* ਨਿੱਕੀ ਨਿੱਕੀ ਕਣੀ ਛਿੰਦਿਆ!ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਮੋਹਰਾਂ ਦੀ ਥੈਲੀ ਤੇਰਾ ਬਾਪ ਵਾਰੇ
ਰੱਤਾ ਰੱਤਾ ਡੋਲਾ ਮਹਿਲੀਂ ਆ ਵੇ ਵੜੇ *
ਉਹ ਸੁਹਾਵਣੀ ਘੜੀ ਆ ਗਈ ਹੈ,
ਜਦੋਂ ਮਾਂ ਸਰਦਾਰਨੀ /ਸੀ੍ਰ ਮਤੀ…(ਵਿਆਹੁਲੇ ਮੁੰਡੇ ਦੀ ਮਾਂ ਦਾ ਨਾਂ)…… ਆਪਣ ੇ ਛਿਦੰ ੇ ਪੁੱਤ ……(ਵਿਆਹੁਲੇ ਮੁੰਡੇ ਦਾ ਨਾਂ)…… ਦ ੇ ਸ਼ਗਨ ਕਰਨ ਲਈ ਪੱਬਾਂ ਭਾਰ ਹੈ ਤੇ ਬਾਬਲ ……(ਵਿਆਹੁਲੇ ਮੁੰਡੇ ਦੇ ਪਿਤਾ ਦਾ ਨਾਂ)…… ਸਪੁੱਤਰ……( ਵਿਆਹੁਲੇ ਮੁੰਡੇ ਦੇ ਦਾਦਾ ਜੀ ਦਾ ਨਾਂ)……
ਸ:/ਸ੍ਰੀ:……(ਬੰਨੋ ਦੇ ਪਿਤਾ ਦਾ ਨਾਂ) ਤੇ ਸਰਦਾਰਨੀ /ਸ੍ਰੀਮਤੀ……( ਬੰਨੋ ਦੀ ਮਾਤਾ ਦਾ ਨਾਂ)…… ਵਾਸੀ……(ਬੰਨੋ ਦੇ ਪਿੰਡ/ਸ਼ਹਿਰ ਦਾ ਨਾਂ)……
ਹੋਰਾਂ ਦੀ ਧੀ……( ਬੰਨੋ ਦਾ ਨਾਂ)……ਦਾ ਰੱਤਾ ਰੱਤਾ ਡੋਲਾ ਆਪਣੇ ਮਹਿਲੀਂ (ਵਿਆਹੁਲੇ ਮੁੰਡੇ ਦੇ ਘਰ ਦਾ ਸਿਰਨਾਵਾਂ)…… ਲਿਆਉਣ ਲਈ ਉਤਾਵਲਾ ਹੈ
ਇਹਨਾਂ ਕਿਰਮਚੀ ਪਲਾਂ ਦਾ ਪਹਿਲਾ ਸ਼ਗਨ ਹੈ 'ਕੁੜਮਾਈ' ਵਿਆਹੀ ਜਾਣ ਵਾਲੀ ਜੋੜੀ ਦਾ ਇਕ ਦੂਜੇ ਦੇ ਹੱਥ ਵਿੱਚ ਛਾਪ-ਛੱਲਾ ਪਾ ਕੇ ਸਦਾ ਇਕ ਦੂਜੇ ਦਾ ਹੱਥ ਫੜੀ ਰੱਖਣ ਦਾ ਇਕਰਾਰ ਇਹ ਰੋਪਨਾ ਆਪ ਦੀਆਂ ਅਸੀਸੜੀਆਂ ਨਾਲ ਹੀ ਸੁਹੰਢਣੇ ਮੁਕਾਮ 'ਤੇ ਪਹੁੰਚਣੀ ਹੈ
ਇਸ ਲਈ ਮਿਤੀ……ਨੂੰ ……ਵਜੇ…… ……(ਸਥਾਨ ਦਾ ਨਾਮ ਤੇ ਸਿਰਨਾਵਾਂ)……ਵਿਖੇ ਜ਼ਰੂਰ ਪਹੁੰਚਿਓ!
