female viagra for sale
buy female viagra
idippedut.dk i am a woman and i took viagra
ਚਰਨ ਦਾ ਦਸਵੀਂ ਦਾ ਨਤੀਜਾ ਆਇਆ, ਚਰਨ ਦਸਵੀਂ ਚੋ 68 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ਼ ਚੋਂ ਪਹਿਲੇ ਸਥਾਨ ਤੇ ਆਇਆ।ਪਿੰਡ ਵਿੱਚ ਹੀ ਮਹਿੰਦਰ ਸਿੰਘ ਨਾਲ ਚਰਨ ਇੱਕ ਮਹੀਨੇ ਤੇ ਸੀਰੀ ਰਲ੍ਹਿਆ ਹੋਇਆ ਸੀ,ਮਹਿੰਦਰ ਸਿੰਘ ਦਾ ਮੁੰਡਾ ਜੋ ਸ਼ਹਿਰ ਕਿਸੇ ਮਹਿੰਗੇ ਸਕੂਲ ਵਿੱਚ ਪੜ੍ਹਦਾ ਸੀ ਫੇਲ੍ਹ ਹੋ ਗਿਆ।ਇਸ ਲਈ ਕਿਸੇ ਨੇ ਵੀ ਚਰਨ ਨੂੰ ਵਧੀਆਂ ਨੰਬਰਾਂ ਨਾਲ ਪਾਸ ਹੋਣ ਦੀ ਵਧਾਈ ਨਾ ਦਿੱਤੀ।ਚਰਨ ਨੇ ਪੂਰੀ ਲ਼ਗਨ ਨਾਲ ਇੱਕ ਮਹੀਨਾ ਝੋਨੇ ਦੇ ਦੀ ਲੁਆਈ ਵਿੱਚ ਮਹਿੰਦਰ ਸਿੰਘ ਦੇ ਘਰ ਅਤੇ ਖੇਤਾਂ ਵਿੱਚ ਕੰਮ ਕੀਤਾ ।
ਮਹਿੰਦਰ ਸਿੰਘ ਨਾਲ ਮਹੀਨਾ ਪੂਰਾ ਹੋਣ ਤੋਂ ਬਾਅਦ ਚਰਨ ਨੇ ਕਾਲ਼ਜ ਵਿੱਚ ਦਾਖਲ਼ਾ ਲੈ ਲਿਆ ਉਹ ਹਰ ਰੋਜ਼ ਤਿਆਰ ਹੋ ਕੇ ਕਾਲਜ ਜਾਣ ਲੱਗਿਆ।ਚਰਨ ਦੇ ਕਾਲਜ ਵਿੱਚ ਜਾਣ ਨਾਲ ਰਹਿਣ ਸਹਿਣ ਵਿੱਚ ਬਹੁਤ ਬਦਲਾਅ ਆ ਗਿਆ ।ਪੱਗ ਬਹੁਤ ਸੋਹਣੀ ਪੋਚਕ ੇ ਬੰਨਣ ਲੱਗ ਪਿਆ ਸੀ ।ਇਸ ਤੇ ਚਰਨ ਦੀ ਮਾਂ ਅੰਦਰੋਂ ਅੰਦਰੀ ਬਹੁਤ ਖੁਸ਼ ਹੁੰਦੀ ਅਤੇ ਡਰਦੀ ਵੀ ਕਿ ਕਿਤੇ ਮੇਰੇ ਪੁੱਤ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ, ਅਸਲ ਵਿੱਚ ਉਸ ਦੇ ਅੰਦਰ ਉੱਚੇ ਜ਼ਮਾਨੇ ਅਤੇ ਸਮਾਜ ਦੀ ਨਜ਼ਰ ਦਾ ਡਰ ਸੀ।