"ਇਹ ਸ਼ਾਦੀ ਨਹੀਂ ਹੋ ਸਕਦੀ।"
"ਕਿਉਂ ਨਹੀਂ ਹੋ ਸਕਦੀ।"
"ਇਹ ਮੇਰਾ ਹੁਕਮ ਹੈ।"
"ਮੈ ਕਿਸੇ ਦਾ ਹੁਕਮ ਨਹੀਂ ਮੰਨਦੀ।"
"ਜ਼ਿਆਦਾ ਬੱਕ ਬੱਕ ਦੀ ਜ਼ਰੂਰਤ ਨਹੀ। ਇਸ ਵਿਸ਼ੇ ਤੇ ਹੋਰ ਕੋਈ ਗੱਲ ਨਹੀਂ ਹੋਵੇਗੀ, ਸਮਝੀ?"
"ਮੈ ਉਸ ਨਾਲ ਦੌੜ ਜਾਵਾਂਗੀ। ਤੁਸੀਂ ਦੇਖਦੇ ਰਹਿਣਾ।"
"ਮੈ ਤੇਰਾ ਗਲਾ ਵੱਢ ਦਿਆਂਗਾ।"
"ਮੈ ਮਰ ਗਈ ਤਾਂ ਤੂੰ ਡੈਡੀ ਜੇਲ੍ਹ ਚਲਾ ਜਾਵੇਂਗਾ। ਮੇਰਾ ਇੱਕੋ ਇੱਕ ਡੈਡੀ, ਮੇਰੀ ਮਾਂ ਦਾ ਇੱਕੋ ਇੱਕ ਪਤੀ ਤੇ ਮੇਰੀ ਦਾਦੀ ਮਾਂ ਦਾ ਇੱਕੋ ਇੱਕ ਪੁੱਤ੍ਰ ਮੈਨੂੰ ਮਾਰਕੇ ਜੇਲ੍ਹ ਨਹੀਂ ਜਾ ਸਕਦਾ।"
"ਜੇ ਤੇਰਾ ਮੇਰੇ ਬਾਰੇ ਇਹ ਖਿਆਲ ਹੈ ਤਾਂ ਉਸ ਕਮੀਨੇ ਮੁੰਡੇ ਦਾ ਪਿਛਾ ਛੱਡਦੇ।"
"ਡੈਡੀ ਉਹ ਕਮੀਨਾ ਨਹੀਂ। ਪੜ੍ਹਿਆ ਲਿਖਿਆ ਹੈ। Aੁੱਚਾ ਲੰਬਾ ਤੇ ਸੁੰਦਰ ਹੇ।"
"ਪਰ ਹੈ ਤਾਂ ਨੀਚੀ ਜਾਤੀ ਦਾ ਭਾਵੇਂ ਲੱਖ ਪੜ੍ਹਿਆ ਲਿਖਿਆ ਹੋਵੇ।"
"ਡੈਡ ਨੀਚੀ ਜਾਤ ਕਿਸੇ ਦੇ ਮੂੰਹ ਤੇ ਤਾਂ ਨਹੀਂ ਲਿਖੀ ਹੁੰਦੀ। ਜਾਤਾਂ ਵੀ ਤਾਂ ਤੁਸਾਂ ਲੋਕਾਂ ਦੀਆਂ ਹੀ ਬਣਾਈਆਂ ਹੋਈਆਂ ਨੇ। ਕੈਨੇਡਾ ਵਿੱਚ ਕੋਈ ਜਾਤ ਉੁਚੀ ਨੀਵੀਂ ਨਹੀਂ ਹੁੰਦੀ। ਪਤਾ ਏ ਤੈਨੂੰ ਡੈਡੀ, ਕਿ ਜਦੋਂ ਇਹ ਜਾਤਾਂ ਦਾ ਫੈਸਲਾ ਹੋਇਆ ਸੀ ਉਹ ਇਨਸਾਨਾ ਦਾ ਨਹੀਂ ਬਲਕਿ ਲੋਕਾਂ ਦੇ ਕੰਮ ਧੰਦਿਆਂ ਦੀ ਵੰਡ ਸੀ। ਕੰਮ ਵੰਡੇ ਗਏ ਪਰ ਥੌਡੇ ਲੋਕਾਂ ਵਿੱਚ ਕੰਮ ਦੀ ਨਹੀਂ ਇਨਸਾਨਾਂ ਲਈ ਨਫਰਤ ਪੈਦਾ ਹੋ ਗਈ। ਸਾਰੇ ਰੱਬ ਦੇ ਬਣਾਏ ਹੋਏ ਬੰਦੇ ਹਨ।"
"ਰਹਿਣਦੇ ਆਪਣੇ ਭਾਸ਼ਣ ਨੂੰ। ਮੈ ਆਪਣੀ ਧੀ ਕਿਸੇ ਛੀਂਬੇ, ਤਰਖਾਣ ਜਾਂ ਦਰਜੀ ਨੂੰ ਨਹੀਂ ਦੇਣੀ। ਮੈ ਆਪਣੀ ਧੀ ਕਿਸੇ ਰਈਸੀ ਪਰਵਾਰ ਵਿੱਚ ਵਿਆਹਾਂਗਾ। ਇਹ ਮੇਰਾ ਆਖਰੀ ਫੈਸਲਾ ਹੈ।"
"ਮੈ ਸ਼ਾਦੀ ਸਿਰਫ Aਸੇ ਮੁੰਡੇ ਨਾਲ ਹੀ ਕਰਨੀ ਹੈ। ਮੇਰਾ ਵੀ ਇਹ ਫਾਈਨਲ ਡਸੀਯਨ ਹੈ।"
"ਕਿਉੰ ਸਿਰਮੁੰਨੀਏਂ ਤੂੰ ਮੇਰੀ ਬਿਰਾਦਰੀ ਵਿੱਚ ਨੱਕ ਕਟਵਾਉਣ ਤੇ ਲੱਗੀ ਹੋਈ ਏਂ?"
"ਵੱਟ ਬਿਰਾਦਰੀ ਡੈਡ? ਕੋਈ ਕਿਸੇ ਦਾ ਨੱਕ ਨਹੀਂ ਵੱਢ ਸਕਦਾ। ਕਿੰਨੇ ਕੁ ਲੋਕਾਂ ਦੇ ਨੱਕ ਵੱਢੇ ਹੋਏ ਦੇਖੇ ਨੇ ਤੂੰ? ਮੇਰੀ ਸ਼ਾਦੀ ਸਿਰਫ ਉਸ ਲੜਕੇ ਨਾਲ ਹੀ ਹੋਵੇਗੀ।"
"ਮੈਨੂੰ ਬਿਰਾਦਰੀ ਵਿਚੋਂ ਛੇਕ ਦੇਣਗੇ। ਮੈ ਕਿਤੇ ਮੂੰਹ ਨਹੀਂ ਦਿਖਾ ਸਕਾਂਗਾ।"
"ਤੂੰ ਡੈਡ ਬਿਰਾਦਰੀ ਤੋਂ ਕੀ ਲੈਣਾ ਏ। ਇਹ ਕੈਨੇਡਾ ਏ, ਤੇਰਾ ਦੇਸ ਨਹੀਂ। ਇਥੇ ਸਾਡੇ ਅਧਿਕਾਰਾਂ ਦੀ ਹਿਫਾਜ਼ਿਤ ਕੀਤੀ ਜਾਂਦੀ ਹੈ। ਅਸੀਂ ਸਾਰੇ ਬਰਾਬਰ ਦੇ ਹਾਂ"
"ਇਸ ਕਨੇਡੇ ਨੇ ਹੀ ਤਾਂ ਨਿਆਣਿਆਂ ਦੇ ਮੂੰਹ ਖੋਲ ਰੱਖੇ ਹਨ। ਮਾਂ ਪਿਉ ਅੱਗੇ ਚਪੜ ਚਪੜ ਕਰਨੋ ਹੱਟਦੇ ਹੀ ਨਹੀਂ। ਬਿਰਾਦਰੀ ਵਿੱਚ ਰਹਿਣ ਲਈ ਅਸੀਂ ਉਲਟੇ ਕੰਮ ਨਹੀਂ ਕਰ ਸਕਦੇ, ਚਰਨੀਏਂ।"
"ਆਈ ਗਿਵ ਐ ਡੈਮ ਟੁ ਯੋਅਰ ਬਿਰਾਦਰੀ, ਡੈਡ। ਜੇ ਤੂੰ ਮੇਰਾ ਵਿਆਹ ਉਸ ਮੂੰਡੇ ਨਾਲ ਨਾ ਕੀਤਾ ਤਾਂ ਅਸੀਂੈ ਕੋਰਟ ਵਿੱਚ ਵਿਆਹ ਕਰ ਲਵਾਂਗੇ।
"ਮੈਂ ਤੇਰੇ ਡੱਕਰੇ ਨਾ ਕਰ ਦਊਂ। ਮੈ ਉਸ ਮੁੰਡੇ ਦਾ ਵੀ ਖੁਨ ਕਰ ਦਿਆਂਗਾ।"
"ਮੈ ਕੋਈ ਚੌਦਾਂ ਸਾਲ ਦੀ ਬੱਚੀ ਨਹੀ, ਪੂਰੇ 21 ਸਾਲ ਦੀ ਹੋ ਗਈ ਹਾਂ। ਜਿੱਥੇ ਚਾਹਾਂ ਸ਼ਾਦੀ ਕਰ ਸਕਦੀ ਹਾਂ।" ਇਹ ਕਹਿੰਦੀ ਹੋਈ ਚਰਨੀ ਜਿਉਂ ਹੀ ਆਪਣੇ ਕਮਰੇ ਵੱਲ ਜਾਣ ਲੱਗੀ ਤਾਂ ਜੋਗੇ ਨੇ ਉਸਦਾ ਰਸਤਾ ਰੋਕ ਲਿਆ।
"ਮੇਰੀ ਗੱਲ ਧਿਆਨ ਨਾਲ ਸੁਣ ਲੇ ਕੁੜੀਏ। ਮੈ ਧਮਕੀ ਨਹੀਂ ਦੇ ਰਿਹਾ। ਮੇਰੇ ਗੁੱਸੇ ਨੂੰ ਤੂੰ ਨਹੀਂ ਜਾਣਦੀ। ਮੈ ਕਰਕੇ ਦਿਖਾਉਣ ਵਾਲਾ ਮਝੈਲ ਜੱਟ ਹਾਂ।"
"ਮੈਂ ਸਭ ਜਾਣਦੀ ਹਾਂ ਡੈਡੀ। ਏਸੇ ਲਈ ਤਾਂ ਵੀਰਾ ਘਰ ਨਹੀਂ ਵੜਦਾ। ਮਾਂ ਹੌਕੇ ਭਰਦੀ ਰਹਿੰਦੀ ਏ। ਕੀ ਤੈਨੂੰ ਮਾਂ ਦੇ ਹੌਕੇ ਕਦੀ ਸੁਣਾਈ ਦਿੱਤੇ ਨੇ?
