ਪਹਿਚਾਣ (ਕਵਿਤਾ)

ਭੁਪਿੰਦਰ ਸਿੰਘ ਬੋਪਾਰਾਏ    

Email: bhupinderboparai28.bb@gmail.com
Cell: +91 98550 91442
Address:
ਸੰਗਰੂਰ India
ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੇਸ ਅਣਖ਼ ਲਈ ਮਰਨਾ ਇੱਕ ਮਾਣ ਹੁੰਦਾ ਏ 
ਮਰਦ  ਹਮੇਸ਼ਾ  ਭੀੜ ਵਕਤ  ਪਹਿਚਾਣ ਹੁੰਦਾ ਏ

ਭਗਤ,ਸਰਾਭਾ,ਉੱਦਮ ਜੱਗ ਜਿਉਂਦੇ ਰਹਿਣੇ ਸਦਾ
ਮਰਜੀਵੜ ਹੀ  ਲੋਕੋ ਪਰਵਾਣ ਹੁੰਦਾ ਏ

ਕੁੱਖ ਦੇ ਅੰਦਰ ਵੀ ਹੁਣ ਧੀ ਮਹਿਫੂਜ ਨਹੀਂ 
ਸਿਰਫ ਦਿਖਾਵਾ ਦਿਖਦਾ ਸਨਮਾਣ ਹੁੰਦਾ ਏ

ਹਿੰਦੁ, ਮੁਸਲਿਮ, ਸਿੱਖ, ਇਸਾਈ ਹੈਂ ਤੂੰ ਕਹਿ 
ਧਰਮਾਂ ਦੇ ਨਾਂ ਮਾਨਵ ਦਾ ਘਾਣ ਹੁੰਦਾ ਏ

ਕੁੱਲੀ, ਗੁੱਲੀ, ਜੁੱਲੀ ਦਾ ਫਿਕਰ ਝੁਕਾਵੇ 
ਉਂਝ ਬਹੁਤ ਗਰੀਬਾਂ ਵਿਚ ਵੀ ਤਾਣ ਹੁੰਦਾ ਏ

ਮੁੱਢ ਕਦੀਮੋਂ ਸੱਚ ਦੇ ਹਿੱਸੇ ਸਲੀਬਾਂ ਬੇਸ਼ੱਕ 
ਬਾਜਾਂ ਦਾ ਹੋਸਲਾਂ ਹੀ ਭਰਦਾ ਉਡਾਣ ਹੁੰਦਾ ਏ

'ਬੋਪਾਰਾਏ' ਚੰਡਿਆਂ ਹਥਿਆਰ  ਬਣੇ  ਤੇ 
ਸੋਚ  ਝੁਜਾਰੂ  ਦਾ ਹੀ  ਗੁਣ-ਗਾਣ ਹੁੰਦਾ ਏ