ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਬੈਠੀ ਬੈਠੀ ਉਹ ਝੁਰਦੀ (ਕਹਾਣੀ)

    ਰਮੇਸ਼ ਸੇਠੀ ਬਾਦਲ   

    Email: rameshsethibadal@gmail.com
    Cell: +9198766 27233
    Address: Opp. Santoshi Mata Mandir, Shah Satnam Ji Street
    Mandi Dabwali, Sirsa Haryana India 125104
    ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਵੇਖ ਖਾਂ ਕਿਵੇ ਲੱਗਿਆ ਪਿਆ ਹੈ ਸਵੇਰ ਦਾ ਪੂਛ ਪੂਛ ਕਰਨ| ਦੋ ਵਾਰੀ ਤਾਂ ਸਵੇਰ ਦੀ ਚਾਹ ਬਣਾਕੇ ਦੇ ਗਿਆ ਮੇਮ ਸਾਬ ਨੂੰ| ਆਪਣੇ ਵੱਡੇ ਮੁੰਡੇ ਆਪਣੀ ਨੂੰਹ ਦੀ ਸੇਵਾ ਕਰਦੇ  ਵੇਖ ਉਹ ਆਪਣੇ  ਮਨ ਵਿੱਚ ਹੀ ਕੁੜ ਕੁੜ ਕਰੀ ਜਾਂਦੀ ਸੀ| ਹੋਰ ਉਹ ਹੁਣ ਉਹ ਕਿਸਨੂੰ ਆਖ ਸੁਣਾਵੇ| ਜਦੋ ਦੇ ਇਹਨਾ ਦੇ ਪਿਤਾ ਜੀ ਗਏ ਹਨ| ਉਹ ਤਾਂ ਜਵਾਂ ਇਕੱਲੀ ਰਹਿ ਗਈ ਹੈ| ਕਿਸ ਕੋਲ ਆਪਣਾ ਦੁੱਖ ਸਾਂਝਾ ਕਰੇ| ਇਹ ਤਾਂ ਤਿੰਨੇ ਚਾਰੇ ਇੱਕੋ ਜਿਹੇ ਹੀ ਹਨ, ਜ.ਨਾਨੀਆਂ ਦੇ ਸਕੇ|ਹਾਂ ਪਹਿਲਾਂ ਤਾਂ ਉਹ ਧੀ ਕੋਲੇ ਗੁਭਗੁਭਾਟ ਕੱਢ ਲੈਂਦੀ ਸੀ | ਉਹ ਆਉਂਦੀ ਤਾਂ ਮਾਂਵਾਂ ਧੀਆਂ ਮਨ ਹੋਲਾ ਕਰ ਲੈਂਦੀਆਂ| ਪਰ ਜਵਾਈ ਜਵਾਂ ਹੀ ਚੱਜ ਦਾ ਨਾ ਨਿੱਕਲਿਆ| ਹਰ ਗੱਲ ਤੇ ਝੱਜੂ ਪਾ ਲੈਂਦਾ| ਕੋਈ ਵਿਆਹ ਸੁੱਕਾ ਨਾ ਜਾਣ ਦਿੰਦਾ|ਨਿੱਤ ਕਲੇਸ. ਵਿੱਢੀ ਰੱਖਦਾ| ਇਹ ਉਸ ਨਾਲ ਰੁੱਖ ਨਾ ਰਲਾਉਂਦੇ ਤੇ ਇਹਨਾਂ ਭਰਾਵਾਂ ਦੀਆਂ ਗਲਤੀਆਂ ਮੱਚਦੀ ਤੇ ਤੇਲ ਦਾ ਕੰਮ ਕਰਦੀਆਂ| ਕੋਈ ਨਾ ਨਾ ਬਦਖੋਹੀ ਕਰਦੇ ਹੀ ਰਹਿੰਦੇ|ਹੋਲੀ ਹੋਲੀ ਜਵਾਈ ਦੇ ਨਾਲ ਨਾਲ ਧੀ ਵੀ ਦੂਰ ਹੋਗੀ ਤੇ ਉੱਤੋ ਇਹ ਵੀ ਚੰਦ ਨਿਕਲੇ | ਇਹਨਾ ਨੇ ਧੀ ਜਵਾਈ ਦਾ ਵਰਕਾ ਹੀ ਫਾੜ ਦਿੱਤਾ|ਤੇ ਇਹ ਤਿੰਨੇ ਚਾਰੇ ਇਕੱਠੇ ਹੋਗੇ| 
    ਤੀਏ ਦਿਨ  ਇਹ ਮੰਜਾ ਮੱਲ ਕੇ ਪੈ ਜਾਂਦੀ ਹੈ ਅਖੇ ਜੁਕਾਮ ਹੈ |ਨਜ.ਲਾ ਹੈ|ਅੱਜ ਸਿਰ ਦਰਦ ਹੈ ਅੱਜ ਬਲੱਡ ਵਧਿਆ ਹੈ| ਕਦੇ ਅੰਦਰੋ ਹੀ ਨਹੀ ਉਠਦੀ ਤੇ ਕਦੇ ਧੁੱਪੇ ਚਾਦਰ ਲੈ ਕੇ ਪੈ ਜਾਂਦੀ ਹੈ| ਕੰਮਕਾਰ ਦਾ ਕੋਈ ਫਿਕਰ ਨਹੀ ਇਸਨੂੰ | ਇਹ ਜੋ ਹੈਗਾ ਹੈ ਜਨਾਨੀਆਂ ਵਰਗਾ ਉਸਦੀ ਸੇਵਾ ਕਰਨ ਨੂੰ | ਕਦੇ ਚਾਹ ਬਣਾਤੀ ਕਦੇ ਕਪੜੇ ਸੁਕਣੇ ਪਾਤੇ ਤੇ ਕਦੇ ਕਣਕ ਧੋਣ ਬੈਠ ਜੂ| ਰੋਟੀ ਸਬਜੀ ਕਰਦੇ ਨੂੰ ਵੀ ਕੋਈ ਸੰਗ ਨਹੀ| ਨਹੀ ਤਾਂ ਬੀਜੀ ਹੈਗੀ ਨਾ| ਆਪੇ ਕਰੂਗੀ ਡਿਗਦੀ ਢੈਂਦੀ| ਰੋਟੀ ਟੁਕ ਤਾਂ ਕਰਨਾ ਹੀ ਹੋਇਆ|ਬੀਜੀ ਕਿਸਨੂੰ ਆਖੇ ਪੁੱਤ ਮੈਥੋਂ ਹੁੰਦਾ ਨਹੀ| ਮੇਰਾ ਸਰੀਰ ਤਾਂ ਮੈਥੋ  ਸੰਭਦਾ ਨਹੀ| ਕੁਝ ਖਾ ਲਈ ਲੋਕਾਂ ਤੇ ਕੁਝ ਖਾ ਲਈ ਜੋਕਾਂ ਵਾਲੀ ਗੱਲ ਹੈ| ਇੱਕ ਬੁਢਾਪਾ ਤੇ ਉੱਤੋ ਚੰਦਰੀਆਂ ਬੀਮਾਰੀਆਂ ਤੇ ਬਾਕੀ ਆਹ ਸੰਸੇ ਕਬੀਲਦਾਰੀ ਦੇ | ਸਿਆਣੇ ਕਹਿੰਦੇ ਜਿਸਦੀ ਧੀ ਦੁਖੀ ਉਸ ਦਾ ਸੰਸਾਰ ਦੁਖੀ|ਚੱਲ ਮਨਾ ਜਿੰਨਾ ਚਿਰ ਹੱਡ ਗੋਡੇ ਰੁੜਦੇ ਹਨ ਕਰ ਲੈ ਧੰਦਾ|
