ਪਿਆਰੋਂ ਵੱਧ ਕੇ ਪੋਡ ਹੋ ਗਏ
ਮਾਂ ਦਾ ਕਰਜ਼ ਚੁਕਾਵਾਂ ਕਿਵੇ
ਕਲ਼ਪ ਕਲ਼ਪ ਕੇ ਕਮਲੀ ਹੋਈ
ਮਾਂ ਦਾ ਦਰਦ ਵੰਡਾਵਾਂ ਕਿਵੇ
ਵਿਤ ਤੋਂ ਵੱਧ ਛਾਲ ਜੋ ਮਾਰੀ
ਪਿਛੇ ਹੁਣ ਮੁੜ ਜਾਵਾਂ ਕਿਵੇ
ਮਾਂ ਦੀ ਗੋਦ ਜਨਤੋਂ ਪਿਆਰੀ
ਬਚਪਨ ਫਿਰ ਤੋਂ ਪਾਵਾਂ ਕਿਵੇ
ਦੇਸੀ ਘਿਉ ਨਾਲ ਕੁਟੀ ਚੂਰੀ
ਮਾਂ ਦੇ ਹੱਥ ਨਾਲ ਖਾਵਾਂ ਕਿਵੇਂ
ਨਿਰਮੋਹਾ ਮੈ ਲਾਲਚ ਭਰਿਆ
ਮਿਠੜਾ ਰਿਸਤਾ ਚਾਹਵਾਂ ਕਿਵੇ
ਦੂਰ ਦੁਰਾਡੇ ਕਿਧਰੇ ਖੋਇਆਂ
ਲੱਭਾਂ ਹੁਣ ਉਹ ਰਾਹਵਾਂ ਕਿਵੇਂ
ਜਿਹੜੇ ਹੱਥ ਸੀ ਚੁਮਦੇ ਮੱਥਾ
ਸਿਰ ਦੇ ਉਤੇ ਟਿਕਾਵਾਂ ਕਿਵੇ
ਲੋਰੀਆਂ ਦੇ ਦੇ ਥੱਕੀਆਂ ਨਾਂ ਜੋ
ਗਲ਼ ਅੱਜ ਪਾਵਾਂ ਬਾਹਵਾਂ ਕਿਵੇ
ਹੱਥੀ ਅੰਬ ਦਾ ਬੂਟਾ ਪੱਟ ਕੇ
ਮਾਣਾ ਠੰਡੀਆਂ ਛਾਵਾਂ ਕਿਵੇਂ
ਕਦਮਾਂ ਦੇ ਵੀ ਕਾਬਿਲ ਨਾਹੀ
ਮਾਂ ਦੇ ਗੁਣ ਹੁਣ ਗਾਵਾਂ ਕਿਵੇ