ਕਿਸਾਨ ਪੰਜਾਬ ਦਾ (ਕਵਿਤਾ)

ਬੇਅੰਤ ਬਾਜਵਾ   

Email: beantdhaula@gmail.com
Cell: +91 94650 00584
Address:
ਸੰਗਰੂਰ India
ਬੇਅੰਤ ਬਾਜਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰਕਾਰ ਦੀਆਂ ਮਾਰੂ ਨੀਤੀਆਂ 'ਤੇ ਨਕਲੀ ਰੇਹਾਂ ਸਪਰੇਆਂ ਨੇ,
ਅੱਧ ਮਰਿਆ  ਕਰ ਦਿੱਤਾ ਹੈ ਕਿਸਾਨ ਮੇਰੇ ਪੰਜਾਬ ਦਾ।

ਜਿਸ ਬੋਹੜ ਨੂੰ ਬੱਚਿਆਂ ਲਈ ਪਾਈ ਸੀ ਪੀਂਘ ਕਦੇ,
ਉਸੇ ਨੂੰ ਪਾ ਰੱਸਾ, ਮਰ ਰਿਹਾ ਕਿਸਾਨ ਮੇਰੇ ਪੰਜਾਬ ਦਾ।

ਦੁਨੀਆਂ ਨੇ ਦਿੱਤਾ ਦਰਜਾ ਭਾਵੇਂ ਅੰਨਦਾਤੇ ਦਾ,
ਪਰ ਭੁੱਖੇ ਢਿੱਡ ਸੌਂਦਾ ਹੈ ਕਿਸਾਨ ਮੇਰੇ ਪੰਜਾਬ ਦਾ।

ਮੁੜਦੀ ਨਾ ਕਿਸ਼ਤ ਬੈਂਕ ਦੀ ਕਰਜ਼ੇ ਦੀ ਪੰਡ ਭਾਰੀ ਏ
ਬੈਅ ਕਰ ਰਿਹਾ ਜ਼ਮੀਨ ਕਿਸਾਨ ਮੇਰੇ ਪੰਜਾਬ ਦਾ।

ਸ਼ਾਹੂਕਾਰਾਂ ਦਾ ਮੋਟਾ ਵਿਆਜ਼ 'ਤੇ ਬੈਂਕਾਂ ਦਾ ਡਰ ਏ
ਹਰ ਦਿਨ ਨਵੀਂ ਮੌਤ ਮਰਦਾ ਕਿਸਾਨ ਮੇਰੇ ਪੰਜਾਬ ਦਾ।

ਵੇਚਦਾ ਏ ਹਰ ਸਾਲ  ਫਸਲ ਭਾਵੇਂ ਲੱਖਾਂ ਦੀ
ਫਿਰ ਵੀ ਖੁਦਕੁਸ਼ੀ ਕਰ ਰਿਹਾ ਕਿਸਾਨ ਮੇਰੇ ਪੰਜਾਬ ਦਾ।