ਮੋਹ-ਭਿੱਜਿਆ ਬੁਲਾਵਾ ਭੇਜਦੇ ਹੋਏ
……(ਜਿਸਦਾ ਵੀ ਨਾਂ ਲਿਖਣਾ ਹੋਵੇ)……ਸਿਰਨਾਵਾਂ……
ਫੋਨ ਨੰ:……ਈਮੇਲ……ਆਦਿ
'ਕੁੜਮਾਈ' ਅਤੇ 'ਸਵਾਗਤੀ ਸਮਾਰੋਹ' ਦਾ ਕਾਰਡ ਆਮ ਤੌਰ 'ਤੇ ਇਕ ਸਫ਼ੇ ਦਾ ਹੁੰਦਾ ਹੈ ਅਤੇ 'ਵਿਆਹ' ਦਾ ਕਾਰਡ ਆਮ ਤੌਰ 'ਤੇ ਚਾਰ ਸਫ਼ੇ ਦਾ ਹੁੰਦਾ ਹੈ,
ਪਰ ਲੋੜ ਅਨੁਸਾਰ ਸਫ਼ੇ ਵੱਧ-ਘੱਟ ਕੀਤੇ ਜਾ ਸਕਦੇ ਹਨ। 'ਦੁਆਵਾਂ ਦੇ ਸ਼ਗਨ' ਸਾਕ-ਸਬੰਧੀਆਂ ਵੱਲੋਂ ਕਾਗਜ਼ ਉੱਤੇ ਲਿਖ ਕੇ ਲਿਫਾਫੇ ਵਿਚ ਪਾ ਕੇ ਦਿੱਤੇ ਜਾ ਸਕਦੇ ਹਨ। ਖਾਲੀ ਥਾਂ ਉੱਤੇ ਨਾਮ, ਸਿਰਨਾਵਾਂ, ਫੋਨ, ਮਿਤੀ, ਸਥਾਨ, ਸਮਾਂ ਆਦਿ ਭਰ ਲਏ ਜਾਣ।
ਮੁੰਡੇ ਦੇ ਵਿਆਹ ਦਾ ਕਾਰਡ
ਕਾਰਡ ਵਾਲੇ ਲਿਫਾਫੇ ਦੇ ਸਾਹਮਣੇ ਪਾਸੇ ਜਾਂ
ਮਿਠਾਈ ਵਾਲੇ ਡੱਬੇ ਉੱਪਰ
ਉੱਤੇ:
* ਆ ਵੇ ਬੰਨਾ!ਬੰਨ੍ਹ ਸ਼ਗਨਾਂ ਦਾ ਗਾਨਾ
ਗਾਨੇ ਦੇ ਫੁੰਮਣ ਚਾਰ ਮੇਰੇ ਬੰਨੜੇ ਦੇ *
……(ਲਾੜੇ ਦਾ ਨਾਂ)……ਦਾ
ਤੇ……(ਲਾੜੀ ਦਾ ਨਾਂ)……ਦਾ ਸ਼ੁਭ ਸੰਜੋਗ
ਮਿਤੀ:……ਦਿਨ……
ਹੇਠਾਂ:
……(ਲਾੜੇ ਦੇ ਮਾਤਾ-ਪਿਤਾ ਦਾ ਨਾਂ)……ਸਿਰਨਾਵਾਂ……
ਫੋਨ ਨੰ:……ਈਮੇਲ……ਆਦਿ
ਕਾਰਡ ਦਾ ਪਹਿਲਾ ਸਫ਼ਾ
# ਲਖ ਖੁਸੀਆ ਪਾਤਸਾਹੀਆ ਜੇ ਸਤਿਗੁਰ ਨਦਰਿ ਕਰੇਇ #
ਸਾਡੀ ਕੁੱਲ ਦੇ ਨੂਰ ……(ਲਾੜੇ ਦਾ ਨਾਮ) ……
ਦੇ ਲੜ ਲੱਗ ਕੇ
……(ਲਾੜੀ ਦੇ ਮਾਂ-ਬਾਪ ਦਾ ਨਾਮ)……
ਹੋਰਾਂ ਦੇ ਘਰ ਦੀ ਰੌਸ਼ਨੀ ……( ਲਾੜੀ ਦਾ ਨਾਮ)……
……ਤਾਰੀਖ……ਨੂੰ
ਸਾਡੇ ਵਿਹੜੇ ਆ ਰਹੀ ਹੈ
ਆਓ!
ਨੈਣਾਂ ਅੰਦਰ ਮੋਹ ਦੀ ਗਾਗਰ ਭਰ ਕੇ
ਤੇ ਉਹਦੇ ਪੱਲੇ ਵਿੱਚ ਅਸੀਸਾਂ ਦੇ ਪਤਾਸੇ ਪਾ ਕੇ
ਉਹਨੂੰ ਜੀਅ ਆਇਆਂ ਕਹੀਏ!
ਇਹਨਾਂ ਕਰਮਾਂ ਵਾਲੇ ਪਲਾਂ ਵਿੱਚ
ਅਸੀਂ ਸਾਰਾ ਪਰਿਵਾਰ
ਤੁਹਾਡੀ ਪੈੜ-ਚਾਲ
ਆਪਣੀ ਦਹਿਲੀਜ਼ 'ਤੇ ਸੁਣਨੀ ਲੋਚਦੇ ਹਾਂ……
ਮਾਤਾ-ਪਿਤਾ ਦਾ ਨਾਮ ਜਾਂ ਹੋਰ ਜਿਸਦਾ ਵੀ ਲਿਖਣਾ ਹੋਵੇ……
ਸਿਰਨਾਵਾਂ……ਫੋਨ ਨੰ:……
ਕਾਰਡ ਦਾ ਦੂਜਾ ਸਫ਼ਾ
ਮਾਊ ਦੇ ਆਂਗਣ:
(ਜੇ ਕੋਈ ਰਸਮ/ਜਸ਼ਨ ਕਿਸੇ ਹੋਰ ਸਥਾਨ 'ਤੇ ਹੈ ਤਾਂ ਉਸਦੇ ਸਾਹਮਣੇ ਸਿਰਨਾਵਾਂ ਦੇ ਦਿੱਤਾ ਜਾਵੇ)
ਮਾਂਈਆਂ/ਵਟਣਾ/ਹਲਦੀ-ਹੱਥ
ਮਿਤੀ……ਦਿਨ……ਸ਼ਾਮ……ਵਜੇ
* ਜਦੋਂ ਲੱਗਿਆ ਵੀਰਾ ਤੈਨੂੰ ਮਾਂਈਆਂ ਵੇ!