    ਲੈ ਪੁਛਣ ਆਲਾ ਹੋਵੇ ਕਿੰਦੀ ਧੀ ਨਹੀ ਆਉੱਦੀ ਮਿਲਣ, ਮੇਰੀ ਕੋਈ ਨਿਆਰੀ ਆਉੰਦੀ ਹੈ ਮਿਲਣ| ਕੋਈ ਵਾਰ ਤਿਉਹਾਰ ਨੂੰ ਤੇ ਕੋਈ ਮਹੀਨੇ ਵੀਹੀ ਆਉਂਦੀ ਹੀ ਹੈ| ਆਪ ਵੀ ਤਾਂ ਇਹ ਦਿਨ ਚ ਚਾਰ ਚਾਰ ਵਾਰੀ ਗੱਲ ਕਰਦੇ ਹਨ ਧੀ ਨਾਲ | ਕਦੇ ਫੂਨ ਤੇ ਕਦੇ ਮੂਬੈਲ ਤੇ| ਖਾਧਾ ਪੀਤਾ ਸਭ ਪੁੱਛਦੇ ਹਨ| ਕਈ ਵਾਰੀ ਤਾਂ ਘੰਟਾ ਘੰਟਾ ਲੱਗੇ ਰਹਿੰਦੇ ਹਨ ਦੋਨੇ ਜੀਅ| ਤੇ ਮੇਰੇ ਵਾਰੀ ਪਤਾ ਨਹੀ ਕਿਉ ਇਹਨਾ ਦੇ ਢਿੱਡ ਪੀੜ ਪੈ ਜਾਂਦੀ ਹੈ|ਬੀਜੀ ਤੁਸੀ ਘਰ ਦੀਆਂ ਗੱਲਾਂ ਧੀ ਕੋਲੇ ਕਰਦੇ ਹੋ| ਡੱਕਾ ਡੱਕਾ ਗੱਲ ਉਥੇ ਪੰਹੁਚਦੀ ਹੈ| ਤੁਸੀ ਫੋਨ ਨਾ ਕਰਿਆ ਕਰੋ| ਮੈ ਅੱਕੀ ਨੇ ਫੋਨ ਕਟਵਾ ਦੇਣਾ ਹੈ| ਤੁਹਾਡੀਆਂ ਗੱਲਾਂ ਨਾਲ ਕਲੇਸ. ਵੱਧਦਾ ਹੈ|ਇੱਕ ਦਿਨ ਅ ਇਹ ਗੁੱਸੇ ਚ ਆਈ ਬੀਜੀ ਨੂੰ ਕਹਿੰਦੀ|  ਬੰਦਾ ਪੁੱਛੇ ਤੁਸੀ ਕੀ ਫੀਮ ਵੇਚਦੇ ਹੋ ਜੋ ਮੈ ਤੁਹਾਡੀ ਸੀ ਆਈ ਡੀ ਦਿੰਦੀ ਹਾਂ| ਪਹਿਲੀ ਗੱਲ ਤਾਂ ਜਵਾਈ ਹੀ ਮਾੜਾ ਹੈ ਉਹ ਨਾ ਫਾਲਤੂ ਗੱਲ ਕਰਨ ਦੇਵੇ ਨਾ ਬਾਹਲਾ ਆਉਣ ਦੇਵੇ ਕੁੜੀ ਨੂੰ | ਚੋਰੀਉ ਚਪਾਰੀਓ ਫੋਨ ਕਰਦੀ ਹੈ ਕੁੜੀ| ਫਿਰ ਇਹ ਬਬੇਲਾ ਖੜਾ ਕਰ ਲੈਂਦੇ ਹਨ| ਮੈ ਕਿਹੜੇ ਖੂਹ ਖਾਤੇ ਚ ਜਾਵਾਂ|ਇੱਕ ਦਿਨ ਦੀ ਗੱਲ ਹੋਵੇ ਤਾਂ ਮੈ ਚੁੱਪ ਵੀ ਕਰਜਾ| ਜਦੋ ਫੋਨ ਆਉਂਦਾ ਹੈ ਤਾਂ ਦੋਨੇ ਜੀਅ ਕੰਨ ਚੁੱਕ ਲੈਂਦੇ ਹਨ| ਬਿੜਕਾਂ ਲੈ.