ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਕਰਤਾਰ ਸਿੰਘ ਸਰਾਭਾ ਨੂੰ ਸਮੱਰਪਿਤ ਕਾਫ਼ਲਾ ਦੀ ਮੀਟਿੰਗ (ਖ਼ਬਰਸਾਰ)


    ਬਰੈਂਪਟਨ -- ਹਰ ਵਾਰ ਦੀ ਤਰ੍ਹਾਂ 'ਪੰਜਾਬੀ ਕਲਮਾਂ ਦਾ ਕਾਫ਼ਲਾ' ਦੀ ਮੀਟਿੰਗ 28 ਨਵੰਬਰ, 2015 ਨੂੰ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਗ਼ਦਰ ਲਹਿਰ ਅਤੇ ਖ਼ਾਸ ਕਰਕੇ ਕਟਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਗੱਲਬਾਤ ਹੋਈ।
    ਸਭ ਤੋਂ ਪਹਿਲਾਂ, ਕੁਲਵਿੰਦਰ ਖਹਿਰਾ ਨੇ ਕਿਹਾ ਕਿ ਉਹ ਆਜ਼ਾਦੀ ਜਿਸ ਲਈ ਐਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ, ਹਾਲੇ ਵੀ ਨਹੀਂ ਮਿਲੀ। ਪੱਤਰਕਾਰਾਂ ਨੂੰ ਵੀ ਆਜ਼ਾਦੀ ਨਹੀਂ ਮਿਲੀ। ਉਨ੍ਹਾਂ ਨੇ ਕਲਮਾਂ ਦਾ ਕਾਫ਼ਲਾ ਦੇ ਮੁਢਲੇ ਮੈਂਬਰਾਂ ਵਿੱਚੋਂ ਇੱਕ, ਬਲਤੇਜ ਪੰਨੂੰ ਦੇ ਭਾਰਤ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕੀਤੀ ਕਿ ਕਿਵੇਂ ਉਨ੍ਹਾਂ 'ਤੇ ਗਲਤ ਚਾਰਜ ਲਗਾ ਕੇ, ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਰਕਾਰ ਵੱਲੋਂ ਮੀਡੀਆ ਨੂੰ ਸਹੀ ਖ਼ਬਰਾਂ ਦਿੱਤੇ ਜਾਣ ਤੋਂ ਰੋਕਣ ਦਾ ਹੀ ਤਰੀਕਾ ਹੈ। ਕਾਫ਼ਲੇ ਵੱਲੋਂ ਇੰਡੀਅਨ ਸਰਕਾਰ ਅਤੇ ਕੈਨੇਡੀਅਨ ਸਰਕਾਰ ਤੋਂ ਬਲਤੇਜ ਪੰਨੂੰ ਦੀ ਰਿਹਾਈ ਲਈ ਪੁਰਜ਼ੋਰ ਮੰਗ ਕਰਦਾ ਮਤਾ ਵੀ ਪਾਸ ਕੀਤਾ ਗਿਆ।


    ਨਵਾਂ ਜ਼ਮਾਨਾ ਦੇ ਸਾਬਕਾ ਐਡੀਟਰ ਸੁਰਜਨ ਸਿੰਘ ਜ਼ਿਰਵੀ ਜੀ ਨੇ ਕਿਹਾ ਕਿ ਉਹਨਾਂ ਨੂੰ ਵੀ ਪੱਤਰਕਾਰੀ ਕਰਦਿਆਂ ਦੋ ਵਾਰ ਫੜ ਲਿਆ ਗਿਆ ਸੀ। ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਨਹੀਂ ਹੋਣੀਆਂ ਚਾਹੀਦੀਆਂ। ਬਲਤੇਜ ਪੰਨੂੰ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ।
    ਗ਼ਦਰ ਲਹਿਰ ਬਾਰੇ ਗੱਲਬਾਤ ਸ਼ੁਰੂ ਕਰਦਿਆਂ ਬ੍ਰਜਿੰਦਰ ਗੁਲਾਟੀ ਨੇ ਬਲਬੀਰ ਪਰਵਾਨਾ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ 'ਗਦਰ ਲਹਿਰ ਦੇ ਸਰੋਕਾਰ' ਵਿੱਚੋਂ ਸੌਦਾਗਰ ਬਰਾੜ ਦਾ ਲੇਖ 'ਰਾਜਨੀਤਕ ਤੇ ਸਮਾਜੀ ਸਰਗਰਮੀਆਂ' ਪੜ੍ਹ ਕੇ ਸੁਣਾਇਆ। ਇਹ ਉਹ ਸਰਗਰਮੀਆਂ ਹਨ ਜਿਨ੍ਹਾਂ ਨੇ ਗਦਰ ਲਹਿਰ ਲਈ ਆਧਾਰ ਮੁਹੱਈਆ ਕੀਤਾ। 19ਵੀਂ ਸਦੀ ਦੇ ਅੰਤਲੇ ਦਹਾਕੇ 'ਚ ਜਦੋਂ ਸੋਕਾ, ਕਾਲ, ਪਲੇਗ ਜਿਹੀਆਂ ਮਹਾਂਮਾਰੀਆਂ ਦਾ ਜ਼ੋਰ ਪਿਆ ਤਾਂ ਲੋਕ ਆਪਣੇ ਘਰਾਂ ਤੋਂ ਰੋਜ਼ੀ ਰੋਟੀ ਦੀ ਭਾਲ ਵਿੱਚ ਬਾਹਰ ਦਾ ਰਸਤਾ ਲੱਭਣ ਲੱਗੇ। ਬਰਾੜ ਜੀ ਨੇ ਲਿਖਿਆ ਹੈ ਕਿ ਕਿਵੇਂ ਸੰਨ 1897 ਵਿੱਚ ਕੁਈਨ ਵਿਕਟੋਰੀਆ ਦੀ ਸਿਲਵਰ ਜੁਬਲੀ ਵੇਲੇ ਲੋਕ ਕੈਨੇਡਾ ਆਉਣੇ ਸ਼ੁਰੂ ਹੋਏ ਤੇ ਵੈਨਕੂਵਰ ਕਿਵੇਂ ਪਹੁੰਚੇ। ਇਹਨਾਂ ਵਿੱਚ ਸਿਰਫ਼ ਸਿੱਖ ਜਾਂ ਪੰਜਾਬੀ ਹੀ ਨਹੀਂ ਸਨ। ਸੰਨ 1906 ਵਿੱਚ ਬੰਗਾਲੀ ਬਾਬੂ ਤਾਰਕ ਨਾਥ ਦਾਸ ਆਏ ਜਿਨ੍ਹਾਂ ਨੇ ਪੰਜਾਬੀਆਂ ਵਿੱਚ ਰਹਿ ਕੇ ਉਹਨਾਂ ਦੀ ਜੀਵਨ ਜਾਚ ਨੂੰ ਵੀ ਅਪਣਾਇਆ, ਉਨ੍ਹਾਂ ਨਾਲ ਖੇਤਾਂ ਵਿੱਚ ਕੰਮ ਕੀਤਾ ਇੰਟਰਪਰੈਟਰ ਦਾ ਕੋਰਸ ਕਰ ਕੇ ਇੰਮੀਗ੍ਰੇਸ਼ਨ ਡਿਪਾਰਟਮੈਂਟ ਨਾਲ ਕੰਮ ਵੀ ਕੀਤਾ। ਇਸੇ ਤਰ੍ਹਾਂ ਜੀ ਡੀ ਕੁਮਾਰ ਦਾ ਵੀ ਬਹੁਤ ਹੱਥ ਰਿਹਾ ਹੈ। ਜਦੋਂ ਇਹ ਮੰਨ ਲਿਆ ਕਿ ਭਾਰਤੀਆਂ ਨਾਲ ਹੋ ਰਹੇ ਵਰਤਾਰੇ ਦਾ ਕਾਰਨ ਅੰਗ੍ਰੇਜ਼ਾਂ ਦੀ ਗੁਲਾਮੀ ਸੀ ਤਾਂ ਇਸ ਤੋਂ ਨਿਜਾਤ ਪਾਉਣ ਲਈ ਕੋਸ਼ਿਸ਼ਾਂ ਹੋਣ ਲੱਗੀਆਂ। ਜੋ ਕੁਝ ਵੀ ਭਾਰਤ ਦੀ ਆਜ਼ਾਦੀ ਲਈ ਪੰਜਾਬੀਆਂ, ਬੰਗਾਲੀਆਂ, ਗੱਲ ਕੀ, ਭਾਰਤੀਆਂ ਨੇ ਕੀਤਾ; ਜਿਵੇਂ ਕਿਸ ਤਰ੍ਹਾਂ 'ਖਾਲਸਾ ਦੀਵਾਨ ਸੁਸਾਇਟੀ', 'ਸੋਸ਼ਲਿਸਟ ਪਾਰਟੀ ਔਫ਼ ਕੈਨੇਡਾ' ਹੋਂਦ ਵਿੱਚ ਆਈਆਂ, ਇਸ ਬਾਰੇ ਬਹੁਤ ਖੁੱਲ੍ਹ ਕੇ ਲਿਖਿਆ ਹੈ ਬਰਾੜ ਜੀ ਨੇ। ਇਤਿਹਾਸਕ ਪਿਛੋਕੜ ਉੱਪਰ ਭਰਵੀਂ ਝਾਤ ਮਰਵਾਉਂਦਾ ਹੈ ਇਹ ਲੇਖ।
    ਫਿਰ ਢਾਡੀ ਜੱਥੇ ਦੀ ਵਾਰੀ ਆਈ ਜਿਨ੍ਹਾਂ ਬਾਰੇ ਸੁਣਿਆ ਸੀ ਕਿ ਕਰਤਾਰ ਸਿੰਘ ਸਰਾਭੇ ਬਾਰੇ ਲਿਖੀ ਵਾਰ ਬੋਲਣਗੇ ਪਰ ਇਸ ਜੱਥੇ ਨੇ ਆਪਣੇ ਹੀ ਢੰਗ ਨਾਲ ਵਾਰ ਸੁਣਾਈ "ਆਖੋ ਅੰਗ੍ਰੇਜਾਂ ਨੂੰ, ਸਾਡਾ ਮੁਲਕ ਕਰ ਦਿਓ ਖਾਲੀ"। ਉਹ ਆਪਣੀ ਲੈਅ ਵਿੱਚ ਬਹੁਤ ਕੁਝ ਬੋਲਦੇ ਰਹੇ ਪਰ ਸਟੇਜ ਦੀ ਕਾਰਵਾਈ ਚਲਾ ਰਹੇ ਕੁਲਵਿੰਦਰ ਖਹਿਰਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਢਾਡੀ ਪਰਸੰਗ ਵਿੱਚ ਬਹੁਤ ਅਹਿਮ ਇਤਿਹਾਸਕ ਗ਼ਲਤੀਆਂ ਪੇਸ਼ ਕੀਤੀਆਂ ਗਈਆਂ ਹਨ। ਬਾਅਦ ਵਿੱਚ ਵਰਿਆਮ ਸਿੰਘ ਸੰਧੂ ਜੀ ਨੇ ਕਿਹਾ ਕਿ ਇਤਿਹਾਸਕ ਤੱਥ ਸਹੀ ਢੰਗ ਨਾਲ ਪੇਸ਼ ਕਰਨ ਲਈ ਖੋਜ ਕਰਕੇ ਹੀ ਇਸ ਤਰ੍ਹਾਂ ਦੇ ਪ੍ਰਸੰਗ ਸੁਣਾਉਣੇ ਚਾਹੀਦੇ ਹਨ ਅਤੇ ਗੁਮਰਾਹ ਨਹੀਂ ਕਰਨਾ ਚਾਹੀਦਾ।
    ਸੁਰਿੰਦਰ ਸ਼ਰਮਾ ਨੇ ਕਰਤਾਰ ਸਿੰਘ ਸਰਾਭਾ 'ਤੇ ਇੱਕ ਕਵਿਤਾ ਸੁਣਾਈ "ਸਰਾਭੇ ਵਰਗਾ ਕੋਈ ਨਹੀਂ। ਜਰਨੈਲ ਸਿੰਘ ਬੁੱਟਰ ਨੇ ਸ਼ਹੀਦ ਭਗਤ ਸਿੰਘ ਬਾਰੇ ਕਵਿਤਾ ਸੁਣਾਈ। ਹਰਭਜਨ ਕੌਰ ਗਿੱਲ ਨੇ ਵੀ ਗ਼ਦਰੀ ਬਾਬਿਆਂ ਬਾਰੇ ਕਵਿਤਾ ਕਹੀ। ਜਗੀਰ ਸਿੰਘ ਕਾਹਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
