ਇੱਥੇ ਕਿ ਉਥੇ (ਕਹਾਣੀ)

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਰਦੁਮਣ ਸਿੰਘ ਪਿੰਡ ਦਾ ਰੱਜਿਆ ਪੁਜਿਆ ਕਿਰਸਾਨ ਸੀ । ਦੋ ਮੁਰੱਬੇ ਤੋਂ ਵੱਧ ਉਸ ਦੀ ਜ਼ਮੀਨ ਸੀ। ਕੱਦ ਛੇ ਫੁਟ ਦੋ ਇੰਚ ਦੇ ਲੱਗ ਪੱਗ,ਸਰੀਰ ਨਾ ਬਹੁਤਾ ਭਾਰਾ ਨਾ ਪਤਲਾ। ਹਲਕੀ ਜਿਹੀ ਦਾੜੌ ਮੁੱਛਾਂ ਚਿਹਰੇ ਤੇ ਖੂਬ ਫੱਬਦੀਆਂ ਸਨ। ਖੇਤੀ ਕਰਨ ਦਾ ਉਸ ਨੂੰ ਸੌਕ ਸੀ। ਖੇਤੀ ਅਧੁਨਿਕ ਢੰਗਾਂ ਨਾਲ ਕਰਦਾ। ਸੁਧਰੇ ਹੋਏ ਬੀਜ ਬੀਜ ਕੇ ਫ਼ਸਲ ਦਾ ਭਰਪੂਰ ਝਾੜ ਲੈਂਦਾ। ਇਸ ਕਰਕੇ ਪਿੰਡਾ ਵਿੱਚ ਉਸ ਦੀ ਚੰਗੀ ਪੈਂਠ ਬਣੀ ਸੀ। ਭਾਵੇਂ ਉਸ ਦਾ ਭਰਾ ਚੰਗੀ ਰਾਜਨੀਤਕ ਸੂਝ ਰੱਖਦਾ ਸੀ ਅਤੇ ਰਾਜਨੀਤਿਕ ਲੋਕਾਂ ਨਾਲ ਉਸ ਦੇ ਚੰਗੇ ਸਬੰਧ ਸਨ। ਪਰ ਪਰਦੁਮਣ ਸਿੰਘ ਆਪਣੀ ਖੇਤੀ ਦੀ ਧੁਨ ਵਿੱਚ ਲੱਗਾ ਹੋਇਆ ਸੀ। ਉਸ ਦਾ ਆਪਣਾ ਵੱਖਰਾ ਸਰਕਲ ਸੀ। ਖੇਤੀ ਬਾੜੀ ਮਹਿਕਮੇ ਤੋਂ ਨਵੇਂ ਬੀਜਾਂ ਦੀ ਜਾਣਕਾਰੀ ਰੱਖਣਾ ਤੇ ਉਹਨਾਂ ਦੀ ਸਲਾਹ ਨਾਲ ਅਧੁਨਿਕ ਢੰਗ ਵਰਤਣਾ ਅਤੇ ਨਾਲ ਦੀ ਨਾਲ ਕੁੱਝ ਆਪਣੇ ਵੀ ਤਜੱਰਬੇ ਕਰਨਾ ਉਸ ਦਾ ਸੌਕ ਸੀ। ਘਰ ਵਿੱਚ ਨਵੀਂ ਨਸਲ ਦੀਆਂ ਗਊਆਂ ਵੀ ਰੱਖੀਆਂ ਹੋਈਆਂ ਸਨ  । ਗੱਲ ਕੀ ਜੱਟ ਹਰ ਪੱਖੋਂ ਪੂਰਾ ਸੀ। ਉਸ ਦੇ ਘਰ ਵਾਲੀ ਜਗਦੀਸ਼ ਕੌਰ ਸੁਘੜ ਸਿਆਣੀ ਔਰਤ ਸੀ। ਆਏ ਗਏ ਦੀ ਘਰ ਵਿੱਚ ਸੇਵਾ ਸੰਭਾਲ ਦਿਲ ਨਾਲ ਕਰਦੀ ਕੰਮ ਕਰਦੀ ਨੇ ਕਦੀ ਮੱਥੇ ਵੱਟ ਨਹੀਂ ਸੀ ਪਾਇਆ।
         ਪਰਦੁਮਣ ਸਿੰਘ ਦੇ ਦੋ ਪੁੱਤਰ ਸਨ । ਉਸ ਨੇ ਦੋਹਾਂ ਨੂੰ ਹੀ ਡੱਬ ਵਾਲੀ ਕਾਨਵੈਂਟ ਸਕੂਲ ਤੋਂ ਵਿਦਿਆ ਦੁਆਈ। ਅੱਗੇ ਉਹ ਚੰਡੀਗੜ੍ਹ ਪੜ੍ਹਣ ਲਈ ਚਲੇ ਗਏ। ਚੰਡੀਗੜ੍ਹ ਪੜ੍ਹਦਿਆਂ ਵੱਡੇ ਪੁੱਤ ਬਲਰਾਜ ਦਾ ਮਨ ਕਨੇਡਾ ਜਾਣ ਦਾ ਬਣ ਗਿਆ।
