ਸ਼ਹਿਰ 'ਚ ਚੰਗੀ ਇੱਜ਼ਤ  ਮਿਲੀ ਹੈ । ਫਿਰ ਤੁਹਾਡੀ ਵਰਗੇ ਭਰਾਵਾਂ ਦਾ ਸਾਥ ਮੇਰੇ ਜੱਦੀ ਪਿੰਡ ਅਤੇ ਸੋਹਰੇ ਪਿੰਡ ਦੇ ਅਤੇ ਹੋਰ ਨੇੜੇ-ਨੇੜੇ ਦੇ ਕਈ ਲੋਕ ਮੇਰੇ ਕੋਲ ਆਣ –ਆਣ ਰਹੇ । ਕਈਆਂ ਡਾਕਟਰੀ, ਇੰਜਨੀਅਰਿੰਗ ਅਤੇ ਹੋਰ ਸਭ ਡਿਗਰੀਆਂ ਕੀਤੀਆਂ ਅਤੇ ਆਪਣੇ-ਆਪਣੇ ਘਰ ਜਾ ਕੇ ਸੱੈਟ ਹੋ ਗਏ । ਜਦ ਆਪਣੇ ਬੱਚੇ ਜਵਾਨ ਹੋਣ ਤਾਂ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ ਦੁੱਖ ਵੀ ਕਾਫੀ ਲੱਗਦਾ ਹੈ । ਆਪਣਾ ਦੁੱਖੜਾ ਤੁਹਾਡੀ ਕੋਲ ਨਾ ਰੋਵਾਂ ਤਾਂ ਕਿਸ ਕੋਲ ਰੋਵਾਂ…. ?"
"ਦੌਲਤ ਰਾਮ ਜੀ ਤੁਸੀਂ ਗੱਲ ਤਾਂ ਕਰੋ ਅਖਰ ਗੱਲ ਕੀ ਹੈ ਕਿਉਂ ਇਨਾਂ ਦੁੱਖੀ ਹੁੰਦੇ ਪਏ ਹੋ ? ਮੈਂ ਜਦ ਕਿਹਾ ਕਿ ਜੋ ਮੇਰੇ ਵੱਸ 'ਚ ਹੋਵੇਗਾ, ਉਹ ਜਰੂਰ ਕਰਾਂਗਾ । ਫਿਰ ਇਹੋ ਜਿਹੀ ਕਿਹੜੀ ਸੱਮਸਿਆ ਹੈ ਜਿਸ ਦਾ ਹੱਲ ਨਹੀਂ । ਹਰ ਮੁਸ਼ਕਲ ਦਾ ਹੱਲ ਹੁੰਦਾ ਹੈ ਬਸ ਬੰਦੇ ਨੂੰ ਹੌਂਸਲਾ ਰੱਖਣਾ ਚਾਹੀਦਾ ਹੈ…..।"
"ਗੋਪਾਲ ਸ਼ੰਕਰ ਜੀ ਤੁਹਾਨੂੰ ਤਾਂ ਪਤਾ ਹੈ ਮੇਰੇ ਦੋ ਬੇਟੇ ਤੇ ਬੇਟੀ ਹੈ । ਵੱਡਾ ਬੇਟਾ ਪੜ੍ਹ ਲਿਖ ਗਿਆ ਹੈ  ਸੁੱਖ ਨਾਲ ਸਰਕਾਰੀ ਨੌਕਰੀ ਵੀ ਉਸ ਨੂੰ ਮਿਲ ਗਈ ਹੈ ਬੇਟੀ ਹਾਲੀ ਛੋਟੀ ਹੈ…..।"
"ਹਾਂ ਠੀਕ ਹੈ ਤੁਸੀਂ ਗੱਲ ਤਾਂ ਕਰੋ……।"
"ਗੱਲ ਕੀ ਕਰਨੀ ਹੈ ਛੋਟਾ ਬੇਟਾ ਹੈ ਨਾ ਵਿਕਰਮ, ਦੱਸਵੀਂ 'ਚ ਦੋ ਵਾਰ ਫੇਲ੍ਹ ਹੋ ਗਿਆ ਹੈ । ਸਰੀਰਕ ਪੱਖੋ ਵੀ ਸੋਹਲ (ਕਮਜ਼ੋਰ) ਹੈ, ਨਜ਼ਰ ਵੀ ਉਸ ਦੀ ਕਮਜ਼ੋਰ । ਮੇਰੇ ਕੋਲ ਇਨਾਂ੍ਹ ਪੈਸਾ ਨਹੀਂ ਜਿਹੜਾ ਕੀ ਮੈ ਉਸ ਨੂੰ ਕੋਈ ਕਾਰੋਬਾਰ ਕਰਵਾ ਦੇਵਾਂ । ਫੈਕਟਰੀਆਂ 'ਚ ਕੰਮ ਸਿੱਖਣਾ ਉਸ ਦੇ ਵੱਸ ਦਾ ਰੋਗ ਨਹੀਂ ਦੁਕਾਨਾਂ ਤੇ ਵੀ ਬੰਦੇ ਦੀ ਕਿਹੜੀ ਚੰਗੀ ਹਾਲਤ ਹੁੰਦੀ ਹੈ ਜੋ ਸੂਰਜ ਚੜ੍ਹਣ ਤੇ ਬੰਦਾ ਦੁਕਾਨ ਦੇ ਅੰਦਰ ਜਾਂਦਾ ਹੈ ਫਿਰ ਸਾਰੀ ਦਿਹਾੜੀ ਮਾਲਕ ਦੀ ਗੁਲਾਮੀ ਕਰਕੇ ਰਾਤ ਸੌਣ ਦੇ ਸਮੇਂ ਆਪਣੇ ਘਰ ਨੂੰ ਜਾਂਦਾ ਹੈ । ਵਿਕਰਮ ਕਿਸੇ ਦੀ ਘੱਟ ਹੀ ਗੱਲ ਸੁਣਦਾ  ਹੈ । ਕਿਤੇ ਅੰਦਰ ਬਾਹਰ ਗਿਆ ਨਹੀਂ ਦੁਨੀਆਦਾਰੀ  ਪੱਖੋ ਪੂਰਾ ਲੱਲੂ । ਮੇਰੀ ਸਮਝ 'ਚ ਕੁੱਝ ਨਹੀਂ ਆਉਂਦਾ ਪਤਾ ਨਹੀਂ ਉਸ ਦਾ ਕੀ ਬਣੇਗਾ ਅੱਜ ਕੱਲ੍ਹ ਇੰਨ੍ਹੇਂ-ਇੰਨ੍ਹੇਂ ਪੜ੍ਹੇ ਲਿਖੇ ਧੱਕੇ ਖਾਂਦੇ ਫਿਰਦੇ ਹੈ ਫਿਰ ਇਸ ਅਨਪੜ੍ਹ ਮੁੰਡੇ ਨੂੰ ਕੌਣ ਪੁੱਛੂਗਾ……?
"ਗੱਲ ਤਾਂ ਤੁਹਾਡੀ ਸੋਲਾਂ ਆਨੇ ਠੀਕ ਹੈ ਦੌਲਤ ਰਾਮ ਜੀ ਬੰਦੇ ਨੂੰ ਸਚਾਈ ਦਾ ਅਹਿਸਾਸ ਹੋਣ ਚਾਹੀਦਾ ਹੈ ਅਤੇ ਸਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ । ਇਹ ਸਿਆਣੇ ਅਤੇ ਜਿੰਦਗੀ ਸੁਲਝੇ ਬੰਦੇ ਦੀ ਪਹਿਚਾਣ ਹੈ । ਤੁਹਾਡੀ ਇਸ ਸੋਚ ਤੋ ਮੈ ਬਹੁਤ ਖੁਸ਼ ਹਾਂ ਤੁਸੀਂ ਜਿੰਦਗੀ ਵੇਖੀ ਹੈ । ਫਿਰ ਇਨਾਂ੍ਹ ਘਬਰਾਇਆਂ ਵੀ ਗੱਲ  ਨਹੀਂ ਬਣਦੀ ਵਿਕਰਮ ਬਾਰ੍ਹੇ ਮੇਰੇ ਦਿਮਾਗ 'ਚ ਕੰਮ ਹੈ…"
"ਹਾਂ ਦੱਸੋ….?" ਦੌਲਤ ਰਾਮ ਨੇ ਉਤਸੁਕਤਾ ਨਾਲ ਪੁੱਛਿਆ । 
"ਤਹਾਨੂੰ ਤਾਂ ਪਤਾ ਹੈ ਮੇਰਾ ਕਪੜੇ ਦਾ ਸ਼ੋ ਰੂਮ ਹੈ । ਮੇਰੇ ਭਰਾ ਦੀ ਕਪੜੇ ਦੀ ਦੁਕਾਨ ਜਿਸ ਮਿਲ ਦਾ ਕਪੜਾ ਆਉਂਦਾ ਹੈ । ਉਹ ਬੰਬਈ ਤੇ ਅਹਿਮਦਾਬਾਦ ਹੈ । ਪੂਰੇ ਪੰਜਾਬ 'ਚ ਵੱਡੇ ਡੀਲਰ ਪੰਦਰਾਂ (੧੫) ਅਤੇ ਜਿਨਾਂ੍ਹ 'ਚ ਤੇਰ੍ਹਾ (੧੩) ਅਮਿੰ੍ਰਤਸਰ 'ਚ ਇੱਕ ਲੁਧਿਆਣੇ 'ਚ ਅਤੇ ਇਕ ਜਲੰਧਰ 'ਚ । ਸਾਰੇ ਡੀਲਰ ਦੀ ਇਕ ਐਸੋਸ਼ੈਸਨ (ਕਮੇਟੀ) ਬਣੀ ਹੈ ਜਿਸ ਦਾ ਦਫ਼ਤਰ ਸਾਡੇ ਕਪੜੇ ਦੇ ਵਪਾਰੀ ਦੇ ਦਫ਼ਤਰ 'ਚ ਹੈ । ਵਿਕਰਮ ਨੂੰ ਪਹਿਲਾ ਦਫ਼ਤਰ 'ਚ ਰਖਾਂਗੇ ਫਿਰ ਹੌਲੀ-ਹੌਲੀ ਕਪੜੇ ਦਾ ਦਲਾਲ ਬਣਾ ਦੇਵਾਂਗੇ । ਇਸ ਵਿੱਚ ਪੜਾਈ ਲਿਖਾਈ ਦੀ ਵੀ ਖਾਸ ਜਰੂਰਤ ਨਹੀਂ । ਦਫ਼ਤਰ ਕੰਮ 'ਚ ਇਕ ਬੰਦਾ ਹੋਰ ਹੈ । ਕਮੇਟੀ ਦੇ ਜਿਨ੍ਹੇ ਵੀ ਮੈਬਰ ਹੈ ਸਭ ਮਾਲਕ ਹੈ । ਸਭ ਦੀ ਇੱਜਤ ਕਰਨੀ ਅਤੇ ਉਨਾਂ੍ਹ ਦੀ ਹਰ ਗੱਲ ਮੰਨਣੀ ਜਰੂਰੀ ਹੈ । ਵਿਕਰਮ ਟਾਈਪ ਵਗੈਰਾ ਸਿੱਖ ਲਵੇ ਖਰਚਾ ਪਾਣੀ ਵੀ ਦਿੱਤਾ ਜਾਵੇਗਾ । ਇਸ ਕਮੇਟੀ ਦਾ ਕੰਮ ਸਾਰੇ ਡੀਲਰਾਂ ਨੂੰ ਇਕ ਮੁੱਠ ਰੱਖਣਾ । ਕੋਈ ਵੀ ਡੀਲਰ ਆਪਣੇ ਨਿੱਜੀ ਲਾਭ ਲਈ ਕਿਸੇ ਵਪਾਰੀ ਨੂੰ ਘੱਟ ਰੇਟ ਤੇ ਮਾਲ ਨਾ ਵੇਚੇ, ਜਿਨਾਂ੍ਹ ਛੋਟੇ ਵਪਾਰੀਆਂ ਦੀ ਸਾਡੇ ਡੀਲਰਾਂ ਨੂੰ ਸਹੀ ਪੇਮਟ ਨਹੀਂ ਹੁੰਦੀ ਉਨਾਂ੍ਹ ਬਾਰ੍ਹੇ ਪੂਰੀ ਮਾਰਕੀਟ 'ਚ ਸਰਕਲ ਕੱਢਣਾ ਅਤੇ ਉਸ ਨੂੰ ਪੂਰੀ ਮਾਰਕੀਟ 'ਚ ਮਾਲ ਦੇਣਾ ਬੰਦ ਕਰਨਾ । ਜਦੋ ਉਸਦੀ ਪੇਮਟ ਸਹੀ ਹੋ ਗਈ ਤੱਦ ਸਾਰੇ ਸਹੀ ਵਪਾਰੀ ਦਾ ਸਰਕਲ ਕੱਢ ਕੇ ਉਸ ਨੂੰ ਮਾਰਕੀਟ 'ਚ ਮਾਲ ਲੈਣ ਦੇਣਾ । ਸਾਰੇ ਡੀਲਰਾਂ ਦੀ ਰੋਜ਼ ਦੀ ਸੇਲ ਇਕੱਠੀ ਕਰਨੀ ਕਿਸ ਨੂੰ ਕਿੰਨੇ ਥਾਣ ਵੇਚੇ ਅਤੇ ਕਿਸ ਰੇਟ ਤੇ ਵੇਚੇ । ਇਹ ਪ੍ਰਮੁੱਖ ਕੰਮ ਹੈ ਸਾਡੀ ਕਮੇਟੀ ਦਾ…. ।"
