ਦਸਮੇਸ਼ ਪਿਤਾ ਜੀ ਦੇ ਆਗਮਨ ਸਮੇਂ
(ਕਵੀਸ਼ਰੀ
)
ਬੈਂਤ
ਸੀਸ ਚਰਨੀਂ ਰੱਖ ਕੇ ਸਹਿਨਸ਼ਾਹ ਦੇ
ਦਾਸ ਕਵਿਤਾ ਕਰੇ ਤਿਆਰ ਗੁਰ ਜੀ।
ਅਸੀਂ ਆਜਜ਼ ਮਸਕੀਨ ਬੰਦੇ,
ਕਾਮ ਕ੍ਰੋਧ ਤੇ ਲੋਭ ਨੂੰ ਮਾਰ ਗੁਰ ਜੀ।
ਤੇਰਾਂ ਪੋਹ ਸੁਦੀ ਸੱਤਵੀਂ ਨੂੰ ਵਿਚ ਪਟਨੇ
ਲਿਆ ਆਪ ਨੇ ਜਨਮ ਧਾਰ ਗੁਰ ਜੀ।
ਸੰਮਤ ਈਸਵੀ 1666 ਸੀਗਾ
ਉਤਮ ਦਿਨ ਸੀ ਰਵੀਵਾਰ ਗੁਰ ਜੀ।
ਢਲੀ ਰਾਤ ਤੋਂ ਸਤਿਗੁਰਾਂ ਜਨਮ ਲਿਆ
ਵਿਚ ਪੁਰੀ ਦੇ ਹੋਵੇ ਜੈ ਜੈ ਕਾਰ ਗੁਰ ਜੀ।
ਪਿਤਾ ਗੁਰ ਤੇਗ ਬਹਾਦਰ ਤੇ ਮਾਤਾ ਗੁਜਰੀ
ਕਰਨ ਗਰੀਬਾਂ ਉਪਰ ਵਡਾ ਪਰਉਪਕਾਰ ਗੁਰ ਜੀ।
ਆਏ ਪੰਡਤ ਕਸ਼ਮੀਰ ਦੇ ਹੋਏ ਇਕੱਠੇ
ਕੀਤੀ ਪਿਤਾ ਅੱਗੇ ਪੁਕਾਰ ਗੁਰ ਜੀ।
ਨਿਗਾ੍ਹ ਮਿਹਰ ਦੀ ਝਾਕ ਕੇ ਤੇ
ਸੀਸ ਦਿੱਤਾ ਦਿੱਲੀ ਵਿਚ ਵਾਰ ਗੁਰ ਜੀ।
ਨਵੇਂ ਪੰਥ ਦੀ ਸੋਚ ਬੁਨਿਆਦ ਰੱਖੀ
ਹੱਥ ਵਿਚ ਫੜ੍ਹ ਕੇ ਤਲਵਾਰ ਗੁਰ ਜੀ।
ਪੰਜੇ ਬਾਣੀਆਂ ਪੜ੍ਹ ਕੇ ਹਿੰਦ ਵਾਲੀ
ਕੀਤਾ ਖਮਡੇ ਦਾ ਅਮਮ੍ਰਿਤ ਤਿਆਰ ਗੁਰ ਜੀ।
ਦਰਸ਼ਨ ਪਾਏ ਤੋਂ ਆਤਮਾ ਅਮਰ ਹੁੰਦੀ
ਉਤਰ ਜਾਂਦੇ ਸੀਸ ਤੋਂ ਭਾਰ ਗੁਰ ਜੀ।
ਦਾਸਨ ਦਾਸਾਂ ਇਕ ਰੱਤੀ ਕਹੇ ਮਿਹਰ ਸਿੰਘ
ਨਮਸਕਾਰ ਹੈ ਵਾਰੋ ਵਾਰ ਗੁਰ ਜੀ।