ਸਮਾਜ ਦੀ ਸੇਵਾ ਵਿਚ ਸਮਰਪਿਤ ਲੇਖਕ ਭੱਟ (ਲੇਖ )

ਤਰਸੇਮ ਮਹਿਤੋ   

Cell: +91 98767 06580
Address: ਬਿਸਨਗੜ
ਸੰਗਰੂਰ India
ਤਰਸੇਮ ਮਹਿਤੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੂਬੇ ਪੰਜਾਬ ਦੇ ਜ਼ਿਲੇ• ਸੰਗਰੂਰ ਦੇ ਛੋਟੇ ਜਿਹੇ ਪਿੰਡ ਬਿਸਨਗੜ• (ਬਈਏਵਾਲ) ਦੇ ਰਹਿਣ ਵਾਲੇ ਹਰਮਿੰਦਰ ਸਿੰਘ ਭੱਟ ਅੱਜ ਕਿਸੇ ਜਾਣ ਪਹਿਚਾਣ ਤੋਂ ਮੁਹਤਾਜ ਨਹੀਂ ਹਨ ਕਈ ਕਲਾਵਾਂ ਨੂੰ ਆਪਣੇ ਵਿਚ ਸਮੋਈ ਬੈਠੀ ਇਸ ਸ਼ਖ਼ਸੀਅਤ ਦਾ ਜਨਮ ਮਾਤਾ ਦਲਜੀਤ ਕੌਰ ਤੇ ਪਿਤਾ ਸੂਬੇਦਾਰ ਨਿਰਮਲ ਸਿੰਘ ਦੇ ਘਰ ਸੰਨ 1982 ਵਿਚ ਗੁਰਸਿੱਖ ਪਰਵਾਰ ਵਿਚ ਹੋਇਆ। ਮੁੱਢਲੀ ਸਿੱਖਿਆ ਆਰਮੀ ਸਕੂਲ ਵਿਚ ਆਪਣੇ ਪਿਤਾ ਜੀ ਜੋ ਕਿ ਫ਼ੌਜ ਵਿਚ ਨੌਕਰੀ ਕਰਦੇ ਸਨ ਉਨ•ਾਂ ਨਾਲ ਹੀ ਰਹਿੰਦੇ ਹੋਏ ਪ੍ਰਾਪਤ ਕੀਤੀ। ਇਸ ਸ਼ਖ਼ਸੀਅਤ ਨੇ ਛੋਟੀ ਜਿਹੀ ਉਮਰ ਤੋਂ ਹੀ ਬਾਰ ਬਾਰ ਸਵਾਲ ਤੇ ਜੁਆਬਾਂ ਦੀ ਭਾਲ ਕਰਨਾ ਜਿਵੇਂ ਹਰ ਰੋਜ਼ ਕੁੱਝ ਨਵਾਂ ਸਿੱਖਣ ਦੀ ਤਾਂਘ ਨੂੰ ਆਦਤ ਵਿਚ ਪਾਲ ਰੱਖਿਆ ਸੀ ਹਰੇਕ ਨਿੱਕੀ ਨਿੱਕੀ ਗੱਲ ਤੇ ਸਵਾਲ ਕਰਨਾ ਅਤੇ ਉਸ ਦੀ ਡੂੰਘਾਈ ਵਿਚ ਜਾਣ ਦੀ ਫ਼ਿਤਰਤ ਨੂੰ ਬਚਪਨ ਤੋਂ ਹੀ ਪਾਲੀ ਬੈਠੇ ਹਰਮਿੰਦਰ ਸਿੰਘ ਭੱਟ ਨੂੰ ਹਰੇਕ ਗ਼ੌਰ ਨਾਲ ਪੜ•ੀ ਸੁਣੀ ਗਲ ਤੇ ਵਿਚਾਰ ਕਰਨਾ, ਖ਼ਾਸ ਕਰ ਕੋਈ ਧਾਰਮਿਕ, ਇਤਿਹਾਸਕ ਜਾਂ ਫਿਰ ਤਕਨੀਕ ਨੂੰ ਬਹੁਤ ਹੀ ਬਰੀਕੀ ਨਾਲ ਪਰਖਣਾ, ਸਮਝਣਾ ਉਨ•ਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਨਿੱਖਰਦਾ ਜਾ ਰਿਹਾ ਸੀ ਇਸੇ ਕਰ ਕੇ ਕਿਤਾਬਾਂ ਰੂਪੀ ਖ਼ਜ਼ਾਨੇ ਨੂੰ ਜਮਾਂ ਕਰਨ ਅਤੇ ਪੜ•ਨ ਦਾ ਸ਼ੌਕ ਵੀ ਉਨ•ਾਂ ਨੂੰ ਸਾਹਿਤਕਾਰਾਂ ਦੀ ਕਤਾਰ ਵਿਚ ਖੜੇ ਕਰਨ ਦੇ ਯੋਗ ਬਣਾ ਗਿਆ ।  