"ਇਹ ਤਾਂ ਤੁਹਾਡਾ ਬਹੁਤ ਚੰਗਾ ਸੁਝਾਅ ਹੈ । ਘਰ ਪਤਨੀ ਨਾਲ ਸਲਾਹ ਕਰਕੇ ਬੇਟੇ ਨੂੰ ਲੈ ਅਵਾਂਗਾ….।" ਪਤਨੀ ਨਾਲ ਸਲਾਹ ਕੀਤੀ ਤੇ ਵਿਕਰਮ ਨੂੰ ਪੁੱਛਿਆ । ਸਾਰੀ ਗੱਲ ਸਮਝਾਈ ਵਿਕਰਮ ਤਿਆਰ ਹੋ ਗਿਆ ਤੇ ਵਿਕਰਮ ਨੂੰ ਕੰਮ ਤੇ ਲੱਗਾ ਦਿੱਤਾ ਗਿਆ । ਵਿਕਰਮ ਚਾਹੇ ਦੱਸਵੀਂ 'ਚ ਦੋ ਵਾਰ ਫੇਲ੍ਹ ਹੋ ਗਿਆ ਸੀ ਲੇਕਿਨ ਹੈ ਸਰੀਫ਼ ਮੁੰਡਾ ਮਿਹਨਤੀ ਅਤੇ ਇਮਾਨਦਾਰ । ਇਹ ਗੱਲ ਵੱਖਰੀ ਹੈ ਪੜ੍ਹਾਈ ਉਸ ਦੇ ਦਿਮਾਗ 'ਚ ਨਹੀਂ ਬੈਠੀ । ਸਕੂਲ ਉਹ ਰੋਜ਼ ਜਾਂਦਾ, ਕਦੀ ਛੁੱਟੀ ਨਹੀਂ ਕਰਦਾ, ਟਿਊਸ਼ਨ ਵੀ ਪੜ੍ਹਦਾ ਘਰ ਆਣ ਕੇ ਵੀ ਪੜਾ੍ਹਈ ਕਰਦਾ ਪਰ ਫਿਰ ਵੀ ਉਹ ਦੱਸਵੀਂ 'ਚ ਵੀ ਦੋ ਵਾਰ ਫੇਲ੍ਹ ਹੋ ਗਿਆ । ਵਿਕਰਮ 'ਚ ਆਤਮ ਵਿਸ਼ਵਾਸ਼ ਦੀ ਘਾਟ ਹੈ, ਕਿਸੇ ਵੱਡੇ ਬੰਦੇ ਅੱਗੇ ਗੱਲ ਨਹੀ ਕਰ ਸਕਦਾ । ਉੱਚੀ ਬੋਲਣ ਤੇ ਉਸ ਦਾ ਦਿੱਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪੈਂਦਾ । ਲੜਾਈ ਝਗੜਾ ਕਰਨਾ ਉਸ ਦੇ ਵੱਸ ਦਾ ਰੋਗ ਨਹੀ । ਵਿਕਰਮ ਮਾਰਕੀਟ 'ਚ ਪੂਰੀ ਨੱਠ ਭੱਜ ਕਰਦਾ ਦਫ਼ਤਰ 'ਚ ਕੋਈ ਤਰਾਂ੍ਹ ਦੇ ਬੰਦੇ ਮਿਲਦੇ । ਵਿਕਰਮ ਦਾ ਕੰਮ ਵਿੱਚ ਮਨ ਘੱਟ ਹੀ ਲੱਗਦਾ । ਕੰਮ ਹਿੰਦੀ ਤੇ ਅਗਰੇਜ਼ੀ 'ਚ ਸੀ ਅਗਰੇਜ਼ੀ ਤੇ ਹਿੰਦੀ ਵਿਕਰਮ ਦੀ ਕਮਜ਼ੋਰ । ਦੂਜੇ ਦਫ਼ਤਰ 'ਚ ਚਾਰ ਬੰਦੇ ਕੰਮ ਕਰਦੇ ਉਹ ਸਾਰੇ ਬਹੁਤ ਚੁਸਤ ਚਲਾਕ । ਉਹ ਵਿਕਰਮ ਨਾਲ ਅਖਰ ਟਿਚਰ ਬਾਜੀ ਕਰਦੇ ਵਿਕਰਮ ਦੇ ਦਿਮਾਗ 'ਚ ਉਨਾਂ੍ਹ ਦੀ ਟਿਚਰ ਘੱਟ ਹੀ ਸਮਝ ਆਉਂਦੇ । ਵਿਕਰਮ ਦੇ ਨਾਲ ਇਕ ਬੰਦਾ ਕੰਮ ਕਰਦਾ ਜਗਦੀਸ਼ ਕਾਫ਼ੀ ਚੁਸਤ ਚਲਾਕ । ਪਤਨੀ ਨਾਲ ਉਸ ਦੀ ਬਹੁਤ ਘੱਟ ਬਣਦੀ ਉਹ ਵਿਕਰਮ ਦੇ ਸਿੱਧੇਪਨ ਦਾ ਫਾਇਦਾ ਲੈਂਦਾ ਮਾਰਕੀਟ 'ਚ ਦੌੜ ਭੱਜ ਦਾ ਕੰਮ ਵਿਕਰਮ ਕੋਲ ਹੀ ਲੈਂਦਾ । ਕੁੜੀਆਂ ਨੂੰ ਖੁਦ ਗਲਤ-ਮਲੱਤ ਫੋਨ ਕਰਦਾ ਪੁੱਛਣ ਤੇ ਕਹਿੰਦਾ ਮੈ ਵਿਕਰਮ ਬੋਲ ਰਿਹਾ ਹਾਂ । ਤਨਖ਼ਾਹ ਦਾ ਜਦ ਸਮਾਂ ਆਇਆ ਵੋਚਰ ਭਰਿਆ ਗਿਆ । ਤਨਖ਼ਾਹ ਵੀ ਉਸ ਨੂੰ ਬਣਦੀ ਤਨਖ਼ਾਹ ਨਾਲੋ ਘੱਟ ਦਿੱਤੀ ਵਿਕਰਮ ਨੂੰ ਹੋਟਲ ਤੇ ਲੈ ਗਿਆ । ਖਾਣੇ ਦੇ ਪੈਸੇ ਵਿਕਰਮ ਨੇ ਦਿੱਤੇ । ਦੌਲਤ ਰਾਮ ਤੇ ਸ਼ਾਤੀ ਵਿਕਰਮ ਦੀ ਤਨਖ਼ਾਹ ਵੇਖ ਕੇ ਫੁੱਲੇ ਨਹੀ ਸਮਾਂ ਰਹੇ ਸਨ । ਉਨਾਂ੍ਹ ਨੂੰ ਭਰੋਸਾ ਹੁੰਦਾ ਜਾ ਰਿਹਾ ਸੀ ਕੇ aਨਾਂ੍ਹ ਦਾ ਪੁੱਤ ਜਿੰਦਗੀ 'ਚ ਜਰੂਰ ਸਫ਼ਲ ਹੋਵੇਗਾ । ਜਗਦੀਸ਼ ਦੀ ਹੇਰਾ ਫੇਰੀ ਦਾ ਸਭ ਨੂੰ ਪਤਾ ਲੱਗ ਗਿਆ ਜਗਦੀਸ਼ ਦਫ਼ਤਰ ਆਇਆ ਤੇ ਗੁੱਸੇ 'ਚ ਵਿਕਰਮ ਨੂੰ ਚਪੇੜ ਮਾਰਦਾ ਹੋਇਆ ਬੋਲਿਆ ।
"ਸਾਲਿਆ ਚੁਗਲੀ ਲਗਾਈ ਹੈ ਮੇਰੀ ਮੈਨੂੰ ਕੰਮ ਤੋ ਕਢਵਾ ਕੇ ਮੇਰੇ ਬੱਚਿਆ ਦੇ ਢਿੱਡ ਤੇ ਲੱਤ ਮਾਰੀ ਹੈ, ਮੈ ਤਰੇ ਕੋਲੋਂ ਕਿਹੜੇ ਪੈਸੇ ਮੰਗੇ ਸੀ….?" ਵਿਕਰਮ ਨੂੰ ਵੀ ਅੱਗੋ ਬਹੁਤ ਗੁੱਸਾ ਆਇਆ 
"ਕੁੱਤਿਆ ਮੈ ਤੇਰੀ ਕਿਹੜੀ ਚੁਗਲੀ ਲਗਾਈ ਹੈ ਤੇਰੀ ਇਸ ਕਰਤੂਤ ਤਾਂ ਪਤਾ ਸਭ ਨੂੰ ਆਪੇ ਹੀ ਚੱਲ ਗਿਆ। ਇਕ ਤਾਂ ਚੋਰੀ ਕੀਤੀ ਉਪਰੋ ਲੜਾਈ ਕਰਨ ਆ ਗਿਆ…." ਠਹਿਰ ਤੇਰੀ ...! ਇਹ ਕਿਹ ਕੇ ਜਗਦੀਸ਼ ਵਿਕਰਮ ਤੇ ਝੱਪਟ ਪਿਆ ਲੜਾਈ 'ਚ ਵਿਕਰਮ ਤੇ ਜਗਦੀਸ਼ ਦੋਵਾ ਦੀਆਂ ਕਮੀਜ਼ਾ ਪਾਟ ਗਈਆਂ ਦਫ਼ਤਰ ਦਾ ਮਾਲਕ ਆ ਗਿਆ ਹੋਰ ਬੰਦੇ ਵੀ ਦਫ਼ਤਰ ਦੇ । ਸਭ ਨੇ ਜਗਦੀਸ਼ ਨੂੰ ਲਾਹਨਤਾਂ ਪਾਈਆ ਤੇ ਜਗਦੀਸ਼ ਦੌੜ ਗਿਆ । ਪੂਰੇ ਦਾ ਪੂਰਾ ਦਿਨ ਵਿਕਰਮ ਨੱਠ ਭੱਜ ਕਰਦਾ ਹਿੰਦੀ ਤੇ ਅਗਰੇਜ਼ੀ ਘੱਟ ਆਉਣ ਨਾਲ ਵਿਕਰਮ ਨੂੰ ਪ੍ਰੇਸ਼ਾਨੀ ਤਾਂ ਆ ਰਹੀ ਸੀ । ਕਦੀ ਕਦੀ ਵਪਾਰੀ ਵਿਕਰਮ ਨਾਲ ਔਖਾ ਬੋਲਦੇ ਵਿਕਰਮ ਦਾ ਮਨ ਟੁੱਟ ਜਾਂਦਾ । ਪਤਾ ਨਹੀ ਵਿਕਰਮ ਦੇ ਦਿਮਾਗ 'ਚ ਆਇਆ ਉਹ ਇਸ ਕੰਮ 'ਚ ਅਪਣੇ ਆਪ ਨੂੰ ਗੁਲਾਮ ਮਹਿਸੂਸ ਕਰਨ ਲੱਗ ਪਿਆ ਇਸ ਗੱਲ ਨੂੰ ਲੈ ਕੇ ਵਿਕਰਮ ਨੇ ਸੈਕਟਰੀ ਨੂੰ ਆਪਣਾ ਤਿਆਗ ਪੱਤਰ ਦੇ ਦਿੱਤਾ । ਜਦ ਗੋਪਾਲ ਨੂੰ ਪਤਾ ਲੱਗਾ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਦੇ ਮਨ ਨੂੰ ਦੁੱਖ ਵੀ ਬਹੁਤ ਹੋਇਆ । ਵਿਕਰਮ ਦੇ ਪਿਉ ਨੂੰ ਜਦ ਵਿਕਰਮ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਸ ਦੇ ਮਨ ਨੂੰ ਬਹੁਤ ਦੁੱਖ ਲੱਗਿਆ । ਦੌਲਤ ਰਾਮ ਵਿਕਰਮ ਨੂੰ ਗੁੱਸੇ ਹੁੰਦੇ ਬੋਲਿਆ "ਵੇਖ ਵਿਕਰਮ ਨੂੰ ਕਪੜੇ ਦੇ ਦਫ਼ਤਰ 'ਚ ਤਾਂ ਕੰਮ ਛੱਡ ਆਇਆ ਹੈ, ਇਨਾਂ੍ਹ ਤੂੰ ਪੜ੍ਹਿਆ ਲਿਖਿਆ ਵੀ ਨਹੀ । ਤੂੰ ਹੀ ਦੱਸ ਤੂੰ ਕੀ ਕਰਨਾ ਹੈ ਵਿਹਲੇ ਬੈਠ ਕੇ ਗੁਜਾਰਾ ਨਹੀ ਹੋਣਾ ਤੂੰ ਹਰ ਗੱਲ 'ਚ ਅਪਣੀ ਮਰਜ਼ੀ ਕਰਦਾ ਹੈ । ਕੰਮ ਵਿੱਚ ਕੋਈ ਕਮੀ ਜਾ ਦਫ਼ਤਰ 'ਚ ਕੋਈ ਤਕਲੀਫ਼ ਹੈ ਤਾਂ ਤੂੰ ਗੋਪਾਲ ਸ਼ੰਕਰ ਜੀ ਨੂੰ ਦੱਸਦਾ ਜਾਂ ਤੂੰ ਮੇਰੇ ਨਾਲ ਗੱਲ ਕਰਦਾ । ਅੱਗੇ ਵੀ ਤਾਂ ਉਨਾਂ੍ਹ ਨੇ ਤੇਰੀ ਮਦਦ ਕੀਤੀ ਹੈ । ਗੋਪਾਲ ਸ਼ੰਕਰ ਦੀ ਵੀ ਸਭ ਸਾਹਮਣੇ ਆਪਣੇ ਬੇਇੱਜਤੀ ਮਹਿਸੁਸ ਕਰਦੇ ਹੋਏ ,ਤੇਰੇ ਪਿੱਛੇ ਉਨਾਂ੍ਹ ਨੇ ਜਗਦੀਸ਼ ਨੂੰ ਕੰਮ ਤੋ ਕੱਢਿਆ ਸੀ । ਤੂੰ ਤਾਂ ਮੇਰੀ ਵੀ ਬੇਇੱਜਤੀ ਕਰਵਾ ਦਿੱਤੀ ਕਿਹੜੇ ਮੂੰਹ ਨਾਲ ਉਨਾਂ੍ਹ ਕੋਲ ਜਾਵਾਂਗਾ ਮੈਂ ? ਤੈਨੂੰ ਉਨਾਂ੍ਹ ਨੇ ਕਪੜੇ ਦਾ ਦਲਾਲ ਬਣਾ ਦੇਣਾ ਸੀ । ਵਾਧੂ ਕਮਾਈ ਕਰਦਾ ਪਰ ਤੂੰ ਆਪਣੀ ਮਰਜ਼ੀ ਕਰਕੇ ਆਪਣਾ ਬੇੜਾ ਗਰਕ ਆਪ ਕਰ ਲਿਆ ਹੈ । ਚੰਗਾ ਭਲਾ ਚੱਲਦਾ ਕੰਮ ਛੱਡ ਦਿੱਤਾ ਹੈ ਹੁਣ ਦੱਸ ਕੀ ਕਰਨਾ ਹੈ ਤੂੰ….?" 