"ਮੂੰਹ ਬਦ ਕਰ ਵਰਨਾ…"
ਇਹ ਵਰਤਾਲਾਪ ਕਈ ਦਿਨਾ ਤੋਂ ਮਾਂ, ਧੀ ਤੇ ਪਿਉ ਦੇ ਦਰਮਿਆਨ ਚਲ ਰਹੀ ਸੀ। ਅੱਜ ਇਹ ਗੱਲਬਾਤ ਜ਼ਿਆਦਾ ਹੀ ਗਰਮ ਹੋ ਗਈ ਸੀ। ਜਿਉਂ ਹੀ ਚਰਨੀ ਨੇ ਘਰੋਂ ਦੌੜ ਜਾਣ ਦੀ ਧਮਕੀ ਦਿੱਤੀ ਤਾਂ ਉਸਦੇ ਡੈਡੀ ਨੇ ਤਾੜ ਕਰਕੇ ਉਸਦੇ ਮੂੰਹ ਤ ਦੋ ਜ਼ੋਰ ਦੈ ਥੱਪੜ ਮਾਰ ਦਿੱਤੇ। ਥੱਪੜ ਪੈਂਦਿਆਂ ਹੀ ਚਰਨੀ ਫਰਸ਼ ਤੇ ਡਿੱਗ ਪਈ। ਉਸਦਾ ਡੈਡੀ ਜੋਗਾ ਅਤੇ ਮਾਂ ਨਿਮੋਂ ਉਸਨੂੰ ਉੱਥੇ ਹੀ ਛੱਡਕੇ ਦੂਜੇ ਕਮਰੇ ਵਿੱਚ ਚਲੇ ਗਏ। ਜਦੋਂ ਕਈ ਘੰਟੇ ਚਰਨੀ ਦੇ ਹਿੱਲ ਜੁੱਲ ਦੀ ਆਵਾਜ਼ ਨਾ ਆਈ ਤਾਂ ਉਹ ਦੋਨੋਂ ਚਰਨੀ ਦੇ ਕਮਰੇ ਵੱਲ ਭੱਜੇ ਗਏ ਤੇ ਚਰਨੀ ਨੂੰ ਹਿਲਾ ਹਿਲਾ ਕੇ ਉਠਾਉਣ ਲੱਗੇ। ਪਰ ਉਸਨੂੰ ਹੋਸ਼ ਨਾ ਆਉਣ ਤੇ ਉਹ ਘਬਰਾ ਗਏ। ਉਨਾਂ੍ਹ ਨੇ ਐਮਬੂਲੈਂਸ ਬਲਾਈ ਤੇ ਉਹ ਉਸਨੂੰ ਹਸਪਤਾਲ ਇਮਰਜੈਂਸੀ ਵਿੱੱਚ ਲੈ ਗਏ। ਇਮਰਜੈਂਸੀ ਵਾਲਿਆਂ ਨੇ ਚਰਨੀ ਦੇ ਸਿਰ ਦਾ ਕੈਟ ਸਕੈਨ ਕੀਤਾ ਤੇ ਬਾਕੀ ਵੀ ਸਾਰੇ ਟੈਸਟ ਕੀਤੇ। ਚੈਕ ਕਰਨ ਤੋਂ ਬਾਅਦ ਇਹ ਕਹਿਕੇ ਉਸਨੂੰ ਘਰ ਭੇਜ ਦਿੱਤਾ ਕਿ ਚਰਨੀ ਨੂੰ ਕੋਈ ਤਕਲੀਫ ਨਹੀਂ। ਉਹ ਸ਼ੌਕ ਨਾਲ ਬੇਹੋਸ਼ ਹੋ ਗਈ ਸੀ। ਇੱਕ ਦੋ ਦਿਨ ਵਿੱਚ ਬਿਲਕੁਲ ਠੀਕ ਹੋ ਜਾਵੇਗੀ।
ਘਰ ਲਿਜਾਕੇ ਚਰਨੀ ਨੂੰ ਉਸਦੇ ਕਮਰੇ ਵਿੱਚ ਲਿਟਾ ਦਿੱਤਾ ਗਿਆ, ਪਰ ਉਸ ਅੱਖਾਂ ਨਹੀਂ ਖੋਲ੍ਹੀਆਂ। ਮਾਂ ਥੋੜੀ ਥੋੜੀ੍ਹ ਦੇਰ ਪਿਛੋਂ ਉਸਦੇ ਮੂੰਹ ਵਿੱਚ ਜੂਸ ਪਾਉਂਦੀ ਰਹੀ। ਵਿੱੱਚ ਵਿੱਚ ਚਰਨੀ ਹੌਲੀ ਹੌਲੀ ਇਹ ਕਹਿ ਰਹੀ ਸੀ, 'ਡੈਡੀ ਮੈਂ ਕਿਸੇ ਹੋਰ ਨਾਲ ਸ਼ਾਦੀ ਨਹੀਂ ਕਰਾਂਗੀ।' ਤਿੱਨ ਦਿਨ ਹੋ ਗਏ ਸਨ ਪਰ ਚਰਨੀ ਨੇ ਅੱਖਾਂ ਨਹੀਂ ਖੋਲੀਆਂ, ਬੱਸ ਕੁਝ ਬੁੜਬੜਾਂਦੀ ਰਹੀ।
ਚਰਨੀ ਦੀ ਮਾਂ ਉਸਦੇ ਡੈਡੀ ਨੂੰ ਗੁੱਸੇ ਵਿੱਚ ਕਹਿ ਰਹੀ ਸੀ,
"ਜਵਾਨ ਧੀ ਪੁੱਤ੍ਰ ਤੇ ਹੱਥ ਨਹੀਂ ਚੁੱਕੀਦਾ। ਦੇਖੋ ਇਸਨੂੰ ਕੀ ਹੋ ਗਿਆ ਏ। ਜੇ ਮਰ ਗਈ ਤਾਂ ਆਪਾਂ ਕੀ ਕਰਾਂਗੇ।"
"ਤੂੰ ਚੁੱਪ ਕਰ ਜਾ। ਮਰਦੀ ਏ ਤਾਂ ਮਰ ਜਾਏ। ਮੈ ਇਸਦੇ ਸਭ ਖੇਖਣ ਜਾਣਦਾ ਹਾਂ।"
"ਤੁਸੀਂ ਵੀ ਹੱਦ ਕਰਦੇ ਹੋ ਜੀ। ਭੋਰਾ ਅੱਨ ਦਾ ਇਸਦੇ ਅੰਦਰ ਨਹੀਂ ਗਿਆ ਤੇ ਨਾ ਹੀ ਇਸਨੇ ਅੱਖਾਂ ਖੋਲ੍ਹੀਆਂ ਨੇ।"
"ਪਈ ਰਹਿਣਦੇ ਇਸਨੂੰ। ਮੈ ਤਾਂ ਵੈਸੇ ਵੀ ਇਸਦਾ ਗਲਾ ਵੱਢ ਦੇਣਾ ਹੈ ਜੇ ਇਸਨੇ ਘਰੋਂ ਬਾਹਰ ਪੈਰ ਰੱਖਿਆ।"
"ਜ਼ਰਾ ਹੌਲੀ ਬੋਲੋ ਜੀ। ਲੋਕੀਂ ਕਹਿੰਦੇ ਹਨ ਕਿ ਦੀਵਾਰਾਂ ਦੇ ਵੀ ਕੰਨ ਹੁੰਦੇ ਹਨ। ਕਿਸੇ ਨੇ ਸੁਣ ਲਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ। ਚਲੋ ਆਪਾਂ ਗੁਰਦੁਆਰੇ ਅਰਦਾਸ ਕਰਕੇ ਆਈਏ। ਮੰੇਰਾ ਤਾਂ ਦਿਲ ਧੜਕ ਰਿਹਾ ਹੈ। ਮੇਰੀ ਬੱਚੀ ਨੇ ਅੱਖਾਂ ਨਹੀਂ ਖੋਲੀਆਂ।"
