ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਧਰਤੀ  ਵੰਡ ਲਈ ,ਅੰਬਰ ਵੰਡ ਲਿਆ |
ਲੋਕਾਂ ਨੇ ਖਾਰਾ ਸਮੁੰਦਰ  ਵੰਡ  ਲਿਆ |

ਤੜਕੇ  ਵਾਲੀ ਦਾਲ ਪਹੁੰਚਦੀ ਕਰ ਦਫ਼ਤਰ ,
ਕੁਝ ਭਾਈਆਂ ਨੇ  ਸਾਂਝਾ ਲੰਗਰ ਵੰਡ ਲਿਆ |

ਤੇਰਾ ਤੇਰਾ ਨੂੰ ਕਈਆਂ ਨੇ ਮੰਨ ਤੇਰਾਂ ,
ਜੂਏ ,ਲਾਟਰੀਆਂ ਦਾ ਨੰਬਰ ਵੰਡ ਲਿਆ |

ਇੱਕ ਨੇ ਮਲਿਆ ਬੇਬੇ ,ਇੱਕ ਨੇ ਬਾਪੂ ਨੂੰ ,
ਭਾਈਆਂ ਨੇ ਮਮਤਾ ਦਾ ਮੰਦਰ ਵੰਡ ਲਿਆ |

ਵੰਡਿਆ ਗਿਆ ਨਾ ਮੋਹ-ਮਹਬਤ ਤੇ ਇਤਫ਼ਾਕ ,
ਓੰਝ  ਓਨ੍ਹਾ ਸਭ ਛੰਨਾਂ -ਡੰਗਰ ਵੰਡ ਲਿਆ |