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ! *
ਘੋੜੀਆਂ-ਜਾਗੋ-ਗਿੱਧਾ/ਗੀਤ-ਸੰਗੀਤ
ਮਿਤੀ……ਦਿਨ……ਸ਼ਾਮ……ਵਜੇ
* ਘੋੜੀ ਤੇਰੀ ਵੇ ਮੱਲਾ ਸੋਹਣੀ, ਸਜਦੀ ਕਾਠੀਆਂ ਦੇ ਨਾਲ
ਕਾਠੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ! *
ਲੱਖਾਂ ਮੰਨਤਾਂ ਮੰਨ ਕੇ ਆਏ ਇਸ ਸੁਵੇਲੇ ਨੂੰ
ਆਪਣੀ ਤੇਜੱਸਵੀ ਸ਼ਮੂਲੀਅਤ ਸੰਗ
ਤੁਸੀਂ ਹੀ ਸ਼ਾਨਮੱਤਾ ਕਰਨਾ ਹੈ
ਜਾਗੋ ਕੱਢ ਕੇ ਮੜਕ ਨਾਲ ਤੁਰਦੀਆਂ
ਨਾਨਕੀਆਂ-ਦਾਦਕੀਆਂ ਦਾ
ਕਮਾਲ ਵੀ ਦੇਖਣਾ ਹੈ
ਤੇ ਗਿੱਧੇ ਵਿੱਚ ਬੋਲੀਆਂ ਪਾ ਕੇ
ਨੱਚ-ਨੱਚ ਧਰਤੀ ਵੀ ਹਿਲਾਉਣੀ ਹੈ
ਆਇਓ ਜ਼ਰੂਰ !
ਜੀਅ ਆਇਆਂ ਕਹਿਣਗੇ: ਨਾਨਕੇ-ਦਾਦਕੇ
ਕਾਰਡ ਦਾ ਤੀਜਾ ਸਫ਼ਾ
ਬਾਬਲ ਦੇ ਘਰ……ਤਾਰੀਖ ……ਦਿਨ: ……
(ਜੇ ਕੋਈ ਰਸਮ/ਜਸ਼ਨ ਕਿਸੇ ਹੋਰ ਸਥਾਨ 'ਤੇ ਹੈ ਤਾਂ ਉਸਦੇ ਸਾਹਮਣੇ ਸਿਰਨਾਵਾਂ ਭਰ ਦਿੱਤਾ ਜਾਵੇ)
ਨ੍ਹਾਈ-ਧੋਈ: ਪਹੁ-ਫੁਟਾਲੇ ਦੇ ਨਾਲ ਨਾਲ
* ਆਂਗਣ ਚਿੱਕੜ ਕਿਹਨੇ ਕੀਤਾ ਵੇ!ਕਿਹਨੇ ਡੋਲ੍ਹਿਆ ਪਾਣੀ
ਰਾਜੇ ਬੇਟੜਾ ਨ੍ਹਾਤੜਾ ਨੀ ! ਉਹਨੇ ਡੋਲ੍ਹਿਆ ਪਾਣੀ *
ਸਿਹਰਾ-ਬੰਦੀ: ……ਸੁਬਹ ……ਵਜੇ
* ਪੁੱਛਦੀ-ਪੁਛਾਉਂਦੀ ਮਾਲਣ ਆਈ ਸ਼ਾਦੀ ਵਾਲਾ ਕਿਹੜਾ ਘਰ ਨੀ
ਉੱਚੜੇ ਤੰਬੂ, ਸਬਜ਼ ਕਨਾਤਾਂ, ਸ਼ਾਦੀ ਵਾਲਾ ਉਹੋ ਘਰ ਨੀ
ਆ ਨੀ ਮਾਲਣ ਬੈਠ ਦਲੀਜ਼ੇ, ਕਰ ਲੈ ਸਿਹਰੇ ਦਾ ਮੁੱਲ ਨੀ *
ਜੰਨ ਦੀ ਚੜ੍ਹਾਈ: ……ਸਵੇਰੇ ……ਵਜੇ
* ਏਹਨੀਂ ਰਾਹੀਂ ਕਸੁੰਭਾ ਅੱਜ ਖਿੜਿਆ
ਏਹਨੀਂ ਰਾਹੀਂ ਮੇਰਾ ਵੀਰਾ ਜੰਨ ਚੜ੍ਹਿਆ
ਏਹਨਾਂ ਰਾਹਾਂ ਦਾ ਰੇਤਾ ਖੰਡ ਬਣਿਆ *
ਤੁਹਾਡੀ ਮੁਹੱਬਤੀ ਆਮਦ
ਇਸ ਸ਼ਗਨਾਂ-ਰੱਤੇ ਦਿਹਾੜੇ ਨੂੰ
ਚਾਰ ਚੰਦ ਲਗਾਏਗੀ
ਜ਼ਰੂਰ ਉਪੜਿਓ!