"ਨਿੰਮੋਂ, ਤੂੰ ਐਵੇਂ ਹੀ ਫਿਕਰ ਕਰੀ ਜਾਂਦੀ ਏਂ। ਤੂੰ ਜਾ ਤੇ ਗੁਰਦੁਆਰੇ ਮੱਥਾ ਟੇਕ ਆ। ਮੈ ਇਸਦੇ ਕੋਲ ਬੈਠਦਾ ਹਾਂ। ਉਹ ਨਾ ਹੋਵੇ ਸਾਡੇ ਘਰੋਂ ਜਾਂਦਿਆਂ ਹੀ Aੱਠਕੇ ਦੌੜ ਜਾਵੇ। ਮੈ ਇਸਨੂੰ ਇਕੱਲਿਆਂ ਛੱਡਕੇ ਨਹੀਂ ਜਾ ਸਕਦਾ।"
"ਕਿਉਂ ਤੁਸੀਂ ਬੱਚਿਆਂ ਦੇ ਮਗਰ ਪਏ ਰਹਿੰਦੇ ਹੋ। ਮੁੰੰਡੇ ਨੂੰ ਹਰ ਵੇਲੇ ਝਿੜਕਣ ਦਾ ਨਤੀਜਾ ਤਾਂ ਤੁਸੀਂ ਦੇਖ ਹੀ ਲਿਆ ਏ। ਵਕਤ ਸਿਰ ਕਦੀ ਘਰ ਹੀ ਨਹੀਂ ਆਉਂਦਾ। ਘਰ ਆਉਂਦਾ ਹੀ ਹਲਕੇ ਕੁਤੇ ਵਾਂਗੂੰ ਪੈਂਦਾ ਏ।"
"ਇਸ ਵਿੱਚ ਤੇਰਾ ਹੀ ਕਸੂਰ ਏ। ਸਾਰਾ ਦਿਨ ਉਨਾਂ੍ਹ ਦੇ ਅੱਗੇ ਪਿੱਛੇ ਫਿਰਦੀ ਰਹਿੰਦੀ ਏਂ। ਜੇ ਬਚਿੱਆਂ ਦੇ ਸਿਰ ਤੇ ਜ਼ਿਮੇਵਾਰੀ ਪਾਈ ਜਾਵੇ ਤਾਂ ਆਪੇ ਸੰਭਲ ਜਾਂਦੇ ਨੇ। ਤੂੰ ਹੀ ਵਿਗਾੜੇ ਨ ਦੋਨੋ ਬੱਚੇ।"
"ਮੈ ਨਹੀ, ਜੀਂ। ਇਸ ਕਨੇਡੇ ਨੇ ਨਿਆਣੇ ਖਰਾਬ ਕੀਤੇ ਨੇ। ਜ਼ਰਾ ਦੱਬਕਾ ਮਾਰੋ ਤਾਂ ਪੁਲੀਸ ਨੂੰ ਫੋਨ ਕਰਨ ਦੀ ਧਮਕੀ ਦਿੰਦੇ ਨੇ ਜਾਂ ਘਰੋਂ ਚਲੇ ਜਾਣ ਦਾ ਡਰ ਦਿੰਦੇ ਰਹਿੰਦੇ ਨੇ। ਕੀ ਖਟਿਆ ਅਸਾਂ ਕਨੇਡੇ ਆਕੇ।"
"ਤੂੰ ਫਿਕਰ ਨਾ ਕਰ, ਕੁਝ ਨਹੀਂ ਹੁੰਦਾ ਇਸਨੂੰ। ਪਤਾ ਨਹੀਂ ਕਿਨੇ ਕੁ ਬਦਲੇ ਇਸਨੇ ਲੈਣੇ ਹਨ ਹਾਲੇ। ਮੈ ਤੇਰੇ ਆਈ ਤੇ ਕਿਸੇ ਹਕੀਮ ਕੋਲੋਂ ਦੁਆਈ ਲੈਣ ਜਾਵਾਂਗਾ।"
ਨਿਮੋਂ ਖਿਝੀ ਹੋਈ ਗੁਰਦੁਆਰੇ ਚਲੀ ਗਈ। ਮੱਥਾ ਟੇਕ ਕੇ ਪਰਸ਼ਾਦ ਲਿਆ, ਥੋੜਾ੍ਹ ਜਿਹਾ ਆਪਣੇ ਮੂੰਹ ਵਿੱਚ ਪਾਇਆ ਤੇ ਬਾਕੀ ਚਰਨੀ ਲਈ ਘਰ ਨੂੰ ਲੈ ਆਈ। ਦਰਵਾਜ਼ੇ ਅੰਦਰ ਵੜਦਿਆਂ ਉਸਨੇ ਪੁੱਛਿਆ,
"ਕੁਝ ਹੋਸ਼ ਆਈ ਜੀ ਚਰਨੀ ਨੂੰ?"
"ਹੋਸ਼? ਇਹ ਤਾਂ ਘੜੇਸ ਮਾਰਕੇ ਪਈ ਲੱਗਦੀ ਏ। ਚੇਤਾ ਈ ਕਿੰਝ ਸਕੂਲ ਦੇ ਡਰਾਮੇ ਵਿੱਚ ਇਸ ਨੇ ਹੀਰ ਦੇ ਜ਼ਹਿਰ ਖਾਕੇ ਮਰ ਜਾਣ ਦੀ ਐਕਟਿੰਗ ਕੀਤੀ ਸੀ। ਲੱਗਦਾ ਸੀ ਕਿ ਉਹ ਸੱਚੀAਂ ਹੀ ਮਰੀ ਹੋਈ ਹੀਰ ਹੋਵੇ।"
"ਕੁੜੀ ਬੋਹੋਸ਼ੀ ਵਿੱਚ ਮਰ ਜਾਏਗੀ ਤੇ ਥੌਨੂੰ ਮਖੌਲ ਦੀ ਸੁਝੀ ਹੋਈ ਏ।"
"ਚੰਗਾ ਮੈ ਦੁਆਈ ਲੈਕੇ ਆਉਂਦਾ ਹਾਂ, ਤੂੰ ਇਸਦਾ ਧਿਆਨ ਰਖੀਂ। ਕੱਲਿਆਂ ਨਾ ਛੱਡੀਂ ਕਿਤੇ ਸਾਡੀ ਬਨੀ ਬਨਾਈ ਇੱਜ਼ਤ ਨੀਲਾਮ ਕਰਨ ਨਾ ਚਲੀ ਜਾਵੇ।"
ਇਹ ਕੋਹਿੰਦਾ ਹੋਇਆ ਉਹ ਘਰੋਂ ਬਾਹਰ ਚਲਾ ਗਿਆ। ਨਿਮੋਂ ਨੇ ਚਰਨੀ ਦੇ ਮੂੰਹ ਵਿੱਚ ਪਰਸ਼ਾਦ ਪਾਕੇ ਕਹਿਣ ਲੱਗੀ,
"ਉਠ ਪੁਤੱ੍ਰ, ਦੇਖ ਤੇਰਾ ਮਨ ਪਸੰਦ ਪਰਸ਼ਾਦ ਬਾਬੇ ਦੇ ਘਰੋਂ ਲੈਕੇ ਆਈ ਹਾਂ। ਇਹ ਖਾਣ ਨਾਲ ਤੂੰ ਠੀਕ ਹੋ ਜਾਵੇਂਗੀ।" ਚਰਨੀ ਦੇ ਗਲੇ'ਚੋਂ ਪਰਸ਼ਾਦ ਨਹੀਂ ਉੱਤਰਿਆ। ਉਹ ਫਿਰ ਬੜਾ ਰਹੀ ਸੀ,
"ਡੈਡੀ, ਉਹ ਚੰਗਾ ਮੁੰਡਾ ਏ। ਮੈ ਉਸਤੋਂ ਬਗੈਰ ਮਰ ਜਾਵਾਂਗੀ।"
ਨਿੰਮੋ ਘਬਰਾਹਟ ਅਤੇ ਫਿਕਰ ਵਿੱਚ ਮਰ ਰਹੀ ਸੀ। ਉਹ ਕਰੇ ਤਾਂ ਕੀ ਕਰੇ। ਕੋਈ ਹਲ ਨਹੀਂ ਸੀ ਲੱਭ ਰਿਹਾ। ਉਹ ਘਰਦੇ ਅੰਦਰ ਹਾਲਵੇ ਵਿੱਚ ਚੱਕਰ ਲਾਉਂਦੀ ਹੋਈ ਸੋਚ ਰਹੀ ਸੀ, 'ਜੋਗੇ ਨੂੰ ਆਪਣੀ ਇਜਤ ਦੀ ਪਈ ਹੋਈ ਏ, ਪਰ ਮੈਨੂੰ ਤਾਂ ਚਰਨੀ ਦੀ ਜਾਨ ਦਾ ਫਿਕਰ ਏ। ਕਿਤੇ ਮੇਰੀ ਬੱਚੀ ਮਰ ਹੀ ਨਾ ਜਾਵੇ। ਹਾਏ ਮੈ ਮਰ ਗਈ। ਕਿਤੇ ਹੋਸ਼ ਆਉਂਦਿਆਂ ਹੀ ਜੇ ਚਰਨੀ ਨੇ ਪੁਲੀਸ ਨੂੰ ਫੋਨ ਕਰ ਦਿੱਤਾ ਤਾਂ ਘਰ ਵਿੱਚ ਪਰਲੋ ਆ ਜਾਵੇਗੀ।'
ਅੱਜ ਤੀਜਾ ਦਿਨ ਸੀ। ਚਰਨੀ ਨੇ ਅੱਖਾਂ ਨਹੀਂ ਖੋਲੀਆਂ। ਹਕੀਮ ਦੀ ਦੁਵਾਈ ਨੇ ਵੀ ਅਸਰ ਨਹੀਂ ਕੀਤਾ।
ਜੋਗੇ ਨੇ ਲਿਵਿੰਗ ਰੂਮ ਵਿੱਚ ਬੈਠਕੇ ਇੱਕ ਵਿਸਕੀ ਦਾ ਗਲਾਸ ਲਿਆ ਤੇ ਬੈਠਕੇ ਹੌਲੀ ਹੌਲੀ ਚਸਕਿਆਂ ਨਾਲ ਪੀਣ ਲੱਗਾ। ਇੰਝ ਲੱਗਦਾ ਸੀ ਕਿ ਜਿਵੇਂ ਉਸਨੂੰ ਕੋਈ ਫਿਕਰ ਹੀ ਨਹੀਂ। ਨਿਮੋਂ ਵੀ ਕੋਲ ਆਕੇ ਬੈਠ ਗਈ। ਥੋੜੀ੍ਹ ਦੇਰ ਪਿਛੋਂ ਉਹ ਜੋਗੇ ਨੂੰ ਕਹਿਣ ਲੱਗੀ,
" ਮੈ ਕਿਹਾ ਜੀ, ਜੇ ਮਨੋ ਤਾਂ ਆਪਾਂ ਕਿਸੇ ਬਾਬੇ ਕੋਲੋਂ ਹੀ ਪੁੱਛ ਪੁਆ ਲਈਏ।"
"ਪੁੱਛ? ਤੇਰਾ ਸਿਰ ਤਾਂ ਠੀਕ ਏ? ਤੈਨੂੰ ਪਤਾ ਹੀ ਏ ਕਿ ਮੈ ਕਿਸੇ ਬਾਬੇ ਸ਼ਾਬੇ ਨੂੰ ਨਹੀਂ ਮੰਨਦਾ। ਜੇ ਇਹ ਬਾਬੇ ਐਨੇ ਹੀ ਪਹੁੰਚ ਵਾਲੇ ਹੁੰਦੇ ਤਾਂ ਉਹ ਆਪਣਾ ਘਰ ਬਾਰ ਤੇ ਪਰਵਾਰ ਛੱਡਕੇ ਬਾਬੇ ਨਾ ਬਣਦੇ। ਘਰ ਦੀਆਂ ਜ਼ਿਮੇਵਾਰੀਆਂ ਤੋਂ ਡਰਦੇ ਕਮਚੋਰ ਹੱਟੇ ਕੱਟੇ ਜਾਕੇ ਬਾਬੇ ਬਣ ਬੈਠਦੇ ਨੇ।"
"ਕਹਿੰਦੇ ਹਨ ਕਿ ਇੱਕ ਇੰਗਲੈਂਡ ਵਾਲੇ ਬਾਬੇ ਬੜੇ ਪਹੁੰਚੇ ਹੋਏ ਨੇ। ਰੋਜ਼ ਉਨਾਂ੍ਹ ਦੇ ਵੱਡੇ ਵੱਡੇ ਇਸ਼ਤਿਹਾਰ ਛੱਪਦੇ ਨੇ। ਐਵੇਂ ਤਾਂ ਨਹੀਂ ਲੋਕ ਉਨਾਂ੍ਹ ਦੇ ਮਗਰ ਲੱਗੇ ਹੋਏ, ਕੁਝ ਨਾ ਕੁਝ ਤਾਂ ਕਰਨੀ ਵਾਲੇ ਹੋਣਗੇ ਹੀ ਨਾ।"
"ਉਹ ਪਹਾੜੀ ਵਾਲੇ ਬਾਬੇ? ਭੁਲ ਜਾ, ਨਿੰਮੋ। ਉਹ ਤਾਂ ਸਭ ਵੱਡੇ ਚੋਰ ਨੇ।"
"ਥੌਡੀ ਮਰਜ਼ੀ।"
ਨਿੰਮੋਂ ਦੇ ਕਮਰੇ'ਚੋਂ ਫਿਰ ਆਵਾਜ਼ ਆਈ 'ਮੈ ਘਰੋਂ ਭੱਜ ਜਾਵਾਂਗੀ, ਡੈਡੀ'। ਦੋਨੋ ਜਣੇ ਕਮਰੇ ਵਿੱਚ ਦਾਖਲ ਹੋਏ ਤਾਂ ਨਿਮੋਂ ਫਰਸ਼ ਤੇ ਡਿੱਗੀ ਪਈ ਸੀ। ਉਨਾਂ੍ਹ ਉਸਨੂੰ ਚੁੱਕਕੇ ਮੰਜੇ ਤੇ ਪਾਇਆ।
"ਮੈ ਇਸ ਕੁੜੀ ਨੂੰ ਵੱਢਕੇ ਦਰਿਆ ਵਿੱਚ ਸੁੱਟ ਦੇਣਾ ਹੈ। ਇਸਦੇ ਇਲਾਜ ਦਾ ਹੋਰ ਕੋਈ ਹੱਲ ਨਹੀਂ। ਜੇ ਇਹ ਨਾ ਸੰਭਲੀ ਤਾਂ ਮੈ ਆਪਣੀ ਕਰਨੀ ਤੋਂ ਬਾਜ ਨਹੀਂ ਆਵਾਂਗਾ।"
"ਮਾਰਕੇ ਸੁੱਟ ਦੇਣਾ ਕੋਈ ਹੱਲ ਨਹੀਂ। ਆਪਾਂ ਇਸਨੂੰ ਦੇਸ ਨੂੰ ਲੈ ਜਾਵਾਂਗੇ ਤੇ ਉੱਥੇ ਕਿਸੇ ਚੰਗੇ ਘਰਦੇ ਮੁੰਡੇ ਨਾਲ ਵਿਆਹ ਕਰ ਦੇਵਾਂਗੇ।"
" ਨਾ ਤਾਂ ਏਨੇ ਦੇਸ ਨੂੰ ਜਾਣ ਲਈ ਰਾਜੀ ਹੋਣਾ ਏ ਤੇ ਨਾ ਹੀ ਇਸਨੇ ਵਿਆਹ ਲਈ ਰਾਜੀ ਹੋਣਾ ਏ। ਇਹ ਉਸ ਮੁੰਡੇ ਦੇ ਜਾਲ ਵਿੱਚ ਫਸੀ ਹੋਈ ਏ। ਇਹ ਇਸ਼ਕ ਵੀ ਬੜੀ ਅਜੀਬੋ ਗਰੀਬ ਚੀਜ ਏ, ਨਿਮੋਂæ। ਕਹਿੰਦੇ ਹਨ,'ਇਸ਼ਕ ਨਾ ਪੁੱਛੇ ਦੀਨ ਧਰਮ ਇਸ਼ਕ ਨਾ ਪੁੱਛੇ ਜਾਤ'।"
"ਜੇ ਇਸ਼ਕ ਬਾਰੇ ਐਨਾ ਕੁਝ ਜਾਣਦੇ ਹੋ ਤਾਂ ਚਰਨੀ ਦਾ ਕੋਈ ਦੋਸ਼ ਨਹੀਂ ਹੋ ਸਕਦਾ। ਕਰ ਦਿਉ ਵਿਆਹ।"
"ਹੋ ਸਕਦਾ ਏ ਉਹ ਵਿਜ਼ਿਟਰ ਹੋਵੇ। ਇਕ ਨੀਚੀ ਜਾਤ ਦਾ, ਦੂਜਾ ਵਿਜ਼ਿਟਰ। ਮੇਰਾ ਸਿਰ ਫਿਰਿਆ ਹੋਇਆ ਏ ਕਿ ਮੈ ਧੀ ਇਹੋ ਜਿਹੇ ਮੁੰਡੇ ਨਾਲ ਵਿਆਹ ਦਿਆਂ?"
