ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਨਵੇਂ ਵਰ੍ਹੇ ਨੂੰ ਜੀ ਆਇਆਂ (ਲੇਖ )

    ਸੰਦੀਪ ਰਾਣਾ   

    Cell: +91 97801 51700
    Address: ਨੇੜੇ ਬੀ.ਡੀ.ਪੀ.ਓ ਦਫਤਰ, ਬੁਢਲਾਡਾ
    ਮਾਨਸਾ India 151502
    ਸੰਦੀਪ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    naltrexon

    lav dosis naltrexon blog.endungen.de lav dosis naltrexon

    abortion manila

    abortion in philippines blog.analysisuk.com abortion pill online philippines

    medical abortion ph

    abortion pill philippines

    buy sertraline 25mg

    buy sertraline 50mg 1.23.146.82 buy sertraline online
    ਬਦਲਾਓ ਸਮਂੇ ਦਾ ਨਿਯਮ ਹੈ।ਇਹ ਸੰਸਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ, ਇਸ ਵਿੱਚ ਕੀ- ਕੀ ਪ੍ਰਵਿਰਤਨ ਕਿਵੇਂ ਕਿਵੇਂ ਆਏ ਅਤੇ ਇਸ ਦੀ ਹੋਂਦ ਕਦੋਂ ਆਪਣੇ ਅੰਤਮ ਚਰਨ ਛੂਹ ਸਕੇਗੀ-ਕੋਈ ਨਹੀ ਜਾਣਦਾ।ਫੇਰ ਵੀ 'ਆਦਿ' ਸ਼ਬਦ ਦੀ ਮੋਜੂਦਗੀ ਤੋਂ ਇਹ ਅਹਿਸਾਸ ਜਰੂਰ ਹੁੰਦਾ ਹੈ ਕਿ ਸੰਸਾਰ ਦਾ "ਆਦਿ" ਕਿਸੇ ਸਮੇਂ ਜਰੂਰ ਆਇਆ ਹੋਵੇਗਾ।ਇਸੇ ਤਰ੍ਹਾ 'ਅੰਤ' ਸ਼ਬਦ ਤੋਂ ਭਾਵਨਾ ਤੋਂ ਇਹ ਵਿਸ਼ਵਾਸ਼ ਹੁੰਦਾ ਹੈ ਕਿ ਸਮਾਂ ਆਉਣ ਤੇ ਇਸ ਦਾ ਅੰਤ ਵੀ ਜਰੂਰ ਹੋਵੇਗਾ।ਜੇਕਰ ਹੋਰ ਵੀ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਦੋਵੇਂ ਸ਼ਬਦ 'ਆਦਿ' ਅਤੇ 'ਅੰਤ' ਇਤਿਹਾਸ ਵਿੱਚ ਕਈ ਵਾਰ ਆ ਚੁੱਕੇ ਹੋਣਗੇ।ਕਈ ਬਾਰ ਆਦਿ ਅਤੇ ਕਈ ਅੰਤ ਦੀ ਮਰਿਯਾਦਾ ਆਪਣੇ ਆਪ ਨੂੰ ਪਤਾ ਨਹੀ ਕਿੰਨੀ ਵਾਰ ਦੂਹਰਾ ਚੁੱਕੇ ਹੋਣਗੇ।ਜਿਵੇਂ ਸੰਸਾਰ ਨੂੰ ਨਾ ਤਾਂ ਪੁਖਤਾ ਸਬੂਤ ਆਦਿ ਬਾਰੇ ਮਿਲਦੇ ਹਨ ਅਤੇ ਨਾ ਅੰਤ ਬਾਰੇ, ਲੇਕਿਨ ਇਹ ਗੱਲ ਹਰ ਕੋਈ ਮੰਨ ਲੈਂਦਾ ਹੈ ਕਿ ਜਿਸ ਦਾ ਆਦਿ ਹੈ ਉਸ ਦਾ ਅੰਤ ਵੀ ਜਰੂਰ ਹੋਵੇਗਾ।
