ਪੰਜਾਬ ਵਿਚ ਕੀ ਖਟਿਆ ਕੀ ਗਵਾਇਆ (ਕਿਸ਼ਤ-7)
(ਸਫ਼ਰਨਾਮਾ )
buy accutane cream
buy accutane
europe ਕੈਨੇਡਾ ਦੇ ਰੱਖਿਆ ਮੰਤਰੀ ਜੇਸਨ ਕੈਨੀ ਜੋ ਪਹਿਲਾਂ ਕੈਨੇਡਾ ਦੇ ਇਮੀਗਰੇਸ਼ਨ ਮਨਿਸਟਰ ਵੀ ਰਹੇ ਹਨ ਨੇ ਪੰਜਾਬ ਤੋਂ ਕੈਨਡਾ ਆਏ ਅਕਾਲੀ ਆਗੂਆਂ ਬਾਰੇ ਬਹੁਤ ਸਖਤ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਮਾਹੌਲ ਖਰਾਬ ਕਰਨ ਨਾਲੋਂ ਪੰਜਾਬ ਚ ਨਸ਼ੇ ਤੇ ਕੁਰੱਪਸ਼ਨ ਖਤਮ ਕਰੋ। ਕੈਨੇਡਾ ਇੱਕ ਆਜ਼ਾਦ ਮੁਲਕ ਹੈ, ਇੱਥੇ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਰਾਜਸੀ ਪਾਰਟੀ ਇੱਥੇ ਆ ਕੇ ਕੈਨੇਡਾ ਦਾ ਮਾਹੌਲ ਖਰਾਬ ਕਰੇ, ਲੋਕਾਂ ਨੂੰ ਲੜਾਏ, ਆਪਣਾ ਸਿਆਸੀ ਪ੍ਰਚਾਰ ਕਰੇ, ਆਪਣੇ ਚੋਣ ਫੰਡ ਇਕੱਤਰ ਕਰੇ। ਉਹਨਾਂ ਕਿਹਾ ਕਿ ਮੈਂ ਪਰਕਾਸ਼ ਸਿੰਘ ਬਾਦਲ ਨੂੰ ਵੀ ਕਈ ਵਾਰ ਮਿਲ ਕੇ ਇਹ ਗੱਲ ਕਹਿ ਚੁੱਕਾਂ ਹਾਂ। ਕੈਨੇਡੀਅਨ ਵਜ਼ੀਰ ਦੇ ਇਸ ਬਿਆਨ ਦਾ ਇਹ ਕੁਝ ਹਿੱਸਾ ਗੁਰਪਰੀਤ ਸਿੰਘ ਸਹੋਤਾ ਨੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ ਵੱਲੋਂ ਭੇਜਿਆ ਹੈ ਅਤੇ ਤੋਤਾ ਸਿੰਘ ਐਂਡ ਕੰਪਨੀ ਦੀ ਕੈਨੇਡਾ ਫੇਰੀ ਬਾਰੇ ਬੁੱਧਵਾਰ 22 ਜੁਲਾਈ ਨੂੰ ਉਹ ਇਸ ਮੁੱਦੇ ਤੇ ਪੰਜਾਬੀ ਪ੍ਰੈਸ ਕਲੱਬ ਨਾਲ ਸਰੀ ਵਿੱਚ ਇਕ ਵਿਸ਼ੇਸ਼ ਪੱ੍ਰੈਸ ਕਾਨਫਰੰਸ ਵੀ ਹੋ ਰਹੀ ਹੈ।