"ਮੈ ਤਾਂ ਦਸਤਕਾਰੀ ਕੰਮ ਸਿੱਖਣਾ ਹੈ ਹੱਥੀ ਕੰੰਮ ਸਿੱਖਿਆ ਬੰਦਾ ਜਿਥੇ ਮਰਜ਼ੀ ਕੰਮ ਕਰ ਲਵੇ ਬੰਦਾ ਭੁੱਖਾ ਨਹੀ ਮਰਦਾ…." ਵਿਕਰਮ ਨੇ ਸਾਫ਼ ਲਫਜਾਂ 'ਚ ਆਪਣੀ ਗੱਲ ਮੁਕਾ ਦਿੱਤੀ ।
"ਕਿਹੜਾ ਟੈਕਨੀਕਲ ਕੰਮ ਤੂੰ ਸਿੱਖਣਾ ਹੈ…..?"
"ਮੈ ਤਾਂ ਬਿਜਲੀ ਵਾਲੀਆਂ ਮੋਟਰਾਂ ਦਾ ਕੰਮ ਸਿੱਖਣਾ ਹੈ….।" ਪਿਉ ਖਿਝ ਕੇ ਚੱਲੇ ਗਿਆ ਮਾਂ ਵੀ ਪਿਉ ਦੇ ਮਗਰ-ਮਗਰ ਤੁਰ ਪਈ ।
"ਦੌਲਤ ਰਾਮ ਨੇ ਮੰਡੇ ਦੀ ਜਿੰਦਗੀ ਬਣਾਉਣ ਦੀ ਖਾਤਰ ਇਹ ਵੀ ਕੰਮ ਕਰ ਲਿਆ । ਕਿਸੇ ਕਾਰਖਾਨੇਦਾਰ ਨਾਲ ਗੱਲ ਬਾਤ ਕੀਤੀ ਨੇੜੇ ਹੀ ਮੋਟਰਾਂ ਬਣਾਉਣ ਵਾਲਾ ਕਾਰਖਾਨਾ ਸੀ । ਦੌਲਤ ਰਾਮ ਵਿਕਰਮ ਨੂੰ ਨਾਲ ਲੈ ਕੇ ਉਸ ਕਾਰਖਾਨੇ ਵਾਲੇ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਫੈਕਟਰੀ 'ਚ ਖਰਾਦੀਆ, ਫਿਟਰ, ਵਾਇੰਡਰ, ਰੰਗ ਸਾਜ ਅਤੇ ਦੋ ਹੈਪਲਰ ਮੁੰਡੇ ਤੇ ਤੀਸਰਾ ਵਿਕਰਮ ਹੋ ਗਿਆ । ਫੈਕਟਰੀ ਦੇ ਦੋ ਭਾਈਵਾਲ ਇਕ ਹਿੰਦੂ ਜੈਟਲ ਮੈਨ ਅਤੇ ਦੂਸਰਾ ਸਰਦਾਰ ਬਜ਼ਰੁਗ ਅਤੇ ਉਸ ਦਾ ਨੌਜਵਾਨ ਮੁੰਡਾ । ਕੰਮ ਸਿੱਖਣ ਦੀ ਗੱਲ ਹਿੰਦੂ ਜੈਟਲ ਮੈਨ ਨਾਲ ਹੋਈ ਵਿਕਰਮ ਨੂੰ ਕੰਮ ਸਿੱਖਣ ਵਾਸਤੇ ਰੱਖ ਲਿਆ ਗਿਆ । ਉਸ ਫੈਕਟਰੀ ਦੀ ਬਿਲਡਿੰਗ 'ਚ ਫੈਕਟਰੀ ਦੇ ਦੋ ਭਾਈ ਵਾਲ ਸਨ ਦੋਵੇ ਚੰਗੀ ਉਮਰ ਦੇ ਪੱਖਿਆ ਦੀ ਫੈਕਟਰੀ ਦਾ ਕੰਮ ਖੂਬ ਚੱਲ ਰਿਹਾ ਸੀ। ਵਿਕਰਮ ਹੌਲੀ-ਹੌਲੀ ਦਿੱਲ ਲੱਗਾ ਕੇ ਕੰਮ ਸਿੱਖਣ ਲੱਗ ਪਿਆ ਵਿਕਰਮ ਦਾ ਸੁਭਾਅ ਕਾਫ਼ੀ ਮਿਲਣ ਸਾਰ ਹੋਣ ਕਰਕੇ ਸਭ 'ਚ ਘੁਲ ਮਿਲ ਗਿਆ । ਕਾਰੀਗਰ ਆਪਸ ਜਿਵੇਂ ਮਰਜ਼ੀ ਨਾਲ ਰਹਿੰਦੇ ਸਨ ਲੇਕਿਨ ਵਿਕਰਮ  ਨੂੰ ਸਭ ਪਿਆਰ ਕਰਦੇ ਉਸਨੂੰ ਇੱਜ਼ਤ ਦਿੰਦੇ ਦੋਵੇ ਮਾਲਕ ਵੀ ਵਿਕਰਮ ਦਾ ਖੂਬ ਖ਼ਿਆਲ ਰੱਖਦੇ। ਵਿਕਰਮ ਹੁਣ ਕੰਮ 'ਚ ਨੱਠ ਭੱਜ ਕਰਨ ਲੱਗ ਪਿਆ । ਬਾਹਰੋਂ ਸਮਾਨ ਲੈ ਕੇ ਆਉਣਾ, ਕਾਰੀਗਰਾਂ ਨੂੰ ਚਾਹ, ਪਾਣੀ ਲਿਆ ਕੇ ਦੇਣਾ । ਦੋ ਕੁ ਮਹੀਨਿਆ ਮਗਰੋਂ ਵਿਕਰਮ ਕੰਮ ਨੂੰ ਥੋੜਾ੍ਹ ਬਹੁਤ ਹੱਥ ਪਾਣ ਲੱਗ ਪਿਆ । ਦੋ ਮਾਲਕਾਂ ਨੇ ਸਲਾਹ ਕੀਤੀ ਕਿ ਮੁੰਡੇ ਦਾ ਹੌਸਲਾ ਵੀ ਵੱਧੇਗਾ ਨਾਲ ਦਿਲਚਸਪੀ ਵੀ ਲਵੇਗਾ । ਵਿਕਰਮ ਦਾ ਜੇਬ ਖ਼ਰਚਾ ਲੱਗਾ ਦਿੱਤਾ। ਨੌਜਵਾਨ ਮਾਲਕ ਵਿਕਰਮ ਦਾ ਖੂਬ ਖ਼ਿਆਲ ਰੱਖਦਾ । ਕਿਸੇ ਕਾਰਨ ਫੈਕਟਰੀ ਦੇ ਵੱਡੇ ਕਾਰੀਗਰਾਂ 'ਚ ਮਾਲਕ ਦੀ ਅਣ ਬਣ ਹੋ ਗਈ ਉਹ ਕੰਮ ਛੱਡ ਕੇ ਚੱਲੇ ਗਿਆ । ਖਰਾਦੀਆਂ ਕਾਫ਼ੀ ਚੁਸਤ ਚਲਾਕ ਬੰਦਾ ਸੀ । ਰੰਗ ਸਾਜ ਬੰਦਾ ਅਕਸਰ ਮਜਾਕ ਦਾ ਵਿਸ਼ਾ ਬਣਿਆ ਰਹਿੰਦਾ । ਮਾਲਕ ਕਦੀ ਕਦੀ ਪੈਗ ਲਗਾਉਂਦਾ।
ਇਕ ਦਿਨ ਵਾਇੰਡਰ ਮੁੰਡਾ ਵਰਮੇ ਤੇ ਛੇਕ ਮਾਰ ਰਿਹਾ ਸੀ । ਉਸ ਦਾ ਹੱਥ ਬੈਲਟ 'ਚ ਆ ਗਿਆ ਅਗੂੰਠਾਂ ਕਾਫ਼ੀ ਕੱਟਿਆ ਗਿਆ । ਮਾਲਕ ਛੇਤੀ-ਛੇਤੀ ਸਕੂਟਰ ਤੇ ਬਿਠਾ ਕੇ ਲੈ ਗਿਆ । ਡਾਕਟਰ ਨੇ ਟਾਂਕੇ ਲਗਾ ਦਿੱਤੇ ਤੇ ਦਵਾਈ ਦਿੱਤੀ ਬਾਅਦ ਵਿੱਚ ਮੁੰਡਾ ਠੀਕ ਹੋ ਗਿਆ। ਛੇ ਕੁ ਮਹੀਨੇ ਲਗਾਏ । ਕੁੱਝ ਕਾਰਨਾਂ ਕਰਕੇ ਫੈਕਟਰੀ ਬੰਦ ਕਰਨੀ ਪਈ ਵਿਕਰਮ ਅਤੇ ਹੋਰ ਬੰਦਿਆ ਨੂੰ ਕੰਮ ਛੱਡਣਾ ਪਿਆ । ਦੌਲਤ ਰਾਮ ਦਾ ਇਕ ਦੋਸਤ ਸੀ ਅੱਗੋ ਉਸ ਦਾ ਦੋਸਤ ਕਿਤੇ ਫੈਕਟਰੀ 'ਚ ਮੇਟਰਾਂ  ਵਾਇੰਡਰ ਕਰਨ ਦਾ ਠੇਕੇਦਾਰ  ਸੀ । ਵਿਕਰਮ ਨੂੰ ਉਸ ਕੋਲ ਲਗਾ ਦਿੱਤਾ ਦੋ ਕੁ ਮਹੀਨੇ ਕੰਮ ਕੀਤਾ । ਫਿਰ ਵਿਕਰਮ ਨੂੰ ਸਕੂਲ ਪੜ੍ਹਦਾ ਦੋਸਤ ਮਿਲਿਆ ਉਸ ਦੇ ਜੀਜੇ ਨੇ ਛੱੱਤ ਵਾਲੇ ਪੱਖੇ ਵਾਇੰਡ ਕਰਨ ਵਾਲੀ ਮਸ਼ੀਨ ਲਗਾਈ ਹੋਈ ਸੀ । ਵਿਕਰਮ ਨੇ ਉਸ ਕੋਲ ਕੰੰਮ ਕੀਤਾ ਉਸ ਕੋਲ ਵੀ ਕੁੱਝ ਸਮਾਂ ਕੰਮ ਕੀਤਾ ਤੇ ਛੱੱੱੱੱਡ ਦਿੱਤਾ । ਹੋਰ ਫੈਕਟਰੀ 'ਚ ਕੰਮ ਕਰਨ ਲੱਗ ਪਿਆ । ਵਿਕਰਮ ਨੂੰ ਪੂਰੀ ਤਰਾਂ੍ਹ ਕੰਮ ਨਹੀ ਆaੁਂਦਾ ਸੀ ਕੁੱਝ ਸਮੇਂ ਬਾਅਦ ਵਿਕਰਮ ਨੂੰ ਉਸ ਫੈਕਟਰੀ 'ਚ ਜਵਾਬ ਮਿਲ ਗਿਆ । ਵਿਕਰਮ ਦੇ ਮੋਟਰਾਂ ਦੇ ਕੰਮ ਕੁੱਝ ਕੁ ਹੱਥ ਸਿੱਧੇ ਹੋਏ ਸਨ ਜਿਆਦਾ ਸਮਾਂ ਉਸ ਦਾ ਖਰਾਬ ਹੀ ਹੋਇਆ ਸਭ ਨਾਲ ਵੱਡੀ ਕਮਜ਼ੋਰੀ ਵਿਕਰਮ 'ਚ ਆਤਮ ਵਿਸ਼ਵਾਸ਼ ਦੀ ਸੀ । ਇਕ ਦਿਨ ਅਚਾਨਕ ਮੋਟਰਾਂ ਦੀ ਫੈਕਟਰੀ ਅੱਗੇ ਲਿਖੇ ਬੋਰਡ ਤੇ ਨਜ਼ਰ ਪਈ । ਇਹ ਫੈਕਟਰੀ ਵਿਕਰਮ ਦੇ ਘਰ ਦੇ ਨੇੜੇ ਹੀ ਸੀ ਜਿਸ ਤੇ ਲਿਖਿਆ ਸੀ ਕੇ ਇਕ ਵਾਇੰਡਰ ਸੀ ਜਰੂਰਤ ਹੈ । ਵਿਕਰਮ ਨੇ ਉਸ ਮਾਲਕ ਕੋਲ ਪੁੱਛਿਆ।
"ਤੈਨੂੰ ਕੰਮ ਕਰਦਿਆ ਕਿੰਨਾਂ੍ਹ ਚਿਰ ਹੋ ਗਿਆ….?"
