ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਕੋਕਾ (ਸਾਡਾ ਵਿਰਸਾ )

    ਸੰਜੀਵ ਝਾਂਜੀ   

    Email: virk.sanjeevjhanji.jagraon@gmail.com
    Cell: +91 80049 10000
    Address:
    ਜਗਰਾਉਂ India
    ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨੱਕ ਤੇਰੇ ਵਿੱਚ ਪਾਇਆ ਕੋਕਾ, ਮਾਰੇ ਲਿਸ਼ਕਾਂ ਦੇਵੇ ਧੋਖਾ
    ਸੱਭਿਆਚਾਰ ਕਿਸੇ ਵੀ ਕੌਮ ਦਾ ਸਰਮਾਇਆ ਹੁੰਦਾ ਹੈ। ਹਰ  ਸੱਭਿਆਚਾਰ ‘ਚ ਪ੍ਰਚਲਿਤ ਰੀਤੀ-ਰਿਵਾਜ ਅਤੇ ਢੰਗ-ਤਰੀਕੇ ਵੱਖੋ–ਵੱਖਰੇ ਤਰ੍ਹਾਂ ਦੇ ਹੁੰਦੇ ਹਨ। ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ  ਮੜ੍ਹਕ ਨਾਲ ਤੁਰਨਾ ਅਤੇ ਸੱਜਣਾ–ਫੱਬਣਾ ਪੰਜਾਬੀਆਂ ਦੀ ਫਿਤਰਤ ਹੈ। ਸੋਹਣਾ ਲੱਗਣ ਅਤੇ ਸੱਜਣ–ਫੱਬਣ ਲਈ ਪੰਜਾਬੀਆਂ ਨੇ ਅਨੇਕਾਂ ਕਿਸਮ ਦੇ ਗਹਿਣਿਆਂ ਨੂੰ ਘੜਿਆ ਅਤੇ ਹੰਢਾਇਆ ਹੈ। ਸ਼ਰੀਰ ਦੇ ਵੱਖੋ–ਵੱਖਰੇ ਅੰਗਾਂ ਨੂੰ ਸ਼ਿੰਗਾਰਨ ਲਈ ਅੱਡੋ–ਅੱਡ ਤਰ੍ਹਾਂ ਦੇ ਗਹਿਣੇ ਆਪਣੀ ਹਾਜ਼ਰੀ ਲਵਾਉਂਦੇ ਰਹੇ ਹਨ ਅਤੇ  ਥੋੜਾ ਬਹੁਤ ਅੱਜ ਵੀ ਆਪਣਾ ਫਰਜ਼ ਨਿਭਾ ਰਹੇ ਹਨ। ਸ਼ਾਇਦ ਇਸੇ ਲਈ ਪੰਜਾਬੀ ਸੱਭਿਆਚਾਰ ਬਾਕੀ ਸੱਭਿਆਚਾਰਾਂ ‘ਚ ਆਪਣਾ ਵਿਲੱਖਣ ਤੇ ਗੌਰਵਮਈ ਥਾਂ ਰੱਖਦਾ ਹੈ।
    ਤੇਰੇ ਗਹਿਣਿਆਂ ਨੇ,
    ਐਵੇਂ ਹੀ ਛਹਿਬਰ ਲਾਈ।
    ‘ਨੱਕ’ ਮਨੁੱਖ ਦੇ ਸਰੀਰ ਦਾ ਇਕ ਅਜਿਹਾ ਅੰਗ ਹੈ ਜੋ ਸੁੰਦਰਤਾ ਨੂੰ ਵਧਾਉਣ ਜਾਂ ਵਿਗਾੜਨ ਦੀ ਤਾਕਤ ਰੱਖਦਾ ਹੈ। ਕਿਸੇ ਮਨੁੱਖ ਨੂੰ ਮਿਲਣ ਮੌਕੇ ਸਾਡਾ ਸਭ ਤੋਂ ਪਹਿਲਾਂ ਧਿਆਨ ਉਸ ਦਾ ਨੱਕ ਹੀ ਖਿੱਚਦਾ ਹੈ।