ਦੇ ਹਨ| ਬੀਜੀ ਕੀ ਗੱਲਾਂ ਕਰਦੀ ਹੈ| ਆਨੀ ਬਹਾਨੀ ਮੇਰੇ ਕਮਰੇ ਚ ਗੇੜੇ ਮਾਰਦੇ ਹਨ| ਮੈਨੂੰ ਕੋਈ ਚੋਰੀ ਹੈ| ਨਾ ਮੈ ਕੋਈ ਜੁਰਮ ਕਰਦੀ ਹਾਂ| ਚਲੋ ਉਹ ਜਾਣੇ | ਇਹਨਾ ਨੇ ਜਿਹੜੀ ਅੱਤ ਚੁੱਕੀ ਹੈ| ਕੋਈ ਨਾ, ਰੱਬ ਸੁਮੱਤ ਬਖਸੂ ਕਦੇ ਨਾ ਕਦੇ|ਮੈਨੂੰ ਤਾਂ ਉੱਜ ਹੀ ਸਾਹ ਨਹੀ ਆਉਦਾ ਦਿਲ ਸਾਰਾ ਦਿਨ ਪੱਖੀ ਤਰਾਂ ਧੜਕਦਾ ਰਹਿੰਦਾ ਹੈ| ਕਦੇ ਕਦੇ ਸਾਹ ਉਖੜ ਜਾਂਦਾ ਹੈ| ਹੋਕਣੀ ਲੱਗ ਜਾਂਦੀ ਹੈ | ਕਦੇ ਸੂਗਰ ਨਾਲ ਦਿਲ ਘੱਟਣ ਲੱਗ ਜਾਂਦਾ ਹੈ ਤੇ ਡੋਬੂ ਪੈਣ ਲੱਗ ਜਾਂਦੇ ਹਨ| ਤੇ ਥੋਨੂੰ ਲੱਗਦਾ ਹੈ ਬੀਜੀ ਸੀ ਆਈ ਡੀਆਂ ਦਿੰਦੀ ਹੈ|
    ਇਹਦਾ ਕਦੇ ਦਿਲ ਕੀਤਾ ਕਦੇ ਧੀ ਕੋਲੇ ਤੇ ਕਦੇ ਨੂੰਹ ਪੁੱਤ ਕੋਲੇ ਚੱਲੀ ਜਾਂਦੀ ਹੈ|ਅਖੇ ਮੇਰਾ ਚਿੱਤ ਓਦਰਿਆ ਪਿਆ ਹੈ, ਤੇ ਪੰਦਰਾਂ ਪੰਦਰਾਂ ਦਿਨ ਨਹੀ ਮੁੜਦੀ ਫਿਰ ਇਹ| ਜਦੋ ਦੀ ਰਿਟਾਇਰ ਹੋਈ ਹੈ ਇਹਨੂੰ  ਧੀ ਪੁੱਤਾਂ ਨਾਲ ਜਿਆਦਾ ਹੀ ਵੈਰਾਗ ਜਾਗ ਪਿਆ ਹੈ| ਉਥੇ ਜਾਕੇ ਇਹ ਫਿਰ ਘਰ ਨੂੰ ਭੁੱਲ ਜਾਂਦੀ ਹੈ| | ਘਰ ਦਾ ਕੀ ਫਿਕਰ ਹੈ| ਹੈਗੀ ਨਾ ਬੀਜੀ ਸਿਰ ਖਪਾਉਣ ਨੂੰ| ਤੇ ਇਹ ਆਪ  ਵੀ  ਚੱਕਿਆ ਸੈ.ਕਲ ਤੇ ਬਜਾਰ ਤੁਰ ਜਾਂਦਾ ਹੈ ਜਦੋ ਜਨਾਨੀ ਘਰੇ ਨਹੀ ਤਾਂ ਚੱਲ ਬਾਹਰ | ਘਰ ਦਾ ਕਿਸੇ ਨੂੰ ਕੀ ਫਿਕਰ | ਬੀਜੀ ਕੱਲੀ ਬੈਠੀ ਹੋਊ ਤਾਂ  ਇਹਨੂੰ ਕੀ|ਸਵੇਰ ਦੇ ਨਾਲ ਰੋਟੀ ਖਾਕੇ ਨਿੱਕਲ ਗਿਆ|  ਬੀਜੀ  ਚੋਕੀਦਾਰਾ ਵੀ ਕਰੇ ਸਾਰਾ ਦਿਨ |ਪਤਾ ਨਹੀ ਕਿਉ ਸ.