"ਜੀ ਇਕ ਸਾਲ …."
" ਤੈਨੂੰ ਕੀ ਕੀ ਕੰਮ ਕਰਨਾ ਆਉਂਦਾ ਹੈ…?"
"ਜੀ ਮੈ ਮੋਟਰ ਵਾਇੰਡ ਕਰ ਲੈਂਦਾ ਹਾਂ….।"
"ਗੱਲ ਇਵੇ ਹੈ ਅਸੀ ਤੇਰੀ ਟਰਾਈ ਨਹੀ ਲੈਦੇ ਤੈਨੂੰ ਅਸੀ ੨੫੦ ਰੁਪਿਆ ਮਹੀਨਾ ਦੇ ਦੇਵਾਂਗੇ……"
"ਠੀਕ ਹੈ ਜੀ….।"
ਇਹ ਲਫ਼ਜ ਕਿਹ ਕੇ ਵਿਕਰਮ ਖੁਸ਼ ਹੋ ਗਿਆ । ਕਿਉਕਿ ਇਕ ਤੇ ਕੰਮ ਬਿਲਕੁੱਲ ਨੇੜੇ ਦੂਜਾ ਪਹਿਲਾ ਉਸ ਨੂੰ ਮਹੀਨੇ ਦੇ ੧੨੫/- ਹੁਣ ਉਸ ਨੂੰ ੨੫੦/- ਰੁਪਇਆ ਮਹੀਨਾ ਮਿਲਣਾ । ਵਿਕਰਮ ਨੇ ਘਰ ਜਾ ਕੇ ਆਪਣੀ ਮੰਮੀ ਨਾਲ ਗੱਲ ਕੀਤੀ ਉਸ ਨੇ ਕਿਹਾ ਚੰਗਾ ਮੈ ਤੇਰੇ ਭਾਪਾ ਜੀ ਨਾਲ ਰਾਤ ਨੂੰ ਗੱਲ ਕਰਾਂਗੀ । 
"ਜੀ ਵਿਕਰਮ ਨੇੜੇ ਹੀ ਕੰਮ ਤੇ ਲੱਗਣ ਲੱਗਾ ਹੈ….।" 
"ਕਿੱਥੇ ਅਤੇ ਕਿਹੜਾ ਕੰਮ…?
"ਕੰੰਮ ਉਹ ਹੀ ਜਿਹੜਾ ਕਰਦਾ ਹੈ ਬੱਸ ਆਪਣੇ ਘਰ ਤੋ ਕੁੱਝ ਦੂਰ….।"
"ਚੰਗਾ ਕੰਮ ਟਿਕ ਕੇ ਕਰੇ ਤਾਂ ਚੰਗਾ ਲਗਦਾ ਹੈ ਥਾਂ ਥਾਂ ਕੰਮ ਕਰਨ ਤੇ ਕੰਮ ਨਹੀ ਵਿਕਰਮ ਸਿੱਖ ਸਕਦਾ। ਜਿਸ ਨੇ ਜਿਥੇ ਕਿਹਾ ਉੱਥੇ ਕਰਨ ਲੱਗ ਪਿਆ । ਮੇਰੀ ਤਾਂ ਉਹ ਗੱਲ ਸੁਣਦਾ ਨਹੀ ਮੈ ਕੋਈ ਉਸ ਦਾ ਵੈਰੀ ਨਹੀ। ਪੜ ਲਿਖ ਤਾਂ ਸਕਿਆ ਨਹੀ, ਉਹ ਸਬਰ ਕਰ ਲਿਆ । ਪਰ ਹੁਣ ਕੰਮ ਤਾਂ ਕੋਈ ਬੰਦਿਆ ਵਾਂਗ ਸਿੱਖ ਲਵੇ । ਛੋਟੀ ਮੋਟੀ ਦੁਕਾਨ ਪਾ ਦੇਵਾਂਗੇ ਜਾਂ ਕਰਜਾ ਲੈ ਕੇ ਛੋਟੀ ਮੋਟੀ ਫੈਕਟਰੀ ਲਗਾ ਦੇਵਾਂਗੇ ਮੈ ਨੌਕਰੀ ਤੋਂ ਰਿਟਾਇਰ ਹੋ ਕੇ ਵਿਕਰਮ ਨਾਲ ਰਹਾਂਗੇ ਦੋਵੇ ਪਿਉ ਪੁੱਤ ਕੰਮ ਕਰਾਂਗੇ….।"
ਗੱਲ ਤਾਂ ਤੁਹਾਡੀ ਠੀਕ ਹੈ ਪੜਾ੍ਹਈ ਤਾਂ ਉਹ ਕਰ ਨਹੀ ਸਕਿਆ ਘੱਟੋ-ਘੱਟ ਕੰਮ ਤਾਂ ਸਿੱਖ ਲਵੇ ਮਾਪਿਆ ਨੇ ਕਿਹੜਾ ਸਦਾ ਨਾਲ ਰਹਿਣਾ ਹੁੰਦਾ ਹੈ । ਬੱਚੇ ਪੈਰਾਂ੍ਹ ਤੇ ਖੜ੍ਹੇ ਹੋ ਜਾਵੇ ਤਾਂ ਚੰਗਾ ਹੁੰਦਾ ਹੈ……।"
ਸਵੇਰੇ ਦੌਲਤ ਰਾਮ ਨੇ ਵਿਕਰਮ ਨੂੰ ਆਪਣੇ ਕੋਲ ਸੱਦਿਆ ਤੇ ਬੜੇ ਪਿਆਰ ਨਾਲ ਕਲਾਵੇ 'ਚ ਲੈਂਦਿਆਂ ਬੋਲਿਆ "ਵੇਖ ਬੇਟਾ ਵਿਕਰਮ ਅਸੀਂ ਤੇ ਦਸ਼ਮਣ ਨਹੀ, ਤੇਰੇ ਮਾਪੇ ਹਾਂ । ਤੇਰੇ ਭਲੇ ਲਈ ਕਹਿੰਦਾ ਹਾਂ । ਮਾਂ ਬਾਪ ਦੀਆ ਗੱਲਾਂ ਦਾ ਬੁਰਾ ਨਹੀ ਮਨਾਈਦਾ । ਬੱਸ ਤੂੰ ਇਕ ਕੰਮ ਟਿਕ ਕੇ ਸਿੱਖ ਲੈ ਬਾਕੀ ਸੈਟ ਕਰਨਾ ਸਾਡਾ ਕੰਮ ਹੈ । ਦੇਖ ਪੁੱਤ ਪੈਸੇ ਤੋ ਬਗੈਰ ਕੋਈ ਨਹੀ ਪੁੱਛਦਾ । ਅਸੀ ਮਾਂ ਬਾਪ ਕਦ ਤੱਕ ਤੇਰੇ ਸਿਰ ਤੇ ਬੈਠੇ ਰਹਾਂਗੇ । ਅੱਗੋ ਤਾਂ ਜਿੰਦਗੀ ਤੂੰ ਹੀ ਬਤੀਤ ਕਰਨੀ ਹੈ । ਸਾਨੂੰ ਵੀ ਪਤਾ ਹੈ ਤੇਰੇ 'ਚ ਕੋਈ ਕਮੀ ਨਹੀ ਤੂੰ ਸਰੀਫ਼ ਮਿਹਨਤੀ ਹੈ । ਬੱਸ ਲਗਨ ਨਾਲ ਕੰਮ ਕਰ ਬਾਰ-ਬਾਰ ਥਾਂ ਬਦਲਣ ਨਾਲ ਬੰਦੇ ਦੀ ਮਾਰਕੀਟ ਵੀ ਖਰਾਬ ਹੁੰਦੀ ਹੈ । ਬੰਦਾ ਬਦਨਾਮ ਹੋ ਜਾਂਦਾ ਹੈ ਸਭ ਇਹ ਕਹਿੰਦੇ ਹੈ ਇਹ ਬੰਦਾ ਟਿਕ ਕੇ ਕੰਮ ਨਹੀ ਕਰ ਸਕਦਾ…..।"
ਪਿਉ ਦੀ ਹਮਦਰਦੀ ਵੇਖ ਕੇ ਵਿਕਰਮ ਦਿਲ ਪਸੀਜ਼ ਗਿਆ। ਉਸ ਨੂੰ ਆਪਣੇ ਆਪ ਤੇ ਗੁੱਸਾ ਆਣ ਲੱਗਾ । ਪਰ ਉਸ ਨੂੰ ਆਪਣਾ ਕੋਈ ਕਸੂਰ ਨਜ਼ਰ ਨਾ ਆਇਆ । ਉਹ ਆਪ ਤਾਂ ਮਿਹਨਤੀ ਇਮਾਨਦਾਰ ਹੈ ਹਾਂ । ਅਲੱਗ ਗੱਲ ਹੈ ਹਾਲਾਤ ਉਸ ਦੇ ਨਾਲ ਨਹੀ ਲਗਦੇ । ਸਾਲ ਹੋ ਚੱਲਿਆ ਅੱਜ ਕਿਥੇ ਤੇ ਕੱਲ੍ਹ ਕਿੱਥੇ ਚੰਗੀ ਤਰਾਂ੍ਹ ਉਸ ਦੀ ਸੈਟਿੰਗ ਨਹੀ ਹੋ ਸਕੀ।
"ਭਾਪਾ ਜੀ ਤਹਾਨੂੰ ਕੋਈ ਸ਼ਕਾਇਤ ਦਾ ਮੌਕਾ ਨਹੀ ਦੇਵਾਂਗਾ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਾਂਰਾ……।" 
"ਕਿਉਂ ਨਹੀ ਬੇਟਾ ਸਾਨੂੰ ਤੇਰੇ ਤੇ ਮਾਣ ਹੈ ਅਸੀ ਤਾਂ ਕਹਿੰਦੇ ਹਾਂ ਬੇਟਾ ਤੇਰਾ ਟਾਈਮ ਨਾ ਖਰਾਬ ਹੋਵੇ ਕਿਉਕਿ ਸਮਾਂ ਬਹੁਤ ਕੀਮਤੀ ਹੈ….।" ਵਿਕਰਮ ਨੇ ਮਾਂ ਪਿਉ ਨੂੰ ਮੱਥਾ ਟੇਕਿਆ ਕੰਮ ਵਾਲੇ ਕਪੜੇ ਚੁੱਕੇ ਤੇ ਪੈਦਲ ਹੀ ਫੈਕਟਰੀ ਵੱਲ ਚੱਲ ਪਿਆ । ਫੈਕਟਰੀ ਅੰਦਰ ਗਿਆ ਤਾਂ ਮਾਲਕ ਬੈਠਾ ਪਾਠ ਕਰ ਰਿਹਾ ਸੀ । ਦੇਰ ਬਾਅਦ ਮਾਲਕ ਬੋਲਿਆ "ਆ ਗਿਆ….।"
"ਹਾਂ ਜੀ ……।"
ਅੰਦਰ ਜਾ ਕੇ ਕਪੜੇ ਬਦਲ ਲੈ …..।" ਵਿਕਰਮ ਨੇ ਸਭ ਤੂੰ ਨਮੱਸਤੇ ਬੁਲਾਈ ਤੇ ਸਭ ਨੇ ਖੁਸ਼ ਹੋ ਕੇ ਜਵਾਬ ਦਿੱਤਾ ਅੰਦਰ ਜਾ ਕੇ ਵਿਕਰਮ ਨੇ ਕਪੜੇ ਬਦਲੇ ਫੈਕਟਰੀ ਛੋਟੀ ਸੀ । ਚਾਰ ਕੁ ਬੰਦੇ ਸਨ ਵਿਕਰਮ ਨੂੰ ਪਾ ਕੇ ਪੰਜ ਹੋ ਗਏ ਵਿਕਰਮ ਤੋਂ ਸੀਨੀਅਰ ਬੰਦਾ ਕਾਫੀ ਚੰਗਾ । ਬਾਕੀ ਬੰਦੇ ਵੀ ਕਾਫੀ ਚੰਗੇ ਸਨ । ਵਿਕਰਮ ਸਭ ਨਾਲ ਘੁੱਲ ਮਿਲ ਗਿਆ । ਵਿਕਰਮ ਦਾ ਸੀਨਿਅਰ ਜਸਪਾਲ ਗਰੈਡਰ ਮੈਨ (ਬਿਹਾਰੀ) ਰਾਮ ਅਵਤਾਰ ਇਕਬਾਲ, ਦਲਬੀਰ ਸਾਰੇ ਦੇ ਸਾਰੇ ਇਕ ਪ੍ਰਵਾਰ ਵਾਂਗ ਰਹਿੰਦੇ ਸਨ । ਹੌਲੀ-ਹੌਲੀ ਵਿਕਰਮ ਮਾਲਕ ਦੇ ਕਾਫੀ ਨੇੜੇ ਹੋ ਗਿਆ । ਵਿਕਰਮ ਦੀ ਮਿਹਨਤ ਤੇ ਲਗਨ ਵੇਖ ਕੇ ਮਾਲਕ ਉਸ ਨੂੰ ਵੱਧ ਜੁੰਮੇਦਾਰੀ ਦੇਣ ਲੱਗਾ। ਵਿਕਰਮ ਬਾਕੀ ਸਾਥੀਆ ਦੀ ਵੀ ਖੂਬ ਇੱਜਤ ਕਰਦਾ ਕਿਸੇ ਨੂੰ ਸ਼ਕਾਇਤ ਦਾ ਮੌਕਾ ਨਾ ਦੇਂਦਾ । ਵਿਕਰਮ ਅਕਸਰ ਮਾਰਕੀਟ 'ਚ ਸਮਾਨ ਖ੍ਰੀਦਦਾ । ਫੈਕਟਰੀ 'ਚ ਬਾਕੀ ਕਾਰੀਗਰਾਂ ਦੀ ਵੀ ਮਦਦ ਕਰਦਾ ਹੁਣ ਵਿਕਰਮ ਦਾ ਹੱਥ ਵੀ ਕੰਮ 'ਚ ਖੁੱਲਣ ਲੱਗ ਪਿਆ । ਡੇਢ ਸਾਲ ਲੰਘ ਗਿਆ ੪੫੦/- ਰੁਪਇਆ ਦੀ ਤਨਖ਼ਾਹ ਹੋ ਗਈ । ਵਿਕਰਮ ਦੀ ਵੱਡੀ ਕਮਜ਼ੋਰੀ ਇਹ ਸੀ ਕੇ ਵਿਕਰਮ ਮਾਲਕ ਕੋਲੋ ਪੈਸੇ ਨਹੀ ਮੰਗਦਾ ਸੀ । ਦੂਜੇ ਕਾਰੀਗਰ ਮਾਲਕ ਕੋਲੋ ਮੰਗ-ਮੰਗ ਕੇ ਪੈਸੇ ਲੈ ਜਾਂਦੇ, ਮਾਲਕ ਵਿਕਰਮ ਨੂੰ ਛੇਤੀ ਪੈਸੇ ਨਹੀ ਦੇਂਦਾ । ਉਸ ਦੇ ਦਿਮਾਗ 'ਚ ਇਹ ਹੁੰਦਾ ਵਿਕਰਮ ਨੂੰ ਪੈਸਿਆ ਦੀ ਲੋੜ ਨਹੀ ਪਿਉ ਤੇ ਰੋਟੀ ਦੇ ਹੀ ਰਿਹਾ ਹੈ ਮਾਲਕ ਕਾਫੀ ਚੁਸਤ ਤੇ ਕੰਜੂਸ ਮੱਖੀ ਚੂਸ ਪੈਸੇ ਪੈਸੇ ਪਿੱਛੇ ਉਸ ਦੀ ਜਾਨ ਨਿਕਲਦੀ । ਵਿਕਰਮ ਦਾ ਪਿਉ ਵਿਕਰਮ ਕੋਲੋ ਪੈਸੇ ਪੁੱਛਦਾ ਤਾਂ ਵਿਕਰਮ ਅੱਗੋ ਚੁੱਪ ਰਹਿੰਦਾ। ਵਿਕਰਮ ਦੀ ਮਾਂ ਵੀ ਅਕਸਰ ਪੈਸਿਆ ਬਾਰ੍ਹੇ ਪੁੱਛਦੀ ਵਿਕਰਮ ਕਦੀ ੧੦੦,੫੦੦,੧੫੦,੨੦੦ ਰੁਪਿਆ ਲਿਆ ਕੇ ਦੇਂਦਾ। ਇੱਕਠੇ ਪੈਸੇ ਕਦੀ ਵੀ ਨਹੀ। ਪਿਉ ਗੁੱਸੇ ਹੁੰਦਾ ਅਕਸਰ ਕਹਿੰਦਾ।
"ਵਿਕਰਮ ਤੂੰ ਪੈਸੇ ਕਿਉ ਨਹੀ ਮੰਗਦਾ, ਤੂੰ ਫੈਕਟਰੀ 'ਚ ਕੰਮ ਕਰਦਾ ਹੈ । ਕੱਲ੍ਹ ਨੂੰ ਤੂੰ ਆਪਣਾ ਨਿੱਜੀ ਕਾਰੋਬਾਰ ਕਰਨਾ ਹੈ । ਤੂੰ ਤਾਂ ਆਪਣੇ ਮਾਲਕ ਕੋਲੋ ਪੈਸੇ ਨਹੀ ਮੰਗ ਸਕਦਾ ਤਾਂ ਵਪਾਰ ਕਿਵੇਂ ਕਰੇਗਾ ? ਹੋਰ ਬੰਦੇ ਵੀ ਤਾਂ ਕੰਮ ਕਰਦੇ ਹੈ ਟੱਬਰ ਵਾਲੇ ਹੈ ਉਨਾਂ੍ਹ ਦਾ ਗੁਜ਼ਾਰਾ ਕਿਵੇ ਚੱਲਦਾ ਹੈ ਕੰਮ ਤੂੰ ਦਿਨ ਰਾਤ ਕਰਦਾ ਹੈ ਪੈਸੇ ਤੋੜ-ਤੋੜ ਕੇ ਲਿਆਉਂਦਾ ਹੈ…।"
ਵਿਕਰਮ ਜਦ ਪੈਸੇ ਮੰਗਦਾ ਤਾਂ ਮਾਲਕ ਟਾਲ ਜਾਂਦਾ । ਮਾਲਕ ਜਦ ਬਾਹਰ ਜਾਂਦਾ ਹੈ ਵਿਕਰਮ ਫੈਕਟਰੀ ਦੇ ਹਿਸਾਬ ਦੇ ਨਿੱਕੇ-ਨਿੱਕੇ ਪੈਸੇ ਦਾ ਹਿਸਾਬ ਦੇਂਦਾ । ਮਾਲਕ ਦੀ ਥਾਂ ਵਪਾਰੀਆ ਕੋਲੋ ਪੈਸੇ ਵੀ ਲੈ ਜਾਂਦਾ । ਇਕ ਦਿਨ ਵਿਕਰਮ ਦੇ ਨਾਲ ਵਰਕਰ ਵਿਕਰਮ ਦੇ ਘਰ ਆਇਆ ਵਿਕਰਮ ਦੇ ਪਿਤਾ ਨੇ ਉਸ ਕੋਲੋ ਪੁੱਛਿਆ।
"ਤੁਹਾਨੂੰ ਵੀ ਪੈਸੇ ਟਾਇਮ ਸਿਰ ਨਹੀ ਮਿਲਦੇ…?" 

"ਕਿਉ ਨਈ ਬਾਉੂ ਜੀ ਮਾਲਕ ਬਹੁਤ ਚਲਾਕ ਹੈ ਅਸੀ ਤਾਂ ਮਗਰ ਪੈ-ਪੈ ਕੇ ਪੈਸੇ ਖੜਦੇ ਹਾਂ । ਅਸੀ ਤਾਂ ਤਨਖ਼ਾਹ ਐਡਵਾਸ ਹੀ ਲੈ ਜਾਂਦੇ ਹਾਂ…।" 
"ਵਿਕਰਮ ਨੂੰ ਕਿਉਂ ਨਹੀ ਮਿਲਦੇ ਇਸ ਨੂੰ ਕੰਮ ਨਹੀ ਆਉਂਦਾ …? ਨਰਾਜ਼ ਹੁੰਦੇ ਦੌਲਤ ਰਾਮ ਕਹਿਣ ਲੱਗਾ…।" ਬਾਊ ਜੀ ਇਹੋ ਜਿਹੀ ਕੋਈ ਗੱਲ ਨਹੀ ਵਿਕਰਮ ਨੂੰ ਪੂਰਾ ਕੰਮ ਆਉਂਦਾ ਹੈ ਵਿਕਰਮ ਪੂਰੇ ਕਾਰੀਗਰਾਂ ਵਾਂਗ ਕੰਮ ਕਰਦਾ ਹੈ । ਮਾਰਕੀਟ ਦਾ ਵੀ ਸਾਰੇ ਦਾ ਸਾਰਾ ਕੰਮ ਉਹੀ ਕਰਦਾ ਹੈ । ਅਸੀ ਤਾਂ ਓਵਰ ਟਾਈਮ ਵੀ ਲੈਂਦੇ ਹਾਂ । ਇਸ ਨੂੰ ਮਾਲਕ ਤਾਂ ਤਨਖ਼ਾਹ ਵੀ ਸਹੀ ਤਰੀਕੇ ਨਾਲ ਨਹੀ ਦਿੰਦਾ । ਮਾਲਕ ਸਮਝਦਾ ਹੈ ਇਸ ਨੂੰ ਪੈਸੇ ਦੀ ਲੋੜ ਨਹੀ । ਇਹ ਚੁਸਤ ਚਲਾਕ ਨਹੀ ਮਿਹਨਤੀ ਤੇ ਇਮਾਨਦਾਰੀ 'ਚ ਕੋਈ ਘਾਟ ਨਹੀ । ਉਹ ਸਾਡਾ ਇਕ ਚੰਗਾ ਦੋਸਤ ਹੈ । ਮਾਲਕ ਚਾਹੇ ਜਿਨਾਂ੍ਹ ਮਰਜੀ ਚਲਾਕ ਹੋਵੇ ਅਸੀ ਪੁਰਾਣੇ ਹਾਂ ਫਿਰ ਵੀ ਸਾਡੇ ਨਾਲੋ ਵਿਕਰਮ ਤੇ ਭਰੋਸਾ ਕਰਦਾ ਹੈ…।"
ਇਸ ਤੋ ਬਾਅਦ ਵਿਕਰਮ ਨੇ ਮਾਲਕ ਤੋਂ ਪੈਸੇ ਮੰਗਣੇ ਸ਼ੂਰੁ ਕਰ ਦਿੱਤੇ । ਵਿਕਰਮ ਦੀ ਸਾਂਝ ਸਭ ਨਾਲੋ ਵੱਧ ਦਲਬੀਰ ਨਾਲ ਸੀ । ਦਲਬੀਰ ਹੁਰੀ ਦੋ ਭਰਾ ਸਨ ਵੱਡਾ ਦਲਬੀਰ ਸੀ । ਦਲਬੀਰ ਦੀ ਆਪਣੀ ਮਾਂ ਨਾਲ ਬਿਲਕੁਲ ਨਹੀ ਬਣਦੀ ਸੀ, ਦਲਬੀਰ ਅਕਸਰ ਆਪਣੀ ਮਾਂ ਨੂੰ ਗਾਲਾਂ੍ਹ ਕੱਢਦਾ । ਜਿਹੜੀ ਨਹੀ ਗੱਲ ਹੁੰਦੀ ਉਹ ਆਪਣੀ ਮਾਂ ਨੂੰ ਕਹਿ ਦਿੰਦਾ । ਦਲਬੀਰ ਦੀ ਮਾਂ ਕਾਫੀ ਚਾਲੁ ਕਿਸਮ ਦੀ ਔਰਤ ਹੈ । ਦਲਬੀਰ ਦਾ ਪਿਉ ਕਾਫੀ ਚਿਰ ਪਹਿਲਾ ਮਰ ਚੁੱਕਾ ਸੀ । ਮਾਂ ਦਾ ਕਿਸੇ ਹੋਰ ਨਾਲ ਟਾਂਕਾ ਫਿੱਟ ਸੀ ਛੋਟਾ ਭਰਾ ਇਤਰਾਜ ਨਹੀ ਸੀ ਕਰਦਾ, ਪਰ ਦਲਬੀਰ ਬਿਲਕੁਲ ਪਸੰਦ ਨਹੀ ਕਰਦਾ ਸੀ । ਦਲਬੀਰ ਦਾ ਛੋਟਾ ਭਰਾ ਕਾਫੀ ਚਿਰ ਜੇਲ੍ਹ ਵਿਚ ਰਿਹ ਆਇਆ ਸੀ । ਉਹ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ । ਮਾਂ ਬਾਪ ਨੇ ਦੋਵਾਂ ਨੂੰ ਲੱਭ ਲਿਆ ਤੇ ਕੁੜੀ ਨੇ ਮੁੰਡੇ ਦੇ ਖ਼ਿਆਫ ਬਿਆਨ ਦੇ ਦਿੱਤੇ । ਇਸੇ ਜ਼ੁਰਮ 'ਚ ਉਸ ਨੂੰ ਸਜਾ ਹੋ ਗਈ । ਦਲਬੀਰ ਚਾਹੇ ਅਮੀਰ ਆਦਮੀ ਨਹੀਂ ਸੀ, ਫਿਰ ਵੀ ਉਸ ਦਾ ਅਸਰ ਰਸੂਖ ਬਹੁਤ ਸੀ ਦਲਬੀਰ ਨੇ ਵਿਕਰਮ ਨੂੰ ਕਿਹਾ।
"ਨੇੜੇ ਪਿੰਡ ਮੇਰੇ ਸੋਹਰੇ ਹੈ । ਤਿੰਨ ਸਾਲੇ ਦੋ ਸਾਲੀਆ ਮੇਰਾ ਸਾਲਾ ਫੋਜ 'ਚ ਏਸ਼ੀਆ ਗੇਮਾਂ 'ਚ ਦੌੜ ਲਈ ਚੁਣਿਆ ਗਿਆ ਸੀ । ਦੋਵੇ ਸਾਲਿਆਂ ਦਾ ਇੱਕਠਿਆ ਦਾ ਵਿਆਹ ਹੈ ਆਪਾ ਵਿਆਹ ਚੱਲਣਾ ਹੈ…।" 
