ਨਸ਼ਾ ਰਹਿਤ (ਮਿੰਨੀ ਕਹਾਣੀ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿਦਵਾਨ ਸਿੰਘਣੀ ਟੀਵੀ ਉੱਤੇ ਬੋਲ ਰਹੀ ਸੀ," ਨਸ਼ਿਆਂ ਦੀ ਮਾਰ ਐਸੀ ਪਈ ਪੰਜਾਬ ਉੱਤੇ , ਅਧਿਕਤਰ ਮੁੰਡੇ ਨਿਪੁੰਨਸਕ ਬਣ ਗਏ ਅਤੇ ਕੁੜੀਆਂ ਹੀਜੜੇ ਜੰਮਣ ਲਗ ਪੱਈਆਂ। ਪੰਜਾਬੀਆਂ ਦਾ ਅੰਤ ਤੇਜ਼ੀ ਨਾਲ ਹੋ ਰਿਹਾ ਹੈ।" ਜੀਵਨ ਕੌਰ ਸੁਣ ਸੁਣ ਕੇ ਨੇਤ੍ਰ ਪੂੰਝ ਰਹੀ ਸੀ। ਅੱਖਾਂ ਦਾ ਜਲ ਕੁੱਝ ਬੋਲਦਾ ਨਜ਼ਰ ਆਇਆ। ਪਤੀ ਨੇ ਕਾਰਨ ਜਾਣਨਾ ਚਾਹਿਆ।
" ਜੀ ਮੇਰੇ ਪਿੰਡ ਦਾ ਹਾਲ ਬਹੁਤ ਤਰਸ ਯੋਗ ਹੈ,ਭੈੜਾ! ਉਹ ਬੱਚੇ ਜੋ ਮੈਨੂੰ ਵੇਖਦਿਆਂ ਸਾਰ ਹੀ, ਭੱਜ ਕੇ ਭੂਆ ਭੂਆ ਦੀ ਮੁਹਾਰਨੀ ਆ ਲਗਾਉਂਦੇ ਸਨ, ਉਹ ਵੀਰ ਜੋ ਮੈਨੂੰ ਗਲੇ ਲਗਾ ਕੇ ਮਿਲਦੇ ਸਨ, ਪਿੰਡ ਦੀਆ ਗਲੀਆਂ ਵਿੱਚ, ਕੰਧਾ ਨਾਲ ਸਿਰ ਲਗਾ, ਨਸ਼ਈ ਹੋਏ, ਬੇਸੁੱਧ ਪਏ ਸਨ। ਮੈਂ ਪਿੰਡ ਵਿੱਚ ਘੁੰਮੀ। ਇੱਕ ਵੀ ਲਾਸ਼ ਵਿੱਚ, ਉੱਠ ਕੇ, ਮੇਰੀ ਸਤਿ ਸ੍ਰæੀ ਅਕਾਲ ਦਾ ਜੁਆਬ ਦੇਣ ਦੀ ਸਮ੍ਰੱਥਾ ਨਹੀਂ ਸੀ। ਮੈਨੂੰ ਕਿਸੇ ਪਹਿਚਾਣਿਆਂ ਤੱਕ ਨਹੀਂ। ਪਹਿਚਾਣਿਆਂ ਬੱਸ ਇੱਕ ਬਜ਼ੁਰਗ ਕੁੱਤੇ ਨੇ, ਸਾਡੇ ਮੁਹੱਲੇ ਦੇ ਜੀਵ ਨੇ। ਉਸ ਨੇ ਮੇਰੇ ਕਦਮ ਨਾਲ਼ ਕਦਮ ਮਿਲਾ, ਪਿੰਡ ਦੀ ਪ੍ਰਕਰਮਾ ਕੀਤੀ।"
ਵਿਚਾਰਾ ਨਸ਼ਾ ਰਹਿਤ।