ਜਦੋਂ ਅਸੀ ਪੋਲਿੰਗ ਅਫਸਰ ਬਣੇ (ਵਿਅੰਗ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੀਤੇ ਦਿਨੀ ਪੰਜਾਬ ਵਿਚ ਜ਼ਿੱਲਾ,ਪੰਚਾਇਤ ਸੰਮਤੀ ਤੇ ਪੰਚਾਇਤ ਚੌਣਾ ਵਿਚੋਂ ਸਾਨੂੰ ਪੋਲਿੰਗ ਅਫਸਰ ਬਣਨ ਦਾ ਸੁੱਭ ਮੌਕਾ ਮਿਲਿਆਂ ।ਵੈਸੇ ਤਾਂ ਇਹ ਅਫਸ਼ਰੀ ਕਰਨ ਦਾ ਸਬੱਬ ਪਹਿਲਾਂ ਵੀ ਕਈ ਵਾਰ ਬਣਦਾ ਰਿਹਾ ਹੈ।ਪਰ ਇਸ ਵਾਰ ਦੀ ਅਫਸਰੀ ਕਰਨ ਵੇਲੇ ਸਾਨੂੰ ਕਈ ਤਰ੍ਹਾ ਦੇ ਅਜੀਬੋਂ ਗਰੀਬ ਜਿਹੇ ਅਨੁਭਵ ਹਾਸਿਲ ਹੋਏ।ਸਾਡੀ ਡਿਊਟੀ ਰਿਹਾਇਸ਼ੀ ਸਥਾਨ ਤੋਂ ਪੂਰੇ ਪੈਤੀ ਕਿਲੋਮੀਟਰ ਦੂਰ ਜਾ ਕੇ ਲੱਗੀ ।ਕਿਉਕਿ ਚੋਣ ਵਾਲੇ ਦਿਨ ਛੱਬੀ ਮਈ ਤੋਂ ਇੱਕ ਦਿਨ ਪਹਿਲਾਂ ਪੱਚੀ ਮਈਂ ਨੂੰ ਅਸੀਂ ਬੈਗ ਵਾਲਾ ਸਮਾਨ ਪੈਕ ਕਰਕੇ ਬੱਸ ਅੱਡੇ ਵੱਲ ਨੂੰ ਹੋਏ।ਬੱਸ ਪਹਿਲਾ ਹੀ ਭਰੀ ਹੋਈ ਸੀ। ਗੱਦੇ ਵਾਲੀ ਸੀਟ ਦੀ ਥਾਂ ਯਾਨੀ ਡਰਾਈਵਰ ਦੇ ਬਿਲਕੁਲ ਪਿਛਲੀ ਸੀਟ ਜਿਸ ਤੇ ਲੱਕੜੀ ਦਾ ਕਵਰ ਚੜਿਆਂ ਹੋਇਆ ਸੀ। ਉਹ ਬੈਠਣ ਨੂੰ ਮਿਲੀ।ਇੰਜ ਸਾਨੂੰ ਰੇਲ ਗੱਡੀ ਦੀ ਸੀਟ ਵਾਲਾ ਅਨੁਭਵ ਬੱਸ ਵਿਚ ਹੀ ਹੋ ਰਿਹਾ ਸੀ। ਕਿਉਕਿ ਰੇਲ ਗੱਡੀ ਦੀਆਂ ਲੱਕੜ ਵਾਲੀਆਂ ਸੀਟਾ ਦਾ ਤਜ਼ਰਬਾ ਸਾਨੂੰ ਕਾਫੀ ਹੈ। ਜਲਾਲਾਬਾਦ ਆ ਗਿਆਂ ਸੀ। ਰਿਹਰਸ਼ਲ ਤੇ ਸਮਾਨ ਪ੍ਰਾਪਤੀ ਦਾ ਸਮਾਨ ਆਈ ਟੀ ਆਈ ਉਤਾਰ ਦਿਉਗੇ ।ਨਾ ਬਿਲਕੁਲ ਨਾ ,ਉਤਰ ਜਾਉ ਜਲਾਲਾਬਾਦ ਵਾਲੇ ਸਾਰੇ। ਖੈਰ ਮੈਂ ਤੇ ਮੇਰਾ ਸਾਥੀ ਅਫਸ਼ਰੀ ਦਾ ਪਹਿਲਾ ਇਨਾਮ ਲੈਦੇ ਬੱਸ ਤੋਂ ਬਾਹਰ ਆ ਗਏ। ਅੱਗੋ ਲੋਕਲ ਬੱਸ ਫੱੜ ਕੇ ਪਹੁੰਚੇ। ਰਿਹਰਸਲ ਸਥਾਨ ਤੇ ਪੂਰੀ ਗਹਿਮਾ-ਗਹਿਮੀ ਸੀ।ਆਪਣੀ ਪੋਲਿਗ-ਪਾਰਟੀ ਵਾਲੇ ਨੰਬਰ ਦੀ ਤਖਤੀ ਵੇਖ ਕੇ ਕੁਰਸੀ ਤੇ ਜਾ ਬੈਠੇ।ਇੰਨੇ ਨੂੰ ਬਾਕੀ ਸਾਥੀ ਵੀ ਆ ਗਏ।ਜ਼ਰੂਰੀ ਹਦਾਇਤਾ ਮਾਈਕ ਤੇ ਦੱਸੀਆਂ ਜਾਣ ਲੱਗੀਆਂ-ਫਲਾਣੀ ਪਾਰਟੀ ਦੇ ਫਲਾਣੇ ਮੁਲਾਜ਼ਮ ਅਜੇ ਤੱਕ ਨਹੀਂ ਪਹੁੰਚੇ ।ਫਲਾਣੇ ਕਰਮਚਾਰੀ ਹਾਜ਼ਰੀ ਲਾਕੇ ਸਮਾਨ ਨਹੀਂ ਲੈ ਰਹੇ।LLਤਾੜਣੇ ਭਰੇ ਸ਼ਬਦ ਵੀ ਫਿਜ਼ਾ ਗੁੰਜਨ ਲੱਗੇ। ਸਮਾਨ ਲੈਣ ਲਈ ਅਸੀਂ ਆਪਣੇ ਪ੍ਰਜ਼ਾਇੰਡਿਗ ਅਫਸ਼ਰ ਨਾਲ ਸਬੰਧਿਤ ਕਾਊਟਰ ਤੇ ਹੋਏ।ਤਾਂ ਉਹ ਵੇਖ ਕੇ ਕਹਿਣ ਲੱਗੇ ਤੁਹਾਨੂੰ ਸਮਾਨ ਨਹੀਂ ਦੇਣਾ ਤੁਸੀ ਸ਼ਾਮ ਤੱਕ ਬੈਠੋਂ ।ਪਰ ਉਸ ਵੇਲੇ ਹੀ ਪਤਾ ਲੱਗਾ ਕਿ ਜਿਸ ਬੂਥ ਦਾ ਸਮਾਨ ਸਾਨੂੰ ਦਿੱਤਾ ਜਾਣਾ ਸੀ।ਉਸ ਪਿੰਡ ਵਿਚ ਸਰਬਸਮਤੀ ਹੋਂ ਗਈ।ਪੰਚਾਇਤ ਬਣ ਚੁੱਕੀ ਹੈ।ਸੋਚਿਆ ਖੁਲਾਸੀ ਹੋ ਜਾਵੇਗੀ।ਘਰ ਫੋਨ ਵੀ ਕਰ ਦਿੱਤਾ ਸਾਡੇ ਪਿੰਡ ਤਾਂ ਚੋਣ ਨਹੀ ਹੋਣੀ।ਇਸ ਲਈ ਸਾਇਦ ਸ਼ਾਮ ਤੱਕ ਆ ਜਾਈਏ।
ਪੋਲਿਗ ਪਾਰਟੀਆਂ ਲਗਾਤਾਰ ਸਮਾਨ ਲੈ ਰਹੀਆ ਸਨ।ਅਸੀ ਕੁਰਸੀਆਂ ਤੇ ਅਫਸਰ ਬਣੇ ਸਮਾ ਪੂਰਾ ਕਰ ਰਹੇ ਸੀ।ਤਿੰਨ ਕੁ ਵਜੇ ਮੈਂ ਤੇ ਮੇਰਾ ਸਾਥੀ ਕਮਰੇ ਵਿੱਚ ਜਾ ਕੇ ਘਰੋਂ ਕਰੇਲਿਆਂ ਨਾਲ ਲਿਆਦੇ ਫੁੱਲਕੇ ਖਾਣ ਲੱਗੇ।