ਧੁਖਦੀ ਅੱਗ (ਕਹਾਣੀ)

ਸੰਦੀਪ ਤਿਵਾੜੀ   

Cell: +9198884 20033
Address: ਵਾਰਡ ਨੰ: 13 ਆਦਰਸ਼ ਨਗਰ, ਸਮਰਾਲਾ
ਲੁਧਿਆਣਾ India 141114
ਸੰਦੀਪ ਤਿਵਾੜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy amoxicillin for uti

amoxicillin
ਸਵੇਰੇ 4 ਵਜੇ ਫੋਨ ਖੜਕਿਆ ਤਾਂ ਸਾਰੇ ਘਬਰਾ ਗਏ। ਇੰਨੀ ਸਾਜਰੇ ਕਿਸ ਦਾ ਫੋਨ ਆ ਗਿਆ, ਸੁੱਖ ਸਾਂਦ ਹੋਵੇ, ਨਾਨੇ ਦਾ ਫੋਨ ਸੀ, ਕਹਿੰਦਾ ਤੇਰਾ ਦਿੱਲੀ ਵਾਲਾ ਮਾਸੜ ਪੂਰਾ ਹੋ ਗਿਆ। ਇਹ ਸੁਣ ਸਾਰਾ ਪਰਿਵਾਰ ਸੁੰਨ ਹੋ ਗਿਆ, ਨਾਨੇ ਨੇ ਕਿਹਾ ਮੈਂ ਟਾਟਾ 407 ਕਰ ਲਿਆ। ਸਾਰੇ ਪਿੰਡ ਹੀ ਇਕੱਠੇ ਹੋ ਜਾਇਉ, ਉੱਥੋਂ ਹੀ ਦਿੱਲੀ ਨੂੰ ਚੱਲਾਂਗੇ  ਦੁੱਖ ਦੀ ਘੜੀ ਵਿਚ ਸਫਰ ਵੀ ਮੁੱਕਣ ਵਿਚ ਨੀ ਆਉਂਦਾ, ਟੈਂਪੂ ਵਿਚ ਬੈਠੇ ਰਿਸ਼ਤੇਦਾਰ ਮਾਸੜ ਦੀਆਂ ਹੀ ਗੱਲਾਂ ਕਰਦੇ ਰਹੇ, ਠੰਡ ਹੋਣ ਕਰਕੇ ਸਾਰੇ ਸੁੰਗੜੇ ਜਿਹੇ ਬੈਠੇ ਸੀ। ਸਾਡੇ ਉੱਥੇ ਪਹੁੰਚਦਿਆ ਹੀ ਚੀਕ ਚਿਹਾੜਾ ਪੈ ਗਿਆ ਸੀ, ਮਾਸੜ ਦੀ ਉਮਰ 65 ਕੁ ਸਾਲ ਹੋਵੇਗੀ, ਸਾਡੇ ਉੱਥੇ ਪਹੁੰਚਣ ਤੋਂ ਅੱਧੇ ਕੁ ਘੰਟੇ ਬਾਅਦ ਸਸਕਾਰ ਦੀ ਤਿਆਰੀ ਸ਼ੁਰੂ ਹੋ ਗਈ। ਕੁਝ ਦੇਰ ਬਾਅਦ ਅਸੀਂ ਸਾਰੇ ਰਿਸ਼ਤੇਦਾਰ ਅਤੇ ਸੁਨੇਹੀ ਮਾਸੜ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਏ ਸੀ। ਮਾਸੜ ਦੇ ਵੱਡੇ ਮੁੰਡੇ ਵੱਲੋਂ ਅੱਗ ਦਿਖਾਈ ਗਈ, ਸਿਵਾ ਭਾਂਬੜ ਵਾਂਗ ਮੱਚ ਰਿਹਾ ਸੀ, ਕਈ ਲੋਕ ਇੱਧਰ ਉੱਧਰ ਖੜੇ ਗੱਲਾਂ ਕਰ ਰਹੇ ਸਨ। ਕਈਆਂ ਦੇ ਮੋਬਾਇਲ ਵੱਜ ਰਹੇ ਸਨ, ਬੱਚਿਆਂ ਦੀ ਪੜ•ਾਈ ਦਿੱਲੀ ਵਿੱਚ ਹੋਣ ਕਰਕੇ ਮਾਸੜ ਨੇ ਫ਼ੌਜ ਦੇ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਦਿੱਲੀ ਹੀ ਘਰ ਬਣਾ ਲਿਆ ਸੀ।  
ਕਰੀਬ ਇਕ ਸਾਲ ਪਹਿਲਾਂ ਅਮਰੀਕਾ ਅਬੈਂਸੀ ਵਿਚ ਵੀਜ਼ਾ ਲਗਾਉਣ ਲਈ ਨਾਨਾ ਨਾਨੀ ਮੈਨੂੰ ਆਪਣੇ ਨਾਲ ਦਿੱਲੀ ਲੈ ਗਏ, ਅਸੀਂ ਇੱਕ ਦੋ ਦਿਨ ਉੱਥੇ ਹੀ ਜਾ ਕੇ ਰੁਕੇ, ਉਨ੍ਹਾਂ ਸਾਰਿਆਂ ਨੂੰ ਚਾਅ ਚੜ• ਗਿਆ, ਕਿ ਪੰਜਾਬ ਤੋਂ ਰਿਸ਼ਤੇਦਾਰ ਆਏ ਹਨ। ਦੋ ਤਿੰਨ ਗੁਆਂਢੀ ਵੀ ਸਾਨੂੰ ਮਿਲਣ ਆ ਗਏ, ਨਾਨੇ ਲਈ ਉਹ ਸ਼ਰਾਬ ਅਤੇ ਮੱਛੀ ਦੇ ਪਕੌੜੇ ਲਿਆਏ, ਮਾਸੀ ਵੀ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਲਈ ਰਸੋਈ ਵਿਚ ਰੁਝੀ ਰਹੀ। ਅਸੀਂ ਸਾਰੇ ਉਸ ਦਿਨ ਬੈਠੇ ਗੱਲਾਂ ਕਰਦੇ ਹੱਸ ਰਹੇ ਸੀ, ਕਿ ਅਚਾਨਕ ਉੱਪਰ ਦੀ ਮੰਜ਼ਿਲ ਤੋਂ ਲੜਨ ਦੀ ਅਵਾਜ਼ ਆ ਰਹੀ ਸੀ, ਮਾਸੀ ਨੇ ਘਬਰਾ ਕੇ ਮੈਨੂੰ ਕਿਹਾ,  ਜਾ ਪੁੱਤਰ  ਉੱਪਰ ਜਾ ਕੇ ਦੇਖ ਕੀ ਹੋ ਰਿਹਾ? ਅਸੀਂ ਸਾਰੇ ਘਬਰਾ ਗਏ, ਮੈਂ ਦੇਖਿਆ ਮੇਰੀ ਮਾਸੀ ਦੇ ਮੁੰਡੇ ਨੇ ਆਪਣੀ ਘਰਵਾਲੀ ਦੇ ਥੱਪੜ ਮਾਰਿਆ ਤੇ ਉਸਦੀਆਂ ਦੀਆਂ ਅੱਖਾਂ ਵਿਚ ਹੰਝੂ ਵਗ਼ ਰਹੇ ਸਨ ਉਹ ਵੀ ਉੱਚੀ ਉੱਚੀ ਬੋਲਦੀ ਕਹਿ ਰਹੀ ਸੀ, ਮੈਂ ਨੀ ਰਹਿਣਾ ਇੱਥੇ, ਮੈਂ ਚਲੀ ਜਾਣਾ, ਮੈਂ ਤਲਾਕ ਲੈ ਲੈਣਾ। ਮਾਸੀ ਦਾ ਮੁੰਡਾ ਵੀ ਬਹੁਤ ਗੁੱਸੇ ਨਾਲ ਥੱਪੜ ਮਾਰਨ ਲਈ ਝਈਆਂ ਲੈ ਲੈ ਪੈ ਰਿਹਾ ਸੀ।  ਮੈਂ ਵਿੱਚੋਂ ਹੀ ਉਸ ਨੂੰ ਫੜਿਆ ਤੇ ਇੱਕ ਪਾਸੇ ਨੂੰ ਕਰਨ ਲੱਗਿਆ, ਉਹ ਸਰਕਾਰੀ ਅਫ਼ਸਰ ਲੱਗਿਆ ਹੋਇਆ ਸੀ। ਉਸ ਦੀ ਘਰਵਾਲੀ ਸਰਕਾਰੀ ਅਧਿਆਪਕ ਸੀ ਏਨੇ ਨੂੰ ਮਾਸੀ, ਨਾਨਾ, ਨਾਨੀ ਵੀ ਉੱਪਰ ਆ ਗਏ ਉਸ ਦੀ ਘਰਵਾਲੀ ਨਾਨਾ, ਨਾਨੀ ਦੇ ਗਲ ਲੱਗਕੇ ਉੱਚੀ ਉੱਚੀ ਰੋਣ ਲੱਗ ਪਈ। ਨਾਨੇ ਨੇ ਮੁੰਡੇ ਨੂੰ ਗਾਲਾਂ ਕੱਢਦਿਆ ਕਿਹਾ ਚੱਲੋ ਅਸੀਂ ਨੀ ਰਹਿਣਾ ਇੱਥੇ, ਬਹੂ ਨੂੰ ਕੁੱਟਣ ਦੀ ਕੀ ਲੋੜ ਆ। ਨਾਨੀ ਕਹਿੰਦੀ ਥੋਡੇ ਭੈਣਾਂ ਨੇ, ਥੋਡੇ ਵੀ ਕੁੜੀਆਂ ਨੇ, ਜਦ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਨੂੰ ਕੁੱਟਣਗੇ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਨੂੰ ਕਿਵੇਂ ਬਗਾਨੀ ਕੁੜੀ ਕੁੱਟੀਦੀ ਏ। ਜੇ ਕੋਈ ਲੜਾਈ ਹੈ ਤਾਂ ਬੈਠ ਕੇ ਗੱਲ ਕਰ ਲਵੋ। ਆ ਕੰਜਰਖਾਨਾ ਕਰਨ ਦੀ ਕੀ ਲੋੜ ਏ। ਹੁਣ ਭਾਬੀ ਦੀ ਰੋਣ ਦੀ ਅਵਾਜ਼ ਹੌਂਕਿਆ ਵਿੱਚ ਬਦਲ ਚੁੱਕੀ ਸੀ, ਉਹ ਹੌਂਕੇ ਭਰਦੀ ਬੋਲੀ, ਨਾਨੀ ਜੀ, ਇਹ ਮੇਰੇ ਨਾਲ ਇਸ ਤਰ•ਾਂ ਹੀ ਕਰਦੇ ਨੇ। ਵਿਚਲੀ ਗੱਲ ਦਾ ਕਿਸੇ ਨੂੰ ਕੁੱਝ ਪਤਾ ਹੀ ਨਾ ਲੱਗਿਆ ਕਿ ਕਿਹੜੀ ਗੱਲੋਂ ਉਨ੍ਹਾਂ ਦੀ ਲੜਾਈ ਹੋ ਰਹੀ ਸੀ। ਉਹ ਤਾਂ ਪਹਿਲਾਂ ਹੀ ਆਪਣੀ ਰੋਟੀ ਅਲੱਗ ਪਕਾਉਂਦੇ ਸਨ। ਮਾਸੜ ਮਾਸੀ  ਥੱਲੇ ਅਲੱਗ ਰੋਟੀ ਪਕਾਉਂਦੇ ਸਨ। ਮਾਸੀ ਦਾ ਮੁੰਡਾ ਬੋਲਿਆ ਮੇਰੀ ਇਹ ਹਰੇਕ ਗੱਲ ਕੱਟਦੀ ਆ, ਜਿਹੜੀ ਮੈਂ ਕਰਨੀ ਚਾਹੁੰਦਾ ਹਾਂ, ਇਹਦੇ ਕਹੇ ਤੋਂ ਮੈਂ ਆਪਣੇ ਮਾਪਿਆ ਤੋਂ ਅੱਡ ਹੋ ਗਿਆ – ਇਹ ਹੋਰ ਕੀ ਚਾਹੁੰਦੀ ਏ।  ਨਾਨੀ ਕਹਿਣ ਲੱਗੀ ਬੈਠ ਕੇ ਗੱਲ ਕਰੋ, ਬਹੂ ਨੂੰ ਕੁੱਟਣ ਦੀ  ਕੋਈ ਲੋੜ ਨਹੀਂ, ਕੁਝ ਦੇਰ ਬਾਅਦ ਟਿਕ ਟਿਕਾ ਹੋ ਗਿਆ। ਮਾਸੀ ਕਹਿੰਦੀ ਬੀਬੀ ਅਸੀਂ ਤਾਂ ਅਲੱਗ ਕਰਤੇ ਰੋਜ਼ ਦੇ ਕਲੇਸ਼ ਹੋਣ ਕਰਕੇ, ਅਸੀਂ ਤਾਂ ਆਪ ਤੰਗ ਆ ਗਏ, ਹੁਣ ਇਨ੍ਹਾਂ ਦੀ ਆਪਸ ਵਿਚ ਨਹੀਂ ਬਣਦੀ ਅਸੀਂ ਕੀ ਕਰੀਏ, ਅਸੀਂ ਤਾਂ ਕਹਿਤਾ ਗੁੜਗਾਉ ਫਲੈਟ ਹੈ, ਉੱਥੇ ਰਹਿਣ ਲੱਗ ਜਾਉ ਸਾਡੇ ਕੋਲ ਸਾਡੀ ਪੈਨਸ਼ਨ ਆਉਦੀ ਆ,  ਮੁੱਕਦੀ ਨਹੀਂ ਸਾਨੂੰ।
ਉਸ ਤੋਂ ਛੋਟੇ ਦੋ ਭਰਾ ਹੋਰ ਸੀ, ਇਕ ਬੀ.ਏ ਵਿਚ ਪੜ•ਦਾ ਸੀ, ਤੇ ਇਕ ਆਪਣਾ ਟਰਾਂਸਪੋਰਟ ਦਾ ਕੰਮ ਕਰਦਾ ਸੀ।  