  ਬਹੁਤ ਛੋਟੀ ਉਮਰ ਵਿਚ ਹਰਮਿੰਦਰ ਸਿੰਘ ਭੱਟ ਨੇ ਕਰੀਬ 1999 ਵਿਚ ਕੰਪਿਊਟਰ ਦੇ ਖੇਤਰ ਵਿਚ ਪੈਰ ਧਰਿਆ। ਹੋਲੀ ਹੋਲੀ ਉਨ•ਾਂ ਆਪਣੀ ਵਿਲੱਖਣ ਸੋਚ ਸਦਕੇ ਵੱਡੇ ਅਦਾਰਿਆਂ ਵਿਚੋਂ ਟਰੇਨਿੰਗ ਲੈਣ ਤੋਂ ਬਾਅਦ  ਅੱਗੇ ਵਧਣ ਦਾ ਯਤਨ ਨਿਰੰਤਰ ਕੀਤਾ। ਤਕਨੀਕੀ ਖੇਤਰ ਵਿਚ ਜਾਣਕਾਰੀ ਲੈਣ ਤੋਂ ਬਾਅਦ  2009 ਵਿਚ ਸਾਹਿਬ ਸੇਵਾ ਸੁਸਾਇਟੀ ਦਾ ਗਠਨ ਕੀਤਾ ਅਤੇ ਇਸ ਦੇ ਅੰਤਰਗਤ ਗ਼ਰੀਬ ਤੇ ਮੱਧ ਵਰਗ ਦੇ ਬਚਿਆਂ/ਵਿਦਿਆਰਥੀਆਂ ਨੂੰ ਤਕਨੀਕੀ ਅਤੇ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲਈ ਸਾਹਿਬ ਕੰਪਿਊਟਰ ਦੇ ਨਾਂ ਹੇਠ ਅਦਾਰੇ ਦੀ ਸ਼ੁਰੂਆਤ ਕੀਤੀ ਜਿਸ ਅਧੀਨ ਬਹੁਤ ਹੀ ਘੱਟ ਫ਼ੀਸ ਅਤੇ ਵਜ਼ੀਫ਼ਿਆਂ ਰਾਹੀ ਤਕਨੀਕੀ ਖੇਤਰ ਦੀ ਵਿੱਦਿਆ ਪਿੰਡਾਂ, ਕਸਬਿਆਂ ਦੇ ਵਿਦਿਆਰਥੀਆਂ ਅਤੇ ਹੋਰ ਵੱਡੀ ਉਮਰ ਦੇ ਨਿਵਾਸੀਆਂ ਨੂੰ ਮੁਹੱਈਆ ਕਰਵਾਈ। ਜਿਸ ਤੋਂ ਲਾਹਾ ਪ੍ਰਾਪਤ ਕਰ ਕੇ ਇਹਨਾਂ ਪਿੰਡਾਂ, ਕਸਬਿਆਂ ਦੇ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰਨ ਉਪਰੰਤ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ਵਿਚ ਨੌਕਰੀਆਂ ਅਤੇ ਆਪਣੇ ਵਪਾਰ ਆਦਿ ਵਿਚ ਕੰਪਿਊਟਰ ਦੀ ਪ੍ਰਾਪਤ ਕੀਤੀ ਜਾਣਕਾਰੀ ਦੇ ਲਾਹੇ ਨਾਲ ਮਹਿੰਗਾਈ ਦੇ ਇਸ ਦੌਰ ਵਿਚ ਸਕੂਨ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। 
ਹਰਮਿੰਦਰ ਸਿੰਘ ਭੱਟ ਮੰਨਦੇ ਹਨ ਕਿ ਉਨ•ਾਂ ਦੀ ਕਾਮਯਾਬੀ ਵਿਚ ਸਭ ਤੋਂ ਜ਼ਿਆਦਾ ਅਹਿਮ ਰੋਲ ਨਿਭਾਉਣ ਵਾਲੇ ਉਨ•ਾਂ ਦੇ ਅਦਾਰੇ ਵਿਚ ਬਤੌਰ ਵਾਈਜ਼ ਪ੍ਰੈਜ਼ੀਡੈਂਟ ਅਹੁਦੇ ਤੇ ਸੇਵਾ ਨਿਭਾ ਰਹੀ ਲੇਖਕਾ ਅਮਨਦੀਪ ਕੌਰ ਜਲਵਾਣਾ ਅਤੇ ਉਨ•ਾਂ ਦੇ ਪਰਵਾਰਿਕ ਮੈਂਬਰਾਂ ਦੁਆਰਾ ਪੂਰਨ ਦਿੱਤੇ ਗਏ ਸਹਿਯੋਗ ਦੇ ਉਹ ਸਦਾ ਆਭਾਰੀ ਹਨ ਲੇਖਕਾ ਅਮਨਦੀਪ ਕੌਰ ਜਲਵਾਣਾ ਦੀ ਲਗਨ ਅਤੇ ਮਿਹਨਤ ਨੇ ਅਦਾਰੇ ਨੂੰ ਸਿਖ਼ਰਾਂ ਤੇ ਪਹੁੰਚਿਆ ਅਤੇ ਹਰਮਿੰਦਰ ਸਿੰਘ ਭੱਟ ਦੀ ਅਗਵਾਈ ਹੇਠ ਕੰਪਿਊਟਰ ਦੀ ਸਿਖਲਾਈ ਨੂੰ ਖ਼ਾਸਕਰ ਪਿੰਡਾਂ ਵਿਚ ਵੱਸਦੇ ਮਾਂ ਬੋਲੀ ਪੰਜਾਬੀ ਨੂੰ ਪੜ•ਨ ਵਾਲਿਆਂ ਲਈ  ਘਰ ਬੈਠੇ ਹੀ ਸਿੱਖਣ ਅਤੇ ਸੁਖਾਲਾ ਕਰਨ ਲਈ ਪੰਜਾਬੀ ਭਾਸ਼ਾ ਵਿਚ 6 ਦੇ ਕਰੀਬ ਕਿਤਾਬਾਂ ਵੀ ਲਿਖੀਆਂ ਜਿਨ•ਾਂ ਵਿਚੋਂ ਇਨ•ਾਂ ਲਾਹੇਵੰਦ ਪੰਜਾਬ ਭਾਸ਼ਾ ਵਿਚ ਲਿਖੀਆਂ ਕਿਤਾਬਾਂ ਦੀ ਮੰਗ ਨੂੰ ਦੇਖਦਿਆਂ ਪਬਲੀਕੇਸ਼ਨ ਵੱਲੋਂ ਸਟੇਟ ਅਵਾਰਡ ਲਈ ਵੀ ਭੇਜੀ ਗਈ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਭੱਟ  ਜਿਨ•ਾਂ ਦੀ ਆਦਤ ਵਿਚ ਲਿਖਣਾ ਵੀ ਸ਼ਾਮਿਲ ਹੈ ਇਸ ਦਾ ਸ਼ੁਕਰਾਨਾ ਕਰਦੇ ਹੋਏ ਵਿਸ਼ੇਸ਼ ਕਰ ਕੇ ਆਪਣੇ ਦਾਦਾ ਜੀ ਗਿਆਨੀ ਨਾਹਰ ਸਿੰਘ ਭੱਟ ਨੂੰ ਮੁਰਸ਼ਦ ਮੰਨਦੇ ਹਨ ਜੋ ਕਿ ਹਰਮਿੰਦਰ ਸਿੰਘ ਭੱਟ ਦੇ ਜਨਮ ਤੋਂ ਵੀ 10 ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਉਨ•ਾਂ ਦੇ ਦਾਦਾ ਜੀ ਵੱਲੋਂ ਲਿਖੀਆਂ ਗਈਆਂ ਬਿਰਧ ਹੋ ਚੱਕੀਆਂ ਕਵਿਤਾਵਾਂ ਦੀ ਇੱਕ ਪੁਰਾਣੀ ਅਨਮੋਲ ਕਿਤਾਬ ਅਤੇ ਉਨ•ਾਂ ਦੀ ਲਿਖਤਾਂ ਨੂੰ ਉਹ ਸਦਾ ਸਜਦਾ ਕਰਦੇ ਰਹਿੰਦੇ ਹਨ। 
ਅਕਾਲ ਪੁਰਖ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਕਿਸਮਤ ਦੀ ਮਿਹਰਬਾਨੀ ਨਾਲ ਉਨ•ਾਂ ਦੀ ਪਤਨੀ ਵੀ ਆਪਣੀ ਕਲਮ ਦੁਆਰਾ ਲਿਖੀਆਂ ਲਿਖਤਾਂ ਦੁਆਰਾ ਸਮਾਜ ਦੀ ਸੇਵਾ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ ਆਪਣੀ ਜੀਵਨ ਸਾਥਣ ਗੁਰਜੀਤ ਕੌਰ ਭੱਟ ਦਾ ਧੰਨਵਾਦ ਕਰਦੇ ਹੋਏ ਹਰਮਿੰਦਰ ਸਿੰਘ ਭੱਟ ਕਹਿੰਦੇ ਹਨ ਕਿ ” ਸ਼ੁਕਰਗੁਜ਼ਾਰ ਹਾਂ ਕਿ ਮੈਡਮ ਗੁਰਜੀਤ ਕੌਰ ਭੱਟ ਦਾ ਜਿਨ•ਾਂ ਦੀਆਂ ਲੇਖਣੀ ਤੋਂ ਪ੍ਰਭਾਵਿਤ ਹੋ ਕੇ ਬੇਅੰਤ ਲੇਖ, ਸੂਫ਼ੀਆਨਾ ਕਵਿਤਾਵਾਂ ਗ਼ਜ਼ਲਾਂ ਤੇ ਮਿੰਨੀ ਕਹਾਣੀਆਂ ਲਿਖਣ ਦੇ ਸੋਕ ਨੂੰ ਸੇਧ ਪ੍ਰਾਪਤ ਹੋਈ ਇਹ ਵੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ” । ਭੱਟ ਸਾਹਿਬ ਵੱਲੋਂ ਲਿਖੇ ਗਏ ਲੇਖ, ਕਹਾਣੀਆਂ, ਗ਼ਜ਼ਲਾਂ ਅਤੇ ਕਵਿਤਾਵਾਂ ਜੋ ਕਿ ਵੱਖ ਵੱਖ ਸਿਰਮੌਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਗਜ਼ੀਨਾਂ, ਅਖ਼ਬਾਰਾਂ ਤੋਂ ਇਲਾਵਾ ਹੋਰ ਪ੍ਰਕਾਸ਼ਿਤ ਅਦਾਰਿਆਂ ਵੱਲੋਂ ਹਰ ਰੋਜ਼ ਛਾਪੇ ਜਾ ਰਹੇ ਹਨ। 
ਸਮਾਜ ਦੇ ਸੇਵਾ ਵਿਚ ਕੁੱਝ ਕਰ ਗੁਜ਼ਰਨ ਅਤੇ ਦੁਨੀਆ ਤੋਂ ਜਾਣ ਤੋਂ ਬਾਅਦ ਆਪਣੇ ਨਾਮ ਨੂੰ ਜਿਉਂਦਾ ਰੱਖਣ ਲਈ ਵੱਖਰਾ ਅਸਥਾਨ ਬਣਾਉਣ ਦਾ ਸੁਪਨਾ ਵੇਖ ਰਹੇ ਹਰਮਿੰਦਰ ਸਿੰਘ ਭੱਟ ਪੱਤਰਕਾਰੀ ਦੇ ਖੇਤਰ ਵਿਚ ਵੀ ਥੋੜੇ• ਹੀ ਸਮੇਂ ਵਿਚ ਆਪਣੇ ਨਾਮ ਨੂੰ ਪੰਜਾਬ ਤੋਂ ਇਲਾਵਾ ਦੁਨੀਆ ਭਰ ਵਿਚ ਪਹੁੰਚਾ ਚੁੱਕੇ ਹਨ।  ਨਿਰੋਲਤਾ ਅਤੇ ਨਿਡਰਤਾ ਨਾਲ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਰਹੇ ਹਰਮਿੰਦਰ ਸਿੰਘ ਭੱਟ ਦੀਆਂ ਅਣਮੁੱਲੀ ਸੇਵਾਵਾਂ ਨੂੰ ਮਾਣ ਬਖ਼ਸ਼ਦਿਆਂ ਉੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੱਡੇ-ਛੋਟੇ ਸਮਾਗਮਾਂ ਵਿਚ ਸਨਮਾਨਿਤ ਕੀਤਾ ਜਾਂਦਾ ਰਹਿੰਦਾ ਹੈ ।   ਅਸੀਂ ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰਾਂ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਪ੍ਰਫੁੱਲਤਾ ਅਤੇ ਸਮਾਜ ਦੀ ਸੇਵਾ ਲਈ ਜੋ ਅਮੋਲਕ ਯੋਗਦਾਨ ਪਾ ਰਹੇ ਹਨ ਪ੍ਰਮਾਤਮਾ ਉਨ•ਾਂ  ਵੱਲੋਂ ਨਿਭਾਏ ਜਾ ਰਹੀ ਇਸ ਨਿਸ਼ਕਾਮ ਸੇਵਾ ਨੂੰ ਆਪਣੇ ਦੁਆਰ ਤੇ ਪ੍ਰਵਾਨ ਕਰੇ ਤੇ ਉਨ•ਾਂ ਦੀ ਕਲਮ ਨੂੰ ਬਲ ਬਖ਼ਸ਼ੇ ਜੋ ਇਸੇ ਤਰਾਂ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੀ ਰਹੇ।