ਜੱਜ ਵਿਕੇ ਜਜ਼ਬਾਤ ਵਿਕੇ
ਵਿਕ ਗਈ ਸਰਕਾਰ ਵੀ
ਰੰਬ ਵਿਕਿਆ ਧਰਮ ਵਿਕੇ
ਧਰਮਾ ਦੇ ਠੇਕੇਦਾਰ ਵੀ
ਗੀਤ ਤੇ ਸਗੀਤ ਵਿਕੇ
ਵਿਕ ਗਏ ਕਲਾਕਾਰ ਵੀ
ਲੇਖ ਤੇ ਲੇਖਕ ਵਿੱਕ ਗਏ
ਵਿਕ ਗਏ ਪੱਤਰਕਾਰ ਵੀ
ਖਬਰਾਂ ਤੇ ਤਸਵੀਰ ਵਿਕੀ
ਵਿੱਕ ਗਈ ਅਖਵਾਰ ਵੀ
ਜਿਸਮ ਵਿਕੇ ਜਮੀਰ ਵਿਕੇ
ਮਜਬੂਰੀ ਤੇ ਨਾਰ ਵੀ
ਰਿਸਤੇ ਨਾਤੇ ਸਭ ਵਿਕੇ
ਵਿੱਕ ਗਏ ਪਰਿਵਾਰ ਵੀ
ਗਵਾਹ ਵਿਕੇ ਕਾਨੂੰਨ ਵਿੱਕੇ
ਵਿੱਕ ਗਏ ਸੱਚੇ ਯਾਰ ਵੀ
ਘਰ ਵਿਕੇ ਜਮੀਨ ਵਿਕੀ
ਨਾਲ ਵਿਕੇ ਤਸੀਲਦਾਰ ਵੀ
ਮਾਨ ਵਿਕੇ ਸਨਮਾਨ ਵਿਕੇ
ਵਿਕ ਗਏ ਉਪਹਾਰ ਵੀ
ਦਿਲ ਵਿਕੇ ਜਿਗਰ ਵਿਕੇ
ਜਾਨ ਵਿੱਕੇ ਨੇ ਪਿਆਰ ਵੀ