ਤਾਂ ਉੱਥੇ ਕਈ ਅਫਸ਼ਰ ਦਰੀਆਂ ਤੇ ਬੈਠੇ। ਲੰਚ ਕਰ ਰਹੇ ਸਨ।ਬੀਬੀਆਂ ਵੀ ਨਾਲ ਬੈਠੀਆਂ ਆਪੋ-ਆਪਣੇ ਸ਼ਟੇਸ਼ਨਾ ਬਾਰੇ ਡਿਊਟੀ ਦੇ ਤਜ਼ਰਬੇ ਬਾਰੇ ਗੱਲਾ ਕਰ ਰਹੀਆਂ ਸਨ।ਕਰਦੇ ਕਰਾਉਦੇ ਫਿਰ ਪੰਡਾਲ ਵਿਚ ਆ ਗਏ ਕਿਉਕਿ ਹੁਕਮ 5 ਵਜ਼ੇ ਤੱਕ ਬੇਠਣ ਦਾ ਹੋਇਆ ਸੀ।ਹੁਣ ਪੰਡਾਲ ਵਿਚ ਅਫਸ਼ਰਾ ਦੀ ਗਿਣਤੀ ਘੱਟ ਗਈ ਸੀ।ਬਹੁਤੇ ਅਫਸ਼ਰ ਟਰੱਕਾ ਵਿਚ ਜਾਂ ਬੈਠੇ ਸੀ,ਅਤੇ ਟਰੱਕ ਵੀ ਮੰਜ਼ਿਲ ਵੱਲ ਤੁਰ ਪਏ ਸੀ।ਅਖੀਰ ਛੇ ਕੁ ਵਜ਼ੇ ਸਾਨੂੰ ਮਾਇਕ ਤੋਂ ਅਵਾਜ਼ ਪਈ, ਸਾਨੂੰ ਹੋਰ ਕੋਈ ਬੂਥ ਦਾ ਸਮਾਨ ਦੇ ਕੇ ਜਾਣ ਦਾ ਅਦੇਸ਼ ਹੋਇਆ।ਅਸੀ ਸਮਾਨ ਲਿਆ ਤੇ ਬੈਲਟ ਬਕਸੇ ਸਿਰ ਤੇ ਚੁੱਕ ਕੇ ਟਰੱਕ ਵੱਲ ਨੂੰ ਹੋਂ ਤੁਰੇ।ਟਰੱਕ 6-30 ਵਜ਼ੇ ਤੁਰ ਪਿਆ ਬਾਕੀ ਪਾਰਟੀਆਂ ਸਾਡੇ ਹੀ ਇੰਤਜ਼ਾਰ ਵਿਚ ਸਨ।ਪਿੰਡ ਆ ਗਿਆ ।ਸਭ ਤੋਂ ਪਹਿਲਾ ਅਸੀਂ ਉਤਰਨਾ ਸੀ। ਸਾਡੇ ਉਤਰਦੇ ਹੀ,ਪਿੰਡ ਵਾਲੇ ਆਲੇ ਦੁਆਲੇ ਹੋਂ ਗਏ। ਬੱਚੇ ਆਣ ਜੁੜੇ।ਸਾਡੀ ਅਫਸ਼ਰੀ ਦਾ ਪੂਰਾ ਸਤਿਕਾਰ ਹੋਣ ਲੰਗਿਆ।ਹਨੇਰਾ ਹੋਣ ਜਾ ਰਿਹਾ ਸੀ।ਅਸੀ ਤਾਂ ਸਕੂਲ ਵੜਦਿਆਂ ਹੀ ਦੇਖ ਲਿਆ ਕਿ ਇੱਥੇ ਹਲਾਤ ਮਾੜੇ ਹੀ ਹਨ। ਰਾਤ ਕੱਟਣੇ ਦੀ ਸਮੱਸਿਆ ਸਾਹਮਣੇ ਸੀ।ਪਿੰਡ ਵਾਲੇ ਆ ਗਏ।ਬਿਜ਼ਲੀ ਦਾ ਆਰਜ਼ੀ ਕੁਨੈਕਸ਼ਨ ਲੈ ਕੇ ਤਾਰ ਲਵਾਈ।