ਹੈਰੀ ਮਾਪਿਆਂ ਦਾ ਸਭ ਤੋ ਛੋਟਾ ਪੁੱਤਰ ਸੀ ਤੇ ਸਭ ਤੋ ਛੋਟਾ ਹੋਣ ਕਰਕੇ ੳੁਹ ਮਾਪਿਆਂ ਦੇ ਲਾਡ ਪਿਅਾਰ ਕਾਰਨ ਵਿਗੜ ਚੁੱਕਾ ਸੀ ਤੇ ਪੜਨ ਵਿੱਚ ਬਹੁਤ ਜਿਅਾਦਾ ਨਲਾੲਿਕ ਸੀ | ਪਰ ਗੱਲਾ ੲਿਹੋ ਜਿਹੀਆਂ ਕਰਦਾ ਕਿ ਕੲੀ ਵਾਰ ੳੁਹਦੀਆਂ ਗੱਲਾ ਸੁਣ ਕੇ ਵੱਡੇ ਵੱਡੇ ਵੀ ਸੋਚਾ ਵਿੱਚ ਪੈ ਜਾਦੇ, ੳੁਹਨਾ ਦੇ ਸਕੂਲ ਵਿੱਚ ਟੀਚਰ ਨਵਾ ਅਾੲਿਅਾ ਸੀ, ੳੁਹ ਬਹੁਤ ਵਧੀਅਾ ਗਿਅਾਨ ਦੀਅਾ ਗੱਲਾ ਦੱਸਦਾ ਰਹਿੰਦਾ, ੲਿੱਕ ਵਾਰ ੳੁਸਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਕੋੲੀ ਬੱਚਾ ਸਵਰਗਾ ਦੀ ਮਿੱਟੀ ਲੈ ਅਾਵੇ ਤਾ ਮੈ ੲਿਨਾਮ ਦੇਵਾਗਾ, ੲਿਹ ਗੱਲ ੳੁਸਨੇ ਮਖੋਲ ਵਿੱਚ ਅਾਖੀ ਸੀ ਤੇ ਹੈਰੀ ਨੇ ਸੱਚ ਮੰਨ ਲੲੀ, ਸਕੂਲੋ ਛੁੱਟੀ ਹੋ ਗੲੀ ਸਾਰੇ ਬੱਚੇ ਘਰਾਂ ਨੂੰ ਚਲੇ ਗੲੇ ਤੇ ਹੈਰੀ ਵੀ ਘਰ ਪਹੁੰਚ ਗਿਅਾ ਤੇ ਸਵਰਗਾ ਦੀ ਮਿੱਟੀ ਲੈ ਕੇ ਅਾੳੁਣ ਬਾਰੇ ਸੋਚਣ ਲੱਗਾ, ਸਾਮ ਹੋ ਗੲੀ ਤੇ ਹੈਰੀ ਨੇ ਰੋਟੀ ਵੀ ਨਾ ਖਾਧੀ ਤੇ ਮਾਪਿਆਂ ਦੇ ਰੋਟੀ ਖਾ ਲੈਣ ਲੲੀ ਕਹਿਣ ਤੇ ੳੁਸਨੇ ਅਾਪਣੇ ਮਾਤਾ ਪਿਤਾ ਅੱਗੇ ਮੰਗ ਰੱਖ ਦਿੱਤੀ ਕਿ ਟੀਚਰ ਨੇ ਸਵਰਗਾ ਦੀ ਮਿੱਟੀ ਮੰਗਵਾੲੀ ਅਾ, ਅੱਗੋ ਮਾਪਿਅਾ ਨੇ ਬਹੁਤ ਕਿਹਾ ਸਵਰਗਾ ਵਿਚ ਬੰਦਾ ਜਿੳੁਦਾ ਜਾ ਨਹੀ ਸਕਦਾ ਤੇ ਮਿੱਟੀ ਲਿਅਾ ਨਹੀ ਸਕਦਾ, ਹੈਰੀ ੲਿੱਕੋ ਜਿੱਦ ਤੇ ਅੜਿਅਾ ਰਿਹਾ ਕਿ ਸਵਰਗਾ ਦੀ ਮਿੱਟੀ ਲਿ੍ਅਾ ਕੇ ਦਿੳੁ, ਰਾਤ ਹੋ ਗੲੀ ਸਾਰੇ ਪੈ ਗੲੇ ਪਰ ਹੈਰੀ ਸੋਚਦਾ ਰਿਹਾ ਮਿੱਟੀ ਲੈ ਕੇ ਅਾੳੁਣ ਬਾਰੇ, ਸਵੇਰ ਹੋੲੀ ਹੈਰੀ ਨੂੰ ਸਕੂਲ ਜਾਣ ਲੲੀ ਤਿਅਾਰ ਕੀਤਾ ਗਿਅਾ ਤੇ ੳੁਹ ਚਲਾ ਗਿਅਾ, ਅਧਿਅਾਪਕ ਨੇ ਫਿਰ ਹਾਸੇ ਵਿੱਚ ਕਿਹਾ ਕੋੲੀ ਸਵਰਗਾ ਦੀ ਮਿੱਟੀ ਲੈ ਕੇ ਅਾੲਿਅਾ, ਹੈਰੀ ਨੇ ਅਾਪਣੇ ਬੈਗ ਵਿੱਚੋ ਕਾਲੇ ਰੰਗ ਦਾ ਲਿਫਾਫਾ ਕੱਢਿਅਾ, ਟੀਚਰ ਅੱਗੇ ਰੱਖ ਦਿੱਤਾ ਤੇ ਟੀਚਰ ਝਿੜਕਾ ਦੇਣ ਲੱਗਾ ਕਿ ਮੈਨੂੰ ਮੂਰਖ ਬਣਾ ਰਿਹਾ ਤੂੰ ਸਵਰਗਾ ਵਿੱਚ ਜਾ ਕੇ ਕਿਵੇ ਮਿੱਟੀ ਲਿਅਾ ਸਕਦਾ ਅੱਗੋ ਹੈਰੀ ਦਾ ਜਵਾਬ ਸੀ ੲਿਹ ਮੇਰੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਅਾ, ਮਾਂ ਦੇ ਪੈਰਾ ਹੇਠ ਸਵਰਗ ਅਾ, ਮਾਂ ਰੱਬ ਦਾ ਦੂਜਾ ਰੂਪ ਅਾ, ਫਿਰ ਕੀ ਸੀ ਟੀਚਰ ਖੁਦ ਸੋਚਾ ਵਿੱਚ ਪੈ ਗਿਅਾ।