ਇਨਸਾਨ ਇਨਸਾਨੀਅਤ ਨੂੰ ਭੁਲਿਆ
(ਲੇਖ )
name of abortion pill in u
abortion pill kit
redirect abortion pill
buy amitriptyline
amitriptyline online
charamin.com buy antidepressants mastercard
ਅਗਾਹ ਵਧੂ ਜਮਾਨੇ ਅਤੇ ਨੋਟਾਂ ਦੀ ਚਕਾਂ ਚੌਂਧ ਵਿਚ ਹਰ ਇਨਸਾਨ ਭੈਣ ਭਾਈ ਮਾਂ ਬਾਪ ਸਾਰੀਆਂ ਰਿਸ਼ਤੇਦਾਰੀਆਂ ਨੂੰ ਭੂਲ ਚੁੱਕਾ ਹੈ। ਅਜੋਕੇ ਸਮੇਂ ਵਿਚ ਪੈਸੇ ਪਿੱਛੇ ਬੰਦਾ ਮਾਰੋਂ ਮਾਰ ਕਰ ਰਿਹਾ ਹੈ। ਪੈਸੇ ਦੀ ਦੋੜ ਵਿਚ ਹਰ ਇਕ ਦੂਸਰੇ ਨੂੰ ਪਿਛਾੜਨ ਦਾ ਤਾਣ ਲਗਾ ਰਿਹਾ ਹੈ। ਪੈਸੇ ਪਿਛੇ ਕਿੰਨਾਂ ਵੀ ਗਿਰਿਆਂ ਕੰਮ ਕਰਨਾ ਪੈ ਜਾਵੇ ਬੰਦਾ ਕੁਝ ਵੀ ਸੋਂਚਣ ਤੋਂ ਪਹਿਲਾਂ ਝੱਟ ਹਾਮੀ ਭਰ ਦਿੰਦਾ ਹੈ, ਨਤੀਜਾ ਭਾਵੇਂ ਕੋਈ ਵੀ ਭੁਗਤਣਾ ਪਵੇ, ਉਹ ਬਾਅਦ ਦੀ ਗੱਲ ਹੈ, ਤੇ ਹੈ ਵੀ ਪੈਸੇ ਦੀ। ਕਿਉਂਕਿ ਕਿੰਨਾਂ ਵੱਡਾ ਕੇਸ ਵੀ ਕਿਉਂ ਨਾਂ ਪੈ ਜਾਵੇ, ਉਹ ਵੀ ਪੈਸੇ ਨਾਲ ਹੀ ਹੱਲ ਹੋ ਜਾਣਾ ਹੈ। ਐਸੀ ਬਿਰਤੀ ਅੱਜ ਦੇ ਇਨਸਾਨ ਦੀ ਬਣ ਚੁੱਕੀ ਹੈ।
ਕੋਈ ਸਮਾਂ ਸੀ ਕਿ ਜੇਕਰ ਕੋਈ ਇਨਸਾਨ ਤੜਫ ਰਿਹਾ ਹੈ ਤੇ ਪਾਣੀ ਦੀ ਮੰਗ ਕਰ ਰਿਹਾ ਹੈ, ਤਾਂ ਹੈਅ ਦਿਆ ਕਰਕੇ ਭਾਵੇਂ ਕਿੰਨਾਂ ਵੀ ਔਖਾਂ ਹੋਣਾ ਪਵੇ ਇਨਸ਼ਾਨ ਇਨਸ਼ਾਨੀਅਤ ਦੇ ਨਾਤੇ ਇਹ ਕੰਮ ਪਹਿਲ ਦੇ ਅਧਾਰ ਤੇ ਕਰਦਾ ਸੀ, ਭਾਵੇਂ ਉੁਸਨੇ ਕਿੰਨਾਂ ਵੀ ਜਰੂਰੀ ਕੰਮ ਜਾਣਾ ਹੋਵੇ, ਪਰ ਐਸੇ ਕੰਮ ਪਿਛੇ ਟਾਇਮ ਜਰੂਰ ਕੱਢ ਲੈਂਦਾ ਸੀ, ਪਰ ਅੱਜ ਹਾਲਾਤ ਬਦਲ ਚੁੱਕੇ ਹਨ, ਕਿÀੁਂਕਿ ਕਹਿੰਦੇ ਹਨ ਕਿ ਅੱਜ ਭਲਾਈ ਦਾ ਸਮਾਂ ਹੀ ਨਹੀਂ ਰਿਹਾ, ਜੋ ਭਲਾਈ ਕਰਦਾ ਹੈ ਉਸ ਨੂੰ ਹੀ ਉਸ ਦਾ ਨਤੀਜਾ ਭੁਗਤਣਾ ਪੈਂਦਾ ਹੈ। ਇਸ ਲਈ ਹਰ ਇਨਸਾਨ ਐਸੇ ਨੇਕ ਕੰਮਾਂ ਤੋਂ ਕੰਨੀ ਕਤਰਾਉਂਦਾ ਹੈ।
