ਕੱਲ ਆਵੇ ਜਾਂ ਨਾ ਆਵੇ
(ਲੇਖ )
tamoxifen uk pharmacy
tamoxifen uk pharmacy
saveriorusso.com tamoxifen brand name
buy amoxicillin-clavulanate
buy amoxicillin liquid
click here buy amoxicillin
ਮਨੁੱਖ ਦੀ ਜ਼ਿੰਦਗੀ ਵਿਚ ਸਮੇਂ ਦਾ ਬਹੁਤ ਮਹੱਤਵ ਹੈ। ਜੋ ਕੱਲ ਬੀਤ ਗਿਆ ਉਸ ਵਿਚ ਕੋਈ ਫੇਰ ਬਦਲ ਨਹੀਂ ਕੀਤੀ ਜਾ ਸਕਦੀ। ਪਛਤਾਉਣ ਦਾ ਕੋਈ ਲਾਭ ਨਹੀਂ। ਬੀਤੇ ਕੱਲ ਤੋਂ ਕੇਵਲ ਸਬਕ ਹੀ ਲਿਆ ਜਾ ਸਕਦਾ ਹੈ। ਵਰਤਮਾਨ ਨੂੰ ਸੰਭਾਲਣ ਅਤੇ ਮਾਣਨ ਦੀ ਲੌੜ ਹੈ। ਸਾਡੇ ਵਰਤਮਾਨ ਸਮੇਂ ਦੇ ਕੀਤੇ ਹੋਏ ਕੰਮਾਂ ਉੁੱਤੇ ਹੀ ਸਾਡੇ ਭਵਿਖ ਦੇ ਮਹਿਲ ਉਸਰਦੇ ਹਨ ਪਰ ਆਉਣ ਵਾਲੇ ਕੱਲ ਨੂੰ ਕਿਸੇ ਨੇ ਨਹੀਂ ਦੇਖਿਆ। ਜਦ ਉਹ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਹ ਵਰਮਾਨ ਬਣ ਜਾਂਦਾ ਹੈ। ਕੱਈ ਲੋਕ ਕੱਲ ਨੂੰ ਕੇਵਲ ਇਕ ਛਲਾਵਾ ਦੱਸਦੇ ਹਨ ਅਤੇ ਕਈ ਲੋਕ ਇਸ ਨੂੰ ਇਕ ਹਸੀਂਨ ਸੁਪਨਾ ਹੀ ਕਹਿੰਦੇ ਹਨ। ਉਹ ਆਪਣੇ ਆਪਣੇ ਵਿਚਾਰਾਂ ਅਨੁਸਾਰ ਹੀ ਆਉਣ ਵਾਲੇ ਕੱਲ ਦੀ ਕਲਪਨਾ ਕਰਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਖਿਆਲੀ ਪਲਾਉ ਪਕਾਉਂਦੇ ਰਹਿੰਦੇ ਹਨ। ਆਓ ਜਾਣੀਏ ਕੁਝ ਲੋਕ ਆਪਣੇ ਆਉਣ ਵਾਲੇ ਕੱਲ ਬਾਰੇ ਕੀ ਨਜ਼ਰੀਆ ਰੱਖਦੇ ਹਨ।
ਮੇਰੇ ਇਕ ਦੋਸਤ ਨੇ ਮੈਨੂੰ ਇਕ ਫੋਟੋ ਭੇਜੀ। ਕੋਈ ਪਾਰਟੀ ਚੱਲ ਰਹੀ ਸੀ ਜਿਸ ਵਿਚ ਦੋ ਬੰਦਿਆਂ ਨੇ ਉਤੋਂ ਤੱਕ ਨੱਕੋ ਨੱਕ ਭਰੀਆਂ ਖਾਣ ਦੀਆਂ ਪਲੇਟਾਂ ਬੜੀ ਸ਼ਾਨ ਨਾਲ ਫੜ੍ਹੀਆਂ ਹੋਈਆਂ ਸਨ। ਫੋਟੋ ਥੱਲੇ ਲਿਖਿਆ ਹੋਇਆ ਸੀ, "ਕੱਲ ਆਵੇ ਜਾਂ ਨਾ ਆਵੇ।" ਭਾਵ ਅੱਜ ਮੁਫ਼ਤ ਦਾ ਮਾਲ ਮਿਲ ਰਿਹਾ ਹੈ ਪੇਟ ਨੂੰ ਤੁੰਨ ਕੇ ਖਾ ਲਓ। ਸ਼ਾਇਦ ਕੱਲ ਨੂੰ ਕੁਝ ਖਾਣ ਨੂੰ ਮਿਲੇ ਜਾਂ ਨਾ ਮਿਲੇ।ਅਜਿਹੇ ਲੋਕ ਇਹ ਨਹੀਂ ਸੋਚਦੇ ਜੇ ਖਾਣਾ ਮੁਫ਼ਤ ਦਾ ਮਿਲ ਰਿਹਾ ਹੈ ਪਰ ਪੇਟ ਤਾਂ ਆਪਣਾ ਹੀ ਹੈ। ਇਸ ਨੂੰ ਕਿਉਂ ਕਸ਼ਟ ਦਈਏ ਪਰ ਨਹੀਂ, ਉਹ ਕਦ ਸਮਝਦੇ ਹਨ। ਭੁੱਖੇ ਬੰਦੇ ਦਾ ਢਿਡ ਭਰ ਜਾਂਦਾ ਹੈ ਪਰ ਲਾਲਚੀ ਬੰਦੇ ਦੀ ਨੀਅਤ ਨਹੀਂ ਭਰਦੀ। ਅਜਿਹੇ ਲੋਕਾਂ ਨੂੰ ਰੱਬ ਤੇ ਵੀ ਯਕੀਨ ਨਹੀਂ ਜੋ ਸਭ ਨੂੰ ਦੋ ਵੇਲੇ ਦੀ ਰੋਟੀ ਦੇ ਰਿਹਾ ਹੈ ਉਹ ਕੱਲ ਨੂੰ ਇਨ੍ਹਾਂ ਦੀ ਭੁੱਖ ਦਾ ਵੀ ਜੁਗਾੜ ਕਰੇਗਾ। ਨਾਂ ਹੀ ਉਨ੍ਹਾਂ ਨੂੰ ਆਪਣੇ ਹੱਥਾਂ ਦੀ ਸਮਰੱਥਾ ਤੇ ਕੋਈ ਭਰੋਸਾ ਹੈ ਕਿ ਉਹ ਕੱਲ ਨੂੰ ਇਨ੍ਹਾਂ ਦੋ ਹੱਥਾਂ ਨਾਲ ਕੋਈ ਕੰਮ ਕਰ ਕੇ ਆਪਣੇ ਪੇਟ ਭਰਨ ਦਾ ਕੋਈ ਜੁਗਾੜ ਕਰ ਸੱਕਣਗੇ। ਇਹੋ ਜਹੇ ਬੰਦੇ ਨਾਸ਼ੁਕਰੇ ਹੁੰਦੇ ਹਨ। ਨੀਅਤ ਨੂੰ ਹੀ ਮੁਰਾਦ ਹੁੰਦੀ ਹੈ। ਅਜਿਹੇ ਬੰਦੇ ਆਪਣੀ ਪਲੇਟ ਵਿਚ ਇਤਨਾ ਭੋਜਨ ਪਾ ਲੈਂਦੇ ਹਨ ਕਿ ਉਹ ਪੇਟ ਨੂੰ ਤੂਸੜ ਲੈਂਦੇ ਹਨ ਫਿਰ ਵੀ ਉਨ੍ਹਾਂ ਕੋਲੋਂ ਪੂਰੀ ਪਲੇਟ ਦਾ ਖਾਣਾ ਨਹੀਂ ਖਾਧਾ ਜਾਂਦਾ। ਬਾਕੀ ਭੋਜਨ ਉਹ ਜੂਠਾ ਸੁੱਟਦੇ ਹਨ। ਇਸ ਨਾਲ ਘਰ ਵਾਲਿਆਂ ਦਾ ਫ਼ਾਲਤੂ ਖਰਚਾ ਤਾਂ ਹੁੰਦਾ ਹੀ ਹੈ ਨਾਲ ਦੇਸ਼ ਦਾ ਵੀ ਨੁਕਸਾਨ ਹੁੰਦਾ ਹੈ। ਅਜਿਹੇ ਲਾਲਚੀ ਲੋਕ ਲੱਖਾਂ ਗ਼ਰੀਬਾਂ ਦਾ ਵੀ ਹੱਕ ਮਾਰਦੇ ਹਨ, ਜੋ ਭੁੱਖ ਮਰੀ ਅਤੇ ਕੁਪੋਸ਼ਨ ਦਾ ਸ਼ਿਕਾਰ ਹਨ। ਅਜਿਹੇ ਲੋਕ ਇਨਸਾਨੀਅਤ ਲਈ ਕਲੰਕ ਹਨ। ਅਜਿਹਾ ਖਾਧਾ ਭੋਜਨ ਸਰੀਰ ਅੰਦਰ ਜਾ ਕੇ ਵਿਕਾਰ ਹੀ ਪੈਦਾ ਕਰਦਾ ਹੈ। ਜੇ ਭੁੱਖ ਤੋਂ ਜ਼ਿਆਦਾ ਖਾਧਾ ਜਾਏ, ਭਾਵੇਂ ਉਹ ਅੰਮ੍ਰਿਤ ਹੀ ਹੋਵੇ, ਉਹ ਸਰੀਰ ਅੰਦਰ ਜਾ ਕੇ ਜ਼ਹਿਰ ਦਾ ਕੰਮ ਕਰਦਾ ਹੈ। ਇਹ ਵਾਧੂ ਭੋਜਨ ਸਰੀਰ ਅੰਦਰ ਜਾ ਕੇ ਪਚਦਾ ਨਹੀਂ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ। ਫਿਰ ਅਜਿਹੇ ਬੰਦੇ ਡਾਕਟਰਾਂ ਦੇ ਵੱਸ ਪੈ ਕੇ ਉਨ੍ਹਾਂ ਦਾ ਘਰ ਭਰਦੇ ਹਨ ਅਤੇ ਆਪ ਵੀ ਦੁੱਖ ਭੋਗਦੇ ਹਨ।
ਇਸੇ ਤਰ੍ਹਾਂ ਕੁਝ ਲੋਕ ਜਦ ਉੱਚੀ ਸਰਕਾਰੀ ਕੁਰਸੀ ਤੇ ਜਾਂ ਰਾਜਨੀਤੀ ਵਿਚ ਅੱਗੇ ਆ ਜਾਂਦੇ ਹਨ। ਉਨ੍ਹਾਂ ਵਿਚ ਹੰਕਾਰ ਆ ਜਾਂਦਾ ਹੈ। ਕੁਰਸੀ ਦਾ ਨਸ਼ਾ ਹੀ ਬਹੁਤ ਬੁਰਾ ਹੈ। ਅਜਿਹੇ ਲੋਕ ਦੂਜੇ ਬੰਦਿਆਂ ਨੂੰ ਆਪਣੇ ਬਰਾਬਰ ਦਾ ਇਨਸਾਨ ਹੀ ਨਹੀਂ ਸਮਝਦੇ। ਆਪਣੇ ਆਪ ਨੂੰ ਦੂਸਰਿਆਂ ਤੋਂ ਉੱਚਾ ਦਿਖਾਉਣ ਲਈ ਅਤੇ ਝੂਠੀ ਸ਼ਾਨ ਲਈ ਕੀਮਤੀ ਸਮਾਨ ਖ੍ਰੀਦਦੇ ਹਨ ਅਤੇ ਖੁੱਲ੍ਹੇ ਖਰਚੇ ਕਰਦੇ ਹਨ ਜਿਸ ਨਾਲ ਉਨ੍ਹਾਂ ਦੇ ਵੱਡਪਣ ਦਾ ਪ੍ਰਭਾਵ ਦੂਸਰਿਆਂ ਉੱਤੇ ਪੈ ਸੱਕੇ। ਅਜਿਹੀ ਝੂਠੀ ਸ਼ਾਨ ਅਤੇ ਵਡੱਪਣ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਉਹ ਲੋਕਾਂ ਕੋਲੋਂ ਰਿਸ਼ਵਤ ਲੈਣ ਲੱਗ ਪੈਂਦੇ ਹਨ। ਲੋਕਾਂ ਦੇ ਠੀਕ ਕੰਮ ਨੂੰ ਵੀ ਗਲਤ ਦੱਸ ਕੇ ਰਿਸ਼ਵਤ ਦੇ ਰੂਪ ਵਿਚ ਉਨ੍ਹਾਂ ਦੀ ਛਿੱਲ ਲਾਹੁੰਦੇ ਹਨ। ਜੇ ਕੋਈ ਨਾ ਮੰਨੇ ਤਾਂ ਉਸ ਨੂੰ ਕਿਸੇ ਕਾਨੂਨੀ ਕੁੜਿੱਕੀ ਵਿਚ ਫਸਾਉਣ ਦਾ ਡਰਾਵਾ ਦਿੰਦੇ ਹਨ। ਕਹਿੰਦੇ ਹਨ—'ਮਰਦਾ ਕੀ ਨਾ ਕਰਦਾ'। ਫਸੇ ਹੋਏ ਨੂੰ ਕੌੜਾ ਅੱਕ ਚੱਬਣਾ ਹੀ ਪੈਂਦਾ ਹੈ। ਨਾ ਚਾਹੁੰਦੇ ਹੋਏ ਵੀ ਰਿਸ਼ਵਤ ਦੇਣੀ ਹੀ ਪੈਂਦੀ ਹੈ। ਕੁਝ ਲੋਕ ਤਾਂ ਰਿਸ਼ਵਤ ਦੇ ਕੇ