ਹਾਲੇ ਜੋਗਾ ਤੇ ਨਿਮੋਂ ਗੱਲਾਂ ਕਰ ਹੀ ਰਹੇ ਸਨ ਕਿ ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜੀ। ਜਦੋਂ ਨਿਮੋਂ ਨੇ ਦਰਵਾਜ਼ਾ ਖੋਲਿਆ ਤਾਂ ਚਰਨੀ ਦੀ ਸਹੇਲੀ ਬੰਸੀ ਖੜੀ ਸੀ। ਨਿਮੋਂ ਕਹਿਣ ਲੱਗੀ,
"ਆ ਜਾ ਬੰਸੀ। ਅੰਦਰ ਲੰਘ ਆ। ਚਰਨੀ ਤਾਂ ਪਰਸੋਂ ਦੀ ਮੰਜੇ ਤੇ ਹੀ ਪਈ ਏ। ਸਮਝ ਨਹੀਂ ਆਉਂਦੀ ਕਿ ਇਸਨੂੰ ਕੀ ਹੋ ਗਿਆ ਏ।"
ਚਰਨੀ ਤੇ ਬੰਸੀ ਇਕੱਠੀਆ ਹੀ ਹਾਈ ਸਕੂਲ ਵਿੱਚ ਪੜ੍ਹਦੀਆਂ ਸਨ। ਦੋਨਾਂ ਨੇ ਇਕੱਠਿਆਂ ਹੀ ਲੈਂਗੇਰਾ ਕਾਲਜ ਤੋਂ ਨਰਸਿੰਗ ਕੀਤੀ ਸੀ। ਚਰਨੀ ਇੱਕ ਉਚੀ ਲੰਬੀ ਸੋਹਣੀ ਸੁਣੱਖੀ ਲੜਕੀ ਸੀ। ਬੰਸੀ ਚਰਨੀ ਦੇ ਬਾਰੇ ਸਭ ਕੁਝ ਜਾਣਦੀ ਸੀ। ਉਸਨੂੰ ਪਤਾ ਸੀ ਕਿ ਚਰਨੀ ਦਾ ਡੈਡੀ ਉਸਦੀ ਸ਼ਾਦੀ ਰਾਜੂ ਨਾਲ ਕਰਨ ਲਈ ਰਾਜ਼ੀ ਨਹੀਂ ਹੋਵੇਗਾ। ਉਸਨੇ ਨਿਮੋਂ ਨੂੰ ਸੁਝਾ ਦਿੱਤਾ,
"ਆਂਟੀ, ਸਾਡੀ ਜਾਣ ਪਛਾਣ ਦਾ ਇੱਕ ਸਾਈਕਾਟਰਿਸਟ ਹੈ। ਉਹ ਇਹੋ ਜਿਹੇ ਮਰੀਜ਼ਾਂ ਦਾ ਹੀ ਇਲਾਜ ਕਰਦਾ ਹੈ। ਜੇ ਕਹੋ ਤਾਂ ਉਹ ਆਕੇ ਇਸਨੂੰ ਦੇਖ ਲਵੇ? ਹੋ ਸਕਦਾ ਹੈ ਕਿ ਚਰਨੀ ਨੂੰ ਕੁਝ ਫਰਕ ਪੈ ਜਾਵੇ।"
"ਤੇਰਾ ਮਤਲਬ ਏ ਕਿ ਮੈ ਆਪਣੀ ਕੁੜੀ ਨੂੰ ਇੱਕ ਸ਼ਰਿੰਕ ਕੋਲ ਲੈ ਜਾਵਾਂ? ਨਹੀਂ, ਨਹੀਂ। ਇਹ ਨਹੀਂ ਹੋ ਸਕਦਾ।" ਜੋਗੇ ਨੇ ਗੁੱਸੇ ਵਿੱਚ ਜੁਆਬ ਦਿੱਤਾ।
"ਨਹੀ, ਅੰਕਲ। ਉਹ ਬਹੁਤ ਹੀ ਲਾਇਕ ਡਾਕਟਰ ਏ। ਥੌਨੂੰ ਜਾਣ ਦੀ ਜ਼ਰੂਰਤ ਨਹੀਂ ਉਹ ਥੋਡੇ ਘਰ ਹੀ ਆ ਜਾਵੇਗਾ। ਮੰੇਰੇ ਡੈਡੀ ਉਸਨੂੰ ਚੰਗੀ ਤਰਾਂ੍ਹ ਜਾਣਦੇ ਹਨ। ਥੌਡਾ ਕੋਈ ਪੈਸਾ ਨਹੀਂ ਲੱਗਣਾ, ਚਰਨੀ ਦੀ ਇੰਸ਼ੋਰੈਂਸ ਕਵਰ ਕਰੇਗੀ।"
"ਚਲੋ ਠੀਕ ਏ। ਇਹ ਵੀ ਕਰਕੇ ਦੇਖ ਲੈਂਦੇ ਹਾਂ। ਹਸਪਤਾਲ ਵਾਲੇ ਕਹਿੰਦੇ ਸਨ ਕਿ ਇਸਨੂੰ ਕੋਈ ਤਕਲੀਫ ਨਹੀਂ। ਚਰਨੀ ਆਪਣੇ ਆਪ ਹੀ ਠੀਕ ਹੋ ਜਾਵੇਗੀ।"
ਜਾਂਦੀ ਹੋਈ ਬੰਸੀ ਚਰਨੀ ਨੂੰ ਉਸਦੇ ਕਮਰੇ ਵਿੱਚ ਦੇਖਣ ਗਈ। ਉਸਨੂੰ ਕੁਝ ਚਿਰ ਦੇਖਦੀ ਰਹੀ ਤੇ ਫਿਰ ਘਰੋਂ ਬਾਹਰ ਜਾਣ ਤੋਂ ਪਹਿਲਾਂ ਕਹਿਣ ਲੱਗੀ,
"ਅੰੰਕਲ, ਹੋ ਸਕਿਆ ਤਾਂ ਮੈ ਸ਼ਾਮੀ ਡਾਕਟਰ ਨੂੰ ਲੈਕੇ ਆਵਾਂਗੀ। ਮੈ ਆਉਣ ਤੋਂ ਪਹਿਲਾਂ ਫੋਨ ਕਰਾਂਗੀ।"
ਜੋਗਾ ਤਾਂ ਬੋਲਿਆ ਨਹੀਂ ਪਰ ਨਿਮੋਂ ਕਹਿਣ ਲੱਗੀ,
"ਜੀਊਂਦੀ ਰਹਿ ਧੀਏ। ਰੱਬ ਤੈਨੂੰ ਭਾਗ ਲਾਏ।"
ਕੋਈ ਪੰਜ ਕੁ ਵਜੇ ਬੰਸੀ ਦਾ ਫੋਨ ਆ ਗਿਆ ਕਿ ਉਹ ਡਾਕਟਰ ਨੂੰ ਲੈਕੇ ਅੱਧੇ ਘੰਟੇ ਤੱਕ ਪਹੁੰਚ ਰਹੀ ਸੈ। ਨਿੰਮੋ ਖੁਸ਼ ਹੋ ਰਹੀ ਸੀ ਕਿ ਸ਼ਾਇਦ ਚਰਨੀ ਠੀਕ ਹੋ ਜਾਏਗੀ, ਪਰ ਜੋਗਾ ਬੇਫਿਕਰ ਸੀ। ਉਹ ਅੰਦਰ ਹੀ ਅੰਦਰ ਗੁੱਸੇ ਵਿੱਚ ਵਿਸ ਘੋਲ ਰਿਹਾ ਸੀ ਕਿ ਇਸ ਮੁਲਕ ਵਿੱਚ ਬੱਚੇ ਮਾਂ ਬਾਪ ਦਾ ਕਹਿਣਾ ਕਿਉਂ ਨਹੀਂ ਮੰਨਦੇ। ਕਿੱਥੇ ਗਏ ਉਹ ਸਰਵਨ ਵਰਗੇ ਬੱਚੇ।
ਦਰਵਾਜ਼ੇ ਦੀ ਘੰਟੀ ਹੋਈ। ਦਰਵਾਜ਼ਾ ਖੁਲਣ ਤੇ ਬੰਸੀ ਡਾਕਟਰ ਨੂੰ ਲੈਕੇ ਅੰਦਰ ਆਈ,
"ਅੰਕਲ ਇਹ ਹਨ ਸਾਡੇ ਡਾਕਟਰ ਸਾਹਿਬ। ਇਹ ਬੜੇ ਹੀ ਲਾਇਕ ਤੇ ਸਮਝਦਾਰ ਡਾਕਟਰ ਹਨ।"
ਵਾਕਿਆ ਹੀ ਡਾਕਟਰ ਸਮਝਦਾਰ ਅਤੇ ਆਪਣੇ ਕੰਮ ਵਿੱਚ ਮਾਹਰ ਲੱਗਦਾ ਸੀ, ਰੰਗ ਥੋੜਾ੍ਹ ਸਾਂਵਲਾ, ਕੱਦ ਉੱਚਾ ਪਰ ਫਬਤ ਬਹੁਤ ਸੀ। ਨਿਮੋੰ ਸੋਚਣ ਲੱਗੀ, 'ਕਿਥੇ ਚਰਨੀ ਉਸ ਮੁੰਡੇ ਨਾਲ ਫਸ ਗਈ ਏ, ਕਿਤੇ ਉਹ ਇਸ ਡਾਕਟਰ ਨੂੰ ਪਹਿਲਾਂ ਮਿਲ ਪੈਂਦੀ ਤਾਂæææ'।
"ਆਂਟੀ ਜੀ, ਮੈਨੂੰ ਮਰੀਜ਼ ਦਾ ਕਮਰਾ ਦਿਖਾ ਦਿਉ। ਉਸਨੂੰ ਦੇਖਣ ਤੋਂ ਬਾਅਦ ਮੈ ਥੌਨੂੰ ਦੱਸ ਸਕਦਾ ਹਾਂ ਕਿ ਮਰੀਜ਼ ਦੀ ਕੀ ਹਾਲਤ ਹੈ।"
ਨਿਮੋਂ ਉਸਨੂੰ ਕਮਰੇ ਤੱਕ ਲੈ ਗਈ। ਡਾਕਟਰ ਨੇ ਦਰਵਾਜ਼ਾ ਬੰਦ ਕਰ ਲਿਆ। ਨਿਮੋਂ ਆਕੇ ਬੰਸੀ ਤੇ ਜੋਗੇ ਕੋਲ ਬੈਠ ਗਈ। ਤਿੰਨਾ ਵਿੱਚੋਂ ਕੋਈ ਬੀ ਨਹੀਂ ਸੀ ਬੋਲ ਰਿਹਾ। ਆਖਿਰ ਡਾਕਟਰ ਬਾਹਰ ਆਕੇ ਉਨਾਂ੍ਹ ਕੋਲ ਸੋਫੇ ਤੇ ਬੈਠ ਗਿਆ। ਨਿਮੌਂ ਨੇ ਝੱਟ ਦੇਣੀ ਪੁੱਛਿਆ,"ਡਾਕਟਰ ਜੀ, ਮੇਰੀ ਚਰਨੀ ਠੀਕ ਹੋ ਜਾਏਗੀ ਨਾ?"
ਹਾਲੇ ਡਾਕਟਰ ਨੇ ਜੁਵਾਬ ਦਿੱਤਾ ਹੀ ਨਹੀਂ ਸੀ ਕਿ ਜੋਗਾ ਕਹਿਣ ਲੱਗਾ,
" ਡਾਕਟਰ ਸਾਹਿਬ ਇਹ ਦੱਸੋ ਕਿ ਚਰਨੀ ਨੂੰ ਕੀ ਬਿਮਾਰੀ ਏ"?