    ਹੁਣ, ਵਰਿਆਮ ਸਿੰਘ ਸੰਧੂ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਦੱਸਿਆ ਕਿਵੇਂ ਊਹ ਨਾਨਕ ਸਿੰਘ ਦਾ ਨਾਵਲ 'ਇੱਕ ਮਿਆਨ ਦੋ ਤਲਵਾਰਾਂ' ਪੜ੍ਹ ਕੇ ਸਰਾਭੇ ਦੇ ਕਿਰਦਾਰ ਤੋਂ ਪ੍ਰਭਾਵਿਤ ਹੋਏ ਸਨ। ਉਸ ਤੋਂ ਬਾਅਦ ਸਰਾਭੇ ਬਾਰੇ ਹੀ ਨਹੀਂ ਗ਼ਦਰ ਲਹਿਰ ਬਾਰੇ ਵੀ ਬਹੁਤ ਜਾਣਕਾਰੀ ਹਾਸਿਲ ਕੀਤੀ ਤੇ ਕੁਝ ਕਿਤਾਬਾਂ ਪਾਠਕਾਂ ਦੇ ਰੂ-ਬ-ਰੂ ਹੋਈਆਂ। ਲੋਕਾਂ ਵਿੱਚ ਗ਼ਦਰ ਲਹਿਰ ਬਾਰੇ ਅਗਿਆਨਤਾ ਪ੍ਰਤੀ ਆਪਣਾ ਫ਼ਿਕਰ ਜ਼ਾਹਿਰ ਕਰਦਿਆਂ ਸੰਧੂ ਜੀ ਕਹਿਣ ਲੱਗੇ ਕਿ ਸਾਨੂੰ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਕੈਨੇਡਾ ਵਿੱਚ ਬੈਠੇ ਹਾਂ। ਉਨ੍ਹਾਂ ਦੱਸਿਆ ਕਿਵੇਂ ਗਦਰੀਆਂ ਨੇ ਹਿੰਦੂ, ਮੁਸਲਿਮ ਤੇ ਸਿੱਖਾਂ ਨੂੰ ਇਕੱਠਾ ਕੀਤਾ ਅਤੇ ਮਾਨਵੀ ਏਕਤਾ ਦਾ (ਬਾਬਾ ਨਾਨਕ ਤੇ ਬਾਬਾ ਫ਼ਰੀਦ ਵਾਲਾ) ਸੁਨੇਹਾ ਦਿੱਤਾ। 
    ਇਸ ਦੇ ਨਾਲ ਹੀ ਮੀਟਿੰਗ ਬਰਖ਼ਾਸਤ ਹੋਈ। ਚਾਹ-ਪਾਣੀ ਦਾ ਇੰਤਜ਼ਾਮ ਗੁਰਦਾਸ  ਮਿਨਹਾਸ ਵੱਲੋਂ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼ਾਮਿਲ ਸਾਥੀਆਂ ਵਿੱਚ ਬੁਲਾਰਿਆਂ ਤੋਂ ਇਲਾਵਾ ਬਲਰਾਜ ਤੇ ਬਲਜੀਤ ਧਾਲੀਵਾਲ, ਅਮਰਜੀਤ ਮਿਨਹਾਸ, ਕਰਤਾਰ ਸਿੰਘ ਮਾਨ, ਡਾ: ਸ਼ੇਰ ਸਿੰਘ, ਮਨਮੋਹਣ ਗੁਲਾਟੀ, ਅਮਰਜੀਤ ਮਿਨਹਾਸ, ਪ੍ਰਿਤਪਾਲ ਸਿੰਘ ਸਚਦੇਵਾ, ਅਮਰਜੀਤ ਅਤੇ ਦਲਜੀਤ ਬਨਵੈਤ, ਵਕੀਲ ਸਿੰਘ ਕਲੇਰ, ਜਗਵਿੰਦਰ ਜੱਜ ਤੇ ਸਰਬਜੀਤ ਮਾਨ ਸ਼ਾਮਿਲ ਸਨ।

    ਬ੍ਰਜਿੰਦਰ ਗੁਲਾਟੀ