ਆਪਣਾ ਕੰਮ ਕਢਵਾ ਲੈਂਦੇ ਹਨ ਪਰ ਸ਼ਰੀਫ ਲੋਕ ਸਾਰੀ ਉਮਰ ਆਪਣੇ ਜਾਇਜ਼ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਦੇ ਰਹਿੰਦੇ ਹਨ। ਅਜਿਹੇ ਅਫ਼ਸਰਾਂ ਅਤੇ ਰਾਜਨੇਤਾਵਾਂ ਨੂੰ ਦੂਸਰੇ ਉੱਤੇ ਜ਼ਰਾ ਵੀ ਰਹਿਮ ਨਹੀਂ ਆਉਂਦਾ। ਉਹ ਹਰ ਸਰਕਾਰੀ ਅਤੇ ਗ਼ੈਰ ਸਰਕਾਰੀ ਕੰਮਾਂ ਵਿਚ ਆਪਣਾ ਕਮੀਸ਼ਨ ਰੱਖਦੇ ਹਨ। ਉਨ੍ਹਾਂ ਨੂੰ ਆਪਣੀ ਤਨਖਾਹ ਦੇ ਪੈਸਿਆਂ ਨਾਲ ਸੰਤੁਸ਼ਟੀ ਨਹੀਂ ਆਉਂਦੀ। ਉਹ ਬੜੇ ਮਿੱਠੇ ਬਣ ਕੇ ਜਾਹਰ ਕਰਦੇ ਹਨ ਕਿ ਉਹ ਜਨਤਾ ਦੀ ਸੇਵਾ ਕਰ ਰਹੇ ਹਨ ਪਰ ਅਸਲ ਵਿਚ ਉਹ ਗ਼ਰੀਬਾਂ ਦੇ ਸੰਘ ਵਿਚ ਅੰਗੁੰਠਾ ਦੇ ਕੇ ਉਨ੍ਹਾਂ ਦਾ ਖੂਨ ਚੂਸਦੇ ਹਨ। ਫਿਰ ਜਦ ਆਪਸ ਵਿਚ ਕਿਸੇ ਮਹਿਫਿਲ ਵਿਚ ਇਕੱਠੇ ਬੈਠਦੇ ਹਨ ਤਾਂ ਫੜ੍ਹਾਂ ਮਾਰਕੇ ਇਕ ਦੂਸਰੇ ਨੂੰ ਦੱਸਦੇ ਹਨ ਕਿ ਕਿਵੇਂ ਮੈਂ ਕਿਸੇ ਤੋਂ ਕਿਨ੍ਹੇਂ ਪੈਸੇ ਕਡਵਾਏ। ਭਾਵ ਮੈਂ ਕਿੰਨ੍ਹਾਂ ਚਲਾਕ ਹਾਂ ਅਤੇ ਮੇਰੀ ਕਿਨ੍ਹੀਂ ਚਲਦੀ ਹੈ। ਅਜਿਹੇ ਲੋਕ ਹਰ ਕੰਮ ਵਿਚ ਆਪਣੀ ਫੀਸ ਬੰਨ੍ਹ ਲੈਂਦੇ ਹਨ। ਉਹ ਕਹਿੰਦੇ ਹਨ ਅਸੀਂ ਸਰਕਾਰੀ ਕੁਰਸੀ ਉੱਤੇ ਬੈਠ ਕੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਹਾਂ। ਅਜਿਹੇ ਲੋਕ ਆਪਣੇ ਕਰਮਚਾਰੀਆਂ ਨੂੰ ਵੀ ਨਹੀਂ ਬਖਸ਼ਦੇ। ਉਨ੍ਹਾਂ ਨਾਲ ਵੀ ਮਹੀਨਾ ਬੰਨ੍ਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਅੱਗੋਂ ਭ੍ਰਿਸ਼ਟਾਚਾਰ ਕਰਨ ਦੀ ਖੁਲ੍ਹ ਦੇ ਦਿੰਦੇ ਹਨ।। ਜੇ ਉਨ੍ਹਾਂ ਖਿਲਾਫ ਕੋਈ ਸ਼ਿਕਾਇਤ ਆਵੇ ਤਾਂ ਉਹ ਪਾੜ੍ਹ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੇ ਹਨ ਜਾਂ ਸ਼ਿਕਾਇਤ ਕਰਨ ਵਾਲੇ ਨੂੰ ਹੀ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਸ ਨੂੰ ਹੀ ਘੂਰਦੇ ਹਨ।