ਦੁਸ਼ਮਣ (ਮਿੰਨੀ ਕਹਾਣੀ)

ਸੁਖਮਿੰਦਰ ਬਾਗ਼ੀ   

Cell: +91 94173 94805
Address: ਆਦਰਸ਼ ਨਗਰ, ਸਮਰਾਲਾ
ਲੁਧਿਆਣਾ India
ਸੁਖਮਿੰਦਰ ਬਾਗ਼ੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amitriptyline pain pathway

amitriptyline pain dosage click amitriptyline pain relief
ਹੱਥ 'ਚ ਅਖ਼ਬਾਰ ਫੜੀ ਸੱਥ ਵਿੱਚ ਮਾਯੂਸ ਬੈਠੇ ਹਰੀ ਚੰਦ ਨੂੰ ਗਿੰਦਰ ਮਖੋਲੀਏ ਨੇ ਛੇੜਦਿਆ ਕਿਹਾ, '' ਕੀ ਗੱਲ ਹੋ ਗਈ ਲਾਲਾ ਜੀ ਅੱਜ ਫਿਰ ਕੋਈ ਲੀਡਰ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਰਲ ਗਿਆ।'' ਗਿੰਦਰ ਦੀ ਗੱਲ ਸੁਣਦਿਆਂ ਹੀ ਹਰੀ ਚੰਦ ਲੋਹਾ ਲਾਖਾ ਹੁੰਦਿਆਂ ਕਹਿਣ ਲੱਗਾ ਕੀ ਦੱਸਾਂ ਗਿੰਦਰਾ ਅੱਜ ਫਿਰ ਸਾਡੇ ਗੁਆਢੀ ਦੁਸ਼ਮਣ ਪਾਕਿਸਤਾਨ ਨੇ ਪਠਾਨਕੋਟ ਏਅਰਬੇਸ ਤੇ ਹਮਲਾ ਕਰ ਦਿੱਤਾ ਐ। ਸਰਕਾਰ ਪਤਾ ਨਹੀਂ ਕਦੋਂ ਦੁਸ਼ਮਣ ਨੂੰ ਦੋ ਹੱਥ ਦਿਖਾਊਗੀ। ਕੋਲ ਬੈਠਾ ਬੀਰਾ ਫੱਟੇਚੱਕ ਹਰੀ ਚੰਦ ਵੱਲ ਕੁਨੱਖਾ ਝਾਕਦਾ ਬੋਲਿਆ ਯਾਰ ਗਿੰਦਰਾ ਮੈਨੂੰ ਤਾਂ ਅਜੇ ਤੱਕ ਦੋਸਤ ਤੇ ਦੁਸ਼ਮਣ ਵਿਚਲੇ ਫਰਕ ਦਾ ਪਤਾ ਈ ਨੀ ਲੱਗਦਾ। ਸਾਨੂੰ ਬਿਗਾਨਾ ਦੇਸ਼ ਤਾਂ ਹਮੇਸ਼ਾ ਦੁਸ਼ਮਣ ਈ ਦੀਂਹਦਾ ਏ ਪਰ ਸਾਡੇ ਆਪਣੇ ਦੇਸ਼ 'ਚ ਬੈਠੇ ਦੁਸ਼ਮਣਾਂ ਨੂੰ ਪਤਾ ਨਹੀਂ ਅਸੀਂ ਕਦੋਂ ਪਹਿਚਾਣਾਗੇ। ਜਿਨ੍ਹਾਂ ਸਿਆਸਤਦਾਨਾਂ ਤੇ ਧਨਾਢਾਂ ਨੇ ਆਮ ਲੋਕਾਂ ਨੂੰ ਲੁੱਟ-ਲੁੱਟ ਕੇ ਆਪਣੇ ਦੇਸ਼ ਦਾ ਸਾਰਾ ਧਨ ਸਵਿਸ ਬੈਂਕਾਂ 'ਚ ਜਮਾਂ ਕਰਵਾ ਦਿੱਤਾ ਹੈ। ਨਸ਼ਿਆਂ ਦਾ ਵਪਾਰ ਅਤੇ ਭ੍ਰਿਸ਼ਟਾਚਾਰ ਕਰਕੇ ਬੈਂਕਾਂ ਭਰ ਲਈਆਂ ਹਨ। ਅਸੀਂ ਉਨ੍ਹਾਂ ਨੂੰ ਕਦੋਂ ਸਬਕ ਸਿਖਾਵਾਂਗੇ। ਇਹ ਮੇਰੀ ਸਮਝ ਤੋਂ ਤਾਂ ਬਾਹਰ ਆ। ਬੀਰੇ ਫੱਟੇਚੱਕ ਦੀਆਂ ਖਰੀਆਂ ਖਰੀਆਂ ਸੁਣ ਕੇ ਹਰੀ ਚੰਦ ਅੱਖਾਂ ਚੁਰਾਉਂਦਾ ਸੱਥ 'ਚ ਬਾਹਰ ਹੋ ਗਿਆ। ਸੱਥ 'ਚ ਬੈਠੇ ਬਜ਼ੁਰਗਾਂ ਨੇ ਕਿਹਾ ਫੱਟੇਚੱਕਾ ਪਤਾ ਨਹੀਂ ਤੈਨੂੰ ਖਰੀਆਂ ਖਰੀਆਂ ਕਿਥੋਂ ਔਹੁੜਦੀਆਂ ਰਹਿੰਦੀਆਂ ਨੇ। ਅੱਜ ਤਾਂ ਬਈ ਤੂੰ ਹਰੀ ਚੰਦ ਨੂੰ ਦੋਸਤਾਂ ਤੇ ਦੁਸ਼ਮਣਾਂ ਦਾ ਫਰਕ ਸਮਝਾ ਈ ਦਿੱਤਾ ਏ।