"ਅੰਕਲ ਗੁੱਸਾ ਨਾ ਕਰਿਉ। ਚਰਨੀ ਨੂੰ ਇਸ਼ਕ ਹੋ ਗਿਆ ਏ। ਹੋ ਸਕੇ ਤਾਂ ਤੁਸੀਂ ਆਪਣੀ ਬੇਟੀ ਦੀ ਉਸ ਮੁੰਡੇ ਨਾਲ ਜਿਸ ਨਾਲ ਉਸਨੂੰ ਇਸ਼ਕ ਹੈ ਸ਼ਾਦੀ ਕਰ ਦਿਉ।"
"ਸ਼ਾਦੀ? ਹਰਗਿਜ਼ ਨਹੀਂ।"
"ਕਿਉਂ ਅੰਕਲ?"
"ਉਹ ਇੱਕ ਨੀਚ ਜਾਤੀ ਦਾ ਮੁੰਡਾ ਏ। ਬਿਰਾਦਰੀ ਵਿੱਚ ਮੇਰੀ ਨੱਕ ਕੱਟ ਜਾਏਗੀ।"
"ਅੰਕਲ, ਤੁਸੀਂ ਕੈਨੇਡਾ ਵਰਗੇ ਦੇਸ ਵਿੱਚ ਰਹਿੰਦੇ ਹੋ ਤੇ ਉਹ ਵੀ ਇੱਕੀਵੀਂ ਸਦੀ ਵਿੱਚ। ਫਿਰ ਵੀ ਤੁਸੀਂ ਜਾਤ ਪਾਤ ਦਾ ਵਹਿਮ ਕਰਦੇ A?"
ਜੋਗੇ ਨੇ ਕੁਝ ਜਵਾਬ ਨਹੀਂ ਦਿੱਤਾ। ਵੈਸੇ ਵੀ ਉਸ ਕੋਲ ਕੋਈ ਜੁਆਬ ਨਹੀਂ ਸੀ। ਉਹ ਆਪਣੀਆਂ ਹੀ ਸਕੀਮਾਂ ਵਿੱਚ ਰੁੱਝਿਆ ਹੋਇਆ ਸੀ।
ਡਾਕਟਰ ਹਰ ਰੋਜ਼ ਪੰਜ ਕੁ ਵਜੇ ਚਰਨੀ ਨੂੰ ਦੇਖਣ ਆਉਂਦਾ। ਚਰਨੀ ਕੁਝ ਠੀਕ ਹੋ ਰਹੀ ਸੀ। ਕੁਝ ਖਾਣ ਪੀਣ ਵੀ ਲੱਗ ਪਈ ਸੀ, ਪਰ ਆਪਣੀ ਜਿੱæਦ ਨਹੀਂ ਛੱਡੀ। ਚਰਨੀ ਨੂੰ ਠੀਕ ਹੁੰਦਿਆਂ ਦੇਖਕੇ ਨਿੰਮੋਂ ਖੁਸ਼ ਹੋ ਰਹੀ ਸੀ। ਉਸਨੂੰ ਡਾਕਟਰ ਬਹੁਤ ਪਸੰਦ ਸੀ। ਕਦੀ ਕਦੀ ਊਹ ਡਾਕਟਰ ਨੂੰ ਖਾਣਾ ਖੁਆਕੇ ਹੀ ਭੇਜਦੀ ਸੀ। ਅੰਦਰ ਹੀ ਅੰਦਰ ਸੋਚ ਰਹੀ ਸੀ ਕਿ ਜੇ ਇਸ ਡਾਕਟਰ ਦੀ ਸ਼ਾਦੀ ਨਹੀਂ ਹੋਈ ਤਾਂ ਚਰਨੀ ਦਾ ਵਿਆਹ ਇਸ ਨਾਲ ਕਰ ਦਈਏ। ਹੋ ਸਕਦਾ ਏ ਕਿ ਨਿਮੋੰ ਮੰਨ ਜਾਵੇ; ਸਾਡਾ ਦੇਸ ਜਾਣਾ ਵੀ ਬੱਚ ਜਾਊ ਤੇ ਮੁੰਡਾ ਵੀ ਚੰਗਾ ਮਿਲ ਜਾਊ। ਉਸਨੇ ਇੱਕ ਦਿਨ ਬੰਸੀ ਤੋਂ ਪੁੱਛ ਹੀ ਲਿਆ। ਉਸਨੇ ਦਸਿਆ ਕਿ ਉਸਦਾ ਹਾਲੇ ਵਿਆਹ ਨਹੀਂ ਹੋਇਆ। ਇਹ ਸੁਣਦਿਆਂ ਹੀ ਨਿੰਮੋਂ ਨੇ ਸੋਚ ਲਿਆ ਕਿ ਕੱਲ ਜਦੋਂ ਡਾਕਟਰ ਆਏਗਾ ਤਾਂ ਉਹ ਉਸਨੂੰ ਪੁੱਛ ਹੀ ਲਵੇਗੀ।
ਅਗਲੇ ਦਿਨ ਉਸਨੇ ਡਾਕਟਰ ਲਈ ਖਾਸ ਖਾਣਾ ਬਣਾਇਆ। ਖਾਣੇ ਦੇ ਟੇਬਲ ਤੇ ਬਠਕੇ ਗੱਲਾਂ ਹੀ ਗੱਲਾਂ ਵਿੱਚ ਨਿਮੋੰ ਕਹਿਣ ਲੱਗੀ,
"ਬੇਟਾ, ਥੌਡੀ ਸ਼ਾਦੀ ਹੋਈ ਏ ਕਿ ਨਹੀਂ?"
"ਨਹੀਂ ਆਂਟੀ। ਪਰ ਇੱਕ ਲੜਕੀ ਨਾਲ ਮੇਰੀ ਦੋਸਤੀ ਏ ਪਰ ਉਸ ਲੜਕੀ ਦੇ ਮਾਂ ਬਾਪ ਨਹੀਂ ਮੰਨਦੇ?"
"ਤੇਰੇ ਵਰਗੇ ਹੋਨਹਾਰ ਬੱਚੇ ਤੋਂ ਕਿਉਂ ਇਨਕਾਰ?"
"ਆਂਟੀ, ਉਹ ਬਹੁਤ ਹੀ ਪੁਰਾਣੇ ਖਿਆਲਾਂ ਦੇ ਲੋਕ ਹਨ।"
" ਉਹ ਜ਼ਰੂਰ ਥੋੜੇ ਪਾਗਲ ਹੋਣਗੇ। ਤੂੰ ਤਾਂ ਜਾਣਦਾ ਹੀ ਏਂ, ਬੇਟਾ ਕਿ ਚਰਨੀ ਨੂੰ ਵੀ ਕਿਸੇ ਨਾਲ ਇਸ਼ਕ ਹੋ ਗਿਆ ਏ ਪਰ ਉਸਦਾ ਡੈਡੀ ਨਹੀਂ ਮੰਨਦਾ।"
"ਉਹ ਕਿਉਂ, ਆਂਟੀ?"