ਕਿਉਂਕਿ ਉਹ ਆਪ ਕਾਣੇ ਹੁੰਦੇ ਹਨ। ਉਨ੍ਹਾਂ ਨੂੰ ਹਰ ਮਹੀਨੇ ਘਰ ਬੈਠਿਆਂ ਬਿਠਾਇਆਂ ਮਹੀਨਾ ਪਹੁੰਚ ਜਾਂਦਾ ਹੈ। ਅਜਿਹੇ ਲੋਕਾਂ ਦੀਆਂ ਘਰ ਵਾਲੀਆਂ ਵੀ ਕੁਝ ਘੱਟ ਨਹੀਂ ਹੁੰਦੀਆਂ। ਉਹ ਉਨ੍ਹਾਂ ਨੂੰ ਇਮਾਨਦਾਰ ਬਣਨ ਲਈ ਕਦੀ ਨਹੀਂ ਪ੍ਰੇਰਦੀਆਂ ਸਗੋਂ ਹੋਰ ਧਨ ਇਕੱਠਾ ਕਰਨ ਲਈ ਉਕਸਾਉਂਦੀਆਂ ਰਹਿੰਦੀਆਂ ਹਨ। ਉਹ ਦਫ਼ਤਰ ਦੇ ਮਤਾਹਿਤਾਂ ਨੂੰ ਘਰ ਬੁਲਾ ਕੇ ਆਪਣੇ ਤੌਰ ਤੇ ਹੀ ਕਈ ਵਗਾਰਾਂ ਪਾਈ ਰੱਖਦੀਆਂ ਹਨ। ਉਹ ਆਪਣੇ ਪਤੀਆਂ ਨੂੰ ਵੀ ਇਹ ਹੀ ਕਹਿੰਦੀਆਂ ਹਨ,"ਜੀ ਹੁਣ ਤਾਂ ਤੁਸੀਂ ਕੁਰਸੀ ਉੱਤੇ ਹੋ, ਜਿੰਨ੍ਹਾਂ ਫਾਇਦਾ ਉਠਾ ਸਕਦੇ ਹੋ ਉਠਾ ਲਓ। ਕੁਰਸੀ ਚਲੀ ਗਈ ਤਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਇਹ ਪੈਸਾ ਹੀ ਆਖਰੀ ਸਮੇਂ ਤੁਹਾਡੇ ਕੰਮ ਆਉਣਾ ਹੈ।"ਘਰ ਵਾਲੇ ਇਨ੍ਹਾਂ ਗੱਲਾਂ ਵਿਚ ਆ ਕੇ ਗ਼ਰੀਬਾਂ ਤੇ ਹੋਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਹਰ ਕੰਮ ਦੇ ਆਪਣੇ ਰੇਟ ਵਧਾ ਦਿੰਦੇ ਹਨ। ਉਹ ਇਹ ਨਹੀਂ ਸੋਚਦੇ ਕਿ ਉਹ ਹੋਰ ਪੈਸਾ ਕਮਾਉਣ ਦੇ ਚੱਕਰ ਵਿਚ ਆਪਣੇ ਪਾਪਾਂ ਦਾ ਘੜਾ ਭਰ ਰਹੇ ਹਨ। ਲਾਲਚ ਦਾ ਕੋਈ ਅੰਤ ਨਹੀਂ। ਉਹ ਹਮੇਸ਼ਾਂ ਇਹ ਹੀ ਕਹਿੰਦੇ ਹਨ,"ਯਹ ਦਿਲ ਮਾਂਗੇ ਮੋਰ (ਹੋਰ)।" ਆਦਮੀ ਧਨ ਲਈ ਉਦੋਂ ਤੱਕ ਭੱਜਦਾ ਹੈ ਜਦ ਤੱਕ ਉਸ ਦਾ ਨਿਧਨ ਨਹੀਂ ਹੋ ਜਾਂਦਾ।
ਮੇਰਾ ਇਕ ਵਾਕਫ ਹੈ ਦਲਬੀਰ ਸਿੰਘ। ਉਹ ਸਰਕਾਰੀ ਨੌਕਰੀ ਕਰਦਾ ਸੀ। ਉਸ ਦੀ ਘਰ ਵਾਲੀ ਗੁਜ਼ਰ ਗਈ। ਉਸ ਦੇ ਦੋ ਲੜਕੇ ਸਨ ਜੋ ਸਹੀ ਅਗੁਆਈ ਨਾ ਮਿਲਨ ਕਰ ਕੇ ਜ਼ਿਆਦਾ ਪੜ੍ਹ ਨਾ ਸਕੇ। ਉਹ ਜੁਆਨ ਹੋ ਗਏ ਪਰ ਚੰਗੀ ਤਰ੍ਹਾਂ ਆਪਣੇ ਪੈਰਾਂ ਤੇ ਖੜ੍ਹੇ ਨਾ ਹੋ ਸਕੇ। ਛੋਟਾ ਮੋਟਾ ਕੰਮ ਕਰ ਕੇ ਹੀ ਆਪਣੀ ਜ਼ਿੰਦਗੀ ਰੇਹੜਣ ਲੱਗੇ। ਦਲਬੀਰ ਖੁਦ ਵੀ ਬੜਾ ਕੰਜੂਸ ਸੀ ਅਤੇ ਉਸ ਨੰੂੰ ਅਗੋਂ ਸਲਾਹ ਦਾਣ ਵਾਲੇ ਵੀ ਉਹੋ ਜਹੇ ਹੀ ਸਨ। ਜਦ ਉਹ ਨੌਕਰੀ ਤੋਂ ਸੇਵਾ ਮੁਕਤ ਹੋਣ ਲੱਗਾ ਤਾਂ ਇਕ ਦਿਨ ਮੈਨੂੰ ਉਸ ਦੀ ਵੱਡੀ ਭਰਜਾਈ ਨੇ ਦੱਸਿਆ,"ਮੈਂ ਦਲਬੀਰ ਨੂੰ ਕਿਹਾ ਹੈ ਕਿ ਜਿਹੜੇ ਤੈਨੂੰ ਸੇਵਾ ਮੁਕਤੀ ਤੇ ਸਰਕਾਰ ਵਲੋਂ ਅਠਾਰਾਂ ਵੀਹ ਲੱਖ ਰੁਪਏ ਮਿਲਨੇ ਹਨ ਉਨ੍ਹਾਂ ਨੁੰ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਬੁਢਾਪੇ ਵਿਚ ਇਹ ਹੀ ਪੈਸੇ ਤੇਰੇ ਕੰਮ ਆਉਣੇ ਹਨ। ਜੇ ਤੇਰੇ ਕੋਲ ਪੈਸੇ ਨਾ ਰਹੇ ਤਾਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ।" ਉਸ ਦੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਮੈਂ ਕਿਹਾ,"ਭਰਜਾਈ ਜੀ ਚੰਗਾ ਹੁੰਦਾ ਜੇ ਤੁਸੀਂ ਕਹਿੰਦੇ ਕਿ ਜਿਹੜੇ ਪੈਸੇ ਤੈਨੂੰ ਮਿਲਨੇ ਹਨ ਉਨ੍ਹਾਂ ਵਿਚੋਂ ਤੂੰ ਅੱਧੇ ਪੈਸੇ ਆਪਣੇ ਪੁੱਤਰਾਂ ਤੇ ਲਾ ਕੇ ਉਨ੍ਹਾਂ ਨੂੰ ਕੋਈ ਕੰੰਮ ਕਰਵਾ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਕਰ। ਇਹ ਪੁੱਤਰ ਹੀ ਤੇਰਾ ਸਰਮਾਇਆ ਹੈ। ਇਹ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ ਨਹੀਂ ਤੇ ਤੈਨੂੰ ਕਿਸੇ ਨੇ ਪਾਣੀ ਨਹੀਂ ਪੁੱਛਣਾ।" ਮੇਰੀ ਗੱਲ ਸੁਣ ਕੇ ਉਹ ਲਾਜੁਵਾਬ ਹੋ ਗਈਪਰ ਹੋਇਆ ਉਹ ਹੀ। ਇਕ ਮੁੰਡਾ ਨਸ਼ਿਆਂ ਵਿਚ ਪੈ ਕੇ ਅਵਾਰਾਗਰਦੀ ਕਰਨ ਲੱਗਾ ਅਤੇ ਜਲਦੀ ਹੀ ਰੱਬ ਨੂੰ ਪਿਆਰਾ ਹੋ ਗਿਆ। ਦੂਜੇ ਮੁੰਡੇ ਨੇ ਕੇਸ ਕਟਾ ਲਏ ਅਤੇ ਘਰੋਂ ਨਿਕਲ ਗਿਆ ਜਿਸਦੀ ਕੋਈ ਉਘ ਸੁਘ ਨਹੀਂ। ਦਲਬੀਰ ਇਕੱਲਾ ਰਹਿ ਗਿਆ। ਇਕੱਲੇ ਨੰੂੰ ਘਰ ਖਾਣ ਨੂੰ ਪਏ। ਉਹ ਬਿਮਾਰ ਰਹਿਣ ਲੱਗਾ। ਹੁਣ ਉਸ ਦੇ ਪੈਸੇ ਬੈਂਕ ਵਿਚ ਜਮਾ ਪਏ ਹਨ। ਉਹ ਆਪ ਬਿਰਧ ਆਸ਼ਰਮ ਵਿਚ ਆਪਣੀ ਮੌਤ ਦਾ ਇੰਤਜਾਰ ਕਰ ਰਿਹਾ ਹੈ। ਕੋਈ ਪਾਣੀ ਦਾ ਗਲਾਸ ਵੀ ਪੁੱਛਣ ਵਾਲਾ ਨਹੀਂ। ਸ਼ੂਮ ਦਾ ਧਨ ਬੇਕਾਰ ਹੀ ਜਾਂਦਾ ਹੈ।ਨਾ ਹੀ ਦਲਬੀਰ ਨੇ ਆਪਣਾ ਧਨ ਆਪਣੀ ਅੋਲਾਦ ਤੇ ਖਰਚਿਆ ਅਤੇ ਨਾ ਹੀ ਉਸ ਦੇ ਆਪਣੇ ਕੰਮ ਆਇਆ। ਹੁਣ ਉਸ ਪੈਸੇ ਨੂੰ ਕੋਈ ਹੋਰ ਹੀ ਖਾਇਗਾ ਜਾਂ ਸਰਕਾਰ ਸਾਂਭੇਗੀ।ਇਨਸਾਨ ਨੂੰ ਖ਼ੁਸ਼ੀ ਅਤੇ ਗਮੀ ਵਿਚ ਹਮੇਸ਼ਾਂ ਦੂਸਰੇ ਦੇ ਸਾਥ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਨਾ ਤਾਂ ਆਪਣੇ ਆਪ ਨੂੰ ਗਲੇ ਲਾ ਸਕਦਾ ਹੈ ਅਤੇ ਨਾ ਹੀ ਆਪਣੇ ਕੰਧੇ ਤੇ ਸਿਰ ਰੱਖ ਕੇ ਰੋ ਸਕਦਾ ਹੈ।
ਇਕ ਵਾਰੀ ਇਕ ੮੦-੮੫ ਸਾਲ ਦਾ ਬਜ਼ੁਰਗ ਕਿਸਾਨ ਆਪਣੇ ਖੇਤਾਂ ਵਿਚ ਬੂਟੇ ਲਾ ਰਿਹਾ ਸੀ ਤਾਂ ਕਿਸੇ ਬੰਦੇ ਨੇ ਉਸ ਨੂੰ ਪੁਛਿਆ, " ਬਾਬਾ ਇਹ ਕੀ ਕਰ ਰਿਹਾ ਹੈ?"
"ਮੈਂ ਅੰਬ ਦੇ ਬੂਟੇ ਲਾ ਰਿਹਾ ਹਾਂ" ਬਜ਼ੁਰਗ ਨੇ ਉੱਤਰ ਦਿੱਤਾ।"
"ਬਾਬਾ ਇਨ੍ਹਾਂ ਬੂਟਿਆਂ ਨੂੰ ਕਿਨ੍ਹੇ ਕੁ ਸਾਲ ਬਾਅਦ ਅੰਬ ਲੱਗ ਜਾਣਗੇ?"
"ਬਾਰਾਂ ਕੁ ਸਾਲ ਬਾਅਦ।"
"ਫਿਰ ਤਾਂ ਬਾਬਾ ਤੁੰ ਐਵੇਂ ਹੀ ਮਿਹਨਤ ਕਰ ਰਿਹਾ ਹੈਂ। ਐਨੇ ਸਾਲ ਤੂੰ ਕੋਈ ਜਿਉਣਾ ਹੈ? ਇਸ ਪੇੜ ਦੇ ਅੰਬ ਤੂੰ ਕੋਈ ਖਾਣੇ ਹਨ?"