ਰਮ ਲਾਹ ਰੱਖੀ ਹੈ| ਹਾਂ ਬੱਸ ਜਦੋ  ਜਰੂਰਤ ਹੋਈ  ਦਵਾਈ ਲਿਆ ਦਿੱਤੀ | ਜਦੋ ਵਹਿਲਾ ਹੋਇਆ ਕੋਈ ਔੜ ਪੌੜ ਕਰ ਗਿਆ |ਫਿਰ ਤੂੰ ਕੋਣ ਤੇ ਮੈ ਕੋਣ| ਮੇਰੇ ਧੀ ਜਵਾਈ ਦੀ ਗੱਲ ਤੇ ਤਾਂ ਬੀਜੀ ਦੇ ਜੁੰਡੇ ਪੁੱਟਣ ਨੂੰ ਸਾਰੇ ਹੀ ਤਿਆਰ ਰਹਿੰਦੇ ਹਨ| ਪਰ ਇਹਨੂੰ ਕੱਲੇ ਨੂੰ ਕੀ ਦੋਸ. ਦੇਵਾਂ ਮੈਂ| ਕੋਈ ਵੀ  ਘੱਟ ਨਹੀ ਤਿੰਨਾ ਚਾਰਾਂ ਚੋ | ਛੋਟਾ ਕਿਹੜਾ ਬਾਤ ਪੁੱਛਦਾ ਹੈ| ਉਹ ਵੀ ਤਾਂ ਏਸੇ ਦਾ ਹੀ ਭਰਾ ਹੈ| ਤੇ ਦੋਵੇ ਭੈਣਾਂ ਦੀ ਵੀ ਰਮਜ ਮਿਲਦੀ ਹੈ|  ਜਦੋ ਕੋਈ ਗੱਲ ਕਰਲੋ ਗੋਲੀ ਤਰਾਂ ਆਉਦਾ ਹੈ ਖਾਣ ਨੂੰ ਛੋਟਾ ਤਾਂ |ਵੱਡੇ ਦਾ ਸਿਖਾਇਆ| ਸੁਭਾਇਕੀ  ਗੱਲ ਕਰੋ ਤਾਂ ਇੱਕ ਦੀਆਂ ਵੀਹ ਸੁਣਾਉਦਾ ਹੈ| ਸਾਨੂੰ ਆਹ ਆਖਿਆ ਜਵਾਈ ਨੇ , ਸਾਨੂੰ ਅੋਹ ਆਖਿਆ| ਆਹ ਨਹੀ ਕੀਤਾ ਓੁਹ ਨਹੀ ਕੀਤਾ| ਅਖੇ ਤੇਰੀ ਧੀ ਵੀ ਘੱਟ ਨਹੀ|ਜਨਾਨੀਆਂ ਵਾਂਗੂ ਮੇਹਣੇ ਦੇਊ|  ਸਾਡੀ ਵੀ ਕੋਈ ਇੱਜਤ ਹੈ| ਰਹਿ ਰੱਬ ਦਾ ਨਾ|ਬੋਲਣ ਲੱਗਿਆ ਭੋਰਾ ਨਹੀ ਸੋਚਦਾ| ਵਾਖਰੂ ਵਾਖਰੂ|  ਆਪਾਂ ਤਾਂ ਫਿਰ  ਕੁਸ. ਨਹੀ ਕਹਿੰਦੇ ਉਸ ਨੂੰ | ਨਿਰੀ ਅੱਗ ਦੀ ਨਾਲ ਹੈ ਛੋਟਾ|
    ਹੁਣ ਧੀ ਨੇ ਤਾਂ ਮੇਰੇ ਚੁਲ੍ਹੇ ਤੇ ਹੀ ਆਉਣਾ ਹੋਇਆ|ਹੁਣ ਤਾਂ ਮੇਰਾ ਵੀ ਕਾਹਦਾ ਚੁਲ੍ਹਾ ਹੈ|ਮੁਥਾਜ ਤੇ ਵਿਧਵਾ ਦਾ| ਜੇ ਕਦੇ ਮਹੀਨੇ ਵੀਂਹੀਂ ਧੀ ਆ ਵੀ ਜਾਵੇ ਤਾਂ ਇਹਨਾ ਦੇ ਪਿੱਸੂ ਪੈ ਜਾਂਦੇ ਹਨ| ਇਹ ਸਾਹਿਬਾਂ  ਤਾਂ ਫਿਰ ਮੰਜੇ ਤੌ ਹੀ ਨਹੀ ਉਠਦੀ| ਕਿਤੇ ਚਾਹ ਦੀ ਘੁੱਟ ਨਾ ਬਨਾਉਣੀ ਪੈਜੇ | ਫਿਰ ਇਹ ਵੱਡਾ ਆਪ ਹੀ ਬਨਾਊ ਚਾਹ ਸੜਿਆ ਮੱਚਿਆਂ| ਉਤੋ ਹੀਂ ਹੀਂ ਕਰਕੇ ਦੰਦ ਕੱਢੂ ਲੋਕ ਦਿਖਾਵਾ ਕਰਨ ਲਈ|ਪਰ  