ਅਸੀਂ ਅੰਤਾਂ ਦੇ ਉਮਾਹ ਨਾਲ
ਆਪ ਨੂੰ ਉਡੀਕ ਰਹੇ ਹੋਵਾਂਗੇ
ਮਾਤਾ-ਪਿਤਾ ਦਾ ਨਾਮ ਜਾਂ ਹੋਰ ਜਿਸਦਾ ਵੀ ਲਿਖਣਾ ਹੋਵੇ ……
ਸਿਰਨਾਵਾਂ ……ਫੋਨ ਨੰ: ……
ਚੌਥਾ/ਆਖਰੀ ਸਫ਼ਾ
ਆਉਣ ਵਾਲੀ ਬੰਨੋ ਨੂੰ:
ਆ ਮੇਰੇ ਘਰ ਸੋਹਣੀਏ! ਤੈਨੂੰ ਜ਼ਿੰਦਗੀ ਦਾ ਵਰ ਦਿਆਂ
ਆ ਨੀ ਬੰਨੋ ਰਾਣੀਏਂ! ਝੋਲੀ 'ਚ ਖੁਸ਼ੀਆਂ ਭਰ ਦਿਆਂ
ਬਾਗਾਂ ਦੇ ਸਭ ਫੁੱਲ ਤੇਰੇ ਰਾਹਾਂ ਵਿੱਚ ਵਿਛਾ ਦਿਆਂ
ਆਸਾਂ ਦੀ ਨਰੇਲ ਸੁੱਚੀ, ਪੱਲੇ ਦੇ ਵਿੱਚ ਪਾ ਦਿਆਂ
ਆ ਕਿ ਤੈਨੂੰ ਮੌਲੀਆਂ ਦਾ, ਮਹਿੰਦੀਆਂ ਦਾ ਵਰ ਦਿਆਂ
ਆ ਨੀ ਬੰਨੋ ਰਾਣੀਏਂ! ਝੋਲੀ 'ਚ ਖੁਸ਼ੀਆਂ ਭਰ ਦਿਆਂ
ਕਾਸ਼ਨੀ ਕੋਈ ਸੰਦਲੀ, ਧੁੱਪਾਂ ਦੇ ਲੀੜੇ ਪਾ ਦਿਆਂ
ਚੰਨ ਦੇ ਕੁੜਤੀ ਤੇਰੀ ਨੂੰ ਫੇਰ ਬੀੜੇ ਲਾ ਦਿਆਂ
ਅੰਬਰਾਂ ਤੋਂ ਲਾਹ ਕੇ ਤਾਰੇ ਮਾਂਗ ਦੇ ਵਿੱਚ ਜੜ ਦਿਆਂ
ਆ ਮੇਰੇ ਘਰ ਸੋਹਣੀਏ! ਤੈਨੂੰ ਜ਼ਿੰਦਗੀ ਦਾ ਵਰ ਦਿਆਂ
ਸੱਤੇ ਸੁਰ ਪਰੋ ਕੇ ਤੇਰੇ ਪੈਰੀਂ ਝਾਂਜਰ ਪਾ ਦਿਆਂ
ਮੱਥੇ ਉੱਤੇ ਲਿਸ਼ਕਦੇ, ਲੇਖਾਂ ਦੀ ਬਿੰਦੀ ਲਾ ਦਿਆਂ
ਤੇਰਿਆਂ ਨੈਣਾਂ ਦੇ ਅੰਦਰ, ਖ਼ਾਬ ਰੰਗਲੇ ਧਰ ਦਿਆਂ
ਆ ਨੀ ਬੰਨੋ ਰਾਣੀਏਂ! ਝੋਲੀ 'ਚ ਖੁਸ਼ੀਆਂ ਭਰ ਦਿਆਂ
ਲਾਹ ਕੇ ਤੈਨੂੰ ਡੋਲਿਉਂ , ਦੇਹਲੀ 'ਤੇ ਤੇਲ ਡੋਲ੍ਹ ਕੇ
ਪੰਜ ਨਦੀਆਂ ਦੇ ਪਾਣੀ ਦੇ ਵਿੱਚ, ਪੰਜ ਪਤਾਸੇ ਘੋਲ ਕੇ
ਤੇਰੇ ਸਿਰ ਤੋਂ ਵਾਰ ਕੇ, ਬਲਾਵਾਂ ਦੂਰ ਕਰ ਦਿਆਂ
ਆ ਮੇਰੇ ਘਰ ਸੋਹਣੀਏ! ਤੈਨੂੰ ਜ਼ਿੰਦਗੀ ਦਾ ਵਰ ਦਿਆਂ
ਆ ਨੀ ਬੰਨੋ ਰਾਣੀਏਂ! ਝੋਲੀ 'ਚ ਖੁਸ਼ੀਆਂ ਭਰ ਦਿਆਂ
ਆ ਨੀ ਭਾਗਾਂ ਵਾਲੀਏ! ਤੈਨੂੰ ਜ਼ਿੰਦਗੀ ਦਾ ਵਰ ਦਿਆਂ!
ਮੁੰਡੇ ਦੇ ਵਿਆਹ ਦੇ ਕਾਰਡ ਦੀ ਦੂਜੀ ਵੰਨਗੀ
ਕਾਰਡ ਵਾਲੇ ਲਿਫਾਫੇ ਦੇ ਸਾਹਮਣੇ ਪਾਸੇ ਜਾਂ
ਮਿਠਾਈ ਵਾਲੇ ਡੱਬੇ ਉੱਪਰ:
ਉੱਤੇ :
* ਜਿਸ ਘਰ ਜਨਮਿਆ ਪੁੱਤ ਵੇ ਬਾਬਲਾ!
ਮਾਰ ਨਗਾਰਾ ਢੁੱਕ ਵੇ ਬਾਬਲਾ! *
……(ਵਿਆਹੁਲੇ ਮੁੰਡੇ ਦਾ ਨਾਂ)……ਦਾ
ਤੇ ……(ਬੰਨੋ ਦਾ ਨਾਂ)……ਦਾ ਸ਼ੁਭ ਵਿਆਹ-ਜੋੜ
……ਮਿਤੀ:……ਦਿਨ……
ਹੇਠਾਂ:
……(ਵਿਆਹੁਲੇ ਮੁੰਡੇ ਦੇ ਮਾਤਾ-ਪਿਤਾ ਦਾ ਨਾਂ)……
ਸਿਰਨਾਵਾਂ……ਫੋਨ ਨੰ:……ਈਮੇਲ……ਆਦਿ
ਕਾਰਡ ਦਾ ਪਹਿਲਾ ਸਫ਼ਾ
# < ਸਤਿਗੁਰ ਪ੍ਰਸਾਦਿ॥
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥
ਮਿਹਰ ਕਰੇ ਜਿਸੁ ਮਿਹਰਵਾਨ ਤਾਂ ਕਾਰਜੁ ਆਵੈ ਰਾਸਿ॥#
ਅਸੀਂ, ਸਰਦਾਰਨੀ/ਸ੍ਰੀ ਮਤੀ…(ਵਿਆਹੁਲੇ ਮੁੰਡੇ ਦੀ ਮਾਤਾ ਦਾ ਨਾਂ)… ਅਤੇ ਸਰਦਾਰ/ ਸ੍ਰੀ ……( ਵਿਆਹੁਲੇ ਮੁੰਡੇ ਦੇ ਪਿਤਾ ਦਾ ਨਾਂ)…… ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਦੀ ਬਖ਼ਸ਼ਿਸ਼……( ਵਿਆਹੁਲੇ ਮੁੰਡੇ ਦਾ ਨਾਮ)… ਦਾ ਸੁੱਖਾਂ-ਲੱਧਾ ਵਿਆਹ-ਜੋੜ ਇਕ ਹੋਰ ਬਖ਼ਸ਼ਿਸ਼……(ਬੰਨੋ ਦਾ ਨਾਮ)……
ਸਪੁੱਤਰੀ ਸਰਦਾਰਨੀ/ਸ੍ਰੀ ਮਤੀ…… (ਬੰਨੋ ਦੀ ਮਾਤਾ ਦਾ ਨਾਮ)……ਅਤੇ ਸਰਦਾਰ/ਸ੍ਰੀ……(ਬੰਨੋ ਦੇ ਪਿਤਾ ਦਾ ਨਾਮ )…… ਵਾਸੀ……(ਬੰਨੋ ਦੇ ਪਿੰਡ/ਸ਼ਹਿਰ ਦਾ ਨਾਮ)…… ਨਾਲ ਮਿਤੀ……ਨੂੰ ਹੋਣਾ ਨੀਯਤ ਹੋਇਆ ਹੈ ਸਾਡੇ ਦਿਲ ਦੇ ਧੁਰ ਅੰਦਰਲੀ ਚਾਹਤ ਹੈ ਕਿ ਤੁਸੀਂ ਪਰਿਵਾਰ ਸਮੇਤ ਹਰ ਰਸਮ-ਰਿਵਾਜ਼ ਵਿੱਚ ਸ਼ਾਮਿਲ ਹੋਵੋ ਇਸ ਲਈ ਗੁਜ਼ਾਰਿਸ਼ ਹੈ ਕਿ ਤੁਹਾਡੇ ਚੰਦਨਮਈ ਕਦਮਾਂ ਦੀ ਆਹਟ ਉਡੀਕਦੇ ਸਾਡੇ ਦਰਾਂ 'ਤੇ ਜ਼ਰੂਰ ਉੱਪੜਿਓ! ……ਮਾਤਾ ਪਿਤਾ ਦਾ ਨਾਮ
ਸਿਰਨਾਵਾਂ……ਫੋਨ ਨੰ:……ਈਮੇਲ……ਆਦਿ…
ਕਾਰਡ ਦਾ ਦੂਜਾ ਸਫ਼ਾ
ਅੰਮੀ ਦੇ ਵਿਹੜੇ (ਜੇ ਕੋਈ ਰਸਮ/ਜਸ਼ਨ ਕਿਸੇ ਹੋਰ ਸਥਾਨ 'ਤੇ ਹੈ ਤਾਂ ਉਸਦੇ ਸਾਹਮਣੇ ਸਿਰਨਾਵਾਂ ਦੇ ਦਿੱਤਾ ਜਾਵੇ)
ਮਾਈਂਆਂ/ਵਟਣਾ/ਹਲਦੀ-ਹੱਥ:
……ਮਿਤੀ……ਦਿਨ……ਸਮਾਂ……ਵਜੇ
* ਮੈਂ ਵਾਰੀ ਪਹਿਲਾ ਬੰਨਾ ਕੀਹਨੇ ਲਾਇਆ ?
ਮਾਂ ਤਾਂ ਤੇਰੀ ਸਰਬ-ਸੁਹਾਗਣ,ਪਹਿਲਾ ਬੰਨਾ ਉਹਨੇ ਲਾਇਆ *
ਘੋੜੀਆਂ-ਜਾਗੋ-ਗਿੱਧਾ/ਗੀਤ-ਸੰਗੀਤ
……ਮਿਤੀ……ਦਿਨ……ਸ਼ਾਮ……ਵਜੇ
* ਨੀ ਰਵੇਲ ਘੋੜੀ! ਦਾਦੇ ਵਿਹੜੇ ਜਾ
ਬਾਬੇ ਦੇ ਮਨ ਸ਼ਾਦੀਆਂ, ਤੇਰੀ ਦਾਦੀ ਦੇ ਮਨ ਚਾਅ *
ਤੁਹਾਡੇ ਆਉਣ ਨਾਲ ਹੀ
ਗਿੱਧੇ ਦਾ ਪਿੜ ਬੱਝਣਾ ਹੈ
ਭੰਗੜੇ ਨੇ ਭਰ ਜੋਬਨ 'ਤੇ ਆਉਣਾ ਹੈ
ਤੇ ਗੀਤਾਂ ਦੀ ਜਲਤਰੰਗ ਨਾਲ
ਲਹਿਰਾਉਂਦੀ ਫਿਜ਼ਾ ਵਿੱਚ
ਗੰਨੇ ਦੇ ਰਸ ਵਰਗਾ
ਸਰੂਰ ਘੁਲਣਾ ਹੈ
ਵਕਤ ਸਿਰ ਪਹੁੰਚ ਜ਼ਰੂਰ ਜਾਣਾ!
ਸੁਆਗਤ ਕਰਨਗੇ: ਨਾਨਕੇ-ਦਾਦਕੇ
ਕਾਰਡ ਦਾ ਤੀਜਾ ਸਫ਼ਾ
ਬਾਬਲ ਦੇ ਘਰ……ਮਿਤੀ……ਦਿਨ……(ਜੇ ਕੋਈ ਰਸਮ/ਜਸ਼ਨ ਕਿਸੇ ਹੋਰ ਸਥਾਨ 'ਤੇ ਹੈ ਤਾਂ ਉਸਦੇ ਸਾਹਮਣੇ ਸਿਰਨਾਵਾਂ ਭਰ ਦਿੱਤਾ ਜਾਵੇ)
ਨ੍ਹਾਈ-ਧੋਈ: ਸੂਰਜ ਦੀ ਟਿੱਕੀ ਦੇ ਉਗਦਿਆਂ:
* ਵਿਹੜੇ ਵਿੱਚ ਖਾਰਾ ਗੱਡਿਆ
ਖਾਰਿਓਂ ਉਤਾਰ ਮਾਮਾ ਵੱਡਿਆ! *
ਸਿਹਰਾਬੰਦੀ: ਸਰਘੀ ਦੇ ਨਾਲ ਨਾਲ……ਵਜੇ
* ਵੇ! ਲਾਹੌਰੋਂ ਮਾਲਣ ਆਈ ਵੀਰਾ
ਤੇਰਾ ਸਿਹਰੜਾ ਗੁੰਦ ਲਿਆਈ ਵੀਰਾ
ਤੇਰੇ ਸਿਹਰੜੇ ਦਾ ਕੀ ਮੁੱਲ ਵੀਰਾ
ਇਕ ਲੱਖ ਤੇ ਡੇਢ ਹਜ਼ਾਰ ਬੀਬੀ *
ਜੰਨ ਦਾ ਚੜ੍ਹਾਅ: ਸੁਨਹਿਰੀ ਕਿਰਨਾਂ ਦੇ ਸੰਗ ਸੰਗ….ਵਜੇ
* ਹੱਥ ਕੰਗਨਾ ਮੁੱਖ ਸਿਹਰਾ,ਤੇਰੇ ਮੋਢੇ ਧਰੀ ਤਲਵਾਰ
ਸਹੁਰੇ ਘਰ ਵੀਰਾ ਇਉਂ ਢੁਕੀਂ,ਜਿਉਂ ਢੁੱਕਦਾ ਜ਼ੈਲਦਾਰ *
ਇਹੋ ਜਿਹੇ ਰੰਗਲੇ ਸਮੇਂ
ਆਪ ਜਿਹੇ ਸਾਕ-ਸਬੰਧੀਆਂ ਨਾਲ ਹੀ ਸੋਭਦੇ ਨੇ
ਤੇ ਆਪ ਜਿਹੀਆਂ ਸ਼ਖਸ਼ੀਅਤਾਂ ਕਰਕੇ ਹੀ ਇਹੋ ਜਿਹੇ ਦਿਹਾੜੇ
ਚੇਤਿਆਂ ਦੇ ਵਰਕਿਆਂ ਉੱਤੇ
ਗੂੜ੍ਹੀ ਪੱਕੀ ਸਿਆਹੀ ਨਾਲ ਲਿਖੇ ਜਾਂਦੇ ਨੇ
ਆ ਜਾਇਓ!