    ਨੱਕ ਤਾਂ ਤੇਰਾ ਧਾਰ ਖੰਡੇ ਦੀ,
    ਰੂਪ ਨ ਝੱਲਿਆ ਜਾਂਦਾ।
    ਇਸ ਨੱਕ ਨੂੰ ਹੋਰ ਸੋਹਣਾ ਤੇ ਖਿੱਚ–ਭਰਪੂਰ ਬਣਾਉਣ ਲਈ ਪੰਜਾਬੀ ਮੁਟਿਆਰਾਂ ਨੱਕ ਨੂੰ ਵਿੰਨ੍ਹਾਂ ਕੇ ਉਸ ‘ਚ ਕਈ ਤਰ੍ਹਾਂ ਦੇ ਗਹਿਣੇ–ਗੱਟੇ ਪਾਉਂਦੀਆਂ ਰਹੀਆਂ ਹਨ। ਤੀਲੀ, ਲੌਂਗ, ਕੋਕਾ, ਰੇਖ, ਮੇਖ, ਨੱਥ, ਨੱਥਲੀ ਅਤੇ ਮੱਛਲੀ ਆਦਿ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ। ਹੋ ਸਕਦਾ ਹੈ ਹੋਰ ਵੀ ਹੋਣ। ਪੰਜਾਬੀ ਗਹਿਣਿਆਂ ਨਾਲ ਸਬੰਧਤ ਇਕ ਮਹਾਂ–ਬੋਲੀ, ਜਿਸ ‘ਚ ਵਡੇਰੀ ਗਿਣਤੀ ‘ਚ ਗਹਿਣਿਆਂ ਦਾ ਜ਼ਿਕਰ ਆਉਂਦਾ ਹੈ, ਉਸ ‘ਚ ਇਕ ਤੁਕ ਹੈ :
    ਨੱਥ, ਮੱਛਲੀ, ਮੇਖ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
    ਤੇਰਾ ਲੌਂਗ ਕਰੇ ਸਰਦਾਰੀ, ਥਾਨੇਦਾਰੀ ਨੁਕਰਾ ਕਰੇ।
    ਕੋਕੇ ਨੂੰ ਹਾਲਾਂਕਿ ਛੋਟਾ ਮਹਿਕਮਾ ਕਿਹਾ ਗਿਆ ਹੈ ਪਰ ਕਿਸੇ ਦੇ ਮਨ ਨੂੰ ਮੋਹਣ ‘ਚ ਇਹ ਇਕ ਵੱਡਾ ਰੋਲ ਅਦਾ ਕਰਦਾ ਹੈ। ਛੋਟਾ ਮਹਿਕਮਾ ਸ਼ਾਇਦ ਇਸਨੂੰ ਤਾਂ ਕਿਹਾ ਗਿਆ ਹੈ ਕਿਉਂਕਿ ਇਹ ਹਰ ਪਰਿਵਾਰ ਦੀ ਪਹੁੰਚ ‘ਚ ਹੁੰਦਾ ਹੈ ਅਤੇ ਗਹਿਣਿਆਂ ‘ਚੋਂ ਸਭ ਤੋਂ ਸਸਤਾ ਹੁੰਦਾ ਹੈ।
    ਪੰਜਾਬਣਾਂ ਵੱਲੋਂ ਨੱਕ ‘ਚ ਕੋਕਾ ਪਹਿਨਣ ਦਾ ਰਿਵਾਜ ਬਹੁਤ ਹੀ ਪੁਰਾਣਾ ਹੈ। ਇਹ ਅੱਜ ਵੀ ਪ੍ਰਚਲੱਤ ਹੈ। ਸ਼ਾਇਦ ਜ਼ਿਆਦਾ ਖਿੱਚ–ਭਰਪੂਰ ਹੋਣ ਕਾਰਨ ਹੀ ਨੱਕ ‘ਚ ਕੋਕਾ ਪਾਉਣਾ ਇਕ ਫੈਸ਼ਨ ਬਣ ਗਿਆ ਹੈ। ਭਾਰਤੀ ਸਮਾਜ ‘ਚ ਤਾਂ ਸੁਹਾਗਣ ਇਸਤਰੀ ਲਈ ਕੋਕਾ ਪਾਉਣਾ ਖੁਸ਼ਕਿਸਮਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਖਿੱਚ ਪੂਰਨ ਹੋਣ ਕਾਰਨ ਇਹ ਕੋਕਾ ਹੁਸਨ ਦੀ ਮੁਨਿਆਦੀ ਹੋਕੇ ਦੇ ਦੇ ਕਰਦਾ ਹੈ:–
