ਸੱਜਣਾਂ ਨਾਲ ਸਜੀ ਮਹਿਫਲ
ਅਸੀ ਸ਼ਾਮਿਲ ਹੋਣੋ ਰਹਿ ਗਏ
ਪੇਸ਼ ਨਾ ਚੱਲੀ ਖੁਵਾਹਿਸ਼ ਰੋਈ
ਮੁਠੀਆ ਮੀਟ ਅਸੀ ਵਹਿ ਗਏ
ਮਜਬੂਰੀ ਮਗਰੂਰ ਬਣ ਗਈ
ਪਰਵਤੀ ਹੋਸਲੇ ਢਹਿ ਗਏ
ਫੱਟ ਜਿਗਰ ਦੇ ਜਿਸਮੋ ਭਾਰੀ
ਜਿਦੜੀ ਦੇ ਨਾਲ ਸਹਿ ਗਏ
ਤੀਰ ਤਰਾਸੇ ਧੁਨਖ ਸਵਾਰੇ
ਅੱਜ ਧਰੇ ਧਰਾਏ ਰਹਿ ਗਏ
ਪੱਥਰ ਦੇ ਬੱਦਲ ਜਦ ਵਰਸੇ
ਮਹਿਲ ਕਲਾ ਦੇ ਵਹਿ ਗਏ
ਸੱਜਣਾ ਦੇ ਦੋ ਬੋਲ ਬੁਝਾਰਤ
ਧੁਰ ਅੰਦਰ ਤੱਕ ਲਹਿ ਗਏ
ਤੂੰ ਮਹਿਫਲ਼ ਦੇ ਕਾਵਿਲ ਨਾਹੀ
ਸੱਚ ਸੱਜਣ ਬਿੰਦਰਾ ਕਹਿ ਗਏ