    ਪਿਛਲੇ ਸਾਲ ਵਾਗੂੰ ੨੦੧੫ ਵੀ ੩੧ ਦਸਬੰਰ ਦੀ ਰਾਤ ਨੂੰ ਪੂਰੇ ਵਜੇ ੧੨:੦੦ ਵਜੇ ਸਮਾਪਤ ਹੋ ਜਾਏਗਾ।ਹਰ ਵਰ੍ਹਾ ਜਾਣ ਸਮੇਂ ਸਾਡੇ ਨਾਲ ਆਪਣੀਆ ਬਹੁਤ ਸਾਰੀਆ ਕੋੜੀਆਂ ਯਾਦਾਂ ਛੱਡ ਕੇ ਜਾਂਦਾ ਹੈ।ਅਸੀਂ ਹਰ ਵਰ੍ਹੇ ਹੀ ਇਨ੍ਹਾਂ ਕੋੜੀਆਂ ਯਾਦਾਂ ਨੂੰ ਭਲਾਉਣ ਲਈ ਨਵੀਆਂ ਯਾਦਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਲੈਂਦੇ ਹਾਂ ਅਤੇ ਆਉਣ ਵਾਲੇ ਸਾਲ ਤੇ ਆਸਾ ਹੁੰਦੀਆ ਹਨ ਕਿ ਇਹ ਸਾਲ ਸਾਡੇ ਲਈ ਖੁਸ਼ੀਆਂ ਭਰਿਆ ਹੋਵੇ।ਇਸੇ ਸੋਚ ਨਾਲ ਅਸੀਂ ਨਵੇਂ ਆਉਣ ਵਾਲੇ ਸਾਲ ਦਾ ਦਿਲ ਖੋਲ ਕੇ ਸਵਾਗਤ ਕਰਦੇਂ ਹਾਂ।ਲੇਕਿਨ ਸਮੇਂ ਦੀ ਚਾਲ ਬਾਰੇ ਕਿਸੇ ਨੂੰ ਨਹੀ ਪਤਾ ਕਿ ਆਉਣ ਵਾਲਾ ਸਾਲ ਕੀ ਗੁੱਲ ਖਿਲਾਉਣ ਵਾਲਾ ਹੈ।ਜੇਕਰ ਅਸੀਂ ਪਿਛਲੇ ਸਮੇਂ ਵੱਲ ਝਾਂਤ ਮਾਰੀਏ ਤਾਂ ਸਾਡਾ ਇਹ ਵਹਿਮ ਆਪਣੇ ਆਪ ਭਲੀ ਭਾਂਤ ਦੂਰ ਹੋ ਜਾਂਦਾ ਹੈ, ਕਿਊਂਕਿ ਹਰ ਪਲ ਕਿਸੇ ਨਾ ਕਿਸੇ ਕੋੜੀ ਯਾਦ ਨੂੰ ਜਨਮ ਦੇ ਰਿਹਾ ਹੁੰਦਾ ਹੈ।ਫੇਰ ਵੀ ਸਾਡੀ ਮਾਨਸਿਕਤਾ ਇਹੋ ਜਹੀ ਹੈ ਕਿ ਆਉਣ ਵਾਲੇ ਸਾਲ ਦਾ ਅਸੀਂ ਪਲਕਾ ਵਿਛਾ ਕੇ ਸਵਾਗਤ ਕਰਦੇ ਹਾਂ ਅਤੇ ਇਕ ਸੋਚ ਵੀ ਮਨ ਵਿੱਚ ਹੁੰਦੀ ਹੈ ਕਿ ਇਹ ਸਾਲ ਸਾਡੇ ਲਈ ਖੂਸ਼ੀਆਂ ਭਰਿਆ ਹੋਵੇ।ਸ਼ਾਇਦ ਇਹੋਂ ਹੀ ਜਿੰਦਗੀ ਜੀਣ ਦਾ ਸਿਹਤਮੰਦ ਪਹਿਲੂ ਹੈ, ਕਿਊਂਕਿ ਦੁੱਖ ਦੀਆਂ ਯਾਦਾਂ ਨੂੰ ਭੁਲਾ ਕੇ ਹੀ ਸੁੱਖ ਦਾ ਅਹਿਸਾਨ ਮੁਮਕਿਨ ਹੁੰਦਾ ਹੈ।