ਮਿਸਤਰੀ ਉਹਨਾ ਨੇ ਸੱਦ ਲਿਆ ਮੰਜ਼ੇ ਵੀ ਆਉਦੇ ਗਏ ਤੇ ਜ਼ੋਂ ਅਸੀ ਕਹਿੰਦੇ ਗਏ,ਹਾਜ਼ਰ ਹੁੰਦਾ ਗਿਆ ।ਬਾਥਰੂਮ ਟਾਇਲਟ ਨੂੰ ਜ਼ਿੰਦਰੇ ਸੀ।ਪਿੰਡ ਵਾਲਿਆ ਨੂੰ ਜਰੂਰੀ ਹਦਾਇਤਾ ਦਿੱਤੀਆ ਰੋਟੀ ਖਾਧੀ ਤੇ ਮੰਜਿਆਂ ਤੇ ਲੇਟ ਗਏ।ਅੱਧੀ ਕੁ ਰਾਤ ਨੂੰ ਤੁਫਾਨ ਆ ਗਿਆ।ਮੰਜ਼ੇ ਅੰਦਰ ਕੀਤੇ।ਤੁਫਾਨ ਵਿਚ ਸਿਰਹਾਣੇ ਰੱਖੀ ਕਮੀਜ਼ ਦੂਰ ਜਾ ਡਿੱਗੀ।ਹਨੇਰੀ ਆਉਣ ਨਾਲ ਸ਼ਿਜਲੀ ਵੀ ਚਲੀ ਗਈ।ਮੋਬਾਇਲ ਦੀ ਰੌਸ਼ਨੀ ਨਾਲ ਦੂਰੋਂ ਡਿੱਗੀ ਕਮੀਜ਼ ਚੁੱਕ ਕੇ ਲਿਆਦੀ ਪਰ ਮਿੱਟੀ ਨਾਲ ਲੱਥ-ਪੱਥ ਸੀ।ਅੰਦਰ ਪਏ ਤਾ ਮੱਛਰ ਲੜੇ।ਪਰ ਜਿਵੇ ਕਿਵੇ ਰਾਤ ਲੰਘ ਗਈ।
ਬੈਲਟ ਪੈਪਰ ਤੜਕੇ ਤੱਕ ਨਹੀਂ ਸੀ ਆਏ।ਮੀਹ ਲਹਿ ਪਿਆ ਪਹੁ ਫੁੱਟਦੇ ਨਾਲ ਬਾਹਰ ਜਾਣ ਦੀ ਸਮੱਸਿਆ ਸੀ।ਖੈਰ ਰਾਤ ਦੀ ਬਾਲਟੀ ਪਾਣੀ ਦੀ ਭਰੀ ਹੋਈ ਸੀ।ਗਿਲਾਸ ਭਰਕੇ ਪਿਛਵਾੜੇ ਚਿੱਕੜ ਵਿਚ ਦੀ ਲੰਘਦਿਆ ਖੇਤਾ ਵਿਚ ਜਾਕੇ ਮੋਰਚੇ ਸੰਭਾਲੇ ਫਿਰ ਨਹਾਉਣ ਦਾ ਸਵਾਲ ਸੀ।ਅਚਾਨਕ ਪੁਲਿਸ ਵਾਲੇ ਵੀਰਾਂ ਨੇ ਵੇਖਿਆ,ਉਹਨਾ ਦੇ ਕਮਰੇ ਵਿਚ ਸਕੂਲ ਦੇ ਨਲਕੇ ਦੀ ਹੱਥੀ ਪਈ ਸੀ।ਲਉ ਬਈ ਬਣ ਗਿਆ ਕੰਮ।ਅਸੀ  ਹੱਥੀ ਨਲਕੇ ਨੂੰ ਜਾ ਕੇ ਲਾਈ।ਪਾਣੀ ਆ ਗਿਆ ।ਤਿਆਰ ਹੋ ਕੇ ਹਟੇ ਹੀ ਸੀ ਕਿ ਪਿੰਡ ਵਾਲੇ ਪਰਸ਼ਾਦੇ ਲੈ ਕੇ ਸਾਢੇ ਛੇ ਵਜ਼ੇ ਹੀ ਆ ਗਏ ਨਾਲ ਚਾਹ ਦੇ ਗਿਲਾਸ ।ਟਾਈਮ ਦੇ ਬੜੇ ਪਕੇ ਸੀ।ਪੋਲਿਗ ਏਜੰਟ ਵੀ ਆਣ ਧਮਕੇ।ਫਾਰਮ ਭਰੇ ਜਾਣ ਲੱਗੇ ।