"ਸਾਡੇ ਬਜ਼ੁਰਗਾਂ ਨੇ ਜਿਹੜੇ ਬੂਟੇ ਲਾਏ ਸਨ ਉਨ੍ਹਾਂ ਦੇ ਫ਼ਲ ਅਸੀਂ ਅੱਜ ਖਾ ਰਹੇ ਹਾਂ ਅਤੇ ਜੋ ਬੂਟੇ ਅਸੀਂ ਅੱਜ ਲਾ ਰਹੇ ਹਾਂ ਉਨ੍ਹਾਂ ਦੇ ਫ਼ਲ ਇਕ ਦਿਨ ਸਾਡੇ ਪੁੱਤਰ ਪੋਤਰੇ ਖਾਣਗੇ।" ਇਹ ਉੱਤਰ ਸੁਣ ਕੇ ਉਹ ਬੰਦਾ ਚੁੱਪ ਹੋ ਗਿਆ। ਕਿੰਨ੍ਹੀ ਸਾਰਥਕ ਸੋਚ ਸੀ ਉਸ ਬਜ਼ੁਰਗ ਦੀ? ਅਜਿਹੇ ਲੋਕ ਆਉਣ ਵਾਲੇ ਕੱਲ ਤੋਂ ਨਹੀਂ ਡਰਦੇ ਸਗੋਂ ਸਮਾਜ ਦੀ ਭਲਾਈ ਲਈ ਆਉਣ ਵਾਲੇ ਕੱਲ ਦਾ ਫਿਕਰ ਕਰਦੇ ਹਨ ਅਤੇ ਅੰਤਿਮ ਸਾਹ ਤੱਕ ਕੰਮ ਵਿਚ ਰੁੱਝੇ ਰਹਿੰਦੇ ਹਨ।
ਦੇਸ਼ ਦੇ ਸਿਪਾਹੀ ਸਰਹੱਦ ਤੇ ਬਰਫੀਲੀਆਂ ਚੌਟੀਆਂ ਤੇ ਠੰਢੀਆਂ ਰਾਤਾਂ ਨੂੰ ਜਾਗਕੇ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਕੇ ਦੇਸ਼ਵਾਸੀ ਚੈਨ ਦੀ ਨੀਂਦ ਸੋਂ ਸੱਕਣ। ਉਹ ਆਪਣਾ ਅੱਜ ਕੁਰਬਾਨ ਕਰਦੇ ਹਨ ਤਾਂ ਕੇ ਦੇਸ਼ ਵਾਸੀਆਂ ਦਾ ਕੱਲ ਸੁਰੱਖਿਅਤ ਰਹੇ।ਅਜਿਹੇ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੀ ਹੈ।
ਮਨੁੱਖ ਦੀ ਜ਼ਿੰਦਗੀ ਵਿਚ ਲੜਕਪਨ ਦੀ ਉਮਰ ਬਹੁਤ ਹੀ ਨਾਜ਼ੁਕ ਹੁੰਦੀ ਹੈ। ਉਸ ਨੂੰ ਜਿੱਧਰ ਮਰਜ਼ੀ ਮੋੜ ਲਓ। ਬੱਚੇ ਦਾ ਚਾਲ ਚੱਲਣ ਮੋਮ ਦੀ ਤਰ੍ਹਾਂ ਹੁੰਦਾ ਹੈ। ਇਸ ਉਮਰ ਵਿਚ ਬੱਚੇ ਦੀਆਂ ਆਦਤਾਂ ਕੱਚੀਆਂ ਹੁੰਦੀਆਂ ਹਨ। ਇਹ ਆਦਤਾਂ ਜਦ ਪੱਕ ਜਾਣ ਤਾਂ ਸਾਰੀ ਉਮਰ ਨਾਲ ਹੀ ਚੱਲਦੀਆਂ ਹਨ। ਭਾਵੇਂ ਇਹ ਆਦਤਾਂ ਚੰਗੀਆਂ ਹੋਣ ਜਾਂ ਮਾੜੀਆਂ। ਇਹ ਉਮਰ ਭਵਿੱਖ ਦੇ ਨਿਰਮਾਨ ਦੀ ਹੁੰਦੀ ਹੈ। ਜੇ ਬੱਚੇ ਨੂੰ ਭੈੜੀਆਂ ਆਦਤਾਂ ਪੈ ਜਾਣ ਤਾਂ ਉਹ ਸਾਰੀ ਉਮਰ ਨਹੀਂ ਛੁੱਟਦੀਆਂ। ਅਜਿਹੇ ਬੱਚੇ ਵੱਡੇ ਹੋ ਕੇ ਅਵਾਰਾ ਬਣਦੇ ਹਨ ਅਤੇ ਦਰ ਦਰ ਦੀਆਂ ਠੋਕ੍ਹਰਾਂ ਖਾਂਦੇ ਹਨ। ਪਰ ਜੋ ਬੱਚੇ ਲਾਇਕ ਹੁੰਦੇ ਹਨ ਉਹ ਇਸ ਉਮਰ ਵਿਚ ਆਪਣੇ ਆਉਣ ਵਾਲੇ ਕੱਲ ਦਾ ਨਿਰਮਾਨ ਕਰਦੇ ਹਨ ਅਤੇ ਹੋਣਹਾਰ ਬਣਦੇ ਹਨ। ਆਪਣੇ ਮਾਤਾ ਪਿਤਾ ਦੀ ਸੁਚੱਜੀ ਅਗੁਆਈ ਸਦਕਾ ਆਪਣੀ ਵਿਦਿਆ ਨੂੰ ਤਪੱਸਿਆ ਦੀ ਤਰ੍ਹਾਂ ਸਮਝਦੇ ਹਨ। ਉਹ ਵੱਡੇ ਹੋ ਕੇ ਜ਼ਿੰਦਗੀ ਵਿਚ ਇਕ ਕਾਮਯਾਬ ਇਨਸਾਨ ਬਣਦੇ ਹਨ। ਵੱਡੇ ਹੋ ਕੇ ਉਹ ਉੱਚੇ ਸਰਕਾਰੀ ਅੋਹਦਿਆਂ ਤੇ ਬੈਠਦੇ ਹਨ ਜਾਂ ਸਫ਼ਲ ਵਪਾਰੀ ਬਣਦੇ ਹਨ ਜਾਂ ਕੁਸ਼ਲ ਕਾਮੇ ਬਣਦੇ ਹਨ। ਉਨ੍ਹਾਂ ਨੂੰ ਧਨ ਦੀ ਕੋਈ ਤੋਟ ਨਹੀਂ ਰਹਿੰਦੀ। ਅਗੋਂ ਉਨ੍ਹਾਂ ਦਾ ਪਰਿਵਾਰ ਵੀ ਸੁਖੀ ਹੁੰਦਾ ਹੈ। ਉਹ ਸਮਾਜ ਦਾ ਨਰੋਇਆ ਅੰਗ ਬਣਦੇ ਹਨ ਅਤੇ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਕਰਦੇ ਹਨ।
ਸਿੱਖ ਇਤਿਹਾਸ ਵਿਚ ਬਾਬਾ ਬੁੱਢਾ ਜੀ ਦਾ ਜਿਕਰ ਸੁਨਿਹਰੀ ਅੱਖਰਾਂ ਵਿਚ ਦਰਜ਼ ਹੈ। ਇਕ ਵਾਰੀ ਗੁਰੁ ਨਾਨਕ ਦੇਵ ਜੀ ਮਰਦਾਨੇ ਨਾਲ ਇਕ ਜੰਗਲ ਵਿਚ ਸਮਾਧੀ ਲਾ ਕੇ ਬੈਠੇ ਸਨ। ਉੱਥੇ ਇਕ ਛੋਟਾ ਜਿਹਾ ਬਾਲਕ ਮੱਝਾਂ ਚਾਰ ਰਿਹਾ ਸੀ। ਮਹਾਂਪੁਰਸ਼ ਜਾਣਕੇ ਉਸ ਬਾਲਕ ਨੇ ਦੁੱਧ ਦਾ ਲੋਟਾ ਭੇਟ ਕਰ ਕੇ ਗੁਰੁ ਜੀ ਨੂੰ ਮੱਥਾ ਟੇਕਿਆ। ਜਦ ਗੁਰੁ ਸਾਹਿਬ ਦੀ ਸਮਾਧੀ ਖੁਲੀ੍ਹ ਤਾਂ ਆਪ ਨੇ ਬਾਲਕ ਵਲ ਮੁਸਕਰਾ ਕੇ ਦੇਖਿਆ ਅਤੇ ਆਉਣ ਦਾ ਕਾਰਨ ਪੁੱਛਿਆ।
ਬਾਲਕ ਨੇ ਪ੍ਰਸ਼ਨ ਕੀਤਾ,"ਬਾਬਾ ਜੀ ਨਾਮ ਕਿਵੇਂ ਜਪੀਦਾ ਹੈ?"