ਟ੍ਰਾਂਸਪੋਰਟ ਵਾਲਾ ਵੀ ਵਿਆਹਿਆ ਹੋਇਆ ਸੀ ਅਤੇ  ਉਹ ਦੂਸਰੀ ਮੰਜਿਲ ਦੇ ਚੁਬਾਰਿਆ ਵਿਚ ਰਹਿੰਦਾ ਸੀ। ਉਹ ਵੀ ਅਲੱਗ ਰੋਟੀ ਬਣਾਉਦਾ ਸੀ, ਛੋਟਾ ਥੱਲੇ ਮਾਸੀ ਮਾਸੜ ਕੋਲ ਰਹਿੰਦਾ ਸੀ, ਇਨ੍ਹਾਂ ਦੀ ਆਪਸ ਵਿਚ ਕੀ ਗੱਲਾਂ ਸਨ ਕੁਝ ਵੀ ਨਹੀਂ ਸੀ ਪਤਾ, ਪਰਿਵਾਰਾਂ ਵਿਚ ਲੜਾਈ ਝਗੜੇ ਤਾਂ ਚੱਲਦੇ ਹੀ ਰਹਿੰਦੇ ਨੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਕਿਸੇ ਦਾ ਘੱਟ ਕਸੂਰ ਕਿਸੇ ਦਾ ਵੱਧ। ਅਸੀਂ ਸਾਰੇ ਥੱਲੇ ਆ ਗਏ। ਮਾਸੜ ਦੇ ਗੋਡਿਆਂ ਦਾ ਅਪ੍ਰੇਸ਼ਨ ਹੋਇਆ ਸੀ, ਅਸੀਂ ਰੋਟੀ ਖਾ ਲਈ, ਮਾਸੀ ਤੇ ਨਾਨੀ ਇਕ ਕਮਰੇ ਵਿਚ ਬੈਠ ਕੇ ਦੁੱਖ ਸੁੱਖ ਸਾਂਝੇ ਕਰਨ ਲੱਗ ਪਈਆ। ਮਾਸੜ ਤੇ  ਨਾਨਾ ਇਕ ਕਮਰੇ ਵਿਚ ਬੈਠੇ ਗੱਲਾਂ ਮਾਰਦੇ ਰਹੇ। ਏਨੇ ਨੂੰ ਮਾਸੀ ਦਾ ਮੁੰਡਾ ਥੱਲੇ ਆਇਆ ਮੈਂ ਉਸ ਨੂੰ ਕਿਹਾ, ਚੱਲ ਘੁੰਮ ਆਈਏ ਬਜ਼ਾਰ ਤੱਕ। ਰਸਤੇ ਵਿੱਚ ਮੈਂ ਉਸਨੂੰ  ਪੁੱਛਿਆ ਦੇਖ ਇਕ ਗੱਲ ਸੱਚੋ ਸੱਚ ਦੱਸੀ,  ਬਈ ਥੋਡੀ ਲੜਾਈ ਕਿਸ ਕਰਕੇ ਹੋਈ ਕਿ ਥੱਪੜ ਮਾਰਨ ਤੱਕ ਨੌਬਤ ਆ ਗਈ। ਯਾਰ ਤੁਸੀਂ ਦੋਵੇਂ ਪੜ•ੇ ਲਿਖੇ ਹੋ ਸਰਕਾਰੀ ਨੌਕਰੀ ਕਰਦੇ ਹੋ। ਉਹ ਹੱਸ ਪਿਆ, ਕਹਿੰਦਾ ਵਿਆਹ ਹੋਣ ਤੋਂ ਬਾਅਦ ਅਜਿਹੀਆਂ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਨੇ, ਜਦ ਤੇਰਾ ਵਿਆਹ ਹੋਵੇਗਾ ਤੈਨੂੰ ਵੀ ਪਤਾ ਲੱਗ ਜਾਵੇਗਾ। ਮੈਂ ਦੋਬਾਰਾ ਪੁੱਛਿਆ ਕੋਈ ਤਾਂ ਗੱਲ ਹੋਵੇਗੀ?  