"ਉਹ ਇੱਕ ਨੀਚ ਜਾਤੀ ਦਾ ਹੇ।"
ਗੱਲਾਂ ਹੋ ਰਹੀਆਂ ਸਨ ਤੇ ਜੋਗਾ ਚੁੱਪ ਚਾਪ ਸੁਣ ਰਿਹਾ ਸੀ। ਉਹ ਉਠਕੇ ਦੂਜੇ ਕਮਰੇ ਵਿੱਚ ਚਲਾ ਗਿਆ। ਡਾਕਟਰ ਨੇ ਵੀ ਜਾਣ ਲਈ ਮੁਆਫੀ ਮੰਗੀ ਤੇ ਅਗਲੇ ਦਿਨ ਆਉਣ ਦਾ ਵਾਅਦਾ ਕਰਕੇ ਚਲਾ ਗਿਆ। ਉਸਦੇ ਜਾਣ ਪਿਛੋਂ ਜੋਗਾ ਬੜੇ ਗੁੱਸੇ ਵਿੱਚ ਕਹਿਣ ਲੱਗਾ,
"ਨਿੰਮੋ,ਂ ਕਿਉਂ ਤੂੰ ਡਾਕਟਰ ਨੂੰ ਸਭ ਕੁਝ ਦੱਸਣ ਤੇ ਤੁਲੀ ਹੋਈ ਏਂ। ਉਹ ਡਾਕਟਰ ਹੈ ਪਰ ਕੋਈ ਵਿਚੋਲਾ ਤਾਂ ਨਹੀਂ।"
"ਅਸਲ ਵਿੱਚ ਮੈ ਸੋਚ ਰਹੀ ਸੀ ਕਿ ਜੇ ਚਰਨੀ ਮੰਨ ਜਾਵੇ ਤਾਂ ਅਸੀਂ ਉਸਦਾ ਵਿਆਹ ਇਸ ਡਾਕਟਰ ਨਾਲ ਕਰ ਦਈਏ।"
"ਇਹ ਕੰਮ ਐਨਾ ਸੌਖਾ ਨਹੀਂ ਜਿੰਨਾ ਤੂੰ ਸਮਝ ਰਹੀ ਏਂ। ਅਗੋਂ ਤੇਰੀ ਮਰਜ਼ੀ। ਮੈਨੂੰ ਕੋਈ ਸ਼ਿਕਾਇਤ ਨਹੀਂ"। ਮੰਨ ਜਾਏ ਤਾਂ ਵਿਆਹ ਕਰ ਦਿਆਂਗੇ। ਵਿਚੋਂ ਸਿਆਪਾ ਮੁਕੂ।"
"ਮੈਨੂੰ ਲੱਗਦਾ ਏ ਬਾਬੇ ਨੇ ਆਪ ਹੀ ਇਸ ਡਾਕਟਰ ਨੂੰ ਸਾਡੇ ਭੇਜਿਆ ਹੈ। ਮੌਕਾ ਹਥੋਂ ਨਹੀਂ ਗੁਆਉਣਾ ਚਾਹੀਦਾ।"
ਇਕ ਦਿਨ ਜਦੋਂ ਡਾਕਟਰ ਚਰਨੀ ਨੂੰ ਦੇਖਣ ਆਇਆ ਤਾਂ ਨਿੰਮੋਂ ਕਹਿਣ ਲੱਗੀ,
"ਬੇਟਾ, ਜੇ ਤੇਰੇ ਪਾਸ ਥੋੜਾ੍ਹ ਵਕਤ ਹੋਵੇ ਤਾਂ ਮੈ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਏ।"
"ਕਿਉਂ ਨਹੀਂ, ਆਂਟੀ। ਵੈਸੇ ਵੀ ਚਰਨੀ ਕਾਫੀ ਠੀਕ ਹੋ ਗਈ ਏ। ਉਸਨੂੰ ਮੇਰੀ ਜ਼ਰੂਰਤ ਨਹੀਂ।"
ਨਿੰਮੋਂ ਨੇ ਚਾਹ ਦੀ ਟਰੇ ਤਿਆਰ ਕੀਤੀ ਤੇ ਟੇਬਲ ਤੇ ਹਾਲੀ ਬੈਠਣ ਹੀ ਲੱਗੀ ਸੀ ਕਿ ਡਾਕਟਰ ਆਕੇ ਉਸ ਕੋਲ ਕੁਰਸੀ ਤੇ ਬੈਠ ਗਿਆ।
"ਆਂਟੀ, ਚਰਨੀ ਤਾਂ ਅੱਜ ਬਹੁਤ ਸੋਹਣੀਆਂ ਗੱਲਾਂ ਕਰ ਰਹੀ ਸੀ। ਸ਼ਾਇਦ ਮੈ ਹਫਤੇ ਵਿੱਚ ਸਿਰਫ ਦੋ ਵਾਰੀ ਹੀ ਆਵਾਂ।"
"ਬੇਟਾ, ਮੈ ਸੋਚ ਰਹੀ ਸੀ ਕਿ… ਕਿ ਜੇ ਤੈਨੂੰ ਚਰਨੀ ਪਸੰਦ ਹੈ ਤਾਂ ਕਿਉਂ ਨਾ ਤੂੰ ਉਸਨੂੰ ਆਪਣੀ ਜੀਵਨ ਸਾਥੀ ਬਣਾ ਲੈਂਦਾ। ਉਸਦੀ ਨਵੀਂ ਜ਼ਿੰਦਗੀ ਵੀ ਤਾਂ ਬੇਟਾ ਤੇਰੀ ਦਿੱਤੀ ਹੋਈ ਏ। ਕੀ ਮੈ ਤੇਰੇ ਮੰਮੀ ਡੈਡੀ ਨਾਲ ਗੱਲ ਬਾਤ ਕਰ ਸਕਦੀ ਹਾਂ?"
"ਅਸਲ ਵਿੱਚ ਆਂਟੀ ਮੇਰਾ ਮਾਂ ਬਾਪ ਨਹੀਂ ਹਨ। ਬਹੁਤ ਸਾਲ ਪਹਿਲਾਂ, ਜਦੋਂ ਮੈ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਕਿ ਉਹ ਇੱਕ ਕਾਰ ਹਾਦਸੇ ਵਿੱਚ ਮਾਰੇ ਗਏ। ਪੜਾ੍ਹਾਈ ਦੇ ਦਿਨਾ ਵਿੱਚ ਇੱਕ ਲੜਕੀ ਨਾਲ ਮੇਲ ਜੋਲ ਵਧਿਆ ਪਰ ਉਸਦੇ ਅੜਬੀ ਮਾਂ ਬਾਪ ਮੰਨਦੇ ਹੀ ਨਹੀਂ।"
"ਉਹ ਮੰਦਭਾਗੀ ਹਨ। ਉਹ ਕੀ ਜਾਨਣ ਹੀਰੇ ਦੀ ਪਰਖ। ਜੇ ਬੱਚੇ ਤੂੰ ਬੁਰਾ ਨਾ ਮੰਨੇ ਤਾਂ ਮੈ ਗੱਲ ਅੱਗੇ ਤੋਰਾਂ?"
"ਮੰੇਨੂੰ ਤਾਂ ਮੰਜ਼ੂਰ ਏ ਪਰ ਤੁਸੀਂ ਆਂਟੀ, ਆਪਣੀ ਤਸੱਲੀ ਕਰ ਲਵੋ। ਜਿਨ੍ਹੇ ਮੂੰਹ Aਨੀਆਂ ਗੱਲਾਂ। ਪਰ ਮੈ ਥੌਡੀ ਧੀ ਬਹੁਤ ਖੁਸ਼ ਰਖਾਂਗਾ।"
"ਮੈਨੂੰ ਤੇਰਾ ਮੂੰਹ ਤਾਂ ਮਿੱਠਾ ਕਰ ਲੈਣ ਦੇ ਬੇਟੇ। ਬਾਕੀ ਗੱਲਾਂ ਫਿਰ ਕਰਾਂਗੇ।" ਨਿਮੋੰ ਭੱਜਕੇ ਫਰਿਜ ਵਿੱਚੋਂ ਬਰਫੀ ਲੈਕੇ ਆਈ ਤੇ ਡਾਕਟਰ ਦੇ ਮੂੰਹ ਵਿੱਚ ਪਾਕੇ ਉਸਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ।
"ਆਂਟੀ ਜੀ, ਮੇਂ ਚਲਦਾ ਹਾਂ, ਕੁਝ ਦੇਰ ਹੋ ਗਈ ਏ। ਮੈ ਕੱਲ ਫਿਰ ਆਵਾਂਗਾ। ਤੁਸੀ ਆਪਸ ਵਿੱਚ ਸਾਰੇ ਸਾਲਾਹ ਕਰ ਲਵੋ।"
"ਸਲਾਹ ਕੀ ਕਰਨੀ ਏ ਬੇਟਾ। ਸਾਨੂੰ ਸਭ ਮੰਜ਼ੂਰ ਏ।"
ਡਾਕਟਰ ਦੇ ਜਾਣ ਤੋਂ ਬਾਅਦ ਨਿਮੋਂ ਨੇ ਸਾਰੀ ਗੱਲ ਬਾਤ ਜੋਗੇ ਨਾਲ ਕੀਤੀ। ਉਸਨੂੰ ਕੁਝ ਤਸੱਲੀ ਹੋਈ ਕਿ ਜੇ ਚਰਨੀ ਮੰਨ ਜਾਵੇ ਤਾਂ ਸਾਰੇ ਪਰਦੇ ਢੱਕੇ ਜਾਣਗੇ। ਚਰਨੀ ਨੂੰ ਪੁੱਛਣਾ ਹੁਣ ਮਾਂ ਦਾ ਕੰਮ ਸੀ।
ਚਰਨੀ ਦੇ ਕਮਰੇ ਵਿੱਚ ਜਾਂਦਿਆਂ ਹੀ ਮਾ ਨੇ ਪੀਛਆ,
"ਚਰਨੀ ਪੁੱਤ੍ਰ, ਤਬੀਅਤ ਕਿੰਦਾਂ ਏ ਅੱਜ?'
"ਅੱਗੇ ਨਾਲੋਂ ਬਹੁਤ ਠੀਕ ਏ। ਡੈਡੀ ਦਾ ਗੁੱਸਾ ਉਤਰਿਆ ਏ ਕਿ ਨਹੀਂ। ਉਹ ਤਾਂ ਮੇਰਾ ਕਤਲ ਕਰਕੇ ਹੀ ਰਹੇਗਾ।"
"ਨਹੀਂ ਉਹ ਕੁਝ ਨਹੀਂ ਕਰੇਗਾ। ਬੇਟੀ, ਤੇਰਾ ਡਾਕਟਰ ਦੇ ਬਾਰੇ ਕੀ ਖਿਆਲ ਏ?"