ਡੱਬਾ ਤਿਆਰ ਹੋਣ ਲੱਗਾ ਪਰੀਜਾਈਡਗ ਅਫਸਰ ਨੇ ਫੋਨ ਤੇ ਸੁਪਰਵਾਈਜ਼ਰ ਤੋਂ ਬੈਲਟ ਪੈਪਰਾ ਬਾਰੇ ਪੁੱਛਿਆ ਤਾ ਪਤਾ ਲੱਗਾ ਕੇ ਆਉਣ ਵਾਲੇ ਹੀ ਹਨ।ਸਾਢੇ ਕੁ ਸੱਤ ਵਜ਼ੇ ਤੱਕ ਬੈਲਟ ਪੈਪਰ ਆ ਗਏ। ਸ਼ਾਮ ਤੱਕ ਲੰਮੀ ਲਾਈਨ ਰਹੀ। ਅਸੀਂ ਬੈਲਟ ਪੈਪਰ ਹਰੇਕ ਵੋਟਰ ਨੂੰ ਦਿੰਦੇ ਦੱਸੀ ਜਾਦੇ ਸੀ ਕਿ ਇਸ ਨੂੰ ਇਸ ਤਰ੍ਹਾ ਫੋਲਡ (ਮੋੜਣਾ) ਹੈ। ਮੋਹਰ ਅੰਦਰ ਲਾਉਣੀ ਹੈ। ਜਦੋਂ ਅਸੀ ਦਸਤਖਤ ਕਰਨ ਲਈ ਕਹਿਣਾ ਤਾਂ ਊਹਨਾ ਪੈਡ ਵਿਚੋਂ ਅਗੂਠਾ ਲਾ ਕੇ ਤੁਰਦੇ ਬਨਣਾ ।ਮੇਰੇ ਨਾਲ ਬੈਠੀ ਮੈਡਮ ਵੀਂ ਸ਼ਾਮ ਤੱਕ ਬੈਲਟ ਪੈਪਰ ਮੋੜਨ ਦਾ ਢੰਗ ਦੱਸਦੀ ਸਿਆਹੀ ਲਾਈ ਗਈ।ਪੋਲਿੰਗ ਖਤਮ ਹੋਣ ਤੋਂ ਬਾਅਦ ਵੀ ਲਾਈਨ ਲੰਮੀ ਸੀ।ਸਾਨੂੰ ਜਾਅਲੀ ਵੋਟਰਾ ਦਾ ਸੱਕ ਪਿਆ।ਅਸੀਂ ਆਪਣੀ ਅਫਸ਼ਰੀ ਦਾ ਦਾਬਾ ਮਾਰਿਆ-ਜਿਹੜਾ ਜਾਅਲੀ ਵੋਟਰ ਪਕੜਿਆ ਗਿਆ।ਉਸਤੇ ਕੇਸ ਬਣਜੇਗਾ ।ਸਾਡੇ ਦਬਕਾ ਮਾਰਨ ਤੇ ਲਾਈਨ ਅੱਧੀ ਰਹਿ ਗਈ।ਗਿਣਤੀ ਵੇਲੇ ਸਾਡੇ ਅਫਸ਼ਰੀ ਦੇ ਵੱਟ ਨਿਕਲਣ ਲੰਗੇ।ਮੇਜ਼ ਦੁਆਲੇ ਇੰਜ਼ ਹੋ ਗਏ ਕਿ ਅਸੀ ਵੋਟਾ ਲੈ ਕੇ ਭੱਜਣਾ ਹੋਵੇ।ਸਕਿਉਰਟੀ  ਤਾਂ ਜੇਤੂ ਉਮੀਦਵਾਰ ਢੋਲ ਵਜਾਉਦੇ ਔਹ ਗਏ।ਸਮਾਨ ਜ਼ਮਾ ਕਰਾਉਦੇ ਅੱਧੀ ਕੁ ਰਾਤ ਹੋ ਗਈ ਸੀ।ਅਸੀ ਅਫਸਰੀ ਕਰਦੇ ਪੂਰੀ ਤਰ੍ਹਾ ਥੱਕ ਚੁੱਕੇ ਸੀ।ਇੰਜ਼ ਪੋਲਿੰਗ ਅਫਸ਼ਰੀ ਦੇ ਦੋ ਦਿਨ ਸਾਡੀ ਅਮਿਟ ਯਾਦ ਬਣ ਗਏ।