ਗੁਰੁ ਜੀ ਨੇ ਬੱਚੇ ਦੀ ਛੋਟੀ ਉਮਰ ਦੇਖ ਕੇ ਕਿਹਾ,"ਵੱਡਾ ਹੋ ਕੇ ਨਾਮ ਜਪ ਲਈਂ। ਹਾਲੇ ਤੇਰੀ ਉਮਰ ਨਿਆਣੀ ਹੈ।"
ਪਤਾ ਨਹੀਂ ਵੱਡਾ ਹੋਣਾ ਵੀ ਹੈ ਕਿ ਨਹੀਂ? ਕਿਉਂਕਿ ਬੱਚਿਆਂ ਨੂੰ ਮੌਤ ਜਲਦੀ ਆਉਂਦੀ ਹੈ।"ਬੱਚੇ ਨੇ ਕਿਹਾ।
"ਉਹ ਕਿਵੇਂ?"
ਬੱਚਾ,"ਜਦ ਮੇਰੀ ਮਾਂ ਰੋਜ਼ ਅੱਗ ਬਾਲਦੀ ਹੈ ਤਾਂ ਛੋਟੀਆਂ ਲਕੜੀਆਂ ਨੂੰ ਅੱਗ ਜਲਦੀ ਲੱਗਦੀ ਹੈ।ਵੱਡੀਆਂ ਨੂੰ ਬਾਅਦ ਵਿਚ ਲੱਗਦੀ ਹੈ।"
ਗੁਰੁ ਨਾਨਕ ਦੇਵ ਜੀ ਨੇ ਕਿਹਾ,"ਬੇਟਾ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ" ਅਤੇ ਉਸ ਨੂੰ ਲੰਮੀ ਉਮਰ ਦਾ ਵਰ ਦਿੱਤਾ।ਉਸ ਦਿਨ ਤੋਂ ਬੱਚੇ ਦਾ ਨਾਮ ਬੁੱਢਾ ਪੈ ਗਿਆ। ਆਪ ਵੱਡੇ ਹੋ ਕੇ ਬਾਬਾ ਬੱਢਾ ਜੀ ਦੇ ਨਾਮ ਨਾਲ ਪ੍ਰਸਿਧ ਹੋਏ। ਬਾਬਾ ਜੀ ਪਹਿਲੀਆਂ ਛੇ ਪਾਤਸ਼ਾਹੀਆਂ ਤੱਕ ਜ਼ਿੰਦਾ ਰਹੇ ਅਤੇ ਉਨ੍ਹਾਂ ਨੇ ਦੂਸਰੀ ਤੋਂ ਛੇਵੀਂ ਪਾਤਸ਼ਾਹੀ ਨੂੰ ਗੁਰੁ ਗੱਦੀ ਦਾ ਤਿਲਕ ਲਾਇਆ। ਆਪ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਵੀ ਕਰਵਾਈ। ਜਿਸ ਬੇਰੀ ਥੱਲੇ ਬੈਠ ਕੇ ਆਪ ਸੇਵਾ ਕਰਵਾਉਂਦੇ ਸਨ ਉਹ ਹਾਲੇ ਵੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਮੋਜੂਦ ਹੈ। ਕਰੀਬ ੬੫੦ ਸਾਲ ਬੀਤਣ ਦੇ ਬਾਵਜ਼ੂਦ ਵੀ ਉਹ ਫ਼ਲ ਦੇ ਰਹੀ ਹੈ। ਉਸ ਨੂੰ ਬਾਬਾ ਬੁੱਢੇ ਦੀ ਬੇਰ ਆਖਦੇ ਹਨ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਆਉਣ ਵਾਲੇ ਕੱਲ ਦੀ ਆਪਣੇ ਬਚਪਨ ਵਿਚ ਹੀ ਸੰਭਾਲ ਕੀਤੀ ਅਤੇ ਇਸ ਮਾਨਯੋਗ ਪਦਵੀ ਤੇ ਪਹੁੰਚੇ।
ਜਦ ਗੁਰੁ ਨਾਨਕ ਦੇਵ ਜੀ ਛੋਟੀ ਉਮਰ ਦੇ ਹੀ ਸਨ ਤਾਂ ਇਕ ਦਿਨ ਆਪ ਜੀ ਦੇ ਪਿਤਾ ਨੇ ੨੦ ਰੁਪਏ ਦੇ ਕੇ ਆਪ ਨੂੰ ਘਰ ਦੇ ਸੇਵਾਦਾਰ ਬਾਲੇ ਨਾਲ ਸੱਚਾ ਸੌਦਾ (ਵਪਾਰ) ਕਰਨ ਲਈ ਭੇਜਿਆ ਤਾਂ ਕਿ ਉਨ੍ਹਾਂ ਦੇ ਧਨ ਵਿਚ ਅੱਗੋਂ ਵਾਧਾ ਹੋ ਸੱਕੇ।। ਗੁਰੁ ਜੀ ਜਦ ਭਾਈ ਬਾਲੇ ਨਾਲ ਸ਼ਹਿਰ ਗਏ ਤਾਂ ਉੱਥੇ ਕੁਝ ਭੁੱਖੇ ਸਾਧੂਆਂ ਨੂੰ ਦੇਖਿਆਂ। ਉਨ੍ਹਾਂ ਨੇ ੨੦ ਰੁਪਏ ਦਾ ਰਾਸ਼ਨ ਖ੍ਰੀਦ ਕੇ ਭੋਜਨ ਤਿਆਰ ਕੀਤਾ ਅਤੇ ਭੁੱਖੇ ਸਾਧੂਆਂ ਨੂੰ ਖੁਵਾ ਦਿੱਤਾ। ਇਸ ਤਰ੍ਹਾਂ ਗੁਰੁ ਨਾਨਕ ਦੇਵ ਜੀ ਨੇ ਅਸਲ ਵਿਚ ਸੱਚਾ ਸੌਦਾ ਕੀਤਾ ਅਤੇ ਸਿੱਖਾਂ ਵਿਚ ਲੰਗਰ ਦੀ ਪਰੰਮਪਰਾ ਕਾਇਮ ਕੀਤੀ ਜੋ ਹਾਲੀ ਵੀ ਪੂਰੇ ਜਾਹੋ ਜਲਾਲ ਨਾਲ ਚਲ ਰਹੀ ਹੈ। ਇਹ ਲੰਗਰ ਕੇਵਲ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਚਲ ਰਹੇ ਸਗੋਂ ਦੁਨੀਆਂ ਦੇ ਹਰ ਕੌਨੇ ਵਿਚ "ਗੁਰੁ ਨਾਨਕ ਫ੍ਰੀ ਕਿਚਨ" ਦੇ ਨਾਮ ਨਾਲ ਚੱਲਦੇ ਹਨ ਅਤੇ ਉੱਥੇ ਦੀ ਕਿਸੇ ਜਾਤ ਨਹੀਂ ਪੁੱਛੀ ਜਾਂਦੀ। ਸਭ ਨੂੰ ਬਿਨਾਂ ਕਿਸੇ ਭਿੰਨ ਭੇਦ ਦੇ ਸਤਿਕਾਰ ਨਾਲ ਭੋਜਨ ਛਕਾਇਆ ਜਾਂਦਾ ਹੈ। ਇੱਥੇ ਹਿੰਦੁ, ਸਿੱਖ, ਮੁਸਲਮਾਨ,ਈਸਾਈ ਅਤੇ ਪਾਰਸੀ ਆਦਿ ਸਭ ਧਰਮਾ ਦੇ ਲੋਕ ਰੋਜ਼ਾਨਾ ਲੰਗਰ ਛਕਦੇ ਹਨ।ਇਹ ਬੜੇ ਫਖਰ ਦੀ ਗੱਲ ਹੈ ਕਿ ਪੂਰੀ ਦੁਨੀਆਂ ਵਿਚ ਇਸ ਸਮੇਂ ਸਿੱਖਾਂ ਦੀ ਅਬਾਦੀ ਕੋਈ ਢਾਈ ਕਰੌੜ ਦੇ ਕਰੀਬ ਹੈ ਪਰ ਉਹ ਪੰਜ ਕਰੌੜ ਤੋਂ ਵੀ ਵੱਧ ਲੋਕਾਂ ਨੂੰ ਰੋਜ਼ਾਨਾ ਭੋਜਨ ਛਕਾ ਕੇ ਸੋਂਦੇ ਹਨ। ਇਸ ਤਰ੍ਹਾਂ ਗੁਰੁ ਨਾਨਕ ਦੇਵ ਜੀ ਨੇ ਆਉਣ ਵਾਲੇ ਕੱਲ ਵਿਚ ਮਨੁੱਖਤਾ ਦੀ ਭੁੱਖ ਨੂੰ ਦੂਰ ਕੀਤਾ। ਉਹ ਚਾਹੁੰਦੇ ਸਨ ਕੇ ਪੂਰੀ ਦੁਨੀਆਂ ਵਿਚ ਕੋਈ ਵੀ ਪ੍ਰਾਣੀ ਭੁੱਖਾ ਨਾ ਰਹੇ। ਇਹ ਉਨ੍ਹਾਂ ਦੀ ਮਹਾਨਤਾ ਅਤੇ ਦੂਰ ਦ੍ਰਿਸ਼ਟੀ ਸੀ।
ਅਜਿਹੇ ਉਦਮੀ ਲੋਕ ਆਉਣ ਵਾਲੇ ਕੱਲ ਬਾਰੇ ਕਿਸੇ ਸੰਸੇ ਵਿਚ ਨਹੀਂ ਪੈਂਦੇ। ਉਹ ਦੂਰ ਦ੍ਰਿਸ਼ਟੀ ਵਾਲੇ ਹੁੰਦੇ ਹਨ। ਉਹ ਆਉਣ ਵਾਲੇ ਕੱਲ ਦਾ ਅੱਜ ਹੀ ਨਿਰਮਾਨ ਕਰਦੇ ਹਨ ਅਤੇ ਜ਼ਿੰਦਗੀ ਦੇ ਆਖਰੀ ਸਾਹ ਤਕ ਨੇਕ ਕੰਮਾਂ ਵਿਚ ਰੁੱਝੇ ਰਹਿੰਦੇ ਹਨ। ਇਹ ਹੁਣ ਤੁਸੀਂ ਸੋਚਣਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਖਾਣ ਪੀਣ ਵਿਚ, ਨਸ਼ਿਆਂ ਵਿਚ ਗਲਤਾਨ ਹੋ ਕੇ ਭ੍ਰਿਸ਼ਟਾਚਾਰ ਕਰਦਿਆਂ ਬਿਤਾਉਣੀ ਹੈ ਜਾਂ ਉੱਜਲੇ ਭੱਵਿਖ ਦਾ ਨਿਰਮਾਨ ਕਰਨਾ ਹੈ। ਤੁਹਾਡੇ ਵਰਤਮਾਨ ਸਮੇਂ ਦੇ ਕੰਮ ਇਤਨੇ ਉਸਾਰੂ ਹੋਣੇ ਚਾਹੀਦੇ ਹਨ ਜਿੰਨ੍ਹਾਂ ਵਿਚੋਂ ਤੁਹਾਨੂੰ ਆਪਣਾ ਆਉਣ ਵਾਲਾ ਕੱਲ ਸਪੱਸ਼ਟ ਨਜ਼ਰ ਆਵੇ।। ਤੁਸੀਂ ਉੱਠੋ ਆਪਣੇ ਆਉਣ ਵਾਲੇ ਕੱਲ ਦਾ ਨਿਰਮਾਣ ਅੱਜ ਹੀ ਸ਼ੁਰੂ ਕਰੋ। ਇਕ ਸੱਜਰੀ ਸੁਨਿਹਰੀ ਸਵੇਰ ਆਪ ਜੀ ਦਾ ਇੰਤਜਾਰ ਕਰ ਰਹੀ ਹੈ।