    ਨੱਕ ਤੇਰੇ ਵਿਚ ਪਾਇਆ ਕੋਕਾ
    ਬਿਨ ਪੁੱਛੇ ਇਹ ਦੇਵੇ ਹੋਕਾ
    ਨਾਮ ਸਜਣ ਦਾ ਇੰਞ ਪੁਕਾਰੇ
    ਭੈੜਾ ਜਗ ਦਾ ਖੌਫ ਨਾ ਖਾਵੇ
    ਲੌਂਗ ਤੇ ਕੋਕਾ ਤਕਰੀਬਨ ਇਕੋ ਜਿਹੀ ਸ਼ਕਲ ਦੇ ਸਾਦੇ ਗਹਿਣੇ ਹਨ ਪਰ ਕੋਕੇ ਦਾ ਜ਼ਿਕਰ ਲੌਂਗ ਦੇ ਮੁਕਾਬਲੇ ਘੱਟ ਮਿਲਦਾ ਹੈ। ਪਰ ਇਸ ਕੋਕੇ ਨੂੰ ਗੀਤਾਂ ‘ਚ ਹੰਸ ਰਾਜ ਹੰਸ ਵੱਲੋ ਗਾਏ ਇਕ ਗੀਤ ਨੇ ਟੀਸੀ ਤੇ ਪਹੁੰਚਾ ਦਿੱਤਾ ਸੀ :–
    ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ,
    ਸਭਨਾਂ ਨੂੰ ਇਕ ਮੌਕਾ ਦਿਆਂਗੇ
    ਇਕ ਸੋਨੇ ਦਾ ਕੋਕਾ ਦਿਆਂਗੇ..
    ਲੌਂਗ ਤੇ ਕੋਕਾ ਤਕਰੀਬਨ ਤਕਰੀਬਨ ਇਕੋ ਜਿਹੇ ਅਕਾਰ–ਪ੍ਰਕਾਰ ਦੇ ਨਿੱਕੇ ਜਿਹੇ ਗਹਿਣੇ ਹਨ। ਬਸ ਬਣਾਵਟ ‘ਚ ਥੋੜਾ ਜਿਹਾ ਫਰਕ ਹੁੰਦਾ ਹੈ, ਇਕ ਫੁੱਲ ਦਾ। ਕੋਕਾ ਆਮਤੌਰ ਤੇ ਗੋਲ ਹੁੰਦਾ ਹੈ। ਅੱਜਕਲ੍ਹ ਸੁਨਿਆਰਿਆਂ ਵੱਲੋਂ ਆਪਣੀ ਯੁਕਤ ਨਾਲ ਘੜੇ ਵੱਖ–ਵੱਖ ਕਿਸਮ ਅਤੇ ਡਿਜ਼ਾਇਨ ਦੇ ਚੌਰਸ, ਗੋਲ, ਤਿਕੌਣੇ, ਚਕੌਣੇ ਕੋਕੇ ਆਮ ਮਿਲ ਜਾਂਦੇ ਹਨ। ਸ਼ੌਕ ਨਾਲ ਇਸ ‘ਚ ਨਗ ਮੋਤੀ ਵੀ ਜੜਾ ਲਏ ਜਾਂਦੇ ਹਨ। ਇਹ ਕੋਕਾ ਨੱਕ ਨੂੰ ਖੱਬੇ ਪਾਸਿਓ ਵਿੰਨ੍ਹਾਂ ਕੇ ਪਾਇਆ ਜਾਂਦਾ ਹੈ। ਇਹ ਲੌਂਗ ਵਰਗਾ ਹੀ ਹੁੰਦਾ ਹੈ ਬਸ ਕੋਕੇ ‘ਚ ਲੌਂਗ ਵਾਲਾ ਫੁੱਲ ਨਹੀਂ ਹੁੰਦਾ। ਇਹ ਅਗਲੇ ਪਾਸਿਓ ਮੇਖ਼ ਵਰਗਾ ਹੁੰਦਾ ਹੈ ਅਤੇ ਪਿੱਛੇ ਡੰਡੀ ਲੱਗੀ ਹੁੰਦੀ ਹੈ। ਬਿਲਕੁਲ ਟੋਪੀ ਵਾਲੀ ਮੇਖ਼ ਵਰਗਾ। ਭਾਈ ਕਾਨ੍ਹ ਸਿੰਘ ਨਾਭਾ ਆਪਣੇ ਮਹਾਨ ਕੋਸ਼ ‘ਚ ਕੋਕੇ ਨੂੰ ਪ੍ਰਭਾਸ਼ਿਤ ਕਰਦੇ ਹੋਏ ਇਸ ਨੂੰ ਲੋਹੇ ਦੀ ਮੇਖ਼ ਹੀ ਲਿਖਦੇ ਹਨ। ਪਰ ਜਦੋਂ ਇਹ ਲੋਹੇ ਦੀ ਮੇਖ਼ ਵਾਲਾ ਕੋਕਾ, ਸੋਨੇ ਦੀ ਮੇਖ ਵਾਲਾ ਬਣ ਜਾਂਦਾ ਹੈ ਤਾਂ ਇਹ ਦਿਲਾਂ ਨੂੰ ਖਿੱਚਣ ਵਾਲਾ ਚੁੰਬਕੀ ਗਹਿਣਾ ਬਣ ਜਾਂਦਾ ਹੈ। ਇਸਦੀ ਡੰਡੀ ਦੇ ਪਿਛਲੇ ਪਾਸੇ ਚੂੜੀ ਪਾਈ ਹੁੰਦੀ ਹੈ ਅਤੇ ਇਸ ਤੇ ਇਕ ਕੋਅਲੀ ਚੜਾਈ ਹੁੰਦੀ ਹੈ। ਟੋਪੀ ਤਾਂ ਨੱਕ ਦੇ ਬਾਹਰ ਹੀ ਦਿਖਾਈ ਦਿੰਦੀ ਹੁੰਦੀ ਹੈ ਅਤੇ ਡੰਡੀ ਨੂੰ ਨੱਕ ਦੀ ਪੇਪੜੀ ਤੇ ਕਰਵਾਏ ਛੇਕ/ਮ੍ਹੋਰੀ ‘ਚੋਂ ਲੰਘਾ ਕੇ ਕੋਅਲੀ ਨੂੰ ਨੱਕ ਦੇ ਅੰਦਰਲੇ ਪਾਸੇ ਚੂੜੀ ਉੱਤੇ ਚੜਾ ਦਿੱਤਾ ਜਾਂਦਾ ਹੈ, ਬਿਲਕੁਲ ਨੱਟ–ਕਾਬਲੇ ਵਾਂਗ।
    ਇਸ ਕੋਕੇ ‘ਚ ਦਿਲਾਂ ਨੂੰ ਚੁੰਧਿਆਉਣ ਵਾਲੀ ਖਿੱਚ ਹੋਣ ਕਾਰਨ ਹੀ ਮਨਮੋਹਨ ਵਾਰਿਸ ਨੇ ਇਕ ਗੀਤ ‘ਚ ਆਹ ਬੋਲ ਬੋਲੇ ਲੱਗਦੇ ਹਨ–
    ‘ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ’
    ਇਸ਼ਕ ਦੀ ਖੇਡ ਅਸਲ ‘ਚ ਦਿਲ ਦੀ ਖੇਡ ਹੈ। ਇਸ਼ਕ ਮਜਾਜੀ ‘ਚ ਧੋਖਾ ਆਮ ਸੁਨਣ ਨੂੰ ਮਿਲਦੇ ਹਨ। ਇਸ ਧੋਖੇ ਦਾ ਇਲਜ਼ਾਮ ਕੋਕੇ ‘ਤੇ ਵੀ ਲੱਗਦਾ ਰਿਹਾ ਹੈ:–
    ਨੱਕ ਤੇਰੇ ਵਿੱਚ ਪਾਇਆ ਕੋਕਾ, ਮਾਰੇ ਲਿਸ਼ਕਾਂ ਦੇਵੇ ਧੋਖਾ।
    ਬੀਤੇ ਸਮਿਆਂ ‘ਚ ਇਹ ਕੋਕਾ ਪੰਜਾਬੀ ਸੱਭਿਆਚਾਰ ਦੇ ਵਿਹੜੇ ‘ਚ ਚੌਖਾ ਰੰਗ ਭਰਦਾ ਰਿਹਾ ਹੈ। ਅੱਜ ਚਾਹੇ ਇਹ ਉਸ ਰੂਪ ‘ਚ ਨਹੀਂ ਹੈ ਪਰ ਕੋਕੇ ਦੀਆਂ ਸ਼ੁਕੀਨਣਾਂ ਦੇ ਨੱਕਾਂ ਤੇ ਇਹ ਅੱਜ ਵੀ ਸਰਦਾਰੀ ਕਰਦਾ ਹੈ।