ਵਿਕਰਮ ਮਨ ਗਿਆ ਮਾਂ ਪਿਉ ਨੇ ਜਾਣ ਦੀ ਆਗਿਆ ਦੇ ਦਿੱਤੀ ਮਾਂ ਪਿਉ ਨੂੰ ਪਤਾ ਸੀ ਦਲਬੀਰ ਚੰਗਾ ਬੰਦਾ ਹੈ । ਬੱਸ ਵਿਚ ਬੈਠ ਕੇ ਵਿਕਰਮ ਦਲਬੀਰ ਦੇ ਸੋਹਰੇ ਘਰ ਚਲਾ ਗਿਆ । ਬਾਰਡਰ ਤੇ ਪਿੰਡ ਹੋਣ ਕਰਕੇ ਪਿੰਡ ਕਾਫੀ ਪੱਛੜਿਆ ਹੋਇਆ ਸੀ। ਇਥੇ ਅਕਸਰ ਗੋਲਾ ਬਾਰੀ ਹੁੰਦੀ ਰਹਿੰਦੀ ਹੈ । ਕਈ ਵਾਰ ਪੁਲਿਸ ਵਾਲੇ ਮਰਦੇ ਤੇ ਕਈ ਵਾਰ ਇਥੋ ਦੇ ਵਸਨੀਕ । ਲੋਕਾਂ ਦੀ ਜਿੰਦਗੀ ਕਾਫੀ ਸਧਾਰਨ ਅਮਦਨ ਦੇ ਸਾਧਨ ਘੱਟ । ਜਿਹੜੇ ਸਾਲੇ ਦਾ ਵਿਆਹ ਸੀ ਉਹ ਕਾਫੀ ਸ਼ਰਾਬੀ ਘਰ 'ਚ ਸ਼ਰਾਬ ਦੀ ਭੱਠੀ ਲਗਾਈ ਗਈ ਸੀ । ਦਲਬੀਰ ਸਭ ਨੂੰ ਕਿਹਾ ਰਿਹਾ ਸੀ ਕੇ ਵਿਕਰਮ ਮੇਰਾ ਭਰਾ ਹੈ । ਜਿਸ ਵੱਡੇ ਦਾ ਵਿਆਹ ਸੀ ਉਹ ਟਰੱਕ ਡਰਾਇਵਰ ਸੀ । ਜਨਵਰੀ ਦਾ ਮਹੀਨਾ ਕਦੀ ਬਰਸਾਤ ਹੁੰਦੀ ਸਵੇਰੇ ਬਰਾਤ ਸੀ ਰਾਤ ਵੇਲੇ ਉਸ ਨੇ ਖੂਬ ਸ਼ਰਾਬ ਪੀਤੀ। ਬਾਹਰ ਬਰਾਂਡੇ 'ਚ ਸੁੱਤਾ ਰਿਹਾ । ਵਿਕਰਮ ਨੂੰ ਇਹ ਅਜੀਬ ਲੱਗਿਆ । ਸਵੇਰੇ ਉੱਠ ਕੇ ਵਿਕਰਮ ਦਲਬੀਰ ਨਾਲ ਬਰਾਤੇ ਚੱਲੇ ਗਿਆ।
"ਦਲਬੀਰ ਤੇਰੇ ਸਾਲੇ ਦੇ ਸੋਹਰਿਆ ਦੇ ਨੇੜੇ ਤੇੜੇ ਕੋਈ ਖੂਹ ਨਹੀ…..।" 
"ਕਿਉ ਵਿਕਰਮ ਖੂਹ ਦਾ ਕੀ ਕਰਨਾ ਉਨਾਂ੍ਹ ਨੇ ……।"
"ਉਹ ਤੇਰੇ ਸਲਾਹਾਰ ਨੂੰ ਖੂਹ 'ਚ ਧੱਕਾ ਦੇ ਦੇਂਦਾ …..।" 
" ਕਿਉਂ…..?"
"ਕਿਉ ਦਾ ਕੀ ਮਤਲਬ ਤੇਰੇ ਸਾਲੇ ਨਾਲ ਵਿਆਹ ਕਰਨ ਨਾਲ ਖੂਹ 'ਚ ਧੱਕਾ ਦੇ ਦਿੱਤਾ ਜਾਂਦਾ ਰੋਜ ਰੋਜ ਮਰਨ ਨਾਲੋ ਤਾਂ ਇਕ ਵਾਰ ਮਰਨਾ ਚੰਗਾ ਹੈ । ਇਹ ਵੀ ਕੋਈ ਬੰਦਾ ਹੈ ਸਵੇਰੇ ਬਰਾਤ ਹੈ ਰਾਤ ਸ਼ਰਾਬ ਪੀ ਕੇ ਬੇਹੋਸ਼ ਹੋਇਆ ਪਿਆ ਸੀ । ਇਸ ਨੇ ਵਿਆਹ ਦੀ ਜੁੰਮੇਵਾਰੀ ਸਵਾਹ ਨਿਭਾਣੀ ਹੈ । ਤੇਰੇ ਸੋਹਰੇ ਵੀ ਚੰਗੇ ਕਿਸੇ ਦੀ ਧੀ ਦੀ  ਜਿੰਦਗੀ ਖਰਾਬ ਕਰਨ ਲੱਗਿਆ ਡਰ ਨਹੀ ਲੱਗਿਆ….।"
"ਗੱਲਾਂ ਤਾਂ ਤੇਰੀਆ ਸਾਰੀਆ ਠੀਕ ਹੈ। ਸਾਨੂੰ ਕੀ ਅੱਜ ਕੱਲ੍ਹ ਸਾਰੇ ਹੀ ਸਿਆਣੇ ਨੇ, ਉਹ ਨਹੀ ਕਿਸੇ ਦੀ ਗੱਲ ਮੰਨਦੇ ! ਹੈ ਤਾਂ ਗੱਲ ਮਾੜੀ ਪਰ ਸਾਡੇ ਸੋਚਿਆ ਕੀ ਬਣਦਾ ਹੈ । ਛੱਡ ਤੂੰ ਆਪਣਾ ਦਿਮਾਗ ਕਿaਂ ਖਰਾਬ ਕਰਦਾ ਹੈ । ਦਲਬੀਰ ਬੰਬਈ ਕੰਮ ਕਰਨ ਗਿਆ ਉਥੇ ਉਸ ਦੀ ਸੈਟਿੰਗ ਹੋ ਹਈ ਪਰ ਉਸ ਦਾ ਦਿਲ ਨਾ ਲੱਗਿਆ । ਕੁੱਝ ਮਹੀਨਿਆ ਮਗਰੋ ਪੰਜਾਬ ਆ ਗਿਆ ਉਹ ਹੋਰ ਕਿਸੇ ਸ਼ਹਿਰ ਦੇ ਕਸਬੇ 'ਚ ਗਿਆ ਉਥੇ ਵੀ ਉਸ ਦੀ ਸੈਟਿੰਗ ਹੋ ਗਈ । ਨੇੜੇ-ਨੇੜੇ ਕਾਫੀ ਪਿੰਡ ਸਨ ਉਸ ਦੀ ਜਾਣ ਪਹਿਚਾਣ ਕਾਫੀ ਹੋ ਗਈ । ਬਜੁਰਗ ਮਕਾਨ ਮਾਲਕ ਨਾਲ ਦਿਲੋ ਪਿਆਰ ਪੈ ਗਿਆ ਉਸ ਨੇ ਦਲਬੀਰ ਨੂੰ ਆਪਣਾ ਪੁੱਤ ਬਣਾ ਲਿਆ । ਕਾਫੀ ਪੈਸਾ ਦਲਬੀਰ ਨੂੰ ਲੱਗਾ ਦਿੱਤਾ ਸੁੱਖ ਨਾਲ ਦਲਬੀਰ ਨੇ ਆਪਣੀ ਨਿੱਜੀ ਫੈਕਟਰੀ ਲੱਗਾ ਲਈ ਸਦਾ ਸਦਾ ਵਾਸਤੇ ਦਲਬੀਰ ਉਥੇ ਹੀ ਸੈੱਟ ਹੋ ਗਿਆ। ਕਦੀ ਕਦੀ ਅਮ੍ਰਿੰਤਸਰ ਆਉਦਾ ਜਾਂ ਤਾਂ ਸਮਾਨ ਲੈਣ ਜਾ ਮਿਲਣ ਗਿਲਣ।
ਫੈਕਟਰੀ ਦਾ ਮਾਲਿਕ ਔਰਤਾਂ ਦਾ ਕਾਫੀ ਸ਼ੌਕੀਨ ਸੀ, ਉਸ ਦਾ ਦੋਸਤ ਮਨਜੀਤ ਇਸ 'ਚ ਉਸ ਦਾ ਸਾਥ ਦੇਂਦਾ ਕੋਈ ਨਾ ਕੋਈ ਔਰਤ ਫੈਕਟਰੀ 'ਚ ਆਈ ਰਹਿੰਦੀ । ਦਫ਼ਤਰ ਬੰਦ ਕਰਕੇ ਔਰਤਾਂ ਨਾਲ ਐਸ਼ ਹੁੰਦੀ । ਬੰਦਿਆ ਨੂੰ ਸਭ ਪਤਾ ਸੀ, ਬੰਦੇ ਹੀ ਕਿਉ ਆਂਢ ਗੁਆਂਢ ਸਭ ਨੂੰ ਪਤਾ ਪਰ ਕਿਸੇ ਨੂੰ ਕੀ ? ਛੋਟੀਆਂ ਫੈਕਟਰੀਆਂ ਦੀਆਂ ਸੋ ਸਮੱਸਿਆ ਸਨ, ਸਰਕਲ ਵੀ ਪੂਰਾ ਸੁਰਾ ਹੁੰਦਾ ਉਦਾਰ ਵੀ ਦੇਣਾ ਪੈਂਦਾ । ਦੁਕਾਨਦਾਰ ਫੈਕਟਰੀ ਵਾਲਿਆ ਦੇ ਪੱੱਲੇ ਕੁੱਝ ਨਹੀ ਪੈਣ ਦੇਂਦੇ । ਬਸ ਸਭ ਕੁੱਝ ਆਪਣੇ ਢਿੱਡ 'ਚ ਪਾਣ ਲਈ ਸੋਚਦੇ। ਪੰਜਾਬ ਦੇ ਹਲਾਤ ਬਦ ਨਾਲੋ ਬੱਤਰ ਹੋਏ ਪਏ ਸਨ । ਫਿਕਰ ਪ੍ਰਸਤੀ ਦੀ ਹਵਾ ਤਾਂ ਘੱਟ ਹੀ ਸਾਡਾ ਗੁਆਢੀ  ਮੁਲਖ਼ (ਪਾਕਿਸਤਾਨ) ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ । ਸਾਰੇ ਲੀਡਰ ਵੀ ਕਿਹੜੇ ਘੱਟ ਜਿਸ ਸਿਆਸੀ ਪਾਰਟੀ ਦੇ ਹੋਣ ਸਭ ਲੋਕਾਂ ਦੀਆ ਲਾਸ਼ਾ ਤੇ ਆਪਣੀ ਰਾਜਨੀਤੀ ਦੀਆ ਰੋਟੀਆਂ ਸੇਕਦੇ। ਪਾਕਿਸਤਾਨ ਸਾਡੇ ਨੌਜਵਾਨਾਂ ਨੂੰ 