"ਉਹ ਚੰਗਾ ਸ਼ਰਿੰਕ ਏ। ਮੈਨੂੰ ਠੀਕ ਕਰ ਦਿੱਤਾ ਏ ਉਸਨੇ।"
"ਨਹੀਂ। ਮੇਰਾ ਮਤਲਬ ਏ ਕਿ ਜੇ ਤੂੰ ਮੰਨੇ ਤਾਂ… ਤੇਰਾ…।"
"ਮਾਮਾ, ਤੇਰਾ ਮਤਲਬ ਏ ਕਿ ਮੈ ਸ਼ਾਦੀ ਇਸ ਸ਼ਰਿੰਕ ਨਾਲ…।"
"ਤੂੰ ਹਾਂ ਕਰ ਦੇ ਤਾਂ ਚੰਗੀ ਗੱਲ ਏ ਨਹੀਂ ਤਾਂ ਤੇਰੇ ਪਿਉ ਨੇ ਤੈਨੂੰ ਦੇਸ ਲਿਜਾਕੇ ਤੇਰਾ ਵਿਆਹ ਕਰ ਦੇਣਾ ਏ।"
"ਮੈ ਦੇਸ ਨਹੀਂ ਜਾਵਾਂਗੀ। ਵਿਆਹ ਸਿਰਫ ਉਸ ਨੀਚੀ ਜਾਤੀ ਵਾਲੇ ਨਾਲ ਹੀ ਕਰਾਵਾਂਗੀ। ਜੇ ਡੈਡੀ ਜਿੱਦ ਕਰਦਾ ਹੈ ਤਾਂ ਮੈ ਵੀ ਘੱਟ ਨਹੀਂਂ।"
ਜਦੋਂ ਨਿੰਮੋਂ ਨੇ ਸਾਰੀ ਗੱਲ ਬਾਤ ਜੋਗੇ ਨਾਲ ਕੀਤੀ ਤਾਂ ਜੋਗਾ ਕਹਿਣ ਲੱਗਾ,
"ਫਿਕਰ ਨਾ ਕਰ। ਉਸਨੂੰ ਮਨਾਉਣਾ ਮੈ ਜਾਣਦਾ ਹਾਂ।"
ਉਹ ਚਰਨੀ ਦੇ ਕਮਰੇ ਵਿੱਚ ਜਾਕੇ ਉਸਦੇ ਕੋਲ ਬੈਠ ਗਿਆ। ਬੜੇ ਪਿਆਰ ਨਾਲ ਕਹਿਣ ਲੱਗਾ,
"ਚਰਨੀ, ਤੂੰ ਇਸ ਡਾਕਟਰ ਨਾਲ ਵਿਆਹ ਕਰਨ ਲਈ ਹਾਂ ਕਰਦੇ, ਵਰਨਾ ਮੈ ਮਜਬੂਰ ਹੋਕੇ ਕੁਝ ਕਰ ਬੈਠਾਂਗਾ।"
ਚਰਨੀ ਕੁਝ ਨਹੀਂ ਬੋਲੀ ਉਹ ਸੁਣਦੀ ਰਹੀ। ਉਸਨੂੰ ਆਪਣੇ ਬਾਪ ਦੀਆਂ ਅੱਖਾਂ ਵਿੱਚ ਅਥਰੂ ਅਤੇ ਚਿਹਰੇ ਤੇ ਤਰਲਾ ਨਜ਼ਰ ਆ ਰਿਹਾ ਸੀ। ਜੋਗੇ ਨੂੰ ਜਦੋਂ ਚਰਨੀ ਵਲੋਂ ਕੋਈ ਹਾਂ ਜਾਂ ਨਾਂਹ ਵਿੱਚ ਜੁਆਬ ਨਹੀਂ ਮਿਲਿਆ ਤਾਂ ਉਹ ਨਿਮੋਝੂਣਾ ਹੋਇਆ ਬਾਹਰ ਆ ਗਿਆ। ਅਗਲੇ ਦਿਨ ਜਦੋਂ ਡਾਕਟਰ ਆਇਆ ਤਾਂ ਉਹ ਚਰਨੀ ਦੇ ਕਮਰੇ ਵਿੱਚ ਨਹੀਂ ਗਿਆ। ਨਿੰਮੋਂ ਨਾਲ ਹੀ ਗੱਲਾਂ ਕਰਦਾ ਰਿਹਾ।
"ਆਂਟੀ, ਤੁਸੀਂ ਆਪਣੀ ਤਸੱਲੀ ਕਰ ਲਵੋ, ਮੇਰੇ ਵਲੋਂ ਹਾਂ ਈ ਏ। ਹਾਂ ਇੱਕ ਗੱਲ ਮੈ ਪੁਛਣੀ ਹੇ ਕਿ ਜੇ ਮੈ ਵੀ ਕਿਸੇ ਨੀਚ ਜਾਤੀ ਵਾਲਾ ਹੋਇਆ ਤਾਂ ਤੁਸੀਂ ਕੀ ਕਰੋਗੇ?"
" ਨਹੀਂ ਬੇਟਾ, ਤੂੰ ਐਨਾ ਹੋਨਹਾਰ ਤੇ ਹੁਸ਼ਆਿਰ ਲੜਕਾ ਤੇ ਫਿਰ ਡਾਕਟਰ; ਉਹ ਵੀ ਕਨੇਡੇ ਵਿੱਚ? ਅਸੰੀਂ ਤਾਂ ਖੁਸ਼ਕਿਸਮਤ ਹਾਂ ਕਿ ਤੂੰ ਮਿਲ ਗਿਆ।"
"ਉਹ ਤਾਂ ਠੀਕ ਏ ਪਰ ਮੇਰੀ ਜਾਤੀ?"
"ਕੋਈ ਗੱਲ ਨਹੀਂ, ਬੇਟੇ। ਸਭ ਚਲੇਗਾ। ਇਹ ਕਿਹੜਾ ਆਪਣਾ ਦੇਸ ਹੈ ਕਿ ਲੋਕੀਂ ਗੱਲਾਂ ਕਰਨਗੇ। ਅਸੀਂ ਕਿਸੇ ਕੋਲੋਂ ਨਹੀਂ ਡਰਦੇ। ਕਨੇਡੇ ਵਿੱਚ ਸਭ ਚਲਦਾ ਹੈ। ਵੈਸੇ ਬੇਟਾ ਤੇਰਾ ਪਿਛੋਂ ਪਿੰਡ ਕਿਹੜਾ ਹੈ?'
"ਆਂਟੀ ਮੈ ਕੁਝ ਨਹੀਂ ਜਾਣਦਾ। ਡੈਡੀ ਕਹਿੰਦਾ ਸੀ ਮਾਝੇ ਵਿੱਚ ਕੋਈ ਪੱਟੀ ਸ਼ਹਿਰ ਹੈ। ਮੈਨੂੰ ਤਾਂ ਪਿੰਡ ਜਾਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਤੇ ਨਾ ਹੀ ਕੋਈ ਸ਼ੌਕ ਉਠਿਆ ਹੈ। ਮੈ ਚਰਨੀ ਨੂੰ ਵੇਖਕੇ ਹੁਣੇ ਆਇਆ।"
ਚਰਨੀ ਉਸਦਾ ਇੰਤਜ਼ਾਰ ਕਰ ਰਹੀ ਸੀ। ਡਾਕਟਰ ਨੂੰ ਦੇਖਕੇ ਮੁਸਕਰਾਈ। ਡਾਕਟਰ ਨੇ ਚਰਨੀ ਦਾ ਹੱਥ ਪਕੜਕੇ ਹੌਲੀ ਜਿਹਾ ਕਿਹਾ,
"ਚਰਨੀ, ਤੇਰੇ ਡੈਡੀ ਨੂੰ ਮਨਾਉਣ ਲਈ ਦੇਖ ਕਿੰਨੀਆਂ ਝੱਖਾ ਮਾਰਨੀਆਂ ਪਈਆਂ ਨੇ। ਉਸਨੂੰ ਪਤਾ ਨਹੀਂ ਕਿ ਮੈ ਮੈਡੀਕਲ ਡਾਕਟਰ ਹਾਂ ਤੇ ਨੀਚੀ ਜਾਤ ਵਾਲਾ ਵੀ ਹਾਂ। ਉਸਨੇ ਤਾਂ ਮੇਰਾ ਨਾਉਂ ਤੱਕ ਨਹੀਂ ਪੁਛਿਆ ਜਾਤ ਤਾਂ ਇੱਕ ਪਾਸੇ ਰਹੀ। ਹਰ ਵੇਲੇ ਮੈਨੂੰ ਦੋਨੋਂ ਡਾਕਟਰ ਕਹਿਕੇ ਹੀ ਬੁਲਾਉਂਦੇ ਨੇ। ਪਰ ਉਸਨੂੰ ਸਭ ਕੁਝ ਮੰਨਜ਼ੂਰ ਹੈ। ਡੇਡੀ ਦਾ ਤੈਨੂੰ ਥੱਪੜ ਮਾਰਨਾ, ਤੇਰਾ ਬੇਹੋਸ਼ ਹੋਜਾਣਾ ਤਾ ਠੀਕ ਸੀ ਪਰ ਬੰਸੀ ਦਾ ਆਈਡੀਆ ਠੀਕ ਨਿਕਲਿਆ ਕਿ ਮੈ ਮੈਡੀਕਲ ਡਾਕਟਰ ਨਹੀਂ ਬਲਕਿ ਇੱਕ ਸ਼ਰਿੰਕ ਬਣਕੇ ਆਵਾਂ। ਮੈਡੀਕਲ ਡਾਕਟਰਾਂ ਨੂੰ ਬਹੁਤ ਲੋਕ ਜਾਣਦੇ ਹਨ ਪਰ ਕਿਸੇ ਸ਼ਰਿੰਕ ਦਾ ਨਾਉਂ ਉਹ ਨਹੀਂ ਸੁਣਨਾ ਚਾਹੁੰਦੇ।"
ਦੋਨੋਂ ਖੁਸ਼ੀ'ਚ ਹੱਸਦਿਆਂ ਹੱਸਦਿਆਂ ਬਾਹਰ ਆਏ ਤੇ ਦੋਨਾ ਨੇ ਜੋਗੇ ਨੂੰ ਘੁੱਟਕੇ ਜੱਫੀ ਪਾਈ। ਚਰਨੀ ਨੇ ਵੀ ਆਪਣੇ ਡੈਡੀ ਨੂੰ ਹੌਲੀ ਜਿਹੀ ਕਿਹਾ
"ਡੈਡੀ, ਮੈਨੂੰ ਤੇਰੀ ਪਸੰਦ ਦਾ ਇਹ ਲੜਕਾ ਮੰਨਜ਼ੂਰ ਹੈ।"