ਉਨ੍ਹਾਂ ਚੋਂ ਵੱਡੇ ਪੁੱਤ ਬਲਰਾਜ ਨੇ ਆਪਣੇ ਬਾਪ ਨਾਲ ਆਪਣੇ ਮਨ ਦੀ ਗੱਲ ਸਾਂਝੀ ਕੀਤੀ," ਪਾਪਾ ਜੀ! ਮੈਂ ਪੜ੍ਹ ਕੇ ਇਥੇ ਕੋਈ ਨੌਕਰੀ ਜਾਂ ਖੇਤੀ ਨਹੀਂ ਕਰਨੀ ਮੈਂ ਤਾਂ ਕਨੇਡਾ ਜਾਵਾਂਗਾ। ਇਥੇ ਨਾਲੋਂ ਭਵਿਖ ਉਥੇ ਅੱਛਾ ਹੈ। ਸਿਸਟਮ ਵਧੀਆ ਹੈ। ਸਾਫ ਸੁਥਰਾ ਦੇਸ ਹੈ । ਦਫਤਰਾਂ ਵਿੱਚ ਕੋਈ ਰਿਸ਼ਵਤ ਨਹੀਂ।  ਕਹਿੰਦੇ ਹਨ ਉਥੇ ਜਿੰਦਗੀ ਵਿੱਚ ਤਰੱਕੀ ਕਰਨ ਦੇ ਬਹੁਤ ਮੌਕੇ ਹਨ। ਨਿਯਮ ਕਾਨੂੰਨ ਅਮੀਰ ਗਰੀਬ ਹਰ ਇੱਕ ਲਈ ਸਮਾਨ ਹਨ। ਇਥੇ ਦਾ ਹਾਲ ਤਾਂ ਤੁਸੀਂ ਦੇਖਦੇ ਹੋ ਜ਼ਮੀਰ ਵਾਲੇ ਬੰਦੇ ਦਾ ਕੋਈ ਜੀਉਣ ਨਹੀਂ। ਗੁੰਡਾ ਗਰਦੀ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ ਨੇ ਸਧਾਰਨ ਲੋਕਾਂ ਦਾ ਨੱਕ ਦਮ ਕੀਤਾ ਹੋਇਆ ਹੈ। " ਇਸ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਸਾਂਝੀਆਂ ਕੀਤੀਆਂ।"
ਪਰਦੁਮਣ ਸਿੰਘ ਪੜ੍ਹਿਆ ਲਿਖਿਆ ਸੀ ਉਹ ਇਸ ਗੱਲ ਨੂੰ ਬਹੁਤ ਚੰਗੀ ਤਰਾਂ੍ਹ ਸਮਝਦਾ ਸੀ। ਪਰ ਘਰ ਜ਼ਮੀਨਂ ਜਾਇਦਾਦ ਚੰਗੀ ਹੋਣ ਕਰਕੇ ਉਸ ਦਾ ਇਸ ਪਾਸੇ ਧਿਆਨ ਨਹੀਂ ਸੀ। ਉਸ ਸੋਚਦਾ ਸੀ ਇੱਥੇ ਕਿਹੜਾ ਕੋਈ ਕਮੀ ਹੈ। ਉਸ ਨੇ ਗੱਲ ਸੁਣ ਤਾਂ ਲਈ ਪਰ ਕੋਈ ਬਹੁਤਾ ਹੁੰਗਾਰਾ ਨਾ ਭਰਿਆ। ਸੋਚਿਆ ਬੱਚੇ ਕਈ ਵਾਰ ਜਜ਼ਬਾਤੀ ਹੋ ਜਾਂਦੇ ਹਨ । ਆਪੇ ਠੀਕ ਹੋ ਜਾਣਗੇ।  ਪਰ ਇਸ ਗੱਲ ਨੇ ਉਸ ਨੂੰ ਇੱਕ ਦੁਬਿੱਧਾ ਵਿੱਚ ਪਾ ਦਿਤਾ। ਹੁਣ ਉਸ ਦੇ ਮਨ ਦੀ ਸੋਚ ਵਿੱਚ ਦੋ ਗੱਲਾਂ ਦੀ ਸੋਚ ਬਣ ਗਈ ਇੱਥੇ ਕਿ ਉਥੇ?