ਗੁਮਰਾਹ ਕਰਕੇ ਉਨਾਂ੍ਹ ਦੇ ਹੱਥਾਂ 'ਚ ਆਧੁਨਿਕ ਹੱਥਿਆਰ ਫੜਾ੍ਹ ਰਿਹਾ ਸੀ । ਉਹ ਆਪਣੇ ਹੀ ਭੈਣ ਭਰਾਵਾਂ ਨੂੰ ਆਪਣੇ ਭੈਣ ਭਰਾਵਾਂ ਤੋ ਕਤਲ ਕਰਵਾ ਰਿਹਾ ਸੀ । ਉਨਾਂ੍ਹ ਨੂੰ ਵੱਖਰੇ ਮੁੱਲ ਦਾ ਲਾਲਚ ਦੇ ਰਿਹਾ ਸੀ । ਸਾਡੇ ਸਿਆਸਤ ਦਾਨ ਵੀ ਕਿਹੜੇ ਘੱਟ ਚਾਹੇ ਜਿਸ ਮਰਜ਼ੀ ਪਾਰਟੀ ਦਾ ਸੀ ਸਭ ਦਾ ਇਕ ਹਾਲ । ਉਹ ਵੀ ਆਪਣੇ ਨਿੱਜੀ ਹਿੱਤ ਪਿਆਰ ਕਰਦੇ ਨੌਜਵਾਨਾਂ ਦੇ ਜਜਬਾਤਾਂ ਦਾ ਖੂਬ ਫਾਇਦਾ ਚੁੱਕਦੇ। ਧਾਰਮਿਕ ਸਥਾਨਾਂ ਤੇ ਜਾਣ ਦਾ ਕੋਈ ਹੱਜ ਨਾ ਰਿਹਾ । ਬੱਸਾਂ ਤੋ ਲਾਹ-ਲਾਹ ਕੇ ਗੋਲੀਆਂ ਮਾਰੀਆਂ ਜਾਂਦੀਆਂ ਅਗਵਾਹ ਦੀ ਵਾਰਦਾਤ ਪੁਲਿਸ ਨਿੱਜੀ ਹਿੱਤ ਲਈ ਨੌਜਵਾਨਾਂ ਨੂੰ ਝੂੱਠੇ ਪੁਲਿਸ ਮੁਕਾਬਲਿਆ 'ਚ ਮਾਰ ਰਹੀ ਸੀ । ਪੁਲਿਸ ਵਾਲੇ ਹੀ ਨੌਜਵਾਨਾਂ ਨੂੰ ਅਗਵਾਹ ਕਰਕੇ ਉਨਾਂ੍ਹ ਕੋਲੋ ਮੂੰਹ ਮੰਗੀ ਫਰੋਤੀ ਵਸੂਲ ਕਰਦੇ । ਕਦੀ ਕੋਈ  ਜਥੇਬੰਦੀ ਬੰਦ ਦਾ ਐਲਾਨ ਕਰਦੀ ਕਦੀ ਕੋਈ । ਨਿੱਤ ਕਰਫਿਊ ਹੜਤਾਲਾਂ ਨੇ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ । ਬਹੁਤ ਸਾਰੇ ਲੋਕ ਪੰਜਾਬ ਛੱਡ ਕੇ ਗੁਆਢੀ ਰਾਜਾਂ ਵਿੱਚ ਆਪਣੀਆ ਫੈਕਟਰੀਆ ਕਾਰੋਬਾਰ ਲੈ ਗਏ । ਨਿੱਤ ਵੱਡੇ ਵੱਡੇ ਵਪਾਰੀਆਂ ਦੇ ਕਤਲ ਨੇਤਾ ਵਪਾਰੀ ਲੋਕ ਡਰੇ-ਡਰੇ ਸਹਿਮੇ-ਸਹਿਮੇ ਹਲਾਤ ਦੇ ਮੁਤਾਬਕ ਬੋਲੀ ਬੋਲਦੇ। ਪੰਜਾਬ 'ਚ ਫੋਜੀ ਕਰਵਾਈ ਹੋਈ ਬਦਲੇ 'ਚ । ਬਦਲੇ ਧਾਰਮਿਕ ਜਨੂੰਨ ਕਾਰਨ ਪ੍ਰਧਾਨ ਉਨਾਂ੍ਹ ਦੇ ਸੁਰਖਿਆ ਗਾਰਡਨ ਨੇ ਹੀ ਉਨਾਂ੍ਹ ਦਾ ਕਤਲ ਕਰ ਦਿੱਤਾ । ਇਹ ਕਤਲ ਕਾਹਦਾ ਹੋਇਆ ਕਿਆਮਤ ਆ ਗਈ । ਪਤਾ ਨਹੀ ਕਦੀ ਕਦੀ ਦੀ ਨਫ਼ਰਤ ਇਨਾਂ੍ਹ ਲੋਕਾਂ ਦੇ ਦਿੱਲਾਂ 'ਚ ਦਬਾਈ ਪਈ ਜਨੂੰਨ 'ਚ ਅੰਨ੍ਹੇ ਹੋਏ ਲੋਕਾਂ ਨੇ ਖੁਸ਼ੀ ਮਨਾਈ । ਇਨਾਂ੍ਹ ਵੱਡਾ ਦੇਸ਼ਾ ਇਨਾਂ੍ਹ ਸਿਆਣੇ ਅਤੇ ਸੁਲਝੇ ਸਿਆਸਤਦਾਨ, ਇੰਨੀਆਂ ਦੇਸ਼ਾਂ ਦੀਆਂ ਕਾਬਲ ਖੁਫੀਆ ਏਜੰਸੀਆਂ, ਕਾਬਿਲ ਪੁਲਿਸ, ਅਤੇ ਫੋਜ ਦੇ ਅਫ਼ਸਰ ਹੁੰਦੀਆ ਦੇਸ਼ ਦੀ ਰਾਜਧਾਨੀ ਅਤੇ ਹੋਰ ਦੇਸ਼ ਦੇ ਵੱਡੇ ਵੱਡੇ ਸੂਬਿਆ 'ਚ ਵਹਿਸ਼ਤ ਦਾ ਨੰਗਾ ਨਾਚ ਹੋਇਆ । ਬੇਕਸੂਰ ਸ਼ਰੀਫ ਲੋਕਾਂ ਨੂੰ ਦਿਨ ਦਿਹਾੜੇ ਕਤਲ ਕੀਤਾ ਗਿਆ । ਧੀਆਂ ਭੈਣਾਂ ਦੀਆਂ ਇੱਜਤਾਂ ਨਾਲ ਖੁੱਲੇ ਆਮ ਖੇਡਿਆ ਗਿਆ । ਗਲੀਆਂ, ਬਜ਼ਾਰਾਂ 'ਚ ਨੰਗਿਆ ਕੀਤਾ ਗਿਆ । ਅਰਬਾਂ ਰੁਪਏ ਦੀ ਜਾਇਦਾਦ ਸਾੜ ਕੇ ਸਵਾਹ ਕੀਤੀ ਗਈ, ਗਲਾਂ੍ਹ 'ਚ ਟਾਈਰ ਪਾ ਕੇ ਲੋਕਾਂ ਨੂੰ ਸੜਕਾ 'ਚ ਜਿਉਂਦਾ ਸਾੜਿਆ ਗਿਆ । ਕੇਸ ਕਤਲ ਕੀਤੇ ਗਏ ਜਾਨ ਨਾਲੋ ਵੱਧ ਪਿਆਰ ਕੇਸ ਨੂੰ ਸਰੀਰ ਨਾਲੋ ਅਲੱਗ ਕੀਤਾ ਗਿਆ । ਨਾ ਹੀ ਦੇਸ਼ ਦੀ ਪੁਲਿਸ ਨੇ ਅੱਖਾਂ ਖੋਲੀਆਂ, ਨਾ ਹੀ ਫੋਜ ਨੇ । ਸਭ ਤਮਾਸ਼ਬੀਨ ਬਣੇ ਰਹੇ । ਇਸ ਪਿੱਛੇ ਹਕੂਮਤ ਕਰ ਰਹੀ ਸਰਕਰ ਦਾ ਹੱਥ ਹੋਣ ਦੇ ਸੰਕੇਤ ਮਿਲ ਰਹੇ ਸਨ । ਇਹ ਕਤਲੋ ਗਾਰਤ ਇਕ ਘੰਟਾ ਨਹੀ, ਇਕ ਦਿਨ ਨਹੀਂ, ਕਈ ਦਿਨ ਦੇਸ਼ ਦੇ ਵੱਖ ਹਿੱਸਿਆ 'ਚ ਵਹਿਸ਼ ਦਾ ਨੰਗਾ ਨਾਚ ਹੁੰਦਾ ਰਿਹਾ । ਇਹ ਹਾਲਤ ਤਾਂ ਦੇਸ਼ ਵੰਡ ਵੇਲੇ ਵੀ ਨਹੀ ਸੀ । ਧਾਰਮਿਕ ਅਤੇ ਸਿਆਸੀ ਲੀਡਰ ਇਸ ਵਹਿਸ਼ੀ ਖੇਡ ਦੀ ਅੰਦਰ ਖਾਤੇ ਜਾਂ ਖੁੱਲੇ ਆਮ ਅਗਵਾਈ ਕਰ ਰਹੇ ਸਨ । ਦੁਨੀਆ ਦੇ ਸਭ ਨਾਲੋ ਵੱਡੇ ਲੋਕ ਤੰਤਰ 'ਚ ਸਭ ਨਾਲ ਘਟੀਆ (ਇਨਸਾਨੀਅਤ ਦਾ ਖੁਲ੍ਹੇਆਮ ਕਤਲ) ਜਿਸ ਨੂੰ ਸੁਣ ਕੇ ਰੂਹ ਕੰਬ ਉਠਦੀ ਹੈ । ਆਦਮੀ ਆਤਮਾ ਲਹੂ ਲਹਾਨ ਹੋ ਜਾਂਦੀ ਹੈ । ਕੋਈ ਵੀ ਇਨਾਂ੍ਹ ਬੇਕਸੂਰਾ ਨੂੰ ਬਚਾਉਣ ਨਹੀ ਆਇਆ । ਸਭ ਨੂੰ ਰੱਬ ਦੇ ਆਸਰੇ ਛੱਡਿਆ ਗਿਆ । ਇਹ ਜਖ਼ਮ ਕਈ ਸਾਲ ਨਾ ਭਰਨ ਵਾਲੇ ਸਨ । ਆਪਣੇ ਹੀ ਘਰ ਦੇਸ਼ 'ਚ ਬੇਗਾਨੇ ਹੋ ਗਏ ਸਨ । ਅਮੀਰ ਅਤੇ ਇੱਜ਼ਤ ਦਾਰ ਭਿਖਾਰੀ ਬਣ ਗਏ, ਦੂਜਿਆ ਨੂੰ ਸਹਾਰਾ ਦੇਣ ਵਾਲੇ ਖੁਦ ਭਿਖਾਰੀ ਬਣ ਗਏ ।
ਇਸ ਸਭ ਦਾ ਅਸਰ ਇਕ ਵਾਰ ਫਿਰ ਪੰਜਾਬ ਤੇ ਫਿਰ ਪਿਆ । ਖੁਦਗਰਜ ਇਸਾਨੀਅਤ ਅਤੇ ਪਾਕਿਸਤਾਨ ਨੂੰ ਫਿਰ ਪੰਜਾਬ 'ਚ ਹਿੰਸਾ ਦੀ ਅੱਗ ਭੜਕਾਉਣ ਦਾ ਮੋਕਾ ਮਿਲਿਆ । ਚਾਹੇ ਜੋ ਵੀ ਮਰਜ਼ੀ ਸੀ ਪੰਜਾਬ ਦੇ ਭਾਈ ਚਾਰੇ 'ਚ ਕੋਈ ਫਰਕ ਨਾ ਪਿਆ । ਹਿੰਦੂ ਸਿੱਖਾ ਦਾ ਨੂੰਹ ਮਾਸ ਦਾ ਰਿਸ਼ਤਾ ਡੂੰਘਾ ਪਿਆਰ ਅਤੇ ਸੱਚਾ ਭਾਈਚਾਰ ਹੋਣ ਕਰਕੇ ਇਨਾਂ੍ਹ ਸਮਾਜ ਵਿਰੋਧੀ ਲੋਕਾਂ ਨੂੰ ਮੂੰਹ ਦੀ ਖਾਣੀ ਪਈ । ਕਾਰੋਬਾਰ ਸ਼ਾਹੀ ਚਾਹੁੰਦਾ ਹੈ ਇਸ ਦਹਿਸ਼ਤ ਵਾਦ ਦੇ ਮਹੋਲ ਦੇ ਕਾਰਨ ਕਾਰੋਬਾਰ ਨੂੰ ਕਾਫੀ ਫਰਕ ਪਿਆ । ਬਹੁਤ ਸਾਰੀਆਂ ਫੈਕਟਰੀਆ ਇਕ ਵਾਰ ਫਿਰ ਬੰਦ ਹੋਣ ਲੱਗ ਪਈਆਂ।