ਪੰਜਾਬ ਦੀਆਂ ਆਉਣ ਵਾਲੀਆਂ ਵਾਲੀਆਂ ਚੋਣਾਂ ਨੂੰ ਅਗਾਊਂ ਮੁੱਖ ਰੱਖ ਕੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਹੁਣ ਤੋਂ ਹੀ ਡਰ ਪੈਦਾ ਹੋ ਗਿਆ ਹੈ ਕਿ ਵਿਚ ਉਹਨਾਂ ਦੇ ਚਿਰਾਂ ਤੋਂ ਚਲੇ ਆ ਰਹੇ ਰਾਜ ਭਾਗ ਨੂੰ ਭਾਰੀ ਖਤਰਾ ਹੋਣ ਵਾਲਾ ਹੈ। ਉਹਨਾਂ ਦਾ ਡਰ ਦਿਨ ਬਦਿਨ ਹੋਰ ਵਧ ਰਿਹਾ ਹੈ ਕਿ ਉਹ ਇਸ ਵਾਰ ਦੀਆਂ ਅਸੈਂਬਲੀ ਚੋਣਾਂ ਹਾਰ ਜਾਣਗੇ ਅਤੇ ਹਾਰਨ ਤੋਂ ਬਾਅਦ ਉਹਨਾਂ ਦਾ ਰਾਜ ਭਾਗ ਉਹਨਾਂ ਦੇ ਹਥੋਂ ਛੁਟ ਜਾਵਾਗਾ। ਉਹਨਾਂ ਦੀਆਂ ਝੰਡੀਆਂ ਵਾਲੀਆਂ ਕਾਰਾਂ ਅਤੇ ਸਿਕਿਓਰਟੀ ਦੇ ਜਾਲ ਟੁਟ ਜਾਣਗੇ। ਉਹਨਾਂ ਦੇ ਮੂੰਹਾਂ ਨੂੰ ਹਕੂਮਤ ਕਰਨ ਅਤੇ ਲੋਕਾਂ ਨੂੰ ਤੇ ਪੰਜਾਬ ਨੂੰ ਲੁਟਣ ਦਾ ਜੋ ਲਹੂ ਲੱਗਾ ਹੋਇਆ ਹੈ, ਉਹ ਬੰਦ ਹੋ ਜਾਵੇਗਾ। ਲਹੂ ਪੀਣ ਗਿਝੇ ਇਹਨਾਂ ਗਿਰਝਾਂ ਦੀਆਂ ਤਿਖੀਆਂ ਚੁੰਝਾਂ ਲਹੂ ਬਿਨਾਂ ਸੁਕ ਜਾਣਗੀਆਂ। ਪੰਜਾਬ ਨੂੰ ਇਹਨਾਂ ਨੇ ਧਰਮ ਦੇ ਨਾਂ ਤੇ ਬਹੁਤ ਲੁਟਿਆ ਹੈ ਰਾਜ ਭਾਗ ਨਾ ਰਹਿਣ ਤੇ ਲੋਕਾਂ ਨੂੰ ਖਾਸ ਕਰ ਐਨ. ਆਰ. ਆਈਜ਼ ਨੂੰ ਲੁਟਣ ਦੇ ਸਾਧਨ ਜਾਂਦੇ ਰਹਿਣਗੇ ਅਤੇ ਕਰੋੜਾਂ ਤੇ ਅਰਬਾਂ ਦੀਆਂ ਬਣਾਈਆਂ ਜਾਇਦਾਦਾਂ ਅਤੇ ਪੈਸਾ ਹਕੂਮਤ ਦੇ ਨਸ਼ੇ ਅਤੇ ਤਾਕਤ ਬਿਨਾਂ ਸਾਂਭਣਾ ਤੇ ਮਹਿਫੂਜ਼ ਰੱਖਣਾ ਔਖਾ ਹੋ ਜਾਵੇਗਾ।