ਅਸੀਂ ਤੁਹਾਡੇ ਇਕ ਇਕ ਕਦਮ ਦੀ ਇੰਤਜ਼ਾਰ ਵਿੱਚ ਹਾਂ
ਮਾਤਾ-ਪਿਤਾ ਦਾ ਨਾਮ ਜਾਂ ਹੋਰ ਜਿਸਦਾ ਵੀ ਲਿਖਣਾ ਹੋਵੇ……
ਸਿਰਨਾਵਾਂ ……ਫੋਨ ਨੰ:……
ਕਾਰਡ ਦਾ ਚੌਥਾ/ਆਖਰੀ ਸਫ਼ਾ
ਆਉਣ ਵਾਲੀ ਬੰਨੋ ਨੂੰ:
ਤੂੰ ਆ ਜਾ ਇਸ ਵਿਹੜੇ ਵਿੱਚ ਪੁੰਨਿਆ ਦੀ ਰਾਤ ਬਣਕੇ
ਤਾਰੇ ਉਡੀਕਦੇ ਨੇ ਤੈਨੂੰ ਬਰਾਤ ਬਣਕੇ!
ਤੂੰ ਆ ਜਾ ਇਸ ਵਿਹੜੇ ਵਿੱਚ ਸੱਜਰਾ ਗੁਲਾਬ ਬਣਕੇ
ਪਾਣੀ ਉਡੀਕਦੇ ਨੇ ਤੈਨੂੰ ਚਨਾਬ ਬਣਕੇ!
ਤੂੰ ਆ ਜਾ ਇਸ ਵਿਹੜੇ ਵਿੱਚ ਸੂਹੀ ਸਵੇਰ ਹੋ ਕੇ
ਸੂਰਜ ਉਡੀਕਦਾ ਹੈ ਕਿਰਨਾਂ ਦਾ ਤੇਲ ਚੋ ਕੇ!
ਤੂੰ ਆ ਜਾ ਇਸ ਵਿਹੜੇ ਵਿੱਚ ਪਰੀਆਂ ਦਾ ਗੀਤ ਹੋ ਕੇ
ਖੁੱਲ੍ਹੇ ਨੇ ਬੂਹੇ ਸਾਰੇ ਸੁੱਚੀ ਪ੍ਰੀਤ ਹੋ ਕੇ!
ਤੂੰ ਆ ਜਾ ਇਸ ਵਿਹੜੇ ਵਿੱਚ ਮਖ਼ਮਲ 'ਤੇ ਪੱਬ ਧਰਕੇ
ਪਾਣੀ ਦੀ ਥਾਵੇਂ ਵਾਰਾਂ ਗੜਵੀ 'ਚ ਦੁੱਧ ਭਰਕੇ!
ਇਸ ਵਿਹੜੇ ਦਾ ਹਰ ਕੋਨਾ, ਤੇਰੇ ਤੋਂ ਵਾਰੀ ਜਾਵੇ
ਚਮਕਣ ਨਸੀਬ ਤੇਰੇ, ਰੱਬ ਰਾਜ-ਭਾਗ ਲਾਵੇ!
ਮੁੰਡੇ ਦੇ ਵਿਆਹ ਦੇ ਕਾਰਡ ਵਿੱਚ ਵਰਤੇ ਜਾਣ ਵਾਲੇ ਕੁਝ
ਹੋਰ ਗੀਤਾਂ ਦੀਆਂ ਤੁਕਾਂ:
1. * ਕਿਉਂ ਖੜ੍ਹਾ ਵੀਰਾ!ਕਿਉਂ ਖੜ੍ਹਾ,ਕਿਉਂ ਖੜ੍ਹਾ ਦਿਲਗੀਰ
ਗੱਡਾ ਦੇਣਗੇ ਪਿਆਰ ਦਾ,ਤੇਰੇ ਮਗਰ ਲਾਉਣਗੇ ਹੀਰ *
2. * ਸਿਹਰੇ ਵਾਲਿਆ ਵੀਰਾ ਵੇ ! ਤੇਰਾ ਸੋਨੇ ਦਾ ਸਿਹਰਾ
ਤੇਰੇ ਸਿਹਰੇ ਦੀ ਵਡਿਆਈ ਵੇ!ਤੈਨੂੰ ਖਲਕਤ ਦੇਖਣ ਆਈ *
3. * ਜਦੋਂ ਚੜ੍ਹਿਆ ਵੀਰਾ!ਘੋੜੀ ਵੇ
ਤੇਰੇ ਨਾਲ ਭਰਾਵਾਂ ਦੀ ਜੋੜੀ ਵੇ ਲਟਕੇਂਦੇ ਵਾਲ ਸੋਨੇ ਦੇ
ਸੋਹਣਿਆ ਵੀਰਾ!ਮੈਂ ਤੈਨੂੰ ਘੋੜੀ ਚੜ੍ਹੇਨੀ ਆਂ *
4. * ਵੀਰਾ ਕੱਕੀਆਂ ਤੇ ਚੰਬੀਆਂ ਘੋੜੀਆਂ
ਵੇ ਤੂੰ ਕਿਹੜੀ ਦਾ ਅਸਵਾਰ
ਨੀ ਚੁਣ ਲਿਆਓ ਚੰਬਾ ਤੇ ਗੁਲਾਬ
ਗੁੰਦ ਲਿਆਓ ਵੀਰਿਆਂ ਦੇ ਹਾਰ *
5. * ਕਿਸ ਤੇਰਾ ਮੋਢਾ ਚਿੱਤਰਿਆ!ਜੀਉ ਮੇਰੇ ਜਾਦੜਿਆ!