ਨਾਲ ਹੀ ਮੈਂ ਹੱਸ ਕੇ ਕਿਹਾ ਮੈਂ ਵੀ ਅਜੇ ਵਿਆਹ ਕਰਵਾਉਣਾ ਸ਼ਾਇਦ ਮੈਨੂੰ ਵੀ ਕੋਈ ਤਰਜਬਾ ਹੋ ਜਾਵੇ। ਉਹ ਕਹਿੰਦਾ ਦੇਖ ਛੋਟੇ ਭਰਾ, ਤੈਨੂੰ ਤਾਂ ਪਤਾ ਹੀ ਹੈ, ਪਿਤਾ ਜੀ ਫ਼ੌਜ ਵਿਚ ਸਨ, ਤਨਖਾਹ ਬਹੁਤ ਘੱਟ ਸੀ, ਅਸੀਂ ਤਿੰਨ ਭਰਾ ਸਾਂ, ਅਸੀਂ ਉਨ੍ਹਾਂ ਦਿਨਾਂ ਵਿੱਚ ਆਰਮੀ ਵਾਲਿਆ ਦੇ ਕੁਆਟਰਾਂ ਵਿਚ ਰਹਿੰਦੇ ਸੀ, ਮਾਂ ਕੋਲ ਉਨ੍ਹਾਂ ਦਿਨਾਂ ਵਿਚ ਇੱਕ ਦੋ ਹੀ ਪਾਉਣ ਲਈ ਸੂਟ ਹੁੰਦੇ ਸਨ, ਪਿੰਡ ਵਾਲੇ ਮਕਾਨ ਅਤੇ ਜਮੀਨ ਵਿਚੋਂ ਪਿਤਾ ਜੀ ਨੇ ਕੁਝ ਲਿਆ ਹੀ ਨਹੀਂ ਸੀ, ਸਭ ਕੁਝ ਆਪਣੇ ਭਰਾਵਾਂ ਨੂੰ ਛੱਡ ਦਿੱਤਾ ਸੀ - ਪਿਤਾ ਜੀ ਛੇ ਭਰਾ ਸਨ। ਸਾਡੀ ਕਾਲਜਾਂ ਦੀ ਪੜ•ਾਈ ਦੇ ਖਰਚੇ, ਰਿਟਾਇਰਮੈਂਟ ਤੋਂ ਮਿਲੇ ਪੈਸਿਆ ਨਾਲ ਪਲਾਟ ਲੈ ਕੇ ਫਿਰ ਮਕਾਨ ਪਾ ਲਿਆ। ਪਿਤਾ ਜੀ ਦੀ ਕਿੰਨੀ ਕੁ ਤਨਖਾਹ ਸੀ, ਪੈਸੇ ਜੋੜ ਜੋੜ ਕੇ ਇੱਥੇ ਤੱਕ ਪਹੁੰਚੇ ਆ। ਮੰਮੀ ਦੀ ਇੱਕ ਗੱਲ ਸੁਣਦਾ ਸੀ, ਕਹਿੰਦੀ ਹੁਣ ਰੱਬ ਦਾ ਦਿੱਤਾ ਹੋਇਆ ਬਹੁਤ ਕੁਝ ਆ- ਪੈਸੇ ਘੱਟ ਹੋਣ ਕਰਕੇ ਉਹ ਪੰਜਾਬ ਵੀ ਦੋ ਤਿੰਨ ਸਾਲਾਂ ਬਾਅਦ ਹੀ ਆਉਂਦੇ ਸਨ- ਦੋ ਭੈਣਾਂ ਦਾ ਵਿਆਹ ਕੀਤਾ ਆਪਣਾ ਢਿੱੱਡ ਘੁੱਟ ਕੇ, ਸਾਡੇ ਕੋਲ ਦੋ ਪੈਂਟਾ ਕਮੀਜ਼ਾਂ ਸਨ- ਇਕ ਪੈਂਟ ਕਮੀਜ਼ ਮੈਂ ਪਾਉਂਦਾ, ਫਿਰ ਦੂਸਰੇ ਦਿਨ ਭਰਾ ਪਾਉਂਦਾ।  ਹੁਣ ਇਨ੍ਹਾਂ ਕੁ ਸਾਰਾ ਕੁਝ ਮਿਲਦਾ ਘਰ ਵਿਚੋਂ ਕਿਸੇ ਚੀਜ਼ ਦੀ ਕੋਈ ਥੋੜ ਨਹੀਂ। ਮੈਂ ਫਿਰ ਪੁੱਛਿਆ ਇਹ ਗੱਲ ਤਾਂ ਠੀਕ ਏ ਪਰ ਲੜਾਈ ਦਾ ਕਾਰਨ?  