ਇਸ ਸਾਲ ਵਿੱਚ ਕੁੱਝ ਅਜਿਹੀਆ ਮਾਨਵਤਾ ਵਿਰੋਧੀ ਘਟਨਾਵਾਂ ਹੋਈਆ ਜਿਨ੍ਹਾਂ ਭਲਾਉਣਾ ਬਹੁਤ ਮੁਸ਼ਕਿਲ ਹੋਏਗਾ ਜਿਨ੍ਹਾਂ ਵਿੱਚ ਚਾਹੇ ਪੇਸ਼ਾਵਰ ਵਿੱਚ ਸਕੂਲ ਦੇ ਬੱਚਿਆ ਨੂੰ ਮੌਤ ਦੇ ਘਾਟ ਉਤਾਰਨਾ, ਜਾ ਦੀਨਾ ਨਗਰ ਵਿੱਚ ਅੱਤਵਾਦੀ ਹਮਲਾ, ਜਾ ਇਸ ਤੋਂ ਇਲਾਵਾ ਕੁਦਰਤ ਵੱਲੋਂ ਢਾਹੇ ਕਹਿਰ ਦੀ ਗੱਲ ਕਰੀਏ ਜੋ ਨੇਪਾਲ ਵਿੱਚ ਆਏ ਭੁਚਾਲ ਕਾਰਨ ਅਨੇਕਾ ਲੋਕਾਂ ਦੀਆ ਜਾਨਾਂ ਗਾਈਆਂ ਜਾ ਪਿਛਲੇ ਕੁੱਝ ਦਿਨਾਂ ਅੰਦਰ ਪੰਜਾਬ ਦੇ ਮਾਹੋਲ ਨੂੰ ਕਿਸ ਤਰ੍ਹਾਂ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ।ਇਨ੍ਹਾਂ ਸਭ ਘਟਨਾਵਾਂ ਨਾਲ ਪੂਰੀਆ ਦੁਨੀਆ ਦੇ ਲੋਕਾਂ ਨੂੰ ਦੁੱਖ ਹੋਇਆ।ਇਨ੍ਹਾਂ ਘਟਨਾਵਾਂ ਦਾ ਦੁੱਖ ਸਾਨੂੰ ਕਿਤੇ ਨਾ ਕਿਤੇ ੧੬ ਵਿੱਚ ਵੀ ਦੁੱਖੀ ਕਰਦਾ ਰਹੇਗਾ।ਕਿਊਕਿ ਕਿੰਨੇ ਹੀ ਪਰਿਵਾਰ ਇਨ੍ਹਾਂ ਘਟਨਾਵਾਂ ਨਾਲ ਸਬੰਧਿਤ ਹੋਣਗੇ।ਉਨ੍ਹਾਂ ਨਾਲ ਕੀ ਬੀਤੇਗੀ?ਇਹ ਤਾਂ ਹਾਲੇ ਵੇਖਿਆ ਜਾਣਾ ਹੈ, ਪ੍ਰੰਤੂ ਸਮਾਂ ਹਰੇਕ ਦਰਦ ਦੀ ਦਵਾ ਹੈ ਸਮਾਂ ਇਨ੍ਹਾਂ ਜਖਮਾਂ ਤੇ ਮਲ੍ਹਮ ਲਗਾ ਹੀ ਦਿਏਗਾ ਤੇ ਅਸੀਂ ਇਨ੍ਹਾਂ ਘਟਨਾਵਾਂ ਨੂੰ ਹੋਰਨਾ ਘਟਨਾਵਾਂ ਵਾਂਗ ਭੁੱਲ ਜਾਵਾਂਗੇ।
    ਦੋਸਤੋ ਇਸ ਨਵੇਂ ਵਰ੍ਹੇ ਦੀ ਆਮਦ ਨਾਲ ਆਪ ਸਭ ਨੂੰ ਰਾਜੀ ਖੁਸ਼ੀ ਦਾ ਅਹਿਸਾਸ ਜਰੂਰ ਹੋ ਰਿਹਾ ਹੋਵੇਗਾ।ਇਸ ਲਈ ਸਾਰੇ ਹੀ ਬੀਤੇ ਵਰ੍ਹੇ ਦੇ ਕੋਝੇ ਰੂਪ ਅਣਡਿੱਠ ਕਰਕੇ ਖੁਸ਼ੀ ਦੇ ਨਰੋਏ ਪਲਾਂ ਵਿੱਚ ਸ਼ਰੀਕ ਹੋਣਾ ਮਨਾਸਬ ਸਮਝ ਰਹੇ ਹਾਂ।ਕਿਊਕਿ ਅਸੀਂ ਨਹੀ ਜਾਣਦੇ, ਕਿ ਕਿਸ ਸਮੇਂ ਵਿੱਚ ਕਿਨ੍ਹਾਂ ਦੁੱਖ ਹੈ ਅਤੇ ਕਿੰਨ੍ਹਾਂ ਸੁੱਖ! ਸਮਾਂ ਹੀ ਕੇਵਲ ਵੇਖਦਾ ਹੈ, ਪ੍ਰੰਤੂ ਬੋਲਦਾ ਨਹੀ।
    ਇਸ ਲਈ ਅਸੀਂ ਆਪਣੀਆ ਸੋਚਾ ਨੂੰ ਵਿਸ਼ਾਲ ਬਣਾ ਕੇ ਆਉਣ ਵਾਲੇ ਸਾਲ ਦਾ ਸਵਾਗਤ ਕਰੀਏ ਤੇ ਸੰਸਾਰ ਨੂੰ ਇਕ ਵਧੀਆ ਦੇਣ ਦਾਈਏ, ਤਾਂ ਜੋ ਇਸ ਸੰਸਾਰ ਤੇ ਕੇਵਲ ਪ੍ਰੀਤ, ਪਿਆਰ ਅਤੇ ਮਾਨਵਤਾ ਵਾਲੇ ਸੰਸਾਰ ਦੀ ਸਥਾਪਨਾ ਹੋਵੇ।ਜਿਸ ਨਾਲ ਸਾਨੂੰ ਇਸ ਤਰ੍ਹਾਂ ਲੱਗੇ ਕਿ ਸਾਡੀ ਜਿੰਦਗੀ ਦਾ ਹਰ ਪਲ ਨਵਾਂ ਹੈ, ਅਤੇ ਹਰ ਆਉਣ ਵਾਲੇ ਪਲ ਵਿੱਚ ਖੁਸ਼ੀਆਂ।