ਪੈਸੇ ਦੇ ਜ਼ੋਰ ਅਤੇ ਪੰਜਾਬ ਦੇ ਲੋਕਾਂ ਦੀ ਮੂਰਖਤਾ ਨਾਲ ਜਿਵੇਂ ਅਗੇ ਹੁੰਦਾ ਆਇਆ ਹੈ, ਅਕਾਲੀ ਵੋਟਾਂ ਲੈਣ ਜਾਂ ਖਰੀਦਣ ਵਿਚ ਸਫਲ ਹੋ ਵੀ ਸਕਦੇ ਹਨ ਪਰ ਦੋ ਗੱਲਾਂ ਵਿਚਾਰ ਕਰਨ ਵਾਲੀਆਂ ਹਨ। ਇਕ ਇਹ ਕਿ ਨਵੀਂ ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਵਿਚ ਪੰਜਾਬ ਤੇ ਕਬਜ਼ਾ ਕਰ ਸਕਦੀ ਹੈ ਕਿਉਂਂਕਿ ਆਮ ਆਦਮੀ ਪਾਰਟੀ ਨੂੰ ਐਨ. ਆਰ. ਆਈਜ਼ ਦੀ ਬਹੁਤ ਵਡੀ ਸੁਪੋਰਟ ਹੈ। ਭਾਰਤ ਵਿਚ ਭਾਵੇਂਂ ਐਨ ਆਰ ਆਈਜ਼ ਦੀਆਂ ਵੋਟਾਂ ਨਹੀਂ ਹਨ ਪਰ ਲੋਕ ਉਹਨਾਂ ਦੇ ਆਖੇ ਲਗ ਕੇ ਵੋਟਾਂ ਪਾਉਣ ਲਗ ਪਏ ਹਨ। ਦਿੱਲੀ ਵਿਚ ਦੋ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਪੰਜਾਬ ਵਿਚੋਂ ਚਾਰ ਐਮ ਪੀਜ਼ ਦਾ ਜਿੱਤ ਜਾਣਾ ਇਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਤੇ ਮਸਾਲਾਂ ਹਨ। ਪੰਜਾਬ ਸਰਕਾਰ ਨੇ ਐਨ. ਆਰ. ਆਈਜ਼ ਨੂੰ ਬਹੁਤ ਦਾਣੇ ਪਾਏ ਹਨ। ਪੰਜਬ ਵਿਚ ਤਿੰਨ ਵਾਰ ਐਨ. ਆਰ. ਆਈਜ਼ ਕਾਨਫਰੰਸਾਂ ਕਰ ਕੇ ਤੇ ਉਹਨਾਂ ਨੂੰ ਮੀਟ ਮੁਰਗੇ ਖਵਾ ਕੇ ਅਤੇ ਫਾਈਵ ਸਟਾਰ ਹੋਟਲਾਂ ਵਿਚ ਠਹਿਰਾ ਕੇ ਆਪਣੇ ਵੱਲ ਖਿਚਣ ਦੀ ਕੋਸ਼ਿਸ਼ ਕੀਤੀ ਹੈ। ਐਨ. ਆਰ. ਆਈਜ਼. ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਕਰ ਕੇ ਬਿਜ਼ਨਸ ਖੋਲ੍ਹਣ ਲਈ ਬਹੁਤ 'ਲਾਲੀ ਪਾਪ' ਦਿਤੇ ਹਨ ਪਰ ਕੋਈ ਪਰਵਾਸੀ ਪੰਜਾਬ ਵਿਚ ਪੈਸਾ ਇਵੈਸਟ ਕਰਨ ਲਈ ਤਿਆਰ ਨਹੀਂ ਹੋਇਆ। ਬਹੁਤ ਮਸਾਲਾਂ ਹਨ ਜਿਥੇ ਕਈ ਪਰਵਾਸੀ ਇਹਨਾਂ ਚੋਰਾਂ ਅਤੇ ਠਗਾਂ ਦੇ ਆਖੇ ਲਗ ਕੇ ਆਪਣੀ ਬਦੇਸ਼ਾਂ ਵਿਚ ਕੀਤੀ ਸਖਤ ਮਿਹਨਤ ਦੀ ਕਮਾਈ ਭਾਰਤ ਵਿਚ ਬਰਬਾਦ ਕਰ ਚੁਕੇ ਹਨ ਅਤੇ ਕਰੋੜਾਂ ਦਾ ਨੁਕਸਾਨ ਉਠਾ ਕੇ ਵਾਪਸੀ ਦਾ ਕਿਰਾਇਆ ਮੰਗ ਕੇ ਕੈਨੇਡਾ ਜਾਂ ਅਮਰੀਕਾ ਪਹੁੰਚੇ ਹਨ। ਅੱਜ ਕੋਈ ਐਨ. ਆਰ. ਆਈ. ਪੰਜਾਬ ਵਿਚ ਜਾਇਦਾਦ ਖਰੀਦਣ ਲਈ ਤਿਆਰ ਨਹੀਂ ਹੈ। ਸਗੋਂ ਪਿਛਲੀਆਂ ਆਪਣੀਆਂ ਜਾਇਦਾਦਾਂ ਅਤੇ ਜ਼ਮੀਨਾਂ ਵੇਚ ਕੇ ਪੈਸਾ ਬਹਾਰ ਕਢਣ ਦੇ ਯਤਨਾਂ ਵਿਚ ਲੱਗਾ ਹੋਇਆ ਹੈ। ਪੰਜਾਬ ਸਰਕਾਰ ਨੇ, ਪਰਾਪਰਟੀ ਡੀਲਰਾਂ, ਅਹਿਲਕਾਰਾਂ ਅਤੇ ਕਬਜ਼ੇ ਵਾਲਿਆਂ ਨੇ ਐਨ. ਆਰ. ਆਈਜ਼. ਦੇ ਰਸਤਿਆਂ ਵਿਚ ਬਹੁਤ ਅੜਿਕੇ ਪਾਏ ਹੋਏ ਹਨ।
ਇਕ ਪਾਸੇ ਪੰਜਾਬ ਸਰਕਾਰ ਪਰਵਾਸੀਆਂ ਨੂੰ ਪੰਜਾਬ ਵਿਚ ਪੂੰਜੀ ਨਿਵੇਸ਼ ਦੀਆਂ ਗੁਹਾਰਾਂ ਲਾ ਰਹੀ ਹੈ। ਜੋ ਕਮਾਇਆ ਹੈ, ਲੈ ਕੇ ਵਾਪਸ ਆ ਜਾਓ। ਦੂਜੇ ਪਾਸੇ ਸਿਤਮ ਜ਼ਰੀਫੀ ਇਹ ਵੀ ਹੈ ਕਿ ਕੋਈ ਐਨ. ਆਰ. ਆਈ. ਪੰਜਾਬ ਵਿਚ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ। ਜੇ ਕੋਈ ਪਰਵਾਸੀ ਆਪਣੇ ਪਿਓ ਦੀ ਮੜ੍ਹੀ ਬਨਾਉਣ ਲਈ ਵੀ ਜ਼ਮੀਨ ਨਹੀਂ ਖਰੀਦ ਸਕਦਾ। ਸਿਰਫ ਸ਼ਹਿਰੀ ਜਾਇਦਾਦ ਜਿਵੇਂ ਮਕਾਨ, ਕੋਠੀ ਜਾਂ ਪਲਾਟ ਹੀ ਖਰੀਦ ਸਕਦਾ ਹੈ। ਜਦ ਐਨ. ਆਰ. ਆਈਜ਼ ਤੇ ਐਨੀਆਂ ਪਾਬੰਦੀਆਂ ਹਨ ਅਤੇ ਉਹਨਾਂ ਨੂੰ ਪੰਜਾਬ ਵਿਚ ਤੰਗ ਕੀਤਾ ਜਾਂਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਵਜ਼ੀਰਾਂ ਦੀ ਕਿਵੇਂ ਗੱਲ ਸੁਨਣਗੇ ਅਤੇ ਉਹਨਾਂ ਦੇ ਹੱਕ ਵਿਚ ਕਿਵੇਂ ਵੋਟਾਂ ਪਾਉਣ ਲਈ ਲੋਕਾਂ ਨੂੰ ਕਹਿਣਗੇ। ਪੰਜਾਬ ਦੇ ਅਕਾਲੀਆਂ ਨੂੰ ਜੋ ਹੁਣ ਤੋਂ ਹੀ ਹਾਰਣ ਦਾ ਤੌਖਲਾ ਲੱਗਾ ਹੋਇਆ ਹੈ, ਇਸ ਦਾ ਵਡਾ ਕਾਰਨ ਉਹ ਇਹ ਸਮਝਦੇ ਹਨ ਕਿ ਐਨ. ਆਰ. ਆਈ. ਪੰਜਾਬ ਦੀ ਬਾਦਲ ਸਰਕਾਰ ਦੇ ਉਲਟ ਹਨ। ਉਹਨਾਂ ਦੀ ਸੋਚਣੀ ਅਤੇ ਉਹਨਾਂ ਦੀ ਆਵਾਜ਼ ਪੰਜਾਬ ਦਾ ਸਿਆਸੀ ਰੰਗ ਬਦਲ ਕੇ ਰੱਖ ਸਕਦੀ ਹੈ। ਪਰਵਾਸੀਆਂ ਦੀ ਆਵਾਜ਼ ਦਾ ਅਸਰ ਪੰਜਾਬ ਵਿਚ ਰਹਿੰਦੇ ਲੋਕਾਂ ਤੇ ਬਹੁਤ ਪੈਂਦਾ ਹੈ ਅਤੇ ਜ਼ਿਆਦਾ ਪਰਵਾਸੀ ਆਮ ਆਦਮੀ ਪਾਰਟੀ ਦੀ ਸੁਰ ਵਿਚ ਸੁਰ ਮਿਲਾਉਂਦੇ ਹਨ। ਐਨ. ਆਰ. ਆਈਜ਼ ਦੇ ਪੰਜਾਬ ਵਿਚ ਜਾਇਦਾਦਾਂ ਵੇਚਣ ਗਿਆਂ ਕੰਮ ਨਹੀਂ ਹੁੰਦੇ। ਉਹਨਾਂ ਤੋਂ ਰਿਸ਼ਵਤਾਂ ਮੰਗੀਆਂ ਜਾਂਦੀਆਂ ਹਨ, ਤੰਗ ਕੀਤਾ ਜਾਂਦਾ ਹੈ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ। ਕਈ ਵਾਰ ਮਾਰ ਵੀ ਦਿਤਾ ਜਾਂਦਾ ਹੈ ਜਾਂ ਅਗਵਾ ਕਰ ਲਿਆ ਜਾਂਦਾ ਹੈ। ਇਹ ਲੁਕੀ ਛਿਪੀ ਗੱਲ ਨਹੀਂ ਕਿ ਐਨ. ਆਰ. ਆਈਜ਼ ਪੰਜਾਬ ਵਿਚ ਸੇਫ ਨਹੀਂ ਹਨ। ਕਈ ਓਥੇ ਜਾ ਕੇ ਲੁਕ ਕੇ ਰਹਿੰਦੇ ਹਨ ਜਾਂ ਆਪਣੀ ਪਰਾਈਵੇਟ ਸਿਕਿਓਰਟੀ ਲੈਂਦੇ ਹਨ। ਪੰਜਾਬ ਪੋਲੀਸ ਤਾਂ ਇਸ ਤਾਕ ਵਿਚ ਹੁੰਦੀ ਹੈ ਕਿ ਕੋਈ ਐਨ. ਆਰ. ਆਈ. ਕਿਸੇ ਨਾ ਕਿਸੇ ਬਹਾਨੇ ਫਸੇ ਤੇ ਉਹਨੂੰ ਮੁਰਗਾ ਬਣਾਈਏ। ਕਈ ਕੇਸ ਹਨ ਜਿਨ੍ਹਾਂ ਵਿਚ ਜਦ ਕੋਈ ਐਨ. ਆਰ. ਆਈ. ਪੁਲਸ ਕੋਲ ਫਸ ਜਾਂਦਾ ਹੈ ਤਾਂ ਫਿਰ ਓਸ ਤੋਂ ਰਕਮਾਂ ਦਾਰੂ ਤੇ ਮੁਰਗੇ ਹੀ ਨਹੀਂ ਲਏ ਜਾਂਦੇ ਸਗੋਂ ਕਈ ਪੁਸ ਅਫਸਰ ਆਪਣੇ ਧੀਆਂ ਪੁਤਾਂ ਦੇ ਰਿਸ਼ਤੇ ਕਰ ਕੇ ਉਹਨਾਂ ਐਨ. ਆਰ. ਆਈ ਰਾਹੀਂ ਆਪਣੀ ਨਾਲਾਇਕ ਔਲਾਦ ਨੂੰ ਬਾਹਰ ਭੇਜਦੇ ਹਨ।
ਆਪਣੇ ਚਮਚਿਆਂ ਜਾਂ ਆਪਣੇ ਕੁਝ ਖਾਸ ਬੰਦਿਆਂ ਰਾਹੀਂ ਕੰਮ ਕਰਵਾਣ ਦੀ ਆੜ ਵਿਚ ਸਾਮੀਆਂ ਉਠਾਣ ਲਈ ਵਜ਼ੀਰ ਤੇ ਅਫਸਰ ਬਦੇਸ਼ਾਂ ਵਿਚ ਆਉਂਦੇ ਹਨ, ਉਹ ਵੀ ਸ਼ਿਕਾਰ ਦੀ ਤਲਾਸ਼ ਵਿਚ ਹੀ ਹੁੰਦੇ ਹਨ। ਕਿਉਂਕਿ ਹਰ ਐਨ. ਆਰ. ਆਈਜ਼ ਦੇ ਕਈ ਕੰਮ ਪੰਜਾਬ ਵਿਚ ਫਸੇ ਹੁੰਦੇ ਹਨ, ਉਹ ਇਹਨਾਂ ਲੁਟੇਰਿਆਂ ਦੇ ਜਾਲ ਵਿਚ ਐਸੀ ਬੁਰੀ ਤਰ੍ਹਾਂ ਫਸ ਜਾਂਦਾ ਹੈ ਕਿ ਉਸ ਦਾ ਕੰਮ ਤਾਂ ਕੀ ਹੋਣਾ ਹੈ, ਉਹ ਆਪਣੀ ਜਾਇਦਾਦ ਤੋਂ ਵੀ ਹਥ ਧੋ ਬੈਠਦਾ ਹੈ। ਕੈਨੇਡਾ ਵਿਚ ਕਿਉਂਕਿ ਇਸ ਤਰ੍ਹਾਂ ਦਾ ਕਾਰੋਬਾਰ ਨਹੀਂ ਹੈ, ਇਸ ਲਈ ਏਥੋਂ ਦਾ ਭੋਲਾ ਪਰਵਾਸੀ ਜਿਸ ਦੀ ਦਿਨ ਰਾਤ ਕੰਮ ਕਰ ਕਰ ਕੇ ਮੱ ਮਾਰੀ ਹੁੰਦੀ ਹੈ, ਉਹ ਫਸ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੋਰਟ ਕਚਹਿਰੀਆਂ ਵਿਚ ਕਾਲੇ ਕੋਟਾਂ ਅੰਦਰ ਵਿਚਰਦੇ ਵਕੀਲਾਂ ਦੇ ਜਾਲਾਂ ਵਿਚ ਫਸ ਜਾਂਦਾ ਹੈ। ਚੇਤੇ ਰਖੋ ਕਿ ਜੇ ਤੁਸੀਂ ਇਕ ਵਾਰ ਇੰਡੀਆ ਵਿਚ ਜਾ ਕੇ ਕਿਸੇ ਲਿਟੀਗੇਸ਼ਨ ਵਿਚ ਪੈ ਜਾਂਦੇ ਹੋ ਤਾਂ ਫਿਰ ਤੁਹਾਡਾ ਪਾਸਪੋਟ ਪੋਲੀਸ ਜਾਂ ਕੋਰਟ ਵਿਚ ਜਮ੍ਹਾਂ ਹੋ ਜਾਂਦਾ ਹੈ ਤੇ ਨਾ ਕੇਸ ਮੁਕੇ ਤੇ ਨਾ ਤੁਹਾਡਾ ਪਾਸਪੋਰਟ ਤੁਹਾਨੂੰ ਵਾਪਸ ਮਿਲ ਸਕੇ ਅਤੇ ਨਾ ਤੁਸੀਂ ਵਾਪਸ ਕੈਨੇਡਾ ਆ ਸਕੋ। ਤਰੀਕਾਂ ਪੈ ਪੈ ਕੇ ਕੇਸ ਕਈ ਸਾਲ ਕੋਰਟਾਂ ਵਿਚ ਲਟਕਦਾ ਰਹਿੰਦਾ ਹੈ। ਜੇ ਅਪੀਲ ਹੋ ਜਾਵੇ ਤਾਂ ਅਗਲੀ ਕੋਰਟ ਵਿਚ ਚਲਾ ਜਾਂਦਾ ਹੈ ਅਤੇ ਏਨੇ ਵਿਚ ਤੁਹਾਡਾ ਵੀਜ਼ਾ ਐਕਪਾਇਰ ਹੋ ਜਾਂਦਾ ਹੈ ਅਤੇ ਤੁਹਾਡੇ ਪੈਸੇ ਵੀ ਮੁਕ ਜਾਂਦੇ ਹਨ। ਖਾਣ ਪੀਣ ਵਾਲੇ ਸਾਥੀ ਸੰਗੀ ਸਭ ਸਾਥ ਛਡ ਜਾਂਦੇ ਹਨ। ਤੁਹਾਡੀ ਹਾਲਤ ਝਾੜ ਵਿਚ ਫਸੇ ਬਿੱਲੇ ਵਰਗੀ ਹੋ ਜਾਂਦੀ ਹੈ। ਤੁਸੀਂ ਇਹੀ ਕਹੋਗੇ ਕਿ ਕੀ ਖਟਿਆ ਪੰਜਾਬ ਵਿਚ ਆ ਕੇ। ਜਿਹੜੇ ਵਜ਼ੀਰ ਏਥੇ ਆ ਕੇ ਤੁਹਾਨੂੰ ਸਬਜ਼ ਬਾਗ ਵਖਾਉਂਦੇ ਹਨ, ਇਹ ਸਭ ਝੂਠੇ ਹਨ ਅਤੇ ਓਥੇ ਗਿਆਂ ਇਹ ਤੁਹਾਨੂੰ ਮਿਲਦੇ ਹੀ ਨਹੀਂ ਹਨ।
ਇਕ ਸਚੀ ਮਿਸਾਲ ਸੁਣੋ। ਚੰਡੀਗੜ੍ਹ ਦਾ ਦਾ ਇਕ ਆਈ ਏ ਐਸ ਅਫਸਰ ਟਰਾਂਟੋ ਆਇਆ ਤੇ ਆਉਂਦਾ ਹੋਇਆ ਨਾਮਧਾਰੀ ਡੇਰੇ ਭੈਣੀ ਸਾਹਿਬ ਤੋਂ ਕੈਨੇਡਾ ਦੇ ਕੁਝ ਅਮੀਰ ਵਪਾਰੀਆਂ ਦੇ ਨਾਂ ਦੀ ਚਿਠੀ ਲੈ ਆਇਆ। ਪੰਜਾਬ ਸਰਕਾਰ ਵਿਚ ਸੈਕਰਟਰੀ ਲੈਵਲ ਦਾ ਬੜਾ ਤਾਕਤਵਰ ਅਫਸਰ ਸੀ ਤੇ ਟਰਾਂਟੋ ਦੇ ਵਡੇ ਵਡੇ ਲੋਕਾਂ ਦੀਆਂ ਮਹਿਮਾਨ ਨਿਵਾਜ਼ੀਆਂ ਦਾ ਅਨੰਦ ਲੈਂਦਾ ਰਿਹਾ ਅਤੇ ਬੜਾ ਮਿਠਾ ਬਣ ਕੇ ਪੈਸੇ ਇਕਠੇ ਕਰਨ ਦਾ ਦਾਅ ਵੀ ਲਾ ਗਿਆ। ਇਕ ਵਾਰ ਟਰਾਂਟੋ ਦਾ ਬੰਦਾ ਉਹਦੇ ਕੋਲ ਕੰਮ ਕਰਵਾਣ ਲਈ ਗਿਆ ਤਾਂ ਉਹਨੇ ਉਹਨੂੰ ਬਿਜ਼ੀ ਹੋਣ ਦਾ ਬਹਾਨਾ ਲਾ ਕੇ ਮਿਲਣੋ ਇਨਕਾਰ ਕਰ ਦਿਤਾ।