buy accutane europe
accutane
without dermatologist
ਸੱਜਣਾ ਦੇ ਸ਼ਹਿਰ ਵਲੋਂ ਆਉਂਦੀਏ ਹਵਾਏ ਨੀ
ਸੱਚ ਦੱਸ ਤੇਰੇ ਨਾਲ ਉਹ ਵੀ ਕਿਉਂ ਨਹੀਂ ਆਏ ਨੀ।
ਪਲ ਪਲ ਮਰਦੇ ਹਾਂ ਪਲ ਪਲ ਜਿਉਂਦੇ ਨੀ
ਵਰਿ•ਆਂ ਤੋਂ ਵਿਛੜੇ ਉਹ ਮੁੜਕੇ ਨਾ ਆਉਂਦੇ ਨੀ
ਟੁੱਟ ਗਈਆਂ ਸਾਂਝਾਂ ਕਾਹਨੂੰ ਦਿਲ ਤੜਫਾਏ ਨੀ।
ਸੱਜਣਾ ਦੇ ਸ਼ਹਿਰ ਵਲੋਂ,,,,,,,,,,,,,,,,,,,,,
ਗੁੰਮ ਗਈਆਂ ਪ੍ਰਭਾਤਾਂ ਸੁੰਨੀਆਂ ਨੇ ਰਾਤਾਂ ਹੁਣ
ਦਿੱਤੇ ਨਾ ਹੁੰਗਾਰੇ ਉਹਨਾ ਮੁੱਕ ਗਈਆਂ ਬਾਤਾਂ ਹੁਣ
ਪੁੱਛਾਂ ਉਹਨੂੰ ਕਾਹਤੌਂ ਸੁੱਤੇ ਦਰਦ ਜਗਾਏ ਨੀ।
ਸੱਜਣਾ ਦੇ ਸ਼ੰਹਿਰ ਵਲੋਂ,,,,,,,,,,,,,,,,,,
ਚੁੱਕ ਕੇ ਸਲੀਬਾਂ ਲਈਆਂ ਮੋਢਿਆਂ ਤੇ ਧਰ ਨੀ
ਉਡਦੇ ਪੰਖੇਰੂ ਵਾਂਗੂੰ ਸੂਲੀ ਟੰਗੇ ਪਰ ਨੀ
ਅੰਗ ਅੰਗ ਵਿਚ ਸਾਡੇ ਮੌਤ ਮੁਸਕਾਏ ਨੀ।
ਸੱਜਣਾ ਦੇ ਸ਼ਹਿਰ ਵਲੋਂ,,,,,,,,,,,,,,,,,,
ਸਦੀਆਂ ਸਹੇੜਿਆ ਏ ਕਿਹੜਾ ਦੱਸ ਵੈਰ ਨੀ
ਕੱਢ ਕੇ ਘੁੰਡ ਦੱਸ ਕਿੱਦਾਂ ਮੰਗਾਂ ਖੈਰ ਨੀ
ਝੋਲੀ ਅੱਡ ਖੜੀ ਮੰਗਾਂ ਇਸ਼ਕ ਖੁਦਾਇ ਨੀ।
ਸੰਜਣਾ ਦੇ ਸਹਿਰ ਵਲੋਂ ,,,,,,,,,,,,,,,,,,,,,,
ਸੁਰਖ ਗੁਲਾਬ ਉਹ ਤੇ ਉਹਦੀ ਖੁਸਂਬੋਈ ਨੀ
ਉਹਦੇ ਬਿਨਾ ਇਹੋ ਦਿਲ ਵਿਚ ਮੈਂ ਲੁਕੋਈ ਨੀ
'ਕਾਉਂਕੇ' ਨੂੰ ਵੀ ਪੁੱਛਾਂ ਕਿਤੋਂ ਖਬਰ ਲਿਆਏ ਨੀ।
ਸੱਜਣਾ ਦੇ ਸ਼ਹਿਰ ਵਲੋਂ,,,,,,,,,,,,,,,,,