ਵਿਕਰਮ ਇਸੇ ਮਹੌਲ 'ਚ ਫੈਕਟਰੀ ਦੇ ਪੈਸੇ ਲੈਣ ਦੂਸਰੇ ਸ਼ਹਿਰ ਜਾਂਦਾ । ਫੈਕਟਰੀਆਂ ਛੇਤੀ ਬੰਦ ਹੋ ਜਾਂਦੀਆਂ । ਵਿਕਰਮ ਦਾ ਸੀਨੀਅਰ ਕਾਰੀਗਰ ਕੰਮ ਛੱਡ ਗਿਆ । ਹੁਣ ਵਿਕਰਮ ਕੋਲ ਕੰੰਮ ਸਿੱਖਣ ਵਾਲੇ ਬੰਦੇ ਆਏ । ਵਿਕਰਮ ਉਨਾਂ੍ਹ ਨੂੰ ਕੰਮ ਸਿਖਾਉਦਾ । ਪੈਸੇ ਦੇ ਮਾਮਲੇ 'ਚ ਮਾਲਕ ਫਿਰ ਵਿਕਰਮ ਨੂੰ ਤੰਗ ਕਰਨ ਲੱਗ ਪਿਆ । ਮਾਲਿਕ ਮਾਰਕੀਟ ਦਾ ਕਰਜਾਈ ਤਾਂ ਪਹਿਲੇ ਹੀ ਸੀ ਹੁਣ ਹੋਰ ਹੋ ਗਿਆ । ਲੋਕ ਪੈਸੇ ਲੈਣ ਆਉਂਦੇ ਮਾਲਕ ਮਿਲਦਾ ਨਹੀ । ਇਕ ਦੁਕਾਨਦਾਰ ਵਿਕਰਮ ਦੇ ਮਗਰ ਹੀ ਪੈ ਗਿਆ । ਉਸ ਨੇ ਕਿਹਾ ਕਿ ਮੈਨੂੰ ਮਾਲਕ ਦੇ ਘਰ ਲੈ ਚੱਲ । ਵਿਕਰਮ ਮਜ਼ਬੂਰ ਉਸ ਨੂੰ ਮਾਲਕ ਦੇ ਘਰ ਲੈ ਗਿਆ । ਪਿਉ ਵਕੀਲ ਸੀ, ਦੁਕਾਨਦਾਰ ਪਿਉ ਨਾਲ ਕਾਫੀ ਵੱਧ ਘੱਟ ਗੱਲਾਂ੍ਹ ਕਰਕੇ ਗਿਆ । ਮਾਲਿਕ ਦਾ ਪਿਉ ਮਾਲਕ ਨੂੰ ਖੂਬ ਗੁਸੇ ਹੋਇਆ ਮਾਲਕ ਭਰਿਆ ਪੀਤਾ ਵਿਕਰਮ ਦੇ ਦਵਾਲੇ ਹੋ ਗਿਆ । ਵਿਕਰਮ ਨੂੰ ਵੀ ਗੁੱਸਾ ਆ ਗਿਆ । ਉਸ ਨੇ ਸੋਚਿਆ ਇਕ ਤਾਂ ਮੈ ਜੁੰਮੇਵਾਰੀ ਦਾ ਬੋਝ ਚੁਕਦਾ ਹਾਂ, ਦੂਜਾ ਇਸ ਦੀਆ ਗਗਾ੍ਹਲਾ ਸੁਨਣੀਆਂ ਪੈਂਦੀਆਂ  ਹਨ । ਵਿਕਰਮ ਨੇ ਗੁੱਸੇ 'ਚ ਸਾਫ ਸਾਫ ਕਹਿ ਦਿੱਤਾ।  "ਤੁਹਾਨੂੰ ਕੋਲ ਕੰਮ ਨਹੀ ਕਰਨਾ, ਮੈ ਕੰਮ ਕਰਦਾ ਹਾਂ ਤੇ ਪੈਸੇ ਲੈਂਦਾ ਹਾਂ ਤੁਹਾਡੀਆ ਫਜੂਲ ਗੱਲਾਂ੍ਹ ਕਿਉ ਸੁਣਾ ? ਮੈ ਤੁਹਾਡਾ ਕੋਈ ਕਰਜਾ ਨਹੀ ਦੇਣਾ …..।"
ਕਾਹਲੀ-ਕਾਹਲੀ ਵਿਕਰਮ ਨੇ ਕੰਮ ਵਾਲੇ ਕੱਪੜੇ ਲਾਹੇ ਤੇ ਦੂਜਾ ਕਪੜੇ ਪਏ ਤੇ ਤੁਰ ਪਿਆ ਘਰ ਵੱਲ ਨੂੰ  । ਮਾਲਕ ਨੇ ਵੇਖਿਆ ਵਿਕਰਮ ਗੁੱਸੇ 'ਚ ਹੈ ਮਾਲਕ ਹੁਣ ਬੜੇ ਪਿਆਰ ਨਾਲੋ ਬੋਲਿਆ।
ਵਿਕਰਮ ਤੂੰ ਮੇਰਾ ਭਰਾ ਹੈ ਤੇਰੇ ਤੇ ਮਾਣ ਹੈ ਗੁੱਸਾ ਨਹੀ ਕਰੀਦਾ । ਠੰਡੇ ਦਿਮਾਗ ਨਾਲ ਸੋਚ ਇਹ ਦੁਕਾਨਦਾਰ ਸਾਲੇ ਬਹੁਤ ਚਲਾਕ ਹੁੰਦੇ ਨੇ । ਇਨਾਂ੍ਹ ਆਪ ਪਤਾ ਨਹੀ ਕਿੰਨ੍ਹੇ-ਕਿੰਨ੍ਹੇ ਲੋਕਾਂ ਦੇ ਪੈਸੇ ਦੇਣੇ ਹੁੰਦੇ ਹਨ । ਹੋਲੀ ਹੋਲੀ ਪੈਸੇ ਮੈ ਦੇ ਹੀ ਰਿਹਾ ਹਾਂ । ਤੈਨੂੰ ਤਾਂ ਪਤਾ ਹੈ ਮਾਰਕੀਟ ਕਿਵੇ ਚੱਲ ਰਹੀ ਹੈ । ਅਸੀਂ ਵੀ ਤਾਂ ਅੱਗੋ ਉਦਾਰ ਮਾਲ ਦੇਂਦੇ ਹਾਂ । ਅਸੀਂ ਤਾਂ ਲੋਕਾਂ ਦੇ ਘਰ ਨਹੀ ਜਾਂਦੇ । ਪਤਾ ਪਿਤਾ ਜੀ ਨੇ ਮੈਨੂੰ ਕਿੰਨ੍ਹੇ ਦਬਕੇ ਮਾਰੇ ਤੂੰ ਜੁਮੇਵਾਰ ਬੰਦਾ ਹੈ । ਤੂੰ ਤਾਂ ਮੇਰੀ ਸੱੱਜੀ ਬਾਂਹ ਹੈ । ਐਵੀ ਗੁੱਸਾ ਨਹੀ ਕਰੀਦਾ । ਦੋ ਕੁ ਦਿਨ ਘੁੰਮ ਫਿਰ ਆ ਫਿਰ ਕੰਮ ਤੇ ਆ ਜਾਵੇ ਮੂਰਖ ਨਾ ਹੋਵੇ ਤੇਰੀ ਤਾਂ ਆਪਣੀ ਫੈਕਟਰੀ ਹੈ….।"
ਵਿਕਰਮ ਨੇ ਉਸ ਫੈਕਟਰੀ ਵਿੱਚ ਕਾਫੀ ਸਮਾਂ ਕੰਮ ਕੀਤਾ । ਤਕਰੀਬਨ ਕਾਫੀ ਕੰਮ ਸਿੱਖ ਗਿਆ ਮਤੱਲਬ ਰੋਟੀ ਪਾਣੀ ਜੋਗਾ ਹੋ ਗਿਆ । ਆਪਣਾ ਨਿੱਜੀ ਕਾਰਖਾਨਾ ਜਾਂ ਦੁਕਾਨ ਪਾਉਣ ਦੇ ਕਾਬਲ ਹੋ ਗਿਆ। ਇਸ ਦਾ ਅਹਿਸਾਸ ਵਿਕਰਮ ਦੇ ਮਾਂ ਬਾਪ ਨੂੰ ਵੀ ਹੋ ਗਿਆ ਸੀ । ਰਾਹੂਲ, ਸ਼ਾਂਤੀ ਅਤੇ ਦੌਲਤ ਰਾਮ ਇਕੱਠੇ ਬੈਠੇ।
"ਰਾਹੁਲ ਬੇਟਾ…..।"
"ਹਾਂ ਪਿਤਾ ਜੀ ਦੱਸੋ…?"
"ਵਿਕਰਮ ਕੰਮ ਕਰਦਿਆ ਕਾਫੀ ਸਮਾਂ ਹੋ ਚੁੱਕਾ ਹੈ ਮਿਹਨਤੀ ਅਤੇ ਇਮਾਨਦਾਰ ਵੀ ਹੈ ਆਪਣੇ ਕੰਮ 'ਚ …..।" ਦੋਲਤ ਰਾਮ ਦੇ ਗੱਲਾਂ ਕਰਦਿਆਂ ਵਿਕਰਮ ਵੀ ਆ ਗਿਆ । "ਠੀਕ ਹੈ ਭਾਪਾ ਜੀ ਵਿਕਰਮ ਕੋਲ ਹੀ ਪੁੱਛ ਲੈਂਦੇ ਹਾਂ ਕਿਉ ਵਿਕਰਮ ਆਪਣਾ ਨਿੱਜੀ ਕਾਰੋਬਾਰ ਕਰ ਲਵੇਗਾ…।" 
"ਕਿਉ ਨਹੀ ਭਾਪਾ ਜੀ! ਅਤੇ ਰਾਹੂਲ ਭਾਅ ਜੀ ਮੈਨੂੰ ਕਾਫੀ ਕੰਮ ਆ ਗਿਆ ਹੈ । ਵੈਸੇ ਤਾਂ ਕਾਰੀਗਰ ਬੰਦਾ ਸਾਰੀ ਉਮਰ ਨਹੀ ਬਣਦਾ ਖਾਅ ਸਕਦਾ ਹੈ ….."
"ਕਿਉ ਸ਼ਾਤੀ ਵਿਕਰਮ ਨੂੰ ਦੁਕਾਨ ਲੈ ਦੇਂਦੇ ਹਾਂ । ਆਪੇ ਹੀ ਦੁਕਾਨਦਾਰੀ ਸੈਟ ਕਰ ਲਵੇਗਾ ।
"ਹਾਂ ਪਿਤਾ ਜੀ ਵਿਕਰਮ ਫੈਕਟਰੀ 'ਚ ਵੀ ਜੁਮੇਵਾਰੀ ਨਾਲ ਕੰਮ ਕਰਦਾ ਹੈ, ਜਦ ਮੇਰੇ ਕੋਲ ਸਮਾਂ ਹੋਵਗਾ ਮੈ ਆਪਣੇ ਭਰਾ ਦੀ ਪੂਰੀ ਪੂਰੀ ਮਦਦ ਕਰਾਂਗਾ । ਨਾਲੇ ਪਿਤਾ ਜੀ ਹੁਣ ਤੁਸੀ ਵੀ ਨੌਕਰੀ ਤੋ ਸੇਵਾ ਮੁਕਤ ਹੋਣ ਵਾਲੇ ਹੋ ਤੁਹਾਡੇ ਕੋਲ ਸਮਾਂ ਹੀ ਸਮਾਂ । ਮਾਲਕ ਨਾਲ ਵੀ ਗੱਲ ਕਰ ਲੈਣਾ ….।"
ਜਦ ਮਾਲਕ ਨਾਲ ਗੱਲ ਕੀਤੀ ਇਕ ਪੱਲ ਹੀ ਲਈ ਉਸ ਨੂੰ ਚਿੰਤਾ ਤਾਂ ਹੋਵੇ ਦੂਸਰੇ ਪਾਸੇ ਉਸ ਦਾ ਮਨ ਖੁਸ਼ ਹੋ ਗਿਆ ਉਸਦਾ ਭਰਾਵਾਂ ਵਰਗਾ ਵਿਕਰਮ ਦੀ ਜਿੰਦਗੀ ਦਾ ਸਵਾਲ ਹੈ । ਫੈਕਟਰੀ ਏਰੀਆ ਦੁਕਾਨ ਵੇਖੀ ਗਈ । ਸੁੱਖਣਾਂ ਸੁੱਖ ਕੇ ਭਾਗਾ ਵਾਲਾ ਦਿਨ ਆ ਗਿਆ । ਸਭ ਵਿਕਰਮ ਦੇ ਸ਼ੁਭਚਿੰਤਕ ਸਨ । ਵਿਕਰਮ ਅਤੇ ਸਭ ਦੀ ਮਿਹਨਤ ਰੰਗ ਲਿਆਈ  ਸੁੱਖ ਨਾਲ ਦੁਕਾਨ ਲੈ ਲਈ ਗਈ ।
"ਵਿਕਰਮ…।"
"ਹਾਂ ਭਾਪਾ ਜੀ ਦੱਸੋ …?"
"ਵਿਕਰਮ ਤੂੰ ਜਿਸ ਨੂੰ ਕਹਿਣ ਹੈ ਕਿਹਾ ਰਾਹੂਲ ਅਤੇ ਮੈ ਵੀ ਆਪਣੇ ਖਾਸ ਖਾਸ ਬੰਦਿਆਂ ਨੂੰ ਕਿਹਾ ਹੈ…।"
"ਬੇਟਾ ਆਪਣੇ ਮਾਲਕ ਨੂੰ ਵੀ ਜਰੂਰ ਸੱਦੀ …..।" ਸ਼ਾਤੀ ਕੋਲ ਬੈਠੀ ਚਾਅ ਨਾਲ ਬੋਲੀ।
"ਕਿਉ ਨਹੀ ਮੰਮੀ ਜੀ ਉਨਾਂ੍ਹ ਨੂੰ ਜਰੂਰ ਕਹਿਣਾ…।"
"ਕਿਉ ਨਹੀ ਆਪਣੇ ਪੁਰਾਣੀ ਮਾਲਕ ਨੂੰ ਵੀ ਸੱਦ ਲਈ ਬੰਦੇ ਦੀ ਇੱਜਤ ਮਾਣ ਹੀ ਹੁੰਦੀ ਹੈ….।" ਵਿਕਰਮ ਦੇ ਪਿਤਾ ਨੇ ਕਿਹਾ "ਅੱਛਾ ਭਾਪਾ ਜੀ….।"
ਉਹ ਭਾਗਾਂ ਵਾਲਾ ਦਿਨ ਆ ਗਿਆ । ਅੱਜ ਵਿਕਰਮ ਦੀ ਦੁਕਾਨ ਦਾ ਮਹੂਰਤ ਸੀ । ਸਭ ਖੁਸ਼ੀ ਨਾਲ ਇਕ ਦੂਜੇ ਦਾ ਮੂੰਹ ਮਿੱਠਾ ਕਰ ਰਹੇ ਸਨ ।