ਕਰਵਾਚੌਥ ਤੇ ਮੌਨ ਵਰਤ (ਮਿੰਨੀ ਕਹਾਣੀ)

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰਕਾਰੀ ਦਫ਼ਤਰ ਦਾ ਅਫ਼ਸਰ ਆਪਣੇ ਕਿਸੇ ਕੰਮ ਵਿੱਚ ਰੁਝਿਆ ਹੋਇਆ ਸੀ ਤੇ ਦਿਨ ਬੁਧਵਾਰ ਸੀ | ਸ਼ੁਕਰਵਾਰ ਨੂੰ ਕਰਵਾਚੌਥ ਦਾ ਵਰਤ ਦਾ ਤਿਓਹਾਰ ਸੀ ਜਿਸਦੀ ਰਾਖਵੀਂ ਛੁੱਟੀ ਸੀ ਤੇ ਵੀਰਵਾਰ ਨੂੰ ਸਰਕਾਰੀ ਛੁੱਟੀ ਸੀ | ਅਫ਼ਸਰ ਦਾ ਧਿਆਨ ਕੰਮ ਵਿੱਚ ਹੀ ਸੀ | ਦਫ਼ਤਰ ਦੀ ਕਰਮਚਾਰਨ ਨੇ ਅਫ਼ਸਰ ਨੂੰ ਆਕੇ ਕਿਹਾ ,” ਸਰ ਮੈਂ ਪਰਸੋਂ ਦੀ ਛੁੱਟੀ ਕਰਨੀ ਆ”| ਅਫ਼ਸਰ ਦਾ ਜ਼ਿਆਦਾ ਧਿਆਨ ਕੰਮ ਵਿੱਚ ਹੀ ਸੀ | ਗੱਲ ਸੁਣਦੇ ਹੀ ਉਸਨੇ ਕਿਹਾ ,” ਕਿਉਂ ਵਰਤ ਰਖਣਾ.. ਚੱਲ ਠੀਕ ਆ ਕਰ ਲਿਓ ”| ਕਰਮਚਾਰਨ ਬਿਨਾਂ ਕੁਝ ਕਹੇ ਅਪਣੀ ਸੀਟ ਤੇ ਜਾਕੇ ਬੈਠ ਗਈ| ਕੋਈ ਜਵਾਬ ਨਾ ਮਿਲਣ ਤੇ ਅਫ਼ਸਰ ਦਾ ਸਾਰਾ ਧਿਆਨ ਕੰਮ ਤੋਂ ਹਟਿਆ ਤੇ ਉਸ ਦੇ ਦਿਮਾਗ ਚ ਇਕ ਅਜ਼ੀਬ ਜਿਹੀ ਬਿਜਲੀ ਦੌੜ ਗਈ | ਉਸਨੇ ਇਹ ਕੰਮ ਦੇ ਧਿਆਨ ਵਿੱਚ ਕੀ ਸਵਾਲ ਕਰ ਦਿੱਤਾ ਸੀ| ਉਸਨੇ ਵਿਧਵਾ ਕਰਮਚਾਰਨ ਨੂੰ ਵਰਤ ਰਖਣ ਬਾਰੇ ਕਹਿ ਦਿੱਤਾ ਸੀ | ਕਰਮਚਾਰਨ ਅਪਣੀਂ ਸੀਟ ਤੇ ਗੰਭੀਰ ਹੋਕੇ ਚੁੱਪ ਬੈਠੀ ਸੀ| ਪਰ ਅਫ਼ਸਰ ਦੇ ਦਿਮਾਗ ਚ ਇਹ ਅਜ਼ੀਬ ਜਿਹੀ ਗ਼ਲਤੀ ਕਰਕੇ ਤੂਫ਼ਾਨ ਉੱਠਿਆ ਹੋਇਆ ਸੀ|
ਸਾਰਾ ਦਿਨ ਉਹ ਕੁਝ ਨਾ ਬੋਲ ਸਕਿਆ | ਇੰਝ ਲਗਾ ਕਿ ਉਹ ਮੋਨ ਵਰਤ ਤੇ ਹੋਵੇ|