ਇਹਦੇ ਅੰਦਰ ਵੜਕੇ ਨਹੀ ਕੋਈ ਵੇਖਦਾ|ਕਿਉਂ ਆਗੀ ਇਹ ਸਾਡੇ ਘਰ|  ਅੱਬਲੀ ਤਾਂ ਇਹ ਉਠਕੇ ਹੀ ਨਹੀ ਜਾਂਦਾ ਕਿਤੇ| ਜੇ ਜਾਊ ਵੀ ਤਾਂ  ਫਿਰ ਇਹ ਰਹੂ ਨੇੜੇ ਨੇੜੇ ਹੀ ਕੰਸੋਅ ਲੈਣ ਦਾ ਮਾਰਾ| ਕੰਨ ਸਾਡੀਆਂ ਗੱਲਾਂ ਚ|  ਕਿਤੇ ਅਸੀ ਕੋਈ ਗੱਲ ਨਾ ਕਰ ਲਈਏ| ਫਿਰ ਆਨੀ ਬਹਾਨੀ ਇਹ ਜਿਹੜੀ ਕੁੱਤੇਖਾਣੀ ਕਰਦੇ ਹਨ ਮੇਰੀ ਧੀ ਨਾਲ ਤਿੰਨੇ ਚਾਰੇ | ਓਹ ਮੇਰਿਆ ਮਾਲਿਕਾ| ਨਾ ਵੱਡਾ ਨਾ ਛੋਟਾ ਤੇ ਨਾ ਵਿਚਾਲੜਾ ਫਿਰ ਖੂਬ ਜਿਦਾ ਜਿਦਾਈ ਕਰਦੇ ਹਨ| ਤੱਤੀਆਂ ਠੰਡੀਆਂ ਸੁਣਾਉਦੇ ਹਨ ਭੈਣ ਨੁੰ | ਤੇ ਇਹ ਮਹਾਰਾਣੀ ਅੰਦਰੋ ਖੁਸ. ਹੁੰਦੀ ਹੈ| ਕਦੇ ਨਹੀ ਕਹਿੰਦੀ ਜੀ ਤੁਸੀ ਐਂ ਕਿਉ ਬੋਲਦੇ ਹੋ ਦੀਦੀ ਨੂੰ| ਆਖੇ ਕਿਵੇ ? ਸਾਰੀ ਪੁਆੜੇ ਦੀ ਜੜ੍ਹ ਤਾਂ ਇਹੀ ਹੈ| ਫਿਰ ਮੈ ਸੋਚਦੀ ਹਾਂ ਕਾਹਨੂੰ ਬੁਲਾਉਣਾ ਸੀ ਮੈ ਧੀ ਨੂੰ ਇੱਥੇ| ਉਹ ਗੱਲਗੀ ਘਰੇ ਵੀ ਦੁਖੀ ਤੇ ਇੱਥੇ ਇਹ ਦੁਖੀ ਕਰਦੇ ਹਨ| ਉਹ ਤਾਂ ਮੇਰਾ ਪਤਾ ਲੈਣ ਆਉਦੀ ਹੈ| ਉਸਨੇ ਤਾਂ ਅੱਕੀ ਨੇ ਕਹਿ ਵੀ ਦਿੱਤਾ ਸੀ| ਮੈ ਤਾਂ ਮੂਲ ਨਹੀ ਆਉਦੀ ਤੁਹਾਡੇ ਕੋਲੇ| ਮੈ ਮੇਰੀ ਮਾਂ ਨੂੰ ਮਿਲਣ ਆਉਂਦੀ ਹਾਂ| ਫਿਰ ਇਹਨਾ ਦੇ ਮੂੰਹ ਦੇਖਣ ਵਾਲੇ ਸਨ ਓਦਣ|
    ਮੈ ਵੀ ਤਾਂ ਏਸੇ ਦੇ ਹੀ ਦੱਦ ਲੱਗੀ ਹਾਂ | ਕੋਈ ਹੋਰ ਝੱਲਦਾ ਵੀ ਨਹੀ ਮੈਨੂੰ| ਕਦੇ ਨਹੀ ਆਖਿਆ ਛੋਟੇ ਨੇ ਬੀਜੀ ਚਾਰ ਦਿਨ ਮੇਰੇ ਕੋਲ ਆਜਾਉ|ਜਾ ਵਿਚਾਲੜਾ ਹੀ ਆਖੇ ਬੀਜੀ ਇਧਰ ਆ ਜੋ| ਤਾਂਕਿ ਮੇਰਾ ਵੀ ਪਾਸਾ ਥੱਲਿਆ ਜਾਵੇ| ਪਰ ਕੋਣ ਆਖੇ|ਕੋਣ ਮੁਸੀਬਤ ਮੁੱਲ ਲਵੇ| ਤਾਂਈਓ ਤਾਂ ਇਹ ਦੋਨੇ ਵੱਡੇ ਦਾ ਪੱਖ ਲੈੱਦੇ ਹਨ ਕਿ ਕਿਤੇ ਬੀਜੀ ਆਲੀ ਬਿਪਤਾ ਸਾਡੇ ਗੱਲ ਨਾ ਪੈ ਜਾਵੇ|ਇਹਨਾਂ ਦੀ ਅਜਾਦੀ ਖੁੱਸ ਜੇ| ਹੁਣ ਤਾਂ ਹਾਲਾਤ ਹੀ ਇੰਨੇ ਦੁੱਬਰ ਹੋ ਗਏ ਹਨ ਕਿ  ਮੈ ਧੀ ਕੋਲੇ ਵੀ ਨਹੀ ਜਾ ਸਕਦੀ| ਅੱਗੋ ਜਵਾਈ ਵੀ ਸੋ ਨੱਕ ਬੁਲ੍ਹ ਚਿੜਾਉਂਦਾ ਹੈ|ਉਹ ਵੀ ਇੱਕੀ ਦੀ ਕੱਤੀ ਪਾਉਂਦਾ ਹੈ| ਨਾਲੇ ਮੈ ਕੋਈ ਚੰਗੀ ਲੱਗਦੀ ਹਾਂ ਧੀ ਦੇ ਚੁਲ੍ਹੇ ਤੇ ਬੈਠੀ|
    ਘਰ ਦਾ ਕੰਮ ਤਾਂ ਸਾਰੇ ਹੀ ਕਰਦੇ ਸਨ| ਇਹਨਾ ਦੇ ਪਿਤਾ ਜੀ ਵੀ ਜਦੋ ਮੈ ਬਾਹਲੀ ਬੀਮਾਰ ਸੁਮਾਰ ਹੁੰਦੀ ਤਾਂ ਜੁਆਕਾਂ ਨੂੰ ਚਾਹ ਬਣਾ ਦਿੰਦੇ | ਸਵੇਰੇ ਜਲਦੀ ਉਠਾ ਕੇ ਪੜ੍ਹਣ ਜੋ ਬਹਾਉਣਾ ਹੁੰਦਾ ਸੀ | ਪਰ ਇਹਨਾ ਨੇ ਤਾਂ ਜਵਾਂ ਹੀ ਹੱਦ ਲਾਹ ਰੱਖੀ ਹੈ|ਬਰਾਬਰ ਜਾਕੇ ਰਸੋਈ ਚ ਕੰਮ ਕਰਦੇ ਹਨ| ਫਿਰ ਮੂੰਹ ਅੱਡ ਅੱਡ ਕੇ  ਵਿੱਡਿਆਈਆਂ ਕਰਨਗੇ|ਮਾਂ ਤਾਂ ਕੱਲੀ ਰੀਹਗੀ ਨਾ| ਮੇਰੇ ਨਾਲ ਤੇ ਓਹੀ ਗੱਲ ਹੋ ਗਈ| ਧੀ ਨੂੰ ਲੈ ਗਿਆ ਜਵਾਈ ਤੇ  ਨੂੰਹਾਂ ਲੈ ਗਈਆਂ ਪੂਤ, ਰਹਿ ਗਿਆ ਬੰਦਾ ਊਤ ਦਾ ਊਤ|ਇਹਨਾ ਸੰਸਿਆਂ ਦੀ ਮਾਰੀ     ਬੈਠੀ ਬੈਠੀ ਉਹ ਝੁਰਦੀ ਰਹਿੰਦੀ| ਤੇ ਫਿਰ ਇੱਕ ਦਮ ਹੀ  ਉਹ ਚਾਹ ਵਾਲੇ ਗਿਲਾਸ ਤੇ ਕੋਲੀ ਰਸੋਈ ਵਿੱਚ ਰੱਖਣ ਚਲੀ ਗਈ| ਜਿੱਥੇ ਸਵੇਰ ਆਲੇ ਹੋਰ ਵੀ ਭਾਂਡੇ  ਮਾਂਜਣ ਕੰਨੀਓ ਪਏ ਸਨ|ਤੇ ਨੂੰਹ ਰਾਣੀ ਅਜੇ ਵੀ ਲੰਮੀ ਤਾਣੀ ਪਈ ਸੀ ਵਹਿੜੇ ਵਿੱਚ|