ਜਦੋਂ ਲਾਜ਼ ਸ਼ਰਮ ਜਿਹੀ ਆਵੇ
ਚਿਹਰਿਆਂ ਤੇ ਲਾਲੀ ਛਾ ਜਾਵੇ।
ਇੱਕ ਲੋਰ ਜਿਹੀ ਦਿਲ ਨੂੰ ਲਾ ਜਾਵੇ
ਸਭ ਬਿਨਾਂ ਕਹੇ ਸਮਝਾ ਜਾਵੇ।
ਜਦੋਂ ਅੱਖ ਹੋ ਜੇ ਮਤਾਬੀ
ਇਹੀ ਹੈ ਇਸ਼ਕ ਮਜ਼ਾਜੀ……….
ਰਾਤਾਂ ਨੂੰ ਨੀਂਦ ਨਾ ਆਵੇ
ਸੁਪਨਿਆਂ ਦਾ ਜਾਲ ਵਿਛਾਵੇ
ਅੱਖ ਲਗਦੀ , ਝੱਟ ਖੁੱਲ ਜਾਵੇ
ਜਦ ਕੋਈ ਸ਼ੁਰਮਾ ਪਾ ਮਟਕਾਵੇ
ਜਦ ਨੈਣ ਰਹਿਣ ਸਦਾ ਸ਼ਰਾਬੀ
ਇਹੀ ਹੈ ਇਸ਼ਕ ਮਜ਼ਾਜੀ……….
ਨਾ ਦਿਲ ਦਾ ਕਿਤੇ ਵੀ ਲਗਣਾ
ਬਿਨਾਂ ਕੰਮ ਤੋਂ ਬਾਹਰ ਨੂੰ ਭੱਜਣਾ
ਨਾ ਚਾਹੁੰਦੇ ਹੋਏ ਵੀ ਸਜਣਾ
ਹਰ ਵੇਲੇ ਸੁਪਨਿਆਂ ਦੀ ਵਾਅ ਦਾ ਵਗਣਾ
ਕਿਤੇ ਹੋ ਨਾ ਜਾਏ ਖਰਾਬੀ
ਇਹੀ ਹੈ ਇਸ਼ਕ ਮਜ਼ਾਜੀ……….
ਜਦ ਰੌਣ ਨੂੰ ਦਿਲ ਜਿਹਾ ਕਰਦਾ
ਮਨ ਬਿਨਾਂ ਗੱਲ ਤੋਂ ਭਰਦਾ
ਕਿਤੇ ਪੈ ਨਾ ਜਾਏ ਪੁਆੜਾ
ਪਰ ਮਨ ਅੰਦਰੋਂ ਰਹਿੰਦਾ ਡਰਦਾ
ਪਰ ਜਾਂਦਾ ਸਭ ਕੁੱਝ ਜਰ ਜੀ
ਇਹੀ ਹੈ ਇਸ਼ਕ ਮਜ਼ਾਜੀ……….