ਕਿਉਂ ਕਿ ਚਰਨ ਦਾ ਪਿਉ ਵੀ ਬਹੁਤ ਸੋਹਣਾ ਸੀ ਅਤੇ ਟੌਰੇ ਵਾਲੀ ਪੱਗ ਬੰਨ ਕੇ ਜਦੋਂ ਮੇਲਿਆਂ ਤੇ ਜਾਂਦਾ ਸੀ । ਬਹੁਤ ਸਾਰੇ ਲੋਕ ਉਸ ਦੀ ਇਸ ਸ਼ੌਕੀਨੀ ਤੋਂ ਜਲਦੇ ਸਨ, ਇਸੇ ਤਰ੍ਹਾਂ ਜਿੱਦ ਵਧਦੀ ਗਈ ਅਤੇ ਇਸ ਵਖਰੇਵੇਂ ਨੇ ਚਰਨ ਚਰਨ ਦੇ ਪਿਤਾ ਦੀ ਜਾਨ ਲੈ ਲਈ ਸੀ। ਇਸ ਕਰਕੇ ਚਰਨ ਦੀ ਮਾਂ ਚਰਨ ਨੂੰ ਜ਼ਿਆਦਾ ਸਮੇਂ ਸ਼ੀਸ਼ੇ ਅੱਗੇ ਖੜ੍ਹੇ ਰਹਿਣ ਤੇ ਉਸ ਨੂੰ ਟੋਕਾ ਟਾਕੀ ਕਰਦੀ ਹੋਈ ਕਹਿੰਦੀ, " ਪੁੱਤ ਜ਼ਿਆਦਾ ਨੀਂ ਸ਼ੀਸ਼ਾ ਦੇਖਦੀ ਦਾ, ਕਈ ਵਾਰ ਆਪਣੀ ਹੀ ਨਜ਼ਰ ਲੱਗ ਜਾਂਦੀ ਆ" ਚਰਨ ਮਾਂ ਦੀ ਗੱਲ ਨੂੰ ਹਾਸੇ ਨਾਲ ਟਾਲ ਛੱਡਦਾ।
ਚਰਨ ਕਈ ਦਿਨ ਬਾਅਦ ਆਪਣੇ ਮਹੀਨੇ ਦੇ ਰਹਿੰਦੇ ਕੁੱਝ ਪੈਸੇ ਲੈਣ ਲਈ ਮਹਿੰਦਰ ਸਿੰਘ ਦੇ ਘਰ ਗਿਆ। ਮਹਿੰਦਰ ਸਿੰਘ ਨੂੰਂ ਚਰਨ ਬਾਰੇ ਪਹਿਲਾਂ ਹੀ ਸਭ ਕੁੱਝ ਪਤਾ ਲੱਗ ਗਿਆ ਸੀ ਕਿ ਚਰਨ ਨੇ ਸਰਕਾਰੀ ਕਾਲਜ਼ ਵਿੱਚ ਦਾਖਲਾ ਲੈ ਲਿਆ ਹੈ। ਇਸ ਕਰਕੇ ਮਹਿੰਦਰ ਸਿੰਘ ਆਪਣੇ ਪੁੱਤਰ ਦੀ ਅਸਫ਼ਲਤਾ ਵਿੱਚ ਚਰਨ ਸਿੰਘ ਦੀ ਸਫ਼ਲਤਾ ਦਾ ਜਿਵੇਂ ਹੱਥ ਸਮਝਦਾ ਹੋਵੇ।
ਚਰਨ ਸਿੰਘ ਨੇ ਮਹਿੰਦਰ ਸਿੰਘ ਨੂੰ ਜਾ ਕਿਹਾ, " ਚਾਚਾ ਜੀ, ਸਸਰੀ ਅਕਾਲ!" ਮਹਿੰਦਰ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਸਗੋਂ ਜਲ ਕੇ ਸੁਆਹ ਹੋ ਗਿਆ। ਮੱਥੇ ਤੇ ਤਿਉੜੀਆਂ ਪਾਉਂਦੇ ਹੋਏ ਨੇ ਸਿਰਫ਼ 'ਹੂੰ' ਹੀ ਕਿਹਾ। "ਹਾਂ ਦੱਸ ਵੀ ਕਿਵੇਂ ਆਇਆ", ਆਪਣਾ ਹਾਅ ਭਾਵ ਬਦਲਣ ਦੇ ਮੂਡ ਵਿੱਚ ਮਹਿੰਦਰ ਸਿੰਘ ਨੇ ਕਿਹਾ । ਚਾਚਾ ਮੈਂ ਆਪਣੇ ਨੇ ਰਹਿੰਦੇ ਪੈਸੇ ਲੈਣ ਆਇਆ ਸੀ, ਮੈਂ ਚਾਚਾ ਸ਼ਹਿਰ ਪੜ੍ਹਨ ਲੱਗ ਗਿਆ ਹਾਂ। " ਹਾਂ…ਹਾਂ……ਪਤਾ ਹੈ, ਤੂੰ ਪੜ੍ਹਨ ਲੱਗ ਗਿਆ, ਨਾ ਫਿਰ ਕਿਹੜਾ ਡੀ.ਸੀ. ਲੱਗ ਜਾਵੇਂਗਾ,ਐਂ ਬਣ ਸੁਆਰ ਕੇ ਪਚ ਕੇ ਪੱਗ ਬੰਨ ਕਾਲ਼ਜ ਜਾਣ ਨਾਲ ਕੁੱਝ ਨਹੀਂ ਹੁੰਦਾ ਇਸ ਵਾਸਤੇ ਬਹੁਤ ਕੁੱਝ ਚਾਹੀਦਾ, ਨਾਲੇ ਜਿਹਦੀ ਕਿਸਮਤ ਵਿੱਚ ਜੋ ਲਿਖਿਆ ਹੁੰਦਾ,ਉਹੀ ਮਿਲਦਾ। ਤੈਂਨੂੰ ਨੀਂ ਪਤਾ ਕਿ ਤੇਰੀ ਕਿਸਮਤ ਵਿਚ ਸਾਡੀਆਂ ਹੀ ਖੁਰਲੀਆਂ ਹੂੰਝਣੀਆਂ ਲਿਖੀਆਂ ਨੇ, ਪਹਿਲਾਂ ਤੇਰਾ ਦਾਦਾ ਹੂੰਝਦਾ ਸੀ, ਫੇਰ ਤੇਰਾ ਬਾਪ……….ਹੁਣ ਆ ਤੇਰੀ ਵਾਰੀ, ਇਸ ਕਰਕੇ ਇਹ ਪੜ੍ਹਨ-ਪੜੂਨ ਨੂੰ ਛੱਡ , ਚੁੱਪ ਕਰਕੇ ਹੁਣੇ ਤੋਂ ਕੰਮ ਤੇ ਲੱਗਜਾ। ਦੇਖ ਇੱਕ ਮਹੀਨੇ ਵਿੱਚ ਹੀ ਤੂੰ ਸਾਡੇ ਘਰੇ ਰੋਟੀ ਪਾਣੀ ਖਾ ਕੇ ਕਿੰਨਾਂ ਸੋਹਣਾ ਅਤੇ ਤਕੜਾ ਹੋ ਗਿਆ ਐਂ, ਜਦੋਂ ਤੂੰ ਸਾਡੇ ਨਾਲ ਰਲ੍ਹਿਆ ਸੀ , ਤੇਰੀ ਬੂਥੀ ਕਿਸੇ ਨੂੰ ਦਿਸਦੀ ਨਹੀਂ ਸੀ । ਹੁਣ ਦੇਖ ਤੇਰਾ ਚਿਹਰਾ ਗਦ-ਗਦ ਕਰਨ ਲੱਗ ਗਿਆ ਐ"ੈ।ਇਹ ਸਭ ਕੁੱਝ ਆਖ ਕੇ ਮਹਿੰਦਰ ਨੇ ਜਿਵੇਂ ਆਪਣੇ ਮੁੰਡੇ ਦੀ ਅਸਫ਼ਲਤਾ ਦਾ ਬਦਲਾ ਲੈ ਲਿਆ ਹੋਵੇ, ਜਿਹੜਾ ਜ਼ਹਿਰ ਉਸ ਦੇ ਅੰਦਰ ਪਤਾ ਨੀ ਕਦੋਂ ਦਾ ਚਰਨ ਦੀ ਸਫ਼ਲਤਾ ਲਈ ਭਰਿਆ ਪਿਆ ਸੀ। ਉਸ ਨੇ ਉਗਲ ਕੇ ਜੁਗਾਲੀ ਕਰ ਲਈ। ਚਰਨ ਤਾਂ ਜਿਵੇਂ ਭੁੱਲ ਹੀ ਗਿਆ ਸੀ ਕਿ ਉਹ ਕਿਸ ਕੰਮ ਲਈ ਆਇਆ ਸੀ। ਉਸਨੇ ਤਾਂ ਨੀਵੀਂ ਪਾਏ ਖੜ੍ਹੇ ਨੇ ਆਪਣੀ ਅੱਧ ਘਸੀ ਚੱਪਲ਼ ਨਾਲ ਧਰਤੀ ਮਾਂ ਦੀ ਹਿੱਕ ਲ਼ਕੀਰਾਂ ਮਾਰ ਮਾਰ ਲਹੂ ਲੁਹਾਣ ਹੀ ਕਰ ਦਿੱਤੀ ਸੀ।" ਫੇਰ ਆ ਕੇ ਲੈ ਜਾਈ ਰਹਿੰਦੇ ਪੈਸੇ, ਅਜੇ ਆੜਤੀਏ ਨਾਲ ਹਿਸਾਬ ਨਹੀਂ ਕੀਤਾ"। ਮਹਿੰਦਰ ਸਿੰਘ ਦੇ ਇਹਨਾਂ ਸ਼ਬਦਾਂ ਦੇ ਕਹਿਣ ਨਾਲ ਹੀ ਧਰਤੀ ਮਾਂ ਨੂੰ ਚਰਨ ਤੋਂ ਅਰਾਮ ਮਿਲਿਆ ਅਤੇ ਚਰਨ ਬਿਨਾਂ ਕੁੱਝ ਕਹੇ ਘਰ ਆ ਗਿਆ।
ਚਰਨ ਸਿੰਘ ਨੂੰ ਮਹਿੰਦਰ ਸਿੰਘ ਦੇ ਸ਼ਬਦਾਂ ਨੇ ਜਿਵੇਂ ਹਿਲਾ ਕੇ ਹੀ ਰੱਖ ਦਿੱਤਾ ਸੀ। ਉਹ ਤਾਂ ਪਿੰਡ ਵਿੱਚ ਕੰਮ ਕਰਨ ਨੂੰ ਸ਼ਾਨ ਸਮਝਦਾ ਸੀ ਕਿ ਮਿਹਨਤ ਮਜ਼ਦੂਰੀ ਕਰਕੇ ਜੇ ਮੈਂ ਪੜ੍ਹ ਲਿਖ ਕੇ ਕੁੱਝ ਬਣ ਜਾਵਾਂਗਾ ਤਾਂ ਸਾਰੇ ਪਿੰਡ ਮੇਰੇ ਤੇ ਮਾਣ ਕਰੇਗਾ ਕਿ ਗ਼ਰੀਬ ਘਰ ਦਾ ਮੁੰਡਾ ਆਪਣੀ ਮਿਹਨਤ ਮਜਦੂਰੀ ਨਾਲ ਆਪਣਾ ਪੜ੍ਹਾਈ ਪੂਰੀ ਕਰ ਰਿਹਾ ਹੈ।ਪਰ ਮਹਿੰਦਰ ਸਿੰਘ ਦੀ ਸੋਚ ਨੇ ਜਿੱਥੇ ਉਸ ਨੂੰ ਇੱਕ ਵਾਰ ਹਿਲਾ ਦਿੱਤਾ ਉੱਥੇ ਉਸ ਨੂੰ ਮਜਬੂਤੀ ਵੀ ਬਖਸ ਦਿੱਤੀ । ਚਰਨ ਸਿੰਘ ਆਪਣੇ ਇਰਾਦੇ ਵਿੱਚ ਹੋਰ ਪੱਕਾ ਹੋਣ ਲੱਗਾ। ਉਹ ਜਦੋਂ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਕਰਨ ਜਾਂਦਾ ਜਾਂ ਕਿਸੇ ਵਿਆਹ ਆਦਿ ਵਿੱਚ ਕੰਮ ਕਰਦਾ ਤਾਂ ਉਸ ਅੰਦਰ ਹੋਰ ਵੀ ਮਜ਼ਬੂਤ ਹੋ ਜਾਂਦਾ।ਉਸ ਨੂੰ ਉਹ ਦਿਨ ਅਕਸਰ ਯਾਦ ਆਉਂਦੇ ਜਦੋਂ ਕਿਸੇ ਦੇ ਵਿਆਹ ਹੋਣਾ ਤਾਂ ਬਰਾਤ ਜੋ ਜੂਠ ਛੱਡ ਦਿੰਦੀ ਲੋਕ ਉਹ ਜੂਠ ਉਹਨਾਂ ਨੂੰ ਦੇ ਦਿੰਦੇ ਪਹਿਲਾਂ ਪਹਿਲਾਂ ਤਾਂ ਚਰਨ ਨੂੰ ਇਹ ਸਭ ਬਹੁਤ ਚੰਗਾ ਲਗਦਾ ਜਿਉਂ ਉਹ ਵੱਡਾ ਹੁੰਦਾ ਗਿਆ ਅਤੇ ਉਸ ਨੂੰ ਕਿਤਾਬੀ ਗਿਆਨ ਆਉਂਦਾ ਗਿਆ ।
ਉਹ ਆਪਣੀ ਮਾਂ ਨੂੰ ਵੀ ਕਹਿਣ ਲੱਗ ਪਿਆ, " ਮਾਂ, ਮੈਂ ਤੇਰੇ ਨਾਲ ਵਿਆਹ ਤੇ ਇੱਕ ਸ਼ਰਤ ਤੇ ਹੀ ਕੰਮ ਕਰਨ ਜਾਵਾਂਗਾ ਕਿ ਆਪਾਂ ਜੂਠ ਨੀਂ ਲੈਣੀ।" "ਨਹੀਂ ਪੁੱਤਰਾਂ ਇਹ ਤਾਂ ਪਹਿਲਾਂ ਤੋਂ ਹੀ ਰੀਤ ਚਲੀ ਆਉਂਦੀ ਆ ਆਪਾਂ ਇਸ ਨੂੰ ਕਿਵੇਂ ਬਦਲ ਸਕਦੇ ਹਾਂ।" ਮਾਂ ਚਰਨ ਨੂੰ ਪਿਆਰ ਨਾਲ ਸਮਝਾਉਂਦੀ ।" ਠੀਕ ਮਾਂ, ਆਪਾਂ ਘਰ ਤਾਂ ਲੈ ਆਵਾਂਗੇ ਪਰ ਆਪਾਂ ਇਸ ਨੂੰ ਖਾਣਾ ਨਹੀਂ, ਤੈਨੂੰ ਮੇਰੀ ਸੋਹੁੰ ਲੱਗੇ"।" ਚੰਗਾ ਪੁੱਤਰਾਂ! ਜਿਵੇਂ ਤੇਰੀ ਮਰਜ਼ੀ"।ਇਸ ਤਰ੍ਹਾਂ ਚਰਨ ਆਪਣੇ ਘਰ ਜੂਠ ਲੈ ਆਉਂਦਾ ਅਤੇ ਲਿਆ ਕਿ ਉਹ ਡੰਗਰਾਂ ਨੂੰ ਪਾ ਦਿੰਦਾ ।
ਇਸ ਤਰ੍ਹਾਂ ਚਰਨ ਆਪਣੀ ਪੜ੍ਹਾਈ ਦੇ ਨਾਲ ਨਾਲ ਮਿਹਨਤ ਮਜਦੂਰੀ ਕਰਦਾ ਹੁਣ ਚਰਨ ਨੇ ਪਿੰਡ ਵਿੱਚ ਮਜ਼ਦੂਰੀ ਕਰਨੀ ਘਟ ਕਰ ਦਿੱਤੀ ਸੀ। ਹੁਣ ਉਹ ਪਿੰਡ ਵਿੱਚ ਉਹਨਾਂ ਹੀ ਘਰਾਂ ਵਿੱਚ ਕਦੇ ਕਦਾਈ ਐਤਵਾਰ ਜਾਂ ਛੁੱਟੀ ਵਾਲੇ ਦਿਨ ਦਿਹਾੜੀ ਲਾਉਣ ਜਾਂਦਾ ਜਿਹਨਾਂ ਨਾਲ ਜਾਂ ਤਾਂ ਮਾਂ ਦੀ ਜ਼ਿਆਦਾ ਨੇੜਤਾ ਸੀ ਜਾਂ ਜੋ ਚਰਨ ਨੂੰ ਲਗਦਾ ਸੀ ਕਿ ਇਹ ਬੰਦੇ ਮਹਿੰਦਰ ਸਿੰਘ ਦੀ ਤਰ੍ਹਾਂ ਨਹੀਂ ਸੋਚਦੇ। ਜ਼ਿਆਦਾਤਰ ਚਰਨ ਸ਼ਹਿਰ 'ਚ ਹੀ ਦਿਹਾੜੀ ਜਾਂਦੀ ਉਹ ਦਿਹਾੜੀ ਕਰਕੇ ਵੀ ਰਾਤ ਨੂੰ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ।ਹੁਣ ਤਾਂ ਉਸ ਉੱਪਰ ਹੋਰ ਵੀ ਜਵਾਨੀ ਨਿੱਖਰ ਆਈ ਸੀ ਕਈ ਵੱਡੇ ਘਰਾਂ ਦੇ ਲੜਕੇ ਉਸ ਦੇ ਦੋਸਤ ਵੀ ਬਣ ਗਏ ਸਨ ਭਾਵੇਂ ਉਹਨਾਂ ਦੇ ਮਾਪੇ ਚਰਨ ਦੀ ਮਿਹਨਤ ਅਤੇ ਪੜ੍ਹਾਈ ਤੋਂ ਨਾਖੁਸ਼ ਸਨ।ਇਸ ਤਰ੍ਹਾਂ ਚਰਨ ਨੇ ਆਪਣੀ ਮਾਂ ਅਤੇ ਆਪਣੀ ਮਿਹਨਤ ਸਦਕਾ ਐਮ.ਏ ਕਰ ਲਈ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਵੀ ਕਰ ਲਈ ਹੁਣ ਚਰਨ ਨੇ ਆਪਣੀ ਮਾਂ ਨੂੰ ਕਿਸੇ ਦੇ ਵੀ ਘਰ ਕੰਮ ਕਰਨ ਤੋਂ ਪੂਰਨ ਤੌਰ ਤੇ ਰੋਕ ਦਿੱਤਾ ਜਿਸ ਤੇ ਮਾਂ ਵੀ ਕਈ ਵਾਰ ਕਹਿੰਦੀ, " ਪੁੱਤਰਾਂ! ਕੋਈ ਨਹੀਂ ਮੇਰੇ ਨੈਣ ਪਰਾਣ ਅਜੇ ਚਲਦੇ ਨੇ ਮੈਨੂੰ ਕਿਸੇ ਨਾ ਕਿਸੇ ਦਾ ਹੰਮਾ ਰੱਖ ਲੈਣ ਦਿਆ ਕਰ"।
" ਨਹੀਂ ਮਾਂ, ਮੈਂ ਨਹੀਂ ਹੁਣ ਤੈਂਨੂੰ ਕੰਮ ਕਰਨ ਦੇਣਾ, ਜਦੋਂ ਆਪਾਂ ਦੋਨਾਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਸੀ। ਮੈਂ ਵੀ ਤੇਰੇ ਨਾਲ ਕੰਮ ਕਰਨ ਜਾਂਦਾ ਸੀ। ਪਰ ਮਾਂ ਹੁਣ ਜੇ ਤੂੰ ਇਸੇ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰੇਂਗੀ, ਹੁਣ ਮੈਂਥੋਂ ਸਹਿਣ ਨਹੀਂ ਹੋਣਾ, ਹੁਣ ਤੇਰੀ ਅਰਾਮ ਕਰਨ ਦੀ ਉਮਰ ਹੈ"। ਚਰਨ ਦੇ ਵਿਚਾਰ ਮਾਂ ਨੂੰ ਚੰਗੇ ਚੰਗੇ ਲਗਦੇ, ਉਹ ਫੇਰ ਹੌਸਲਾ ਕਰਕੇ ਕਹਿੰਦੀ, " ਕੋਈ ਨਾ ਪੁੱਤਰਾ! ਜਦੋਂ ਤੇਰੀ ਸਰਕਾਰੀ ਨੌਕਰੀ ਲੱਗ ਜਾਊ, ਮੈਂ ਚਿੱਟੇ ਕੱਪੜੇ ਪਾ ਕੇ ਅਰਾਮ ਨਾਲ ਮੰਜ਼ੇ ਤੇ ਬੈਠਿਆ ਕਰੂ" ।
ਚਰਨ ਨੂੰ ਭਾਵੇਂ ਪ੍ਰਾਈਵੇਟ ਸਕੂਲ ਵਿੱਚ ਵੇਤਨ ਘੱਟ ਹੀ ਮਿਲਦਾ ਸੀ। ਪਰ ਉਸ ਨੇ ਨਾਲ ਟਿਊਸ਼ਨ ਵੀ ਸ਼ੁਰੂ ਕਰ ਦਿੱਤੀ ਉਹ ਨਾਲ ਲਗਦੇ ਕਈ ਪਿੰਡਾਂ ਵਿੱਚ ਦੇਰ ਰਾਤ ਤੱਕ ਟਿਊਸ਼ਨਾਂ ਪੜਾਉਂਦਾ ਰਹਿੰਦਾ।ਜਿਸ ਨਾਲ ਉਸ ਦੀ ਆਰਥਿਕ ਹਾਲਤ ਕਾਫ਼ੀ ਸੁਧਰ ਗਈ। ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਮਕਾਨ ਵੀ ਬਣਾ ਲਿਆ, ਪਹਿਲੇ ਸਾਲ ਉਸ ਨੇ ਸਾਇਕਲ ਤੇ ਟਿਊਸ਼ਨ ਪੜਾਈ ਅਤੇ ਸਾਲ ਉਸ ਨੇ ਸਕੂਟਰ ਖਰੀਦ ਲਿਆ । ਜਿਸ ਨੂੰ ਦੇਖ ਪਿੰਡ ਦੇ ਕਈ ਲੋਕਾਂ ਦੇ ਉਸ ਦੇ ਸਕੂਟਰ ਦੇ ਵਿੱਚੋਂ ਨਿਕਲਦੇ ਮਾੜੇ ਮੋਟੇ ਧੂਐ ਨਾਲ ਦਿਲ ਕਾਲੇ ਹੋਣ ਲੱਗੇ। ਇਸ ਤਰ੍ਹਾਂ ਉਹ ਦਿਨ ਪ੍ਰਤੀ ਦਿਨ ਤਰੱਕੀ ਕਰਦਾ ਗਿਆ।
ਇੱਕ ਦਿਨ ਚਰਨ ਦੇ ਚਾਚੇ ਦਾ ਆਪਣੇ ਮਾਲ਼ਕ ਨਾਲ ਜਿਸ ਨਾਲ ਉਹ ਸੀਰੀ ਰਲਿਆ ਹੋਇਆ ਸੀ। ਕਿਸੇ ਗੱਲ ਤੋਂ ਰੋਲ੍ਹਾ ਪੈ ਗਿਆ। ਮਾਲਕ ਨੇ ਪੰਚਾਇਤ ਬੁਲਾ ਲਈ। ਚਰਨ ਵੀ ਆਪਣੇ ਚਾਚੇ ਨਾਲ ਪੰਚਾਇਤ ਵਿੱਚ ਚਲਿਆ ਗਿਆ, ਹਰ ਕੋਈ ਉਸ ਦੇ ਚਾਚੇ ਨੂੰ ਝਈਆਂ ਲੈ-ਲੈ ਪਈ ਜਾਵੇ। ਕੋਈ ਵੀ ਉਸ ਦੇ ਚਾਚੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਵਿਹੜੇ ਵੱਲੋਂ ਬਣਿਆ ਪੰਚ ਵੀ ਬੈਠਾ ਧਰਤੀ ਖੁਰਚੀ ਜਾਵੇ। ਜਿਵੇਂ ਉਹ ਪੰਚ ਹੁੰਦਾ ਹੀ ਨਹੀਂ ਇਹ ਸਭ ਦੇਖ ਕੇ ਚਰਨ ਤੋਂ ਰਿਹਾ ਹੀ ਨਾ ਗਿਆ। ਉਸ ਨੇ ਕਹਿਣਾ ਸ਼ੁਰੂ ਕੀਤਾ, " ਸਰਪੰਚ ਸਾਹਿਬ, ਜੇ ਚਾਚੇ ਦੀ ਕੋਈ ਗੱਲ ਸੁਣੇਗਾ ਹੀ ਨਹੀਂ ਤਾਂ ਇਨਸਾਫ਼ ਕਿਸ ਤਰ੍ਹਾਂ ਹੋਵੇਗਾ"। ਇਹ ਸੁਣਦੇ ਸਾਰ ਹੀ ਜਿਵੇਂ ਪੰਚ ਮਹਿੰਦਰ ਸਿੰਘ ਨੂੰ ਤਾਂ ਸੱਤੀ ਕੱਪੜੇ ਅੱਗ ਹੀ ਲੱਗ ਗਈ ਹੋਵੇ, ਜਿਵੇਂ ਉਹ ਤਾਂ ਪਹਿਲਾਂ ਹੀ ਘਾਤ ਲਗਾਈ ਬੈਠਾ ਹੋਵੇ। ਉਸ ਨੇ ਦਿਹਾੜਣਾ ਸੂਰੂ ਕੀਤਾ, " ਉਏ! ਵੱਡਿਆ ਪਾੜੇਆ, ਹੁਣ ਸਾਨੂੰ , ਸੋਡੀਆਂ ਨੀਚ ਜਾਤ ਦੀਆਂ ਸੁਣਨੀਆਂ ਪੈਣਗੀਆਂ,ਸਾਲਿਆੁ………….ਚਮਾ………ਤੂੰਂ ਦੋ ਅੱਖਰ ਕੀ ਪੜ੍ਹ ਗਿਆ , ਸਾਨੂੰ ਹੀ ਮੱਤਾਂ ਦੇਣ ਲੱਗ ਪਿਆ, ਨਾ ਰੋਜ਼ ਜਾਨੀਆਂ ਵਾਂਗ ਤਿਆਰ ਹੋ ਕੇ ਜਾਣ ਨਾਲ ਜਾਂ ਪੋਚ ਪੱਗ ਬੰਨ ਕੇ ਤੂੰ ਹੁਣ ਆਪਣੇ ਆਪ ਨੂੰ ਸਾਡੇ ਨਾਲੋਂ ਉੱਚਾ ਸਮਝਣ ਲੱਗ ਪਿਆਂ।ਸਾਡੇ ਘਰਾਂ ਵਿੱਚ ਖਾ ਕੇ ਸਾਡੇ ਤੇ ਹੀ ਉਂਗਲੀ ਉਠਾਉਣ ਲੱਗ ਪਿਆਂ"।
ਚਰਨ ਦਾ ਲਹੂ ਵੀ ਖੋਲ ਉੱਠਿਆ ਉਸ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ, " ਅੱਜ ਤੋਂ ਬਾਰਾਂ ਸਾਲ ਵੀ ਪਹਿਲਾਂ ਵੀ ਤੇਰੀ ਸੋਚ ਸਾਡੇ ਪ੍ਰਤੀ ਇਹੀ ਸੀ ਅਤੇ ਅੱਜ ਵੀ। ਇਹ ਤੂੰ ਕੀ ਵਾਰ ਵਾਰ ਪੋਚ ਕੇ ਪੱਗ…….. ਪੋਚ ਕੇ ਪੱਗ ਦੀ ਰਟਣ ਲਾਈ ਆ, ਇਹ ਪੋਚਵੀ ਪੱਗ ਬੰਨਣ ਵਾਸਤੇ ਹੀ ਅਸੀਂ ਤੁਹਾਡੀ ਜੂਠ ਖਾਦੇਂ ਰਹੇ, ਤੁਹਾਡੇ ਘਰਾਂ ਦਾ ਗੋਹਾ ਕੂੜਾ ਕਰਦੇ ਰਹੇ । ਅਸੀਂ ਕਦੇਂ ਤੁਹਾਡੇ ਪਹਿਨਣ ਖਾਣ ਤੇ ਗਿਲ਼ਾ ਨਹੀਂ ਕੀਤਾ………ਹੋਰ ਸੁਣ….ਇਹ ਪੋਚ ਕੇ ਪੱਗ ਬੰਨਣ ਵਾਸਤੇ ਦਿਨ ਰਾਤ ਇੱਕ ਕਰਨਾ ਪੈਂਦਾ , ਤਾਂ ਜਾ ਕਿ ਇਹ ਪੋਚਵੀ ਪੱਗ ਸਾਡੇ ਵਰਗੀ ਲੋਕਾਂ ਨੂੰ ਨਸ਼ੀਬ ਹੁੰਦੀ ਐ……..ਜੇ ਤੇਰਾ ਵੱਸ ਚਲੇ……..ਤੂੰ ਤਾਂ ਸਾਡੇ ਸਿਰ ਤੇ ਪਰਨਾ ਵੀ ਰਹਿਣ ਨਾ ਦੇਵੇਂ…….ਉਸ ਨਾਲ ਵੀ ਕਹੇ ਖੁਰਲੀ ਸਾਫ਼ ਕਰਨ ਨੂੰ ਕਹੇ।ਚਰਨ ਦੀਆਂ ਖਰੀਆਂ ਖਰੀਆਂ ਸੁਣ ਕੇ ਮਹਿੰਦਰ ਸਿੰਘ ਦਾ ਦਿਮਾਗ਼ ਜਿਵੇਂ ਟਿਕਾਣੇ ਹੋ ਗਿਆ ਹੋਵੇ।ਚਰਨ ਆਪਣੀਂ ਪੋਚਵੀ ਪੱਗ ਤੇ ਹੱਥ ਫੇਰਦਾ ਹੋਇਆ ਘਰ ਵੱਲ ਨੂੰ ਉਡਿਆ ਜਾ ਰਿਹਾ ਸੀ। ਜਿਵੇਂ ਉਸ ਨੇ ਇੱਕ ਜੰਗ ਫਤਿਹ ਕਰਨ ਵੱਲ ਕਦਮ ਪੁੱਟ ਲਿਆ ਹੋਵੇ।