ਚੜਾਵਿਆਂ ਦੀ ਮੋਹਤਾਜ ਹੋ ਗਈ ਰੱਬ ਦੀ ਹੋਂਦ
ਧੱਸਿਆ ਜਾ ਰਿਹਾ ਰੱਬ ਦਾ ਵਜੂਦ ਅਹੁਦਿਆਂ ਦੇ ਭਾਰ ਨਾਲ
ਆਸਥਾ ਦਾ ਕੱਦ
ਅਸਥਾਨਾ ਦੇ ਪੈਰੋਕਾਰਾ ਦੀ ਨੇੜਤਾ ਨਾਲ ਮਾਪਿਆ ਜਾਣ ਲੱਗ ਪਿਆ
ਧਾਰਮਿਕ ਹੋਣ ਦੀ ਤ੍ਰਿਪਤੀ
ਧਾਰਮਿਕ ਆਯੋਜਨਾ ਦੇ ਵੱਡੇ - ਨਿੱਕੇ ਵਿਖਾਵਿਆ ਨਾਲ ਵਿਓੰਤੀ ਜਾਣ ਲੱਗੀ
ਪ੍ਰਭੁ ਦੇ ਦਰਸ਼ਨਾ ਦੀ ਵਿਵਸਥਾ
ਦਾਨ ਸ੍ਲਿਪਾ ਜਾ
ਵਿਸ਼ੇਸ਼ ਰੁਤਬੇ ਲਈ ਰਾਖਵੀ ਹੋ ਗਈ
ਆਮ ਤੇ ਖਾਸ ਦਾ ਇਹ ਪਾੜਾ
ਅਮੀਰ ਤੇ ਗਰੀਬ ਦਾ ਇਹ ਪਾੜਾ
ਰੱਬ ਨੂ ਬਹਿਰੂਪੀਆ ਬਨਾਓਣ ਤੇ ਤੁਲਿਆ
ਇਹ ਸਾਬਿਤ ਕਰ ਰਿਹਾ
ਕਿ ਸੂਰਜ ਭਾਵੇ ਸਬਨਾ ਲਈ ਇਕੋ ਜਿਹਾ ਚਮਕਦਾ
ਪਰ ਇਸਦੀਆ ਕਿਰਨਾ ਦੇ ਅਰਥ
ਗਿੱਲੀ ਮਿੱਟੀ ਤੇ ਬਰਫ ਲਈ
ਵੱਖ-ਵੱਖ ਹੁੰਦੇ ।