ਹਰ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਇਸ ਦੀ ਹਾਮੀ ਭਰਦੀਆਂ ਹਨ, ਕਿਉਂਕਿ ਕਿਸ ਜਗ•ਾਂ ਤੇ ਜ਼ਮੀਨ ਪਿੱਛੇ, ਕਿਸ ਜਗ•ਾਂ ਤੇ ਚੰਦ ਕੁ ਛਿਲੜਾਂ ਪਿਛੇ ਕਤਲ ਹੋ ਰਹੇ ਹਨ। ਭਰਾ, ਭਰਾ ਨੂੰ, ਭਰਾ ਭੈਣ ਨੂੰ, ਮਾਂ-ਬਾਪ ਜਾਂ ਕੋਈ ਵੀ ਰਿਸ਼ਤੇਦਾਰ ਹੋਵੇ, ਮਾਰਨ ਲੱਗਾ ਇਕ ਪਲ ਲਾਉਂਦਾ ਹੈ, ਭਾਵੇਂ ਸਾਰੀ ਉਮਰ ਹੀ ਜੇਲ• ਦੀਆਂ ਸਲਾਖਾਂ ਪਿਛੇ ਕੱਢਣੀ ਪਵੇ, ਕੋਈ ਪ੍ਰਵਾਹ ਨਹੀਂ, ਕਿਉਂਕਿ ਸਾਡੇ ਦੇਸ਼ ਦਾ ਕਾਨੂੰਨ ਜੇਕਰ ਸਾਰੀ ਦੁਨੀਆਂ ਦੇ ਦੇਸ਼ਾਂ ਨਾਲੋਂ ਲਚਕੀਲਾ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਵੀ ਨਹੀਂ ਹੈ, ਕਾਨੂੰਨ ਵਿਕ ਰਿਹਾ ਹੈ, ਗੁੰਡਾ ਅਕਸਰ ਹਮੇਸ਼ਾਂ ਬਾਹਰ ਘੁੰਮਦੇ ਹਨ, ਜਿਹਨਾਂ ਨੂੰ ਇਸ ਚੀਜ਼ ਦਾ ਗੁਮਾਣ ਹੁੰਦਾ ਹੈ ਕਿ ਮੈਨੂੰ ਤਾਂ ਕਾਨੂੰਨ ਕੁਝ ਵੀ ਨਹੀਂ ਕਹਿ ਸਕਦਾ ਉਹੀ ਜੇਲ• ਦੀਆਂ ਕਾਲਕੋਠੜੀਆਂ ਵਿਚ ਉਮਰ ਖਤਮ ਕਰ ਲੈਂਦੇ ਹਨ, ਕਿਉਂਕਿ ਪੈਸੇ ਨਾਲ ਹੀ ਕਾਨੂੰਨ, ਵਕੀਲ ਤੇ ਦਲੀਲ ਖਰੀਦੇ ਜਾ ਰਹੇ ਹਨ, ਐਸੀਆਂ ਇਕ ਨਹੀਂ ਹਜਾਰਾਂ ਉਦਾਹਰਨਾਂ ਹਨ। ਮਾਇਆ ਦੀ ਘੁੰਮਣਾ-ਘੇਰੀ ਵਿਚ ਇਨਸਾਨ ਕੈਦ ਹੋ ਕਿ ਰਹਿ ਗਿਆ ਹੈ, ਮਾਇਆਂ ਨੂੰ ਹੀ ਸਲਾਮਾਂ ਹੁੰਦੀਆਂ ਹਨ। ਆਮ ਕਹਾਵਤ ਹੈ ਕਿ ਮਾਇਆ ਕੇ ਹੈ ਤੀਨ ਨਾਮ ਪਰਸੁ, ਪਰਸਾ, ਪਰਸਰਾਮ। ਇਸ ਮਾਇਆ ਨੇ ਇਨਸ਼ਾਨ ਦੀਆਂ ਅੱਖਾਂ ਤੇ ਪੱਟੀ ਬੰਨ• ਰੱਖੀ ਹੈ, ਇਨਸਾਨ ਇਨਸਾਨੀਅਤ ਭੁੱਲ ਕਿ ਕੋਝੇ ਤੇ ਗਿਰੇ ਹੋਏ ਕੰਮ ਕਰ ਰਹੀ ਹੈ। ਪਰਮਾਤਮਾ ਦਾ ਨਾਮ ਲੈਣ ਦਾ ਕਿਸੇ ਕੋਲ ਵੀ ਸਮਾਂ ਤੇ ਫੁਰਸਤ ਨਹੀਂ ਹੈ ਮਾਇਆਂ ਨੇ ਇਨਸ਼ਾਨ ਨੂੰ ਆਪਣੇ ਕਲਾਵੇ ਦੇ ਵਿਚ ਪੂਰੀ ਤਰ•ਾਂ ਜਕੜ ਲਿਆ ਹੈ। ਇਸੇ ਕਰਦੇ ਹੀ ਆਦਮੀ ਦਿਨੋਂ-ਦਿਨ ਉਲਝਦਾ ਜਾ ਰਿਹਾ ਹੈ।