ਕਿਸ ਤੇਰਾ ਕਾਜ ਰਚਾਇਆ,ਸੁੱਖੀਂ ਲੱਧੜਿਆ!
ਬਾਬੇ ਮੋਢਾ ਚਿੱਤਰਿਆ,ਜੀਉ ਮੇਰੇ ਜਾਦੜਿਆ
ਤੇਰੇ ਬਾਬਲ ਕਾਜ ਰਚਾਇਆ,ਸੁੱਖੀਂ ਲੱਧੜਿਆ *
6. * ਹਾਰੇ ਦੁੱਧ ਕੜ੍ਹੇਂਦੀਏ ਨੀ! ਉੱਤੇ ਆਈ ਆ ਮਲਾਈ
( ...ਜਿਹਨੂੰ ਵਧਾਈ ਦੇਣੀ ਹੋਵੇ ਉਹਦਾ ਨਾਂ)… ਬੀਬੀ ਰਾਣੀਏਂ ਨੀ! ਸਾਡੀ ਮੰਨ ਲੈ ਵਧਾਈ *
ਸਵਾਗਤੀ-ਸਮਾਰੋਹ (ਰਿਸੈਪਸ਼ਨ) ਦਾ ਕਾਰਡ
……(ਸਥਾਨ ਦਾ ਨਾਂ ਤੇ ਸਿਰਨਾਵਾਂ) ……
ਮਿਤੀ ……ਦਿਨ …… ਸਮਾਂ ……
* ਉੱਤਰ ਬੰਨੋ ਡੋਲਿਓਂ! ਕੋਈ ਦੇਖ ਸਹੁਰੇ ਦਾ ਦੁਆਰ
ਕੰਧਾਂ ਚਿੱਟਮ-ਚਿੱਟੀਆਂ
ਕੋਈ ਵੱਡਾ ਆਰ-ਪਰਿਵਾਰ *
ਵਾਹਿਗੁਰੂ ਦੀ ਅਪਾਰ ਮਿਹਰ ਹੋਈ ਹੈ
ਸਾਡੇ ਖਾਨਦਾਨ ਦਾ ਚਿਰਾਗ……(ਗੱਭਰੂ ਦਾ ਨਾਂ) ……
ਆਪਣੀ ਬਾਂਕੀ ਦੁਲਹਨ ……(ਵਹੁਟੀ ਦਾ ਨਾਂ)…… ਨੂੰ
ਫੁੱਲਾਂ-ਸਜੀ ਡੋਲੀ ਵਿੱਚ ਲੈ ਕੇ
ਸਾਡੇ ਵਰੋਸਾਏ ਦੁਆਰ ਆ ਢੁੱਕਿਆ ਹੈ
ਆਪਾਂ ਸਾਰੇ ਇਹਨਾਂ ਮਨਚਿਤਵੇ ਪਲਾਂ ਨੂੰ
ਨੱਚ ਕੇ, ਗਾ ਕੇ ਮਨਾਵਾਂਗੇ
ਤੇ ਖੁਸ਼ੀਆਂ ਦੇ ਬੂਹੇ
ਸਾਵੇ-ਸ਼ਰੀਂਹਾਂ ਦੇ ਵੰਦਨਬਾਰ ਟੰਗਾਂਗੇ
ਸਜ-ਵਿਆਹੇ ਜੋੜੇ ਨੂੰ
ਅਸੀਸਾਂ ਦੀ ਠੰਢੀ-ਮਿੱਠੀ ਚਾਨਣੀ ਨਾਲ
ਸਰਸ਼ਾਰ ਕਰਨ ਲਈ ਜ਼ਰੂਰ ਆਇਓ!
ਅਸੀਂ ਪਲ-ਪਲ ਤੁਹਾਡਾ ਸਾਥ ਚਾਹਾਂਗੇ
ਨਾਮ ……
ਸਿਰਨਾਵਾਂ…… ਫੋਨ ਨੰ:……
---------------------------------------