ਜਦੋਂ ਦਾ ਮੈਂ ਸਰਕਾਰੀ ਨੌਕਰੀ ਲੱਗਿਆ ਹਾਂ- ਮੈਂ ਆਪਣੀ ਤਨਖਾਹ ਮੰਮੀ ਪਾਪਾ ਨੂੰ ਹੀ ਫੜਾਉਦਾ ਹਾਂ ਕੋਈ ਵੀ ਚੀਜ਼ ਲਿਆਉਂਦਾ ਪਹਿਲਾਂ ਇਨ੍ਹਾਂ ਨੂੰ ਫੜਦਾ ਹਾਂ- ਫਿਰ ਉੱਪਰ ਜਾਂਦਾ ਹਾਂ। ਮੈਨੂੰ ਇਹ ਕਹਿੰਦੀ ਆ ਕਿ ਹੱਥ ਝਾੜ ਕੇ ਪਰ ਆ ਜਾਂਦੇ ਹੋ ਤੁਸੀਂ।  ਕਹਿੰਦੀ ਆਪਣੀ ਤਨਖਾਹ ਮੈਨੂੰ ਫੜਾਇਆ ਕਰੋ। ਦੇਖ ਛੋਟੇ ਵੀਰ ਮੈਂ ਉਸਨੂੰ ਕਿੰਨੀ ਵਾਰ ਕਿਹਾ ਕਿ ਸਾਡੇ ਮਾਂ ਪਿਉ ਦੀ ਉਮਰ ਕਿੰਨੀ ਕੁ ਹੈ, ਤਿੰਨ, ਚਾਰ ਜਾਂ ਪੰਜ ਸਾਲ ਹੋਰ ਹੋਵੇਗੀ। ਫਿਰ ਸਾਰਾ ਕੁਝ ਤੁਹਾਡੇ ਕੋਲ ਹੀ ਰਹਿਣਾ ਏ,  ਆਪਣਾ ਹੀ ਹੈ। ਮੈਂ ਪੁੱਛਿਆ ਭਾਬੀ ਦੀ ਤਨਖਾਹ ?  ਉਹ ਹਰਖ ਕੇ ਬੋਲਿਆ ਅੱਜ ਤੱਕ ਅਸੀਂ ਘਰ ਵਿੱਚ ਉਸਦੀ ਪੰਜੀ ਵੀ ਨਹੀਂ ਖਰਚੀ।  ਮਾਂ - ਪਿਉਂ ਤਾਂ ਸੁਪਨੇ ਵਿੱਚ ਵੀ ਆਪਣੇ ਬੱਚਿਆਂ ਬਾਰੇ ਮਾੜਾ ਸੋਚ ਨਹੀਂ ਸਕਦੇ। ਮਾਂ ਪਿ ਕਿਤੇ ਮਿਲਦੇ ਨੇ। ਮਾਂ ਨੇ ਪਹਿਲਾ ਹੀ ਜਦ ਅਸੀਂ ਭਾਈ ਆਪਸ ਵਿੱਚ ਅਲੱਗ ਹੋਏ ਸੀ ਤਾਂ ਕਹਿ ਦਿੱਤਾ ਸੀ ਆਪਣਾ ਆਪਣਾ ਕਮਾਉ ਖਾਉ, ਖੁਸ਼ ਰਹੋ। ਬਸ ਵੀਰ ਇਹੀ ਕਾਰਨ ਹੈ ਲੜਾਈ ਦਾ।  