ਦਸਮੇਸ਼ ਪਿਤਾ ਜੀ ਵੱਲੋਂ ਖਾਲਸਾ ਪੰਥ ਸਿਰਜਣਾ
(ਕਵੀਸ਼ਰੀ
)
ਭਾਰੀ ਕੀਤੀ ਸੀ ਤਪੱਸਿਆ ਸਤਿਗੁਰ ਮੇਰੇ ਨੇ
ਹੁਕਮ ਹੋ ਗਿਆ ਸੰਗਤੇ ਮਾਤਲੋਕ ਵਿਚ ਆਉਣ ਦਾ।
ਅੋਰੰਗਜੇਬ ਬਾਦਸ਼ਾਹ ਜ਼ਾਲਮ ਜ਼ੁਲਮ ਕਮਾਉਂਦਾ ਸੀ
ਹਿੰਦੂ ਮੁਸਲਮਾਨ ਇਕੋ ਦੀਨ ਬਨਾਉਣ ਦਾ।
ਸੱਚੇ ਮਾਲਕ ਨੂੰ ਨਾ ਇਹ ਜ਼ੋਰ ਜ਼ੁਲਮ ਭਾਉਂਦਾ ਸੀ
ਗੁਰਾਂ ਨੂੰ ਹੁਕਮ ਸੀ ਜੋਗ ਵਿਚ ਰਾਜ ਕਮਾਉਣ ਦਾ।
ਰਾਜੇ ਬੇਅਦਲੀ ਹੋ ਗਏ ਵਾੜ ਖੇਤ ਨੂੰ ਖਾਂਦੀ ਸੀ
ਗੁਰਾਂ ਨੂੰ ਹੁਕਮ ਸੀ ਤੀਜਾ ਪੰਥ ਚਲਾਉਣ ਦਾ।
ਲੈ ਹੁਕਮ ਨਾਮਾ ਮਾਤਲੋਕ ਵਿਚ ਆ ਗਏ ਹੈ
ਹਿੰਦ ਦੀ ਰਾਖੀ ਲਈ ਆਪ ਸਿਰ ਤੇ ਕਸ਼ਟ ਉਠਾਉਣ ਦਾ।
ਇਕ ਦਿਨ ਸੰਗਤ ਇਕੱਠੀ ਕਰ ਲਈ ਕਲਗੀਆਂ ਵਾਲੇ ਨੇ
ਹੁਕਮ ਦੇ ਕਿਹਾ ਸਿੰਘਾਂ ਨੂੰ ਖੰਡੇ ਦੀ ਧਾਰ ਲੰਘਾਉਣ ਦਾ।
ਮੇਰਾ ਸਿੰਘ ਹੈ ਜਿਹੜਾ ਸੀਸ ਕਟਾ ਲਏ ਆਣ ਕੇ
ਸਮਾਂ ਆ ਗਿਆ ਹੋਰ ਵੀ ਰੰਗ ਵਟਾਉਣ ਦਾ।
ਸਾਰੀ ਸੰਗਤ ਨੂੰ ਸੁਣ ਕੇ ਝਰਨਾਟਾ ਚੜ੍ਹ ਗਿਆ ਹੈ
ਇਹ ਕੀ ਰਾਹ ਤੋਰਿਆ ਗੁਰੂ ਨੇ ਸਿੰਘ ਝਟਕਾਉਣ ਦਾ।
ਸਾਰੀ ਸੰਗਤ ਵਿਚੋਂ ਪੰਜ ਪਿਆਰੇ ਨਿੱਤਰੇ ਸੀ
ਕੱਟ ਕੇ ਸੀਸ ਪੰਜਾਂ ਦੇ ਖੁਨ ਵਗਾ ਤਾ ਧੋਣ ਦਾ।
ਸੁਰਜੀਤ ਕਰ ਕੇ ਅੰਮ੍ਰਿਤ ਛਕਿਆ ਤੇ ਛਕਾਇਆ ਸੀ
ਸੋਹਣਾ ਰਾਹ ਤੋਰਿਆ ਰੂਹ ਮੁਰਦਿਆਂ 'ਚ ਪਾਉਣ ਦਾ।
ਅੰਮ੍ਰਿਤ ਤਾਂ ਛਕ ਲਿਆ ਜੀਹਨੇ ਵੀ ਖੰਡੇ ਦੀ ਧਾਰ ਦਾ
ਬਲ ਤਾਂ ਹੋ ਗਿਆ ਦੂਣਾ ਚਿੜੀਆਂ ਤੋਂ ਬਾਜ ਤੁੜਵਾਉਣ ਦਾ।
ਸਤਿਗੁਰਾਂ ਬੀੜਾ ਚੁਕਿਆ ਹਿੰਦ ਦੀ ਰਾਖੀ ਕਰਨੇ ਨੂੰ
ਜ਼ਾਲਮ ਤੇ ਜ਼ੁਲਮ ਦਾ ਨਿਸ਼ਾਨ ਮਿਟਾਉਣ ਦਾ।
ਜਗ ਆ ਗਏ ਦੁਨੀਆਂ ਦੇ ਵਾਲੀ ਜੀ।
ਆ ਰਚ ਲਈ ਸ਼ਾਨ ਨਿਰਾਲੀ ਜੀ।
ਸੋਹਣੀ ਦਮਕੇ ਮੱਥੇ ਤੇ ਲਾਲੀ ਜੀ।
ਆਪ ਬਣ ਗਿਆ ਪੰਥ ਦਾ ਵਾਲੀ ਜੀ।
ਕਹਿੰਦਾ ਸ਼ਾਇਰ ਮਿਹਰ ਸਿੰਘ ਅਕਾਲੀ ਜੀ।
ਪਿਆਰੀ ਸੰਗਤੇ ਗੱਜ ਕੇ ਕਹਿ ਦਿਓ ਵਾਹਿਗੁਰੂ…।