ਸੌਖਾ ਹੈ ਕਹਿਣਾ
ਕਿ ਅੱਜ ਦੀ
ਔਰਤ ਏਂ ਤੂੰ
ਹੱਕ ਲਈ ਲੜ
ਪਰ ਜ਼ਜ਼ਬਾਤ
ਤੇ ਭਾਵਨਾਂਵਾ
ਦੇ ਹੱਥੋਂ ਮਜ਼ਬੂਰ
ਉਹ ਕਿੰਨੀ ਕੁ
ਉਹ ਹੀ ਜਾਣੇ
ਨਾ ਮਾਪੇ ਹੁਣ
ਮਾਪੇ ਬਣਦੇ
ਤੋਰਕੇ ਘਰੋਂ
ਆਜ਼ਾਦ ਹੋਏ
ਉਹੀ ਤੇਰਾ
ਕਹਿਕੇ ਨਿਬੇੜਦੇ
ਨੇ ਗੱਲ ਸਾਰੀ
ਤੇ ਮਾਹੀ
ਨਸੇੜੀ
ਪੀ ਕੇ ਕਰੇ
ਜ਼ੁਲਮ ਕਿਸ ਨੂੰ
ਦੱਸੇ ਕਹਾਣੀ
ਕਿਸ ਲਈ ਜੀਵੇ
ਅੱਧੀ ਉਮਰ
ਦਾ ਪੈਂਡਾ ਲੰਘਿਆ
ਕੁਝ ਆਵਾਜ਼
ਉਠਾਈ ਜਦ
ਮਾਰ ਕੁਟ
ਬਦਚਲਨ ਦਾ ਇਲਜ਼ਾਮ ਲੱਗਦਾ
ਫਿਰ ਨਿੱਤ
ਜਵਾਨ ਹੁੰਦੀ ਧੀ
ਉਸਦਾ ਡਰ
ਅਪਣੇ ਬਾਰੇ
ਕਿੰਝ ਸੋਚ
ਸਕਦੀ ਹੈ
ਉਹ ਔਰਤ