ਮੈਨੂੰ ਮਾਸੀ ਦੇ ਛੋਟੇ ਲੜਕੇ ਤੋਂ ਪਤਾ ਲੱਗਿਆ ਸੀ ਕਿ ਵੱਡਾ ਵੀਰ ਬਹੁਤ ਅਸੂਲਾਂ ਵਾਲਾ ਬੰਦਾ ਏ, ਇੱਕ ਵਾਰੀ ਅਸੀਂ ਸ਼ਾਦੀ ਵਿਚ ਗਏ ਉੱਥੇ ਉਸਦਾ ਸਾਲਾ ਮਿਲਿਆ ਤਾਂ ਉਸਨੇ ਹੱਥ ਮਿਲਾਉਣ ਲਈ ਹੱਥ ਅੱਗੇ ਕਰਿਆ ਪਰ ਵੀਰੇ ਨੇ ਹੱਥ ਨਹੀਂ ਮਿਲਾਇਆਂ, ਉਸਨੇ ਸ਼ਰਮਿੰਦਾ ਹੋ ਕੇ ਹੱਥ ਜੇਬ ਵਿਚ ਪਾ ਲਿਆ- ਵੀਰ ਕਹਿੰਦਾ ਸੀ ਕਿ ਜਦ ਮੇਰੀ ਘਰਵਾਲੀ ਮੇਰੇ ਭਰਾ ਨੂੰ ਨਹੀਂ ਬੁਲਾਉਦੀ, ਮੈਂ ਕਿਉਂ ਉਸਦੇ ਭਰਾ ਨੂੰ ਬੁਲਾਵਾਂ, ਜੱਫੀਆਂ ਪਾਵਾਂ। ਮੈਂ ਉਸਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ - ਕਿ ਅਜਿਹੇ ਵੀ ਬੰਦੇ ਹੁੰਦੇ ਨੇ। 
ਉਸ ਦਿਨ ਜਦੋਂ ਮਾਸੜ ਦਾ ਸਿਵਾ ਜਲ ਰਿਹਾ ਸੀ, ਮਾਸੀ ਦੇ ਲੜਕੇ ਨੇ ਉੱਚੀ ਉੱਚੀ ਰੋਂਦੇ ਰੋਂਦੇ ਮੇਰੇ ਨਾਲ ਘੁੱਟ ਕੇ ਜੱਫੀ ਪਾ ਲਈ। ਮੇਰੇ ਦਿਮਾਗ ਵਿਚ ਉਸਦੀ ਇੱਕ ਸਾਲ ਪਹਿਲਾ ਕਹੀ ਗੱਲ ਘੁੰਮ ਰਹੀ ਸੀ ਕਿ ਮੇਰੇ ਮਾਤਾ ਪਿਤਾ ਦੀ ਉਮਰ ਕਿੰਨੀ ਕੁ ਆ ਦੋ ਸਾਲ, ਤਿੰਨ ਸਾਲ ਜਾ ਪੰਜ ਸਾਲ। ਇਹ ਗੱਲ ਉੱਥੇ ਖੜਿ•ਆਂ ਨੂੰ ਮੈਨੂੰ ਤੰਗ ਕਰ ਰਹੀ ਸੀ, ਅੱਜ ਕਿੰਨੇ ਹੀ ਤਲਾਕ ਦੇ ਕੇਸ ਕਚਹਿਰੀਆਂ ਵਿਚ ਚੱਲ ਰਹੇ ਨੇ, ਹਰ ਘਰ ਵਿਚ  ਕਲੇਸ਼ ਹੋ ਰਹੇ ਨੇ ਜ਼ਿੰਦਗੀ  ਬਹੁਤ ਛੋਟੀ ਹੈ, ਪਰ ਗੁੱਸੇ ਕਿੰਨੇ ਵੱਡੇ ਹੋ ਗਏ ਨੇ।  ਘਰਾਂ ਦੇ ਘਰ ਕਿਉਂ ਟੁੱਟ ਰਹੇ ਨੇ ਬਿਰਧ ਆਸ਼ਰਮ ਕਿਉਂ ਖੁਲ• ਰਹੇ ਹਨ ਕਿ ਅਸੀਂ ਜਿਆਦਾ ਪੜ• ਲਿਖ ਗਏ। ਕਿੰਨੇ ਹੀ ਸਵਾਲ ਮੇਰੇ ਕੰਨਾਂ ਵਿਚ ਗੂੰਜਦੇ  ਰਹੇ।