ਘਰ ਫੂਕ ਤਮਾਸ਼ਾ
(ਮਿੰਨੀ ਕਹਾਣੀ)
"ਤੁਸੀ ਇਹ ਕੀ ਲਿਖ ਰਹੇ ਹੋ ਕੋਈ ਕੀ ਕਹੇਗਾ? ਤੁਹਾਨੂੰ ਕਾਗਜ਼ ਕਾਲੇ ਕਰਕੇ ਕੀ ਮਿਲਦਾ ਹੈ?ਸਾਰਾ ਦਿਨ ਸਿਰ ਖਪਾਈ ਕਰਦੇ ਰਹਿੰਦੇ ਹੋ ਕਦੇ ਪਾਗਲਾਂ ਵਾਂਗ ਗੀਤ ਸੁਣਦੇ ਹੋ,ਕਦੇ ਕਿਤਾਬਾਂ ਚ ਨਜ਼ਰਾਂ ਗੱਡ ਬਹਿ ਜਾਂਦੇ ਹੋ ਪਤਾ ਨਹੀ ਕਿਤਾਬਾਂ ਵਿਚੋ ਕੀ ਕੱਢਣਾ ਹੁੰਦਾ ਹੈ "ਪੰਮੀ ਨੇ ਆਪਣੇ ਪਤੀ ਭਗਵਾਨ ਸਿੰਘ ਨੂੰ ਕਿਹਾ।
"ਤੈਨੂੰ ਕੀ ਪਤਾ ਤੂੰ ਮੇਰੇ ਕੰਮ ਬਾਰੇ ਕੀ ਜਾਣੇ ?ਮੈ ਕੰਮ ਕਾਰ ਕਰ ਪੈਸੇ ਕਮਾ ਪਰਿਵਾਰ ਪਾਲ ਮਰ ਜਾਵਾਂ? ਇਹ ਨਹੀ ਹੋ ਸਕਦਾ ਮੈ ਚਾਹੁੰਦਾ ਕਿ ਮੈ ਦੇਸ਼ ਸਮਾਜ ਲਈ ਕੁਝ ਲਿਖ ਸਮਝਾ ਗਾ ਮਰ ਜਾਵਾਂ ਜੇ ਮੈ ਸਮਾਜ ਨੂੰ ਕੁਝ ਦੇ ਨਹੀ ਸਕਦਾ ਤਾਂ ਲੈਣ ਦਾ ਕੋਈ ਹੱਕ ਨਹੀ ਹਰ ਵਿਅਕਤੀ ਨੂੰ ਦੇਸ ਸਮਾਜ ਸਮਾਜਿਕ ਪਰਾਣੀਆਂ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ "ਭਗਵਾਨ ਸਿੰਘ ਨੇ ਕਿਹਾ।
"ਤੁਹਾਡਾ ਨਾਂ ਭਗਵਾਨ ਹੈ ਭਗਵਾਨ ਨਾ ਬਣੋ ਤੁਸੀ ਸਾਡੇ ਬਾਰੇ ਸੋਚੋ ਇਹ ਲਿਖਣਾ ਗਾਣਾ ਛੱਡੋ ਤੇ ਕੋਈ ਚੱਜ ਦਾ ਕੰਮ ਕਰੋ ਪੈਸੇ ਆਣ ਬੱਚਿਆਂ ਨੂੰ ਵਧੀਆ ਸਕੂਲ ਚ ਪੜਾਈਏ ਤੁਹਾਡੀ ਕਿਸੇ ਨੇ ਕਦਰ ਨਹੀ ਕਰਨੀ ਮੈਨੂੰ ਪਤਾ ਹੈ ਕਿ ਕਿਤਾਬਾਂ ਛਪਵਾਣ ਤੇ ਕਿੰਨਾ ਖਰਚਾ ਆਉਦੈ ਤੇ ਕਿੰਨੇ ਪਾਪੜ ਵੇਲਣੇ ਪੈਂਦੇ ਨੇ ਆਪਣਾ ਘਰ ਫੂਕ ਕਈ ਤਮਾਸ਼ਾ ਦੇਖ ਚੁੱਕੇ ਨੇ ਕਈ ਖੁਦਕਸ਼ੀਆਂ ਕਰ ਚੁੱਕੇ ਨੇ "ਪੰਮੀ ਨੇ ਕਿਹਾ
ਭਗਵਾਨ ਸ਼ਿੰਘ ਨੇ ਆਪਣਾ ਅੰਤਮ ਨਿਰਣਾ ਸੁਣਾ ਦਿੱਤਾ "ਮੈਨੂੰ ਨਹੀ ਕਿਸੇ ਦੀ ਪਰਵਾਹ ਮੈ ਤਾਂ ਘਰ ਫੂਕ ਤਮਾਸ਼ਾ ਦੇਖਾਂਗਾ।"