ਸੁਣ … ਸਤਗੁਰ ਹਮਾਰੇ (ਕਵਿਤਾ)

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy albuterol sulfate inhalation solution

buy albuterol inhaler from mexico avonotakaronetwork.co.nz albuterol inhaler

pregnancy termination in manila

abortion pill philippines

ਸੁਣ …  ਸਤਿਗੁਰ ਹਮਾਰੇ
ਸੁਣ… ਸਭ  ਦੇ ਸਹਾਰੇ

ਅੱਖੀਆਂ ਉਡੀਕਣ ਤੈਨੂੰ
ਆ ਜਾ ਪ੍ਰਭੂ ਪਿਆਰੇ ।
ਸੁਣ …  ਸਤਿਗੁਰ ਹਮਾਰੇ ....

 

ਜੀਵਨ  ਦੀ ਬੇੜੀ ਫਸੀ  ਮੰਝਧਾਰ
ਦਿਸਦਾ  ਕਿਨਾਰਾ  ਨਾ  ,ਹੋਇਆ  ਲਾਚਾਰ
ਸ਼ੂਕਦਾ  ਤੂਫਾਨ  ਆਂਉਂਦੈਂ ,ਵੇਖ ਇਸ਼ਾਰੇ

ਸੁਣ …  ਸਤਿਗੁਰ ਹਮਾਰੇ
ਸੁਣ… ਸਭ  ਦੇ ਸਹਾਰੇ ।

 

ਸੋਚਾਂ  "ਚ " ਪਸਰਿਆ ਨ੍ਹੇਰ ਮਿਟਾ  ਦੇ
ਚਾਨਣ  ਦੇ ਵੈਰੀਆਂ ਦੀ ਨਜ਼ਰ  ਵਟਾ ਦੇ
ਰੌਸ਼ਨ ਜਮੀਰ  ਕਰਦੇ ,ਮਿਟਾ ਧੁੰਦੁਕਾਰੇ

ਸੁਣ…  ਸਤਿਗੁਰ ਹਮਾਰੇ
ਸੁਣ… ਸਭ  ਦੇ ਸਹਾਰੇ ।

 

ਨਿਰਬਉ ਨਿਰਵੈਰ ਤੂੰ ਨਿਰਵਿਕਾਰ
ਆਦਿ ਸੱਚੁ ਜੁਗਾਦਿ ਸੱਚੁ ਤੂੰ ਕਰਤਾਰ
ਤੇਰੇ ਤੇ  ਭਰੋਸਾ  ਸਾਨੂੰ ,ਤੂੰ ਵੀ ਭਰ  ਹੁੰਗਾਰੇ

ਸੁਣ …  ਸਤਿਗੁਰ ਹਮਾਰੇ
ਸੁਣ…. ਸਭ  ਦੇ ਸਹਾਰੇ ।

 

ਪਾਪ  ਮਿਟਾਵਣ ਲਈ ਤੂੰ ਰੂਪ  ਵਟਾਇਆ
ਰਾਮ ਈਸਾ  ਨਾਨਕ  ਬਣ ਆਇਆ
ਹੁਣ ਵੀ ਉਡੀਕ ਤੇਰੀ ਭੇਸ ਕਿਹੜਾ ਧਾਰੇ

ਸੁਣ …  ਸਤਿਗੁਰ ਹਮਾਰੇ
ਸੁਣ .. ਸਭ  ਦੇ ਸਹਾਰੇ ।