ਇਨਸਾਨ ਨੂੰ ਇਨਸਾਨ ਹੀ ਖਾਣ ਲੱਗ ਪਿਆ,
ਇਸੇ ਵਿੱਚ ਹੀ ਸ਼ੇਖੀ ਦਿਖਾਣ ਲੱਗ ਪਿਆ|
ਸਿਧੇ ਰਸਤੇ ਕਮਾਈ ਹੁੰਦੀ ਔਖੀ ਇਸਤੋਂ,
ਇਸ ਲਈ ਪੁੱਠੇ ਰਸਤੇ ਹੀ ਜਾਣ ਲੱਗ ਪਿਆ|
ਜੇ ਨਾ ਮਿਲਦਾ ਸਿਧੇ ਰਸਤੇ ਇਸਨੂੰ ਯਾਰੋ,
ਹਿੱਕ ਦਾ ਜ਼ੋਰ ਫਿਰ ਦਿਖਾਣ ਲੱਗ ਪਿਆ|
ਗਾ ਨਾ ਹੁੰਦਾ ਗੀਤ ਪਿਆਰ ਦਾ ਇਸ ਤੋਂ,
ਇਸ ਲਈ ਬਰਬਾਦੀ ਦੇ ਗਾਣ ਲੱਗ ਪਿਆ|
ਬੇਸ਼ਰਮੀ ਦੀਆਂ ਹੱਦਾਂ ਸਭ ਟੱਪ ਜਾਂਦਾ ਹੈ,
ਹਰਕਤ ਕਰ ਪੁੱਠੀ ਮੁਸਕਾਨ ਲੱਗ ਪਿਆ|
ਹੁੰਦਾ ਨਾ ਉਸਾਰ ਇੱਕ ਵੀ ਓਟਾ ਇਸ ਤੋਂ,
ਜੋ ਪਹਿਲਾਂ ਉਸਰੇ ਉਹ ਢਾਣ ਲੱਗ ਪਿਆ|