"ਕਦੀ ਕਦੀ ਮਨੁੱਖ ਦੇ ਖੁਆਬੋ ਖਿਆਲ ਵਿੱਚ ਵੀ ਨਹੀਂ ਹੁੰਦਾ ਕਿ ਅੱਗੇ ਕਿਸ ਪਾਸੇ ਨੂੰ ਜਿੰਦਗੀ ਨੇ ਕਰਵਟ ਲੈਣੀ ਹੈ। ਕੋਈ ਛਿਣ ਅਜਿਹਾ ਆਉਂਦਾ ਹੈ ਕਿ ਉਹ ਜਿੰਦਗੀ ਦਾ ਰਸਤਾ ਬਦਲ ਦਿੰਦਾ ਹੈ"
"ਖਾਂਦੇ ਪੀਦੇ ਘਰਾਂ ਦੇ ਮੁੰਡੇ ਜਦ ਜਵਾਨ ਹੋਣ ਲੱਗਦੇ ਹਨ ਤਾਂ ਰਿਸ਼ਤਿਆਂ ਦੀ ਮੰਗ ਆਉਣ ਲੱਗ ਪੈਂਦੀ ਹੈ"ਕਈ ਚਗੇ ਘਰਾਂ ਦੇ ਰਿਸ਼ਤਿਆਂ ਦੀ ਮੰਗ ਆਈ ਪਰਦੁਮਣ ਸਿੰਘ ਇਹ ਕਹਿ ਕੇ ਟਾਲ ਦਿੰਦਾ ਰਿਹਾ ਕਿ ਹਾਲ ਤਾਂ ਬੱਚੇ ਪੜ੍ਹਦੇ ਹਨ। ਪੜ੍ਹ ਲੈਣ ਤਾਂ ਫਿਰ ਰਿਸ਼ਤੇ ਬਾਰੇ ਸੋਚਾਂਗੇ। ਹਾਲ ਤਾਂ ਬੱਚੇ ਵੀ ਇਹ ਗੱਲ ਨਹੀਂ ਕਰਨ ਦਿੰਦੇ। ਪਰ ਅੰਦਰ ਤੋਂ ਗੱਲ ਹੋਰ ਸੀ। ਉਸ ਨੇ ਇਧਰ ਉਧਰ  ਕਨੇਡਾ ਦੇ ਰਿਸ਼ਤੇ ਲਈ ਕਈ ਰਿਸ਼ਤੇ ਦਾਰਾਂ ਕੋਲ ਆਪਣੇ ਦਿਲ ਦੀ ਗੱਲ ਕਹਿਣੀ ਸ਼ੁਰੂ ਕੀਤੀ ਕਿ ਵੱਡਾ ਮੁੰਡਾ ਕਨੇਡਾ ਜਾਣਾ ਚਾਹੁੰਦੇ ਹੈ। ਦੇਖਦੇ ਹਾਂ ਕੋਈ ਕਨੇਡਾ ਦਾ ਰਿਸ਼ਤਾ ਮਿਲ ਜਾਏ ਤਾਂ ਵਿਆਹ ਕਰ ਦੇਵਾਂਗੇ।
                  ਸਬੱਬ ਨਾਲ ਪਰਦੁਮਣ ਸਿੰਘ ਦੀ ਸਾਲੀ ਦੀ ਨਨਾਣ ਦਾ ਜੇਠ ਆਪਣੀ ਬੇਟੀ ਦਾ ਕਨੇਡਾ ਤੋਂ ਵਿਆਹ ਕਰਨ ਲਈ ਆਇਆ ਸੀ। ਉਹ ਵੀ ਰਿਸ਼ਤੇ ਦੀ ਭਾਲ ਵਿੱਚ ਸਨ। ਜਦ ਪਰਦੁਮਣ ਸਿੰਘ ਦੀ ਸਾਲੀ ਨੂੰ ਪਤਾ ਲੱਗਾ ਤਾਂ ਉਸ ਨੇ ਦੋਹਾਂ ਪ੍ਰੀਵਾਰਾਂ ਦਾ ਮਿਲਾਪ ਕਰਾ ਦਿੱਤਾ। ਲੜਕੀ ਖੁੱਲੇ ਹੱਡਾਂ ਪੈਰਾਂ ਵਾਲੀ,ਰੰਗ ਹਲਕਾ ਸਾਂਵਲਾ, ਨੈਣ ਨਕਸ਼ ਮੂੰਹ ਤੇ ਫੱਬਦੇ ਸਨ। ਪਰ ਪਰਦਮਣ ਸਿੰਘ  ਨੂੰ ਤਾਂ ਕਨੇਡਾ ਦਾ ਰਿਸ਼ਤਾ ਚਾਹੀਦਾ ਸੀ। ਮੁੰਡਾ ਰੰਗ ਰੂਪ ਤੋਂ ਸੁਹਣਾ ਸੀ। ਰੰਗ ਸਾਫ ਸਰੀਰ ਦਾ ਗੁਦਗੁਦਾ ਜਿਹਾ ਅਤੇ ਕੱਦ ਪੰਜ ਫੁੱਟ ਦਸ ਇੰਚ ਸੀ। ਰਿਸ਼ਤੇ ਦਾ ਪੱਕ ਠੱਕ ਹੋ ਕੇ ਵਿਆਹ ਦੋ ਹਫਤਿਆਂ ਵਿੱਚ ਹੀ ਹੋ ਗਿਆ। ਸਾਲ ਦੇ ਅੰਦਰ ਅੰਦਰ ਹੀ ਬਲਰਾਜ ਕਨੇਡਾ ਚਲਾ ਗਿਆ। ਕੁੱਝ ਮਹੀਨੇ ਜਵਾਈ ਦੀ ਤਰ੍ਹਾਂ ਘਰ ਰਿਹਾ। ਬਾਅਦ ਵਿੱਚ ਇੱਕ ਮਹੀਨੇ ਦਾ ਕਿਰਾਇਆ ਦੇ ਕੇ ਕੁੜੀ ਮੁੰਡੇ ਨੂੰ ਬੇਸਮੈਂਟ ਲੈ ਦਿੱਤੀ ਗਰੌਸਰੀ ਲੈ ਕੇ ਦੇ ਦਿੱਤੀ। ਬਲਰਾਜ ਨੂੰ ਕਿਸੇ ਵੇਅਰ ਹਾਉਸ ਵਿੱਚ ਜੌਬ ਮਿਲ ਗਈ ਸੀ।  
"ਸੁਪਨੇ ਜਦੋਂ ਹਕੀਕਤਾਂ ਨਾਲ ਵਟਾਉਣੇ ਹੁੰਦੇ ਹਨ ਤਾਂ ਜਿੰਦਗੀ ਦਾ ਬਹੁਤ ਕੁੱਝ ਛੱਡਣਾ ਹੁੰਦਾ ਹੈ ਅਤੇ ਬਹੁਤ ਕੁੱਝ ਨਵਾਂ ਗ੍ਰਹਿਣ ਕਰਨਾ ਹੁੰਦਾ ਹੈ। ਇਸ ਲਈ ਕਰੜੀ ਮਿਹਨਤ ਦੀ ਲੋੜ ਹੁੰਦੀ ਹੈ।"
ਹੁਣ ਬਲਰਾਜ ਦੀ ਨਵੀਂ ਜਿੰਦਗੀ ਸ਼ੁਰੂ ਹੋਣੀ ਸੀ। ਉਥੇ ਇੰਡੀਆ ਬੈਠਿਆਂ ਜੋ ਸੋਚਿਆ ਸੀ ਕਿ ਕਨੇਡਾ ਮੌਜਾਂ ਹੀ ਮੌਜਾਂ ਹਨ। ਭਾਰਤੀ ਜਵਾਈ ਵਾਲੀ ਮੌਜ ਹੋਵੇਗੀ। ਚੰਗਾ ਖਾਣ ਨੂੰ ਅਤੇ ਮਨਮਰਜ਼ੀ ਦੀ ਮੰਗ ਪੂਰੀ ਹੋਵੇਗੀ। ਕਿਉਂਕਿ ਉਨ੍ਹਾਂ ਕੋਲ ਚੰਗੀ ਜਾਇਦਾਦ ਸੀ ਉਸ ਨੂੰ ਜਾਇਦਾਦ ਦਾ ਪੂਰਾ ਗਰੂਰ ਸੀ।
ਜਿਵੇਂ ਜਿਵੇਂ ਦਿਨ ਬੀਤਦੇ ਗਏ ਕਨੇਡਾ ਦੀ ਜਿੰਦਗੀ ਦਾ ਅਹਿਸਾਸ ਹੋਣ ਲੱਗਾ। ਯਾਰਾਂ ਮਿੱਤਰਾਂ ਨਾਲ ਐਸ਼ ਦੇ ਦਿਨ ਪਿੱਛੇ ਰਹਿ ਗਏ। ਹੁਣ ਬੇਸਮੈਂਟ ਦਾ ਕਿਰਾਇਆ, ਕਾਰ, ਕਾਰ ਦੀ ਇਨਸ਼ੋਰੈਂਸ, ਗਰੌਸਰੀ, ਟੈਲੀ ਫੋਨ ਦਾ ਬਿੱਲ,ਰਿਸ਼ਤੇਦਾਰਾਂ ਵਿੱਚ ਉਹੀ ਪੈਂਠ  ਆਦਿ ਸੱਭ ਮਨ ਦੀ ਚਿੰਤਾ ਹੋਣ ਲੱਗੀ। ਪਿੱਛੇ ਬਾਪੂ ਦੇ ਕੈਸ਼ ਵਾਲੀ ਐਸ਼ ਮੁੱਕ ਗਈ। ਇਨਾਂ ਸਮੱਸਿਆ ਵਿੱਚੋਂ ਘਰ ਵਿੱਚ ਮਨ ਮੁਟਾਵ ਅਤੇ ਕਦੀ ਕਦੀ ਤਲਖੀ ਵਧਣ ਲੱਗੀ।
         ਰਮਨ ਨਿੱਕੀ ਨਿੱਕੀ ਗੱਲ ਤੇ ਉਸ ਨੂੰ ਟੋਕਦੀ ਰਹਿੰਦੀ। ਵਾਸ਼ਰੂਮ ਗੰਦਾ ਕੀਤਾ ਹੈ ਸਿੰਕ ਸਾਫ ਨਹੀਂ, ਕਾAੂਂਟਰ ਦੀ ਸਫਾਈ ਨਹੀਂ ਰੱਖਦੇ ਆਦਿ ਆਦਿ। ਕਿਚਨ ਦਾ ਕੰਮ ਮੈਂ ਕਰਦੀ ਹਾਂ ਘਰ ਦੀ ਸਫਾਈ ਬਾਥ ਰੂਮਾਂ ਦੀ ਸਫਾਈ ਬਲਰਾਜ ਤੂੰ ਕਰ। ਲੜਕੀ ਸਮਝਦੀ ਸੀ ਮੈਂ ਇਸ ਨੂੰ ਕਨੇਡਾ ਸੱਦਿਆ ਹੈ ਇਹ ਮੇਰੇ ਮੁਤਾਬਕ ਚੱਲੇ। ਵੈਸੇ ਵੀ ਲੜਕੀ ਦਾ ਸੁਭਾਅ ਤਲਖ ਸੀ। ਦੂਸਰਾ ਉਸ ਨੂੰ ਪੇਕਿਆਂ ਦਾ ਮਾਣ ਸੀ। ਮੁੰਡਾ ਸਮਝਦਾ ਸੀ ਮੈਂ ਖਾਦੇ ਪੀਦੇ ਘਰ ਦਾ ਮੁੰਡਾ ਹਾਂ। ਇਹ ਮੇਰੀ ਬੀਵੀ ਹੈ ਮੇਰੇ ਦਾਬੇ ਥੱਲੇ ਰਹੇ। ਇਸ ਤਰ੍ਹਾਂ ਉਨ੍ਹਾਂ ਵਿੱਚ ਤਕਰਾਰ ਸ਼ੁਰੂ ਹੋ ਗਿਆ। ਘਰ ਵਿੱਚ ਤਨਾਅ ਰਹਿਣ ਲੱਗ ਪਿਆ। ਦੋ ਦਿਨ ਚੰਗੇ ਲੰਘਣ ਤੀਜੇ ਦਿਨ ਕੋਈ ਨਾ ਕੋਈ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ।
ਪਰਦੁਮਣ ਸਿੰਘ ਨੇ ਛੋਟੇ ਪੁੱਤ ਕੁਲਰਾਜ ਦਾ ਵਿਆਹ ਇੰਡੀਆਂ ਕਰ ਲਿਆ। ਉਸ ਦੀਆਂ ਆਦਤਾਂ ਚੰਗੀਆਂ ਨਹੀਂ ਸਨ। ਯੂਨੀਵਰਸਿਟੀ  ਪੜ੍ਹਦਿਆਂ ਕਈ ਵਾਰ ਲੜੌ ਲੜਾਈਆਂ ਵਿੱਚ ਥਾਣੇ ਹੋ ਆਇਆ ਸੀ। ਪਰਦੁਮਣ ਸਿੰਘ ਚਾਹੁੰਦਾ ਸੀ ਕਿ ਕੁੱਝ ਸਮੇਂ ਲਈ ਇਸ ਤੋਂ ਪਾਸੇ ਹੋਇਆ ਜਾਵੇ। ਸ਼ਾਇਦ ਆਦਤਾਂ ਸੁਧਰ ਜਾਣ।
ਪਰਦੁਮਣ ਸਿੰਘ ਨੈ ਬਲਰਾਜ ਨੂੰ ਕਿਹਾ," ਸਾਨੂੰ ਸਪੌਂਸਰ ਕਰਕੇ ਕਨੇਡਾ ਬੁਲਾ ਲੈ ਅਸੀਂ ਦੂਰ ਹੋਏ ਤਾਂ ਸ਼ਾਇਦ ਮਗਰੋਂ ਕੁਲਰਾਜ ਸੁਧਰ ਜਾਏ। ਇਹ ਹਰ ਰੋਜ਼ ਕੋਈ ਨਾ ਕੋਈ ਪੰਗਾ ਸਹੇੜ ਲੈਂਦਾ ਹੈ।"
ਬਲਰਾਜ ਨੇ ਮਾਂ ਬਾਪ ਨੂੰ ਸਪੌਂਸਰ ਕਰਨ ਲਈ ਕਿਸੇ ਨਾ ਕਿਸੇ ਤਰ੍ਹਾ ਸ਼ਰਨੀ ਨੂੰ ਮਨਾ ਲਿਆ । ਸਪੌਂਸਰ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ। ਹਫਤੇ ਕੁ ਬਾਅਦ ਇੱਕ ਨਵਾਂ ਮੁਦਾ ਮਿਲ ਗਿਆ। ਹੁਣ ਮਾਂ ਬਾਪ ਦਾ ਬੁਲਾਉਣਾ ਵੀ ਤਕਰਾਰ ਵਿੱਚ ਸ਼ਾਮਲ ਹੋ ਗਿਆ। ਕਰਦਿਆਂ ਕਰਾਉਂਦੇ ਮਾਂ ਬਾਪ ਵੀ ਆ ਗਏ।
ਆਉਣ ਲੱਗਿਆਂ ਛੋਟੇ ਪੁੱਤ ਕੁਲਰਾਜ ਨੂੰ ਕਹਿ ਆਏ,"ੇ ਪੁੱਤ ਅਸੀਂ ਤਾਂ ਹੁਣ ਛੇਤੀ ਨਹੀਂ ਆਉਂਦੇ ਤੁੰ ਮਨ ਦੀਆਂ ਕਰ ਲਈਂ। ਜੇ ਸੰਭਲ ਜਾਏਂਗਾ ਤਾਂ ਚੰਗਾ ਹੈ।  ਅੱਗੇ ਤੇਰੀ ਮਰਜ਼ੀ।"
ਪਰਦੁਮਣ ਸਿੰਘ ਅਤੇ ਜਗਦੀਸ਼ ਕੌਰ ਨੂੰ ਆਇਆਂ ਦੋ ਤਿੰਨ ਮਹੀਨੇ ਹੋ ਗਏ ਸਨੇ। ਘਰ ਵਿੱਚ ਕੁੱਝ ਲੁਕਵੀਂ ਜੰਗ ਹੁੰਦੀ ਰਹੀ। ਰਮਨ ਦਾ ਮੂੰਹ ਸਿੱਧਾ ਨਾ ਰਿਹਾ। ਬਲਰਾਜ ਅਤੇ ਜਗਦੀਸ਼ ਕੌਰ ਸਮਝਦੇ ਸਨ ਕਿ  ਨੂੰਹ ਘਰ ਵਿੱਚ ਸਾਡੇ ਮਤਾਬਕ ਕੰਮ ਚੱਲੇ। ਨੂੰਹ ਲਿਆ ਕੇ ਚੈਕ ਸਾਨੂੰ ਦੇਵੇ। ਜਿਧਰ ਜਾਣਾ ਹੈ ਸਾਥੋਂ ਪੁੱਛ ਕੇ ਜਾਵੇ। ਪਰ ਇੱਥੇ ਇਹ ਕਿਵੇਂ ਚੱਲ ਸਕਦਾ ਸੀ।  ਪਰਦੁਮਣ ਸਿੰਘ ਕਦੇ ਮਾਂ ਬਾਪ ਨੂੰ ਅਤੇ ਕਦੇ ਰਮਨ ਨੂੰ ਟਿਕਾਉਂਦਾ ਰਿਹਾ। ਪਰ ਅੱਗ ਉਵੇਂ ਧੁਖਦੀ ਰਹੀ।
ਰਮਨ ਹੁਣ ਬਲਰਾਜ ਨਾਲ ਤਾਂ ਕੁੱਝ ਨਰਮ ਰਹਿੰਦੀ ਪਰ ਸੱਸ ਸਹੁਰੇ ਦਾ ਘਰ ਵਿੱਚ ਰਹਿਣਾ ਪਸੰਦ ਨਾ ਕਰਦੀ।
ਇੱਕ ਦਿਨ ਪਰਦੁਮਣ ਸਿੰਘ ਆਪਣੇ ਬੇਟੇ ਨੂੰ ਇਕੱਲਿਆਂ ਕਹਿਣ ਲੱਗਾ," ਪੁੱਤਰ ਇਉਂ ਤਾਂ ਨਹੀਂ ਸਰਨਾਂ। ਅਸੀਂ ਤਾਂ ਕੈਦੀ ਬਣ ਕੇ ਰਹਿ ਗਏ ਹਾਂ। ਸਾਡੀ ਤਾਂ ਘਰ ਵਿੱਚ ਕੋਈ ਮਰਜ਼ੀ ਨਹੀਂ। ਰੋਟੀ ਤਾਂ ਅਸੀਂ ਇਸ ਤੋਂ ਕਿਤੇ ਚੰਗੀ  ਉੱਥੇ ਖਾਦੇ ਸੀ। ਜਰਾ ਸਾਡੇ ਰੁਤਬੇ ਅਤੇ ਰਿਸ਼ਤੇ ਬਾਰੇ ਸੋਚ। ਅਸੀਂ ਇਸ ਹਾਲਤ ਵਿੱਚ ਇਥੇ ਨਹੀਂ ਰਹਿ ਸਕਦੇ।"
ਪਾਪਾ  ਜੀ! ਇਹ ਕਨੇਡਾ ਹੈ ਇੱਥੇ ਕਿਸੇ ਦੀ ਲਾਈਫ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਮੈਂ ਕੀ ਕਹਿ ਸਕਦਾ ਹਾਂ ਜਿੰਨਾ ਕਹਿ ਸਕਦਾ ਸੀ ਕਹਿ ਲਿਆ। ਇਸ ਤੋਂ ਵੱਧ ਕਹੂੰ ਤਾਂ ਮੇਰੀ ਵਿਆਹੁਤਾ ਲਾਈਫ ਵਿੱਚ ਗੜਬੜ ਹੋਵੇਗੀ। ਮੈਂ ਤਾਂ ਹੁਣ ਇਸ ਨਾਲ ਹੀ ਰਹਿਣਾ ਹੈ। ਜੇ ਠੀਕ ਨਹੀਂ ਲੱਗਦਾ ਤਾਂ ਤੁਸੀਂ ਵਾਪਸ ਚਲੇ ਜਾਉ।" ਬਲਰਾਜ ਨੇ ਆਪਣੇ ਪਾਪਾ ਨੂੰ ਕਿਹਾ। ਇਹ ਆਖ ਕੇ ਬਲਰਾਜ ਬਾਹਰ ਉਡੀਕ ਰਹੇ ਆਪਣੇ ਮਿੱਤਰ ਨਾਲ ਚਲਾ ਗਿਆ ਇਹ ਸੁਣ ਕੇ ਬਲਰਾਜ ਦੇ ਪੈਰਾਂ ਹੇਠੋਂ ਜ਼ਮੀਂਨ ਖਿਸਕਣ ਲੱਗੀ।
ਰਮਨ ਆਪਣੀ ਮਾਂ ਵੱਲ ਗਈ ਹੋਈ ਸੀ। ਬਲਰਾਜ ਅਤੇ ਜਗਦੀਸ਼ ਕੌਰ ਇਕੱਲੇ ਘਰ ਰਹਿ ਗਏ। 
ਪਰਦੁਮਣ ਸਿੰਘ ਦਾ ਚਿਹਰਾ ਦੇਖ ਕੇ ਜਗਦੀਸ਼ ਪੁੱਛਣ ਲੱਗੀ," ਕੀ ਗੱਲ ਹੈ। ਉਦਾਸ ਲੱਗਦੇ ਹੋ। "
         ਜਗਦੀਸ਼ ਉਦਾਸ ਕੀ ਹੋਣਾ" ਤੂੰ ਰੋਜ਼ ਕਹਿੰਦੀ ਸੀ ਕਿ ਬਲਰਾਜ  ਨਾਲ ਗੱਲ ਕਰੋ । ਇਉਂ ਤਾਂ ਵਿੱਚੇ ਵਿੱਚ ਘੁਟਣ ਚੰਗੀ ਨਹੀਂ। ਪਰਦੁਮਣ ਸਿੰਘ ਨੇ ਬਲਰਾਜ ਨਾਲ ਹੋਈ ਸਾਰੀ ਗੱਲ ਜਗਦੀਸ਼ ਕੌਰ ਨੂੰ ਦੱਸ ਦਿੱਤੀ ਅਤੇ ਨਾਲ ਹੀ ਕਹਿ ਦਿੱਤਾ ਜਗਦੀਸ਼ ਕੁਰੇ ਹੁਣ ਇਥੇ ਰਹਿਣਾ ਮੁਨਾਸਬ ਨਹੀਂ। ਬਲਰਾਜ ਨੇ ਇੱਕ ਤਰ੍ਹਾਂ ਨਾਲ ਵਾਪਸ ਜਾਣ ਲਈ ਕਹਿ ਦਿੱਤਾ ਹੈ। ਕੀ ਅਸੀਂ ਹੁਣ ਇੱਥੇ ਬੇਇਜ਼ਤ ਹੋਣ ਲਈ ਰਹਾਂਗੇ? ਮੈਂ ਤਾਂ ਮਨ Ḕਚ ਸੋਚ ਲਿਆ ਹੈ ਕਿ ਵਾਪਸ ਚਲੇ ਚਲੀਏ। ਜਗਦੀਸ਼ ਦਾ ਰੰਗ ਉੱਡ ਗਿਆ। ਸੋਚਣ ਲੱਗੀ ਹੁਣ ਕੀ ਹੋਵੇਗਾ।
"ਬੰਦਾ ਤਾਂ ਕਈ ਵਾਰ ਤੰਗ ਹੋਕੇ ਵਾਪਸ ਜਾਣ ਦਾ ਫੈਸਲਾ ਕਰ ਲੈਂਦਾ ਹੈ ਪਰ ਪੰਜਾਬੀ ਔਰਤ ਇੱਕ ਵਾਰ ਕਨੇਡਾ ਆ ਜਾਵੇ ਤਾਂ ਭਾਵੇਂ ਉਸ ਨਾਲ ਕੁੱਝ ਹੋ ਜਾਏ ਉਹ ਵਾਪਸ ਪੰਜਾਬ ਜਾਣ ਦਾ ਕਦੀ ਨਾਂ ਵੀ ਨਹੀਂ ਲੈਂਦੀ।"   
ਜਗਦੀਸ਼ ਕੌਰ ਆਪਣੇ ਆਪ ਨੂੰ ਸੰਭਾਲ ਕੇ ਕਹਿਣ ਲੱਗੀ ਜੇ ਦਿਲ ਨਹੀਂ ਲੱਗਦਾ ਤਾਂ ਤੁਸੀਂ ਦੋ ਚਾਰ ਮਹੀਨੇ ਲਾ ਆਉ ਮੈਂ ਇੱਥੇ ਰਹਾਂਗੀ। ਲੋਕ ਕੀ ਕਹਿਣਗੇ ਕਿ ਨੂੰਹ ਪੁੱਤ ਨਾਲ ਬਣੀ ਨਹੀਂ। ਨਾਲੇ ਅਸੀਂ ਕੁਲਰਾਜ ਨੂੰ ਕਹਿ ਆਏ ਹਾਂ ਕਿ ਅਸੀਂ ਘਟੋ ਘੱਟ ਦੋ ਸਾਲ ਨਹੀਂ ਆਉਣਾ। ਕਿਸੇ ਵੇਲੇ ਛੋਟੀ ਨੂੰਹ ਵੀ ਮਿਹਣਾ ਦੇ ਸਕਦੀ ਹੈ ਜੇ ਚੰਗੇ ਹੁੰਦੇ ਤਾਂ ਉੱਥੇ ਨਾ ਰਹਿ ਪੈਂਦੇ। ਹੁਣ ਇਥੇ ਸਤਾਉਣ ਨੂੰ ਆ ਗਏ ਹਨ। "
"ਸਮਾਂ ਬੜਾ ਬਲਵਾਨ ਹੈ ਆਦਮੀ ਦੀਆਂ ਸੱਭ ਸੋਚਾਂ ਸਕੀਮਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਆਦਮੀ ਸੋਚਾਂ ਦੀ ਅਜਿਹੀ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ  ਕਿ ਪਾਰ ਲੱਗਣ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ। ਲੋਕਾਂ ਨੂੰ ਮੱਤਾਂ ਦੇਣ ਵਾਲਾ ਆਪ ਸੁੱਧ ਬੁੱਧ ਗਵਾ ਬੈਠਦਾ ਹੈ।"
ਜਗਦੀਸ਼ ਕੌਰ ਨੇ ਕਈ ਘੇਣੇ ਪਾ ਕੇ ਪਰਦੁਮਣ ਸਿੰਘ ਨੂੰ ਦੋ ਚਿੱਤੀ ਵਿੱਚ ਫਸਾ ਲਿਆ । ਪਰਦੁਮਣ ਸਿੰਘ ਇਸ ਸੋਚ ਵਿੱਚ ਪੈ ਗਿਆ "ਇੱਥੇ ਕਿ ਉੱਥੇ"। ਉਦਾਸ ਮਨ ਨਾਲ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਸਾਰੀ ਰਾਤ ਸੋਚਦਾ ਰਿਹਾ